ਟੋਰਾਂਟੋ / ਕੈਨੇਡਾ ਦੇ ਉਂਟਾਰੀਓ ਪ੍ਰਾਤ ‘ਚ ਪੰਜਾਬੀਆਂ ਦੇ ਚਹੇਤੇ ਸ਼ਹਿਰ ਬਰੈਂਪਟਨ ‘ਚ ਸਿਟੀ ਕੌਂਸਲ ਦੀ ਮਨਜ਼ੂਰੀ ਮਗਰੋਂ ਇਕ ਪਾਰਕ ਸਾਬਕਾ ਸੰਸਦ ਮੈਂਬਰ ਅਤੇ ਸੰਸਦੀ ਸਕੱਤਰ ਗੁਰਬਖਸ਼ ਸਿੰਘ ਮੱਲ੍ਹੀ ਦੇ ਨਾਂਅ ਨੂੰ ਸਮਰਪਿਤ ਕੀਤਾ ਗਿਆ ਹੈ ।
ਸ਼ਹਿਰ ਦੇ ਉੱਤਰ-ਪੂਰਬ ‘ਚ ਏਅਰਪੋਰਟ ਰੋਡ ਅਤੇ ਕੰਟਰੀਸਾਈਡ ਡ੍ਰਾਈਵ ਇਲਾਕੇ ‘ਚ ਬਰਲਵੁੱਡ ਰੋਡ ਉਪਰ ਸਥਿਤ ਰਫਸੋਡੀ ਪਾਰਕ ਦਾ ਨਾਂਅ ‘ਆਨਰੇਬਲ ਗੁਰਬਖਸ਼ ਸਿੰਘ ਮੱਲ੍ਹੀ’ ਰੱਖਿਆ ਗਿਆ ਹੈ । ਜਿਸ ਦੇ ਉਦਘਾਟਨੀ ਸਮਾਗਮ ‘ਚ ਬੀਤੇ ਕੱਲ੍ਹ ਬਰੈਂਪਟਨ ਦੇ ਮੇਅਰ ਅਤੇ ਸਿਟੀ ਕੌਂਸਲਰਾਂ ਤੋਂ ਇਲਾਵਾ ਲਿਬਰਲ ਪਾਰਟੀ ਦੇ ਕੁਝ ਸੰਸਦ ਮੈਂਬਰ ਅਤੇ ਉਂਟਾਰੀE ਦੇ ਵਿਧਾਇਕ ਤੇ ਪ੍ਰਾਂਤਕ ਲਿਬਰਲ ਪਾਰਟੀ (ਉਂਟਾਰੀਓ) ਦੇ ਆਗੂ ਸਟੀਵਨ ਡੈਲਡੂਕਾ ਤੋਂ ਇਲਾਵਾ ਵੱਡੀ ਗਿਣਤੀ ‘ਚ ਇਲਾਕਾ ਨਿਵਾਸੀ ਸ਼ਾਮਿਲ ਹੋਏ । ਸ. ਮੱਲ੍ਹੀ ਬਰੈਂਪਟਨ ਅਤੇ ਮਿਸੀਸਾਗਾ ਦੇ (ਸਾਬਕਾ) ਸੰਸਦੀ ਹਲਕਾ ਬਰੈਮਲੀ-ਗੋਰ-ਮਾਲਟਨ ਤੋਂ 1993 ਤੋਂ 2011 ਤੱਕ ਲਗਾਤਾਰ 6 ਵਾਰੀ ਸੰਸਦ ਮੈਂਬਰ ਚੁਣੇ ਗਏ ਸਨ ।
ਪਹਿਲੇ ਦਸਤਾਰਧਾਰੀ ਸੰਸਦ ਮੈਂਬਰ ਹੋਣ ਦੇ ਨਾਲ-ਨਾਲ ਉਹ ਕੈਨੇਡਾ ਦੇ ਕ੍ਤਿ ਮੰਤਰੀ, ਮਨੁੱਖੀ ਸਾਧਨਾਂ ਦੇ ਮੰਤਰੀ, ਕੁਦਰਤੀ ਸਾਧਨਾਂ ਦੇ ਮੰਤਰੀ ਅਤੇ ਉਦਯੋਗ ਮੰਤਰੀ ਦੇ ਸੰਸਦੀ ਸਕੱਤਰ ਵੀ ਰਹੇ । ਕੈਨੇਡਾ ‘ਚ (ਪਿੰਡ ਚੁੱਘਾ ਕਲਾਂ ਜ਼ਿਲ੍ਹਾ ਮੋਗਾ ਤੋਂ) ਸ. ਮੱਲ੍ਹੀ ਪਹਿਲੇ ਭਾਰਤੀ ਮੂਲ ਦੇ ਅਜਿਹੇ ਰਾਜਨੀਤਕ ਹਨ ਜਿਨ੍ਹਾਂ ਦੇ ਨਾਂਅ ਨੂੰ ਸਥਾਨਕ ਸਰਕਾਰ ਵਲੋਂ ਇਕ ਪੂਰਾ ਪਾਰਕ ਸਮਰਪਿਤ ਕੀਤਾ ਗਿਆ ਹੈ । ਇਸ ਮੌਕੇ ‘ਤੇ ਮੇਅਰ ਪੈਟਿ੍ਕ ਬਰਾਊਨ ਨੇ ਆਖਿਆ ਕਿ ਸ[ ਮੱਲ੍ਹੀ ਦੇ ਨਾਲ ਉਹ ਆਪ ਵੀ ਸੰਸਦ ਮੈਂਬਰ ਰਹੇ ਹਨ ਅਤੇ ਨਿੱਜੀ ਤੌਰ ‘ਤੇ ਜਾਣਦੇ ਹਨ ਕਿ ਸ[ ਮੱਲ੍ਹੀ ਆਪਣੇ ਹਲਕੇ ਦੇ ਲੋਕਾਂ ਅਤੇ ਕੈਨੇਡਾ ਪ੍ਰਤੀ ਸੱਚੇ ਮਨ ਤੋਂ ਸਮਰਪਿਤ ਸਨ, ਜਿਸ ਕਰਕੇ 18 ਸਾਲਾਂ ਤੱਕ ਲੋਕ ਉਨ੍ਹਾਂ ਨੂੰ ਵਾਰ-ਵਾਰ ਚੁਣਦੇ ਰਹੇ ।