ਕੈਨੇਡਾ ‘ਚ ਆਏ ਬਰਫ਼ੀਲੇ ਤੂਫਾਨ ਨੇ ਲਈ ਪੰਜਾਬੀ ਟਰੱਕ ਡਰਾਈਵਰ ਦੀ ਜਾਨ

Home » Blog » ਕੈਨੇਡਾ ‘ਚ ਆਏ ਬਰਫ਼ੀਲੇ ਤੂਫਾਨ ਨੇ ਲਈ ਪੰਜਾਬੀ ਟਰੱਕ ਡਰਾਈਵਰ ਦੀ ਜਾਨ
ਕੈਨੇਡਾ ‘ਚ ਆਏ ਬਰਫ਼ੀਲੇ ਤੂਫਾਨ ਨੇ ਲਈ ਪੰਜਾਬੀ ਟਰੱਕ ਡਰਾਈਵਰ ਦੀ ਜਾਨ

ਨਿਊਯਾਰਕ / ਕੈਨੇਡਾ ਦੇ ਸੂਬੇ ਸਸਕੈਚਵਨ ਵਿੱਚ ਕੱਲ੍ਹ ਆਏ ਬਰਫ਼ੀਲੇ ਤੂਫਾਨ ਚ ਵਿਨੀਪੈਗ (ਕੈਨੇਡਾ) ਨਾਲ ਸਬੰਧਤ ਇਕ ਪੰਜਾਬੀ ਨੌਜਵਾਨ ਡਰਾਈਵਰ ਕ੍ਰਿਪਾਲ ਸਿੰਘ ਗਿੱਲ ਦੀ ਜਾਨ ਚਲੀ ਗਈ।

ਬੀਤੀ 29 ਮਾਰਚ ਨੂੰ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਮੱਲੂ ਨੰਗਲ ਦੇ ਵਸਨੀਕ ਇਕ ਪੰਜਾਬੀ ਨੌਜਵਾਨ ਜੋ ਕੇ ਕੈਨੇਡਾ ਵਿੱਚ ਪੜ੍ਹਾਈ ਕਰਨ ਲਈ ਗਿਆ ਸੀ, ਦੀ ਸੜਕ ਹਾਦਸੇ ਵਿਚ ਹਾਦਸੇ ਦੌਰਾਨ ਦੁਖਦਾਈ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਕਿਰਪਾਲ ਸਿੰਘ ਗਿੱਲ (23) ਪੁੱਤਰ ਸੁਖਵਿੰਦਰ ਸਿੰਘ ਵਾਸੀ ਪਿੰਡ ਮੱਲੂਨੰਗਲ ਤਹਿਸੀਲ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਜੋ ਕਿ ਤਿੰਨ ਸਾਲ ਪਹਿਲਾਂ ਕੈਨੇਡਾ ਵਿਖੇ ਪੜ੍ਹਾਈ ਕਰਨ ਗਿਆ ਸੀ ਅਤੇ ਪੜ੍ਹਾਈ ਦੇ ਨਾਲ-ਨਾਲ ਉਹ ਟਰੱਕ ਚਲਾਉਣ ਦਾ ਕੰਮ ਵੀ ਕਰਦਾ ਸੀ। ਜਦਕਿ ਬੀਤੀ 29 ਮਾਰਚ ਨੂੰ ਉਹ ਟਰੱਕ ਲੈ ਕੇ ਬ੍ਰਿਟਿਸ਼ ਕੋਲੰਬੀਆ ਵੱਲ ਜਾ ਰਿਹਾ ਸੀ ਕਿ ਸਸਕੈਚਵਨ ਸੂਬੇ ਦੇ ਸ਼ਹਿਰ ਚੈਪਲਿਨ ਨੇੜੇ ਆਏ ਇਕ ਚੱਕਰਵਰਤੀ ਤੂਫ਼ਾਨ ਦੀ ਲਪੇਟ ਵਿਚ ਆ ਜਾਣ ਕਾਰਨ ਟਰੱਕ ਹਾਦਸਾ ਗ੍ਰਸਤ ਹੋ ਗਿਆ, ਜਿਸ ਦੌਰਾਨ ਕਿਰਪਾਲ ਸਿੰਘ ਗਿੱਲ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ।

Leave a Reply

Your email address will not be published.