ਕੇਜਰੀਵਾਲ ਦਾ ਦਾਅਵਾ- ਸਿੱਧੂ ਤੇ ਮਜੀਠੀਆ ਹਾਰ ਰਹੇ ਚੋਣ, ਪੀ.ਐਮ ਦੀ ਸੁਰੱਖਿਆ ਨੂੰ ਲੈ ਕੇ ਚੱਲ ਰਹੀ ਗੰਦੀ ਰਾਜਨੀਤੀ

ਕੇਜਰੀਵਾਲ ਦਾ ਦਾਅਵਾ- ਸਿੱਧੂ ਤੇ ਮਜੀਠੀਆ ਹਾਰ ਰਹੇ ਚੋਣ, ਪੀ.ਐਮ ਦੀ ਸੁਰੱਖਿਆ ਨੂੰ ਲੈ ਕੇ ਚੱਲ ਰਹੀ ਗੰਦੀ ਰਾਜਨੀਤੀ

ਆਮ ਆਦਮੀ  ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਲੁਧਿਆਣਾ ਵਿਖੇ ਦਾਅਵਾ ਕੀਤਾ ਕਿ ਸਰਕਾਰ ਬਣਨ ਤੇ ਪਾਣੀਆਂ ਦਾ ਮਸਲਾ ਹੱਲ ਕਰਨਗੇ।

ਉਨ੍ਹਾਂ ਕਿਹਾ ਕਿ ਅਕਾਲੀ ਕਾਂਗਰਸ ਅਤੇ ਭਾਜਪਾ ਇਸ ਮੁੱਦੇ ਉਤੇ ਕਈ ਸਾਲਾਂ ਤੋਂ ਰਾਜਨੀਤੀ ਕਰ ਰਹੇ ਹਨ ਉਹ ਨਹੀਂ ਚਾਹੁੰਦੀ ਕਿ ਇਹ ਮਸਲਾ ਹੱਲ ਹੋਵੇ।ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਭਾਰੀ ਬਹੁਮਤ ਨਾਲ ਪੰਜਾਬ ਸਰਕਾਰ ਬਣਾ ਰਹੀ ਹੈ ਇਸ ਗੱਲ ਨੂੰ ਲੈ ਕੇ ਚੰਨੀ ਸੁਖਦੀਪ ਅਤੇ ਪ੍ਰਧਾਨ ਮੰਤਰੀ ਦੀ ਨੀਂਦ ਉੱਡੀ ਹੋਈ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਪੂਰਬੀ ਤੋਂ ਨਾਤਾ ਮਜੀਠੀਆ ਜਿੱਤੇਗਾ ਅਤੇ ਨਾ ਹੀ ਲੱਗੇ ਉਸਦੀ ਉਤੇ ਆਮ ਆਦਮੀ ਪਾਰਟੀ ਵੱਲੋਂ ਖੜ੍ਹੀ ਕੀਤੀ ਗਈ। ਉਮੀਦਵਾਰ ਜੋ ਉਨ੍ਹਾਂ ਦੀ ਆਪਣੀ ਬੇਟੀ ਹੈ ਉਹ ਜਿੱਤ ਪ੍ਰਾਪਤ ਕਰੇਗੀ।

ਉਨ੍ਹਾਂ ਕਿਹਾ ਕਿ ਪੰਜਾਬ ਇਕ ਸਰਹੱਦੀ ਸੂਬਾ ਹੈ ਜਿਸ ਵਿੱਚ ਅਮਨ ਸ਼ਾਂਤੀ ਨੂੰ ਕਾਇਮ ਰੱਖਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਜੋ ਲਿਖਿਆ ਆਉਂਦਾ ਹੈ। ਉਹ ਬਾਰਡਰ ਪਾਰ ਆਉਂਦਾ ਹੈ ਕਿ ਰੁਕਣ ਲਈ ਭ੍ਰਿਸ਼ਟ ਪੁਲਿਸ ਅਫਸਰਾਂ ਉਪਰ ਨਕੇਲ ਕੱਸੀ ਜਾਵੇਗੀ।ਕੇਜਰੀਵਾਲ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਤੇ ਬਿਕਰਮ ਸਿੰਘ ਮਜੀਠੀਆ ਅੰਮ੍ਰਿਤਸਰ ਪੂਰਬੀ ਸੀਟ ‘ਤੇ ਚੋਣ ਹਾਰ ਰਹੇ ਹਨ। ਕੱਲ੍ਹ ਇਕ ਆਦਮੀ ਮੇਰੇ ਕੋਲ ਆਇਆ ਤੇ ਕਿਹਾ ਕਿ ਮੈਂ ਹਿੰਦੂ ਹਾਂ। ਹਿੰਦੂਆਂ ਤੇ ਵਪਾਰੀਆਂ ਦੀ ਸੁਰੱਖਿਆ ਨੂੰ ਖ਼ਤਰਾ ਹੈ। ਪ੍ਰਧਾਨ ਮੰਤਰੀ ਦੀ ਸੁਰੱਖਿਆ ਨੂੰ ਲੈ ਕੇ ਭਾਜਪਾ ਤੇ ਕਾਂਗਰਸ ਵਿਚਾਲੇ ਗੰਦੀ ਰਾਜਨੀਤੀ ਚੱਲ ਰਹੀ ਹੈ।

ਪਿਛਲੇ ਕੁਝ ਮਹੀਨਿਆਂ ‘ਚ ਬੰਬ ਧਮਾਕੇ ਅਤੇ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਹਨ।ਕੇਜਰੀਵਾਲ ਦਾ ਕਹਿਣਾ ਹੈ ਕਿ ਪੰਜਾਬ ਦੇ ਸਾਰੇ ਧਰਮਾਂ ਦੇ ਲੋਕਾਂ ਨੂੰ ਭਰੋਸਾ ਦੇ ਰਿਹਾ ਹਾਂ ਕਿ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤਾਂ ਸੁਰੱਖਿਆ ਦੀ ਜ਼ਿੰਮੇਵਾਰੀ ਸਾਡੀ ਹੋਵੇਗੀ। ਦੇਸ਼ ਦੀ ਸੁਰੱਖਿਆ ‘ਤੇ ਕੋਈ ਰਾਜਨੀਤੀ ਨਹੀਂ ਹੋਵੇਗੀ। ਅਸੀਂ ਕੋਰੋਨਾ ਦੌਰਾਨ ਕੇਂਦਰ ਨਾਲ ਮਿਲ ਕੇ ਕੰਮ ਕੀਤਾ। ਸੁਰੱਖਿਆ ਦੇ ਨਾਂ ‘ਤੇ ਰਾਜਨੀਤੀ ਨਹੀਂ ਹੋਵੇਗੀ। ਪੰਜਾਬ ‘ਚ ਨਸ਼ਾ ਸਰਹੱਦ ਪਾਰੋਂ ਆ ਰਿਹਾ ਹੈ। ਓਧਰ ਦੇ ਲੋਕ ਇੱਧਰ ਦੇ ਲੋਕਾਂ ਨੂੰ ਖਰੀਦਦੇ ਹਨ। ਕੁਝ ਲੋਕ ਵਿਕ ਜਾਂਦੇ ਹਨ। ਜੇਕਰ ਪੰਜਾਬ ‘ਚ ‘ਆਪ’ ਦੀ ਸਰਕਾਰ ਬਣੀ ਤਾਂ ਬਿਕਾਊ ਅਫ਼ਸਰ ਨਹੀਂ ਹੋਣਗੇ।

Leave a Reply

Your email address will not be published.