ਕੁਲਗਾਮ ਮੁਕਾਬਲੇ ‘ਚ 3 ਲਸ਼ਕਰ ਅੱਤਵਾਦੀ ਹਲਾਕ, 2 ਜਵਾਨ ਜ਼ਖ਼ਮੀ

Home » Blog » ਕੁਲਗਾਮ ਮੁਕਾਬਲੇ ‘ਚ 3 ਲਸ਼ਕਰ ਅੱਤਵਾਦੀ ਹਲਾਕ, 2 ਜਵਾਨ ਜ਼ਖ਼ਮੀ
ਕੁਲਗਾਮ ਮੁਕਾਬਲੇ ‘ਚ 3 ਲਸ਼ਕਰ ਅੱਤਵਾਦੀ ਹਲਾਕ, 2 ਜਵਾਨ ਜ਼ਖ਼ਮੀ

ਸ੍ਰੀਨਗਰ / ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ‘ਚ ਸੁਰੱਖਿਆ ਬਲਾਂ ਨਾਲ ਬੁੱਧਵਾਰ ਨੂੰ ਹੋਏ ਮੁਕਾਬਲੇ ‘ਚ 3 ਅੱਤਵਾਦੀ ਮਾਰੇ ਗਏ ਹਨ, ਜਦੋਂਕਿ ਸੁਰੱਖਿਆ ਬਲਾਂ ਦੇ 2 ਜਵਾਨ ਵੀ ਜ਼ਖ਼ਮੀ ਹੋਏ ਹਨ |

ਪੁਲਿਸ ਸੂਤਰਾਂ ਅਨੁਸਾਰ ਕੁਲਗਾਮ ਦੇ ਚਿਮਰ ਇਲਾਕੇ ‘ਚ ਅੱਤਵਾਦੀਆਂ ਦੇ ਮੌਜੂਦ ਹੋਣ ਦੀ ਸੂਚਨਾ ਮਿਲਣ ‘ਤੇ ਅੱਜ ਸਵੇਰੇ ਫ਼ੌਜ ਦੀ 34 ਆਰ.ਆਰ., ਜੰਮੂ-ਕਸ਼ਮੀਰ ਪੁਲਿਸ ਦੇ ਸਪੈਸ਼ਲ ਆਪ੍ਰੇਸ਼ਨ ਗਰੂਪ (ਐਸ.ਓ.ਜੀ.) ਅਤੇ ਸੀ. ਆਰ. ਪੀ. ਐਫ. ਵਲੋਂ ਸਾਂਝੀ ਤਲਾਸ਼ੀ ਕਾਰਵਾਈ ਸ਼ੁਰੂ ਕੀਤੀ ਗਈ, ਇਸ ਦੌਰਾਨ ਜਦੋਂ ਸੁਰੱਖਿਆ ਬਲ ਇਕ ਮੇਵਾ ਬਾਗ ਨੇੜੇ ਪੁੱਜੇ ਤਾਂ ਲੁਕੇ ਹੋਏ ਅੱਤਵਾਦੀਆਂ ਨੇ ਫ਼ਰਾਰ ਹੋਣ ਦੀ ਕੋਸ਼ਿਸ਼ ਕਰਦਿਆਂ ਗੋਲੀਬਾਰੀ ਸ਼ੁਰੂ ਕਰ ਦਿੱਤੀ | ਸੁਰੱਖਿਆ ਬਲਾਂ ਨੇ ਉਨ੍ਹਾਂ ਨੂੰ ਘੇਰੇ ‘ਚ ਲੈਣ ਉਪਰੰਤ ਵਾਰ-ਵਾਰ ਆਤਮ-ਸਮਰਪਣ ਕਰਨ ਦੀ ਪੇਸ਼ਕਸ਼ ਕੀਤੀ ਪਰ ਅੱਤਵਾਦੀਆਂ ਨੇ ਗੋਲੀਬਾਰੀ ਜਾਰੀ ਰੱਖੀ, ਜਿਸ ‘ਤੇ ਸੁਰੱਖਿਆ ਬਲਾਂ ਦੀ ਜਵਾਬੀ ਕਾਰਵਾਈ ਦੌਰਾਨ 3 ਅੱਤਵਾਦੀ ਮਾਰੇ ਗਏ, ਜਿਨ੍ਹਾਂ ਦੀ ਪਛਾਣ ਕੁਲਗਾਮ ਦੇ ਰਿਡਵਾਨੀ ਵਾਸੀ ਵਸੀਮ ਅਹਿਮਦ ਬਾਂਗਰੂ, ਸ਼ੋਪੀਆ ਦੇ ਕਿਲਬਾਲ ਵਾਸੀ ਸ਼ਾਹਨਵਾਜ਼ ਅਹਿਮਦ ਅਤੇ ਕੁਲਗਾਮ ਦੇ ਚਿਮਰ ਵਾਸੀ ਜ਼ਾਕਿਰ ਬਸ਼ੀਰ ਵਜੋਂ ਹੋਈ ਹੈ |

Leave a Reply

Your email address will not be published.