ਕੀ ਰਿਲੀਜ਼ ਹੋਵੇਗੀ ‘ਨੀ ਮੈਂ ਸੱਸ ਕੁੱਟਣੀ’ ?

ਕੀ ਰਿਲੀਜ਼ ਹੋਵੇਗੀ ‘ਨੀ ਮੈਂ ਸੱਸ ਕੁੱਟਣੀ’ ?

ਚੰਡੀਗੜ੍ਹ: ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਪੰਜਾਬੀ ਫ਼ਿਲਮ ‘ਨੀ ਮੈਂ ਸੱਸ ਕੁੱਟਣੀ’ ਦੇ ਨਿਰਦੇਸ਼ਕ ਅਤੇ ਨਿਰਮਾਤਾ ਨੂੰ 22 ਅਪ੍ਰੈਲ ਦੇ ਦਿਨ ਪੇਸ਼ ਹੋਣ ਦਾ ਨੋਟਿਸ ਜਾਰੀ ਕੀਤਾ ਹੈ। 

ਮਹਿਲਾ ਕਮਿਸ਼ਨ ਵੱਲੋਂ ਸੂ-ਮੋਟੋ ਲੈਂਦਿਆਂ ਫ਼ਿਲਮ ਦੇ ਟਾਈਟਲ ਨੂੰ ਲੈ ਕੇ ਜਵਾਬ ਤਲਬੀ ਕੀਤੀ ਗਈ ਹੈ। ਕਮਿਸ਼ਨ ਵੱਲੋਂ ਜਾਰੀ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਇਹ ਟਾਈਟਲ ਬਹੁਤ ਗਲਤ ਪ੍ਰਭਾਵ ਦਿੰਦਾ ਹੈ, ਜਿਸ ਬਾਰੇ ਜਵਾਬ ਦੇਣ ਲਈ ਨਿਰਮਾਤਾ ਅਤੇ ਨਿਰਦੇਸ਼ਕ ਨੂੰ 22 ਅਪ੍ਰੈਲ ਨੂੰ ਕਮਿਸ਼ਨ ਦੇ ਦਫ਼ਤਰ ‘ਚ ਪੇਸ਼ ਹੋਣ।
ਦੱਸ ਦੇਈਏ ਕਿ ਫ਼ਿਲਮ ‘ਨੀ ਮੈਂ ਸੱਸ ਕੁੱਟਣੀ’ 29 ਮਾਰਚ ਨੂੰ ਪੰਜਾਬ ਦੇ ਸਿਨੇਮਾਘਰਾਂ ਵਿੱਚ ਜਾਰੀ ਹੋਈ ਸੀ, ਜਿਸ ਨੂੰ ਸੋਸ਼ਲ ਮੀਡੀਆ ‘ਤੇ ਵੇਖਣ ਉਪਰੰਤ ਕਮਿਸ਼ਨ ਵੱਲੋਂ ਇਹ ਜਵਾਬ ਤਲਬੀ ਕੀਤੀ ਗਈ ਹੈ।

Leave a Reply

Your email address will not be published.