ਕੀ ਭਾਰਤੀ ਹਾਕੀ ਜੁਝਾਰੂ ਮੈਦਾਨ ਫ਼ਤਹਿ ਕਰ ਸਕਣਗੇ?

Home » Blog » ਕੀ ਭਾਰਤੀ ਹਾਕੀ ਜੁਝਾਰੂ ਮੈਦਾਨ ਫ਼ਤਹਿ ਕਰ ਸਕਣਗੇ?
ਕੀ ਭਾਰਤੀ ਹਾਕੀ ਜੁਝਾਰੂ ਮੈਦਾਨ ਫ਼ਤਹਿ ਕਰ ਸਕਣਗੇ?

ਅਸੀਂ ਦੱਸਦੇ ਜਾਈਏ ਕਿ ਭਾਰਤੀ ਸਮੇਂ ਅਨੁਸਾਰ ਸਾਡੀ ਟੀਮ ਦਾ ਦੂਜਾ ਮੈਚ 25 ਜੁਲਾਈ ਨੂੰ ਦੁਪਹਿਰ ਦੇ ਤਿੰਨ ਵਜੇ, ਆਸਟ੍ਰੇਲੀਆ ਵਿਰੁੱਧ, 27 ਜੁਲਾਈ ਨੂੰ ਸਵੇਰੇ 6.30 ਵਜੇ ਸਪੇਨ ਵਿਰੁੱਧ, ਅਰਜਨਟੀਨਾ ਖਿਲਾਫ਼ 29 ਜੁਲਾਈ ਨੂੰ ਸਵੇਰੇ 6 ਵਜੇ ਅਤੇ 30 ਜੁਲਾਈ ਨੂੰ ਜਾਪਾਨ ਦੇ ਨਾਲ ਦੁਪਹਿਰ ਨੂੰ 3 ਵਜੇ ਹੋਏਗਾ।

1 ਅਗਸਤ ਅਤੇ 3 ਅਗਸਤ ਨੂੰ ਕੁਆਰਟਰ ਫਾਈਨਲ ਤੇ ਸੈਮੀਫਾਈਨਲ ਹੋਣਗੇ। 5 ਅਗਸਤ ਨੂੰ ਪਹਿਲੀ ਦੂਜੀ ਪੁਜ਼ੀਸ਼ਨ ਦੇ ਮੈਚ ਹੋਣਗੇ। ਦੁਆ ਕਰੋ ਕਿ 5 ਅਗਸਤ ਨੂੰ ਭਾਰਤੀ ਟੀਮ ਨੂੰ ਹੀ ਫਾਈਨਲ ਖੇਡਣ ਦਾ ਮਾਣ ਮਿਲੇ। 24 ਜੁਲਾਈ, 2021 ਦੀ ਹਰ ਭਾਰਤੀ ਹਾਕੀ ਪ੍ਰੇਮੀ ਨੂੰ ਬਹੁਤ ਸ਼ਿੱਦਤ ਨਾਲ ਉਡੀਕ ਹੈ। ਸਵੇਰੇ ਠੀਕ 6.30 ਤੇ ਜਾਪਾਨ ਦੀ ਰਾਜਧਾਨੀ ਟੋਕੀਓ ਦੇ ਉਲੰਪਿਕ ਪਿੰਡ ‘ਚ ਭਾਰਤ ਦੇ ਜਾਏ ਵਿਸ਼ਵ ਹਾਕੀ ਦੀ ਦੁਨੀਆ ‘ਚ ਤਹਿਲਕਾ ਮਚਾਉਣ ਦੀ ਆਸ ਨਾਲ ਨਿਊਜ਼ੀਲੈਂਡ ਵਿਰੁੱਧ ਮੈਦਾਨ ‘ਚ ਉਤਰਨਗੇ। ਆE ਮਿਲੀਏ ਇਸ ਟੀਮ ਨੂੰ। ਇਸ ਟੀਮ ਦਾ ਗੋਲਕੀਪਰ ਪੀ.ਆਰ. ਸ੍ਰੀ ਜਸ ਕਾਫ਼ੀ ਅਨੁਭਵੀ ਹੈ। 2012 ਤੇ 2016 ਦੀ ਉਲੰਪਿਕ ਉਹ ਖੇਡ ਚੁੱਕਾ ਹੈ। 200 ਤੋਂ ਵੱਧ ਕੈਪਸ ਨੇ ਉਸ ਦੀ ਝੋਲੀ ‘ਚ। ਡਿਫੈਂਡਰ ਹਰਮਨਪ੍ਰੀਤ ਸਿੰਘ 2016 ਦੀ ਉਲੰਪਿਕ ਖੇਡ ਚੁੱਕਾ ਤੇ ਕਾਫੀ ਅਨੁਭਵੀ ਹੈ। ਉਹ ਪੈਨਲਟੀ ਕਾਰਨਰ ਮਾਹਿਰ ਵੀ ਹੈ। ਟੀਮ ਦਾ ਦੂਜਾ ਡਿਫੈਂਡਰ (ਫੁਲਬੈਕ) ਰੁਪਿੰਦਰ ਪਾਲ ਸਿੰਘ ਵੀ 2016 ਦੀ ਉਲੰਪਿਕ ਖੇਡਣ ਦਾ ਮਾਣ ਹਾਸਲ ਕਰ ਚੁੱਕਾ ਹੈ ਅਤੇ ਪੈਨਲਟੀ ਕਾਰਨਰ ਮਾਹਿਰ ਹੈ।

ਉਸ ਦੇ ਇਸ ਅਨੁਭਵ ਤੋਂ ਸਾਨੂੰ ਬਹੁਤ ਸਾਰੀਆਂ ਆਸਾਂ ਹਨ। ਡਿਫੈਂਡਰ ਸੁਰਿੰਦਰ ਕੁਮਾਰ ਵੀ 2016 ਦੀ ਉਲੰਪਿਕ ‘ਚ ਭਾਰਤੀ ਟੀਮ ਦਾ ਮੈਂਬਰ ਸੀ, ਹਰਿਆਣਾ ਰਾਜ ਨਾਲ ਉਸ ਦਾ ਸਬੰਧ ਹੈ। ਰੱਖਿਆ ਪੰਕਤੀ ਦੇ ਖਿਡਾਰੀਆਂ ਵਿਚ ਅਗਲਾ ਖਿਡਾਰੀ ਅਮਿਤ ਰੋਹੀ ਦਾਸ ਹੈ। ਇਸ ਦਾ ਸਬੰਧ Eਡੀਸ਼ਾ ਰਾਜ ਨਾਲ ਹੈ। ਪੈਨਲਟੀ ਕਾਰਨਰ ਵਿਭਾਗ ‘ਚ ਇਸ ਦਾ ਅਨੁਭਵ ਵੀ ਰੰਗ ਲਿਆ ਸਕਦਾ। ਉਲੰਪਿਕ ਪਿੰਡ ‘ਚ ਪਹਿਲੀ ਵਾ ਖੇਡ ਰਿਹਾ ਹੈ। ਇਸ ਪੰਕਤੀ ‘ਚ ਅਗਲਾ ਖਿਡਾਰੀ ਬਰਿੰਦਰ ਲਾਕੜਾ ਹੈ। ਜੋ 2012 ਦੀ ਉਲੰਪਿਕ ਖੇਡ ਚੁੱਕਾ ਹੈ ਪਰ 2016 ਦੀ ਉਲੰਪਿਕ ਗੋਢੇ ਦੀ ਸੱਟ ਕਰਕੇ ਨਾ ਖੇਡ ਸਕਿਆ। ਇਸ ਦਾ ਸਬੰਧ Eਡੀਸ਼ਾ ਨਾਲ ਹੈ। 150 ਤੋਂ ਵੱਧ ਕੈਪਸ ਪ੍ਰਾਪਤ ਕਰ ਚੁੱਕਾ ਹੈ ਇਹ ਖਿਡਾਰੀ ਕਾਫੀ ਅਨੁਭਵੀ ਹੈ। ਮਿਡ ਫੀਲਡਰ (ਮੱਧ ਪੰਕਤੀ) ‘ਚ ਹਾਰਦਿਕ ਸਿੰਘ 30 ਤੋਂ ਵੱਧ ਕੈਪਸ ਪ੍ਰਾਪਤ ਕਰ ਚੁੱਕਾ ਹੈ। ਖੁਸਰੋਪੁਰ ਨਾਲ ਸਬੰਧਿਤ ਇਸ ਜੁਝਾਰੂ ਨੂੰ ਪਹਿਲੀ ਵਾਰ ਉਲੰਪਿਕ ਖੇਡਣ ਦਾ ਮੌਕਾ ਮਿਲ ਰਿਹਾ ਹ। ਚੀਫ਼ ਕੋਚ ਗ੍ਰਾਹਮ ਰੀਡ ਦੀ ਪਾਰਖੂ ਅੱਖ ਨੇ ਉਸ ਨੂੰ ਭਾਰਤੀ ਟੀਮ ਲਈ ਯੋਗ ਸਮਝਿਆ। ਉਸ ਦਾ ਸਬੰਧ ਹਾਕੀ ਪਰਿਵਾਰ ਨਾਲ ਹੈ।

ਮੱਧ ਪੰਕਤੀ ਦਾ ਬਿਹਤਰੀਨ ਖਿਡਾਰੀ ਮਨਪ੍ਰੀਤ ਸਿੰਘ ਜੋ ਸਾਡੀ ਇਸ ਕੌਮੀ ਟੀਮ ਦਾ ਕਪਤਾਨ ਵੀ ਹੈ। ਮਾਣ ਵਾਲੀ ਗੱਲ ਹੈ ਕਿ ਉਹ ਪਹਿਲਾ ਭਾਰਤੀ ਖਿਡਾਰੀ ਹੈ। ਜਿਸ ਨੂੰ ਐਫ.ਆਈ.ਐਚ. ਦਾ 2020 ‘ਚ ਸਰਬੋਤਮ ਖਿਡਾਰੀ ਹੋਣ ਦਾ ਮਾਣ ਮਿਲਿਆ ਹੈ। ਮਿੱਠਾਪੁਰ ਨਾਲ ਸਬੰਧਿਤ ਸਾਡੇ ਇਸ ਕਪਤਾਨ ਨੂੰ ਇਸ ਉਲੰਪਿਕ ਟੂਰਨਾਮੈਂਟ ਦੇ ਪਹਿਲੇ ਮੈਚ ਤੋਂ ਹੀ ਇਕ ਸਫਲ ਕਪਤਾਨੀ ਦਿਖਾਉਣ ਦੀ ਲੋੜ ਹੈ। 200 ਤੋਂ ਵੱਧ ਕੈਪਸ ਹਾਸਲ ਕਰ ਚੁੱਕਾ ਹੈ। 2012 ਤੇ 2016 ਦੀ ਉਲੰਪਿਕ ਖੇਡ ਚੁੱਕਾ ਹੈ। ਮੱਧ ਪੰਕਤੀ ‘ਚ ਵੀ ਵਿਵੇਕ ਸਾਗਰ ਮੱਧ ਪ੍ਰਦੇਸ਼ ਨਾਲ ਸਬੰਧਿਤ ਹੈ। 70 ਤੋਂ ਵੱਧ ਕੈਪਸ ਪ੍ਰਾਪਤ ਕਰ ਚੁੱਕਾ ਹੈ। 2020 ‘ਚ ਉਹ ਐਫ.ਆਈ.ਐਚ. ਵੱਲ ਸਰਬੋਤਮ ਉਭਰਦਾ ਖਿਡਾਰੀ ਐਲਾਨਿਆ ਜਾ ਚੁੱਕਾ ਹੈ। ਉਲੰਪਿਕ ਟੋਕੀE ਉਸ ਲਈ ਪਹਿਲੀ ਉਲੰਪਿਕ ਹੈ। ਇਸ ਪੰਕਤੀ ਦਾ ਅਗਲਾ ਖਿਡਾਰੀ ਨੀਲਾਂਕਤਾ ਸ਼ਰਮਾ ਮਨੀਪੁਰ ਰਾਜ ਨਾਲ ਸਬੰਧਿਤ ਹੈ। 20 ਤੋਂ ਵੱਧ ਕੈਪਸ ਵਾਲਾ ਇਹ ਖਿਡਾਰੀ ਜੋ ਫਾਰਵਰਡ ਲਾਈਨ ‘ਚ ਵੀ ਖੇਡ ਸਕਦਾ ਹੈ। ਪਹਿਲੀ ਵਾਰ ਉਲੰਪਿਕ ਖੇਡ ਰਿਹਾ ਹੈ।

ਇਸ ਪੰਕਤੀ ਦਾ ਆਖਰੀ ਖਿਡਾਰੀ ਸੁਮਿਤ ਹੈ ਜੋ ਹਰਿਆਣਾ ਰਾਜ ਨਾਲ ਸਬੰਧ ਰੱਖਦਾ ਹੈ। ਕਾਫੀ ਪ੍ਰਭਾਵਸ਼ਾਲੀ ਖਿਡਾਰੀ ਹੈ ਅਤੇ ਪਹਿਲੀ ਵਾਰ ਉਲੰਪਿਕ ਖੇਡ ਰਿਹਾ ਹੈ। ਜਿਥੋਂ ਤੱਕ ਭਾਰਤੀ ਹਾਕੀ ਟੀਮ ਦੀ ਹਮਲਾਵਰ ਪੰਕਤੀ (ਫਾਰਵਰਡ ਲਾਈਨ) ਦਾ ਸਬੰਧ ਹੈ, ਇਸ ਵਿਚ ਆਕਾਸ਼ਦੀਪ, ਰਮਨਦੀਪ ਵਰਗੇ ਅਨੁਭਵੀ ਖਿਡਾਰੀਆਂ ਦੀ ਥਾਂ ‘ਤੇ ਨਵਾਂ ਤਜਰਬਾ ਕੀਤਾ ਜਾ ਰਿਹਾ ਹੈ। ਸਭ ਨੂੰ ਇਸ ਗੱਲ ਦੀ ਹੈਰਾਨੀ ਤਾਂ ਜ਼ਰੂਰ ਹੈ। ਇਸ ਲਈ ਹਮਲਾਵਰ ਪੰਕਤੀ ਦੇ ਘੱਟ ਅਨੁਭਵੀ ਖਿਡਾਰੀ ਸਮਸ਼ੇਰ ਸਿੰਘ ਤੇ ਇਸ ਵੱਡੇ ਟੂਰਨਾਮੈਂਟ ‘ਚ ਆਪਣੇ-ਆਪ ਨੂੰ ਦੁਨੀਆ ਦੀਆਂ ਬਿਹਤਰੀਨ ਟੀਮਾਂ ਅੱਗੇ ਸਾਬਤ ਕਰਨ ਦਾ ਮਾਨਸਿਕ ਦਬਾਅ ਜ਼ਰੂਰ ਹੋਵੇਗਾ। ਪਹਿਲੀ ਵਾਰ ਉਲੰਪਿਕ ਹਾਕੀ ਖੇਡਣ ਦਾ ਤਜਰਬਾ ਕੀ ਰੰਗ ਲਿਆਉਂਦਾ, ਇਹ ਤਾਂ ਵਕਤ ਹੀ ਦੱਸੇਗਾ। ਇਸ ਪੰਕਤੀ ਦਾ ਦੂਜਾ ਖਿਡਾਰੀ ਦਿਲਪ੍ਰੀਤ ਸਿੰਘ ਵੀ ਪਹਿਲੀ ਵਾਰ ਉਲੰਪਿਕ ਟੂਰਨਾਮੈਂਟ ਖੇਡੇਗਾ। ਪਰ ਉਸ ਨੇ ਹੁਣ ਤੱਕ ਦੇ ਕੋਚਾਂ ਨੂੰ ਜ਼ਰੂਰ ਪ੍ਰਭਾਵਿਤ ਕੀਤਾ ਹੈ।

ਅੰਮ੍ਰਿਤਸਰ ਜ਼ਿਲ੍ਹੇ ਦੇ ਬੁਤਾਲਾ ਪਿੰਡ ਨਾਲ ਸਬੰਧਿਤ ਇਹ ਖਿਡਾਰੀ ਮਾਝੇ ਦੀ ਲਾਜ ਰੱਖਣ ਦੀ ਪੂਰੀ ਕੋਸ਼ਿਸ਼ ਕਰੇਗਾ। ਸੁਰਜੀਤ ਹਾਕੀ ਅਕੈਡਮੀ ਦੀ ਪੈਦਾਵਾਰ ਇਹ ਜੁਝਾਰੂ ਖਿਡਾਰੀ ਪ੍ਰਭਾਵਿਤ ਕਰ ਸਕਦੈ। ਹਮਲਾਵਰ ਪੰਕਤੀ ਦਾ ਅਗਲਾ ਖਿਡਾਰੀ ਗੁਰਜੰਟ ਸਿੰਘ ਵੀ ਅੰਮ੍ਰਿਤਸਰ ਜ਼ਿਲ੍ਹੇ ਨਾਲ ਸਬੰਧ ਰੱਖਦਾ ਹੈ। ਸਾਨੂੰ ਇਸ ਪ੍ਰਤਿਭਾਸ਼ਾਲੀ ਖਿਡਾਰੀ ਤੋਂ ਕਾਫ਼ੀ ਆਸਾਂ ਹਨ। ਪਹਿਲੀ ਵਾਰ ਉਲੰਪਿਕ ਹਾਕੀ ਖੇਡਣ ਦੀ ਟਿਕਟ ਮਿਲੀ ਹੈ। ਲਲਿਤ ਉਪਾਧਿਆਏ ਹਮਲਾਵਰ ਪੰਕਤੀ ਦਾ ਅਗਲਾ ਖਿਡਾਰੀ ਹੈ, ਜੋ ਉੱਤਰ ਪ੍ਰਦੇਸ਼ ਨਾਲ ਸਬੰਧਿਤ ਹੈ। ਵਿਸ਼ਵ ਕੱਪ ਹਾਕੀ 2014 ਤੇ 2018 ਖੇਡ ਚੁੱਕਾ ਹੈ ਪਰ ਉਲੰਪਿਕ ਪਹਿਲੀ ਵਾਰ ਖੇਡਣ ਜਾ ਰਿਹਾ ਹੈ। ਇਸ ਪੰਕਤੀ ਦਾ ਅਗਲਾ ਖਿਡਾਰੀ ਮਨਦੀਪ ਸਿੰਘ ਸੁਰਜੀਤ ਹਾਕੀ ਅਕੈਡਮੀ ਦੀ ਉਪਜ ਤੇ ਮਿੱਠਾਪੁਰ ਨਾਲ ਸਬੰਧਿਤ ਹੈ। ਵਿਸ਼ਵ ਕੱਪ ਹਾਕੀ 2014 ਤੇ 2018 ਭਾਵੇਂ ਖੇਡ ਚੁੱਕਾ ਹੈ ਪਰ 2016 ਵਾਲੀ ਰੀE ਉਲੰਪਿਕ ਨਹੀਂ ਖੇਡ ਸਕਿਆ। ਰਿਜ਼ਰਵ ਖਿਡਾਰੀਆਂ ‘ਚ ਕ੍ਰਿਸ਼ਨ ਪਾਠਕ (ਗੋਲ ਕੀਪਰ), ਵਰੁਣ ਕੁਮਾਰ ਡਿਫੈਂਡਰ ਅਤੇ ਸਿਮਰਨਜੀਤ ਸਿੰਘ ਮਿਡ ਫੀਲਡਰ ਹੈ।

Leave a Reply

Your email address will not be published.