ਕੀਆ ਕਰੇਂਸ ਨੇ ਦੋ ਮਹੀਨਿਆਂ ‘ਚ ਬਣਾਇਆ ਨਵਾਂ ਰਿਕਾਰਡ, 50,000 ਤੋਂ ਵੱਧ ਹੋਈ ਬੁਕਿੰਗ

ਕੀਆ ਕਰੇਂਸ ਨੇ ਦੋ ਮਹੀਨਿਆਂ ‘ਚ ਬਣਾਇਆ ਨਵਾਂ ਰਿਕਾਰਡ, 50,000 ਤੋਂ ਵੱਧ ਹੋਈ ਬੁਕਿੰਗ

ਕੀਆ ਇੰਡੀਆ ਨੇ ਹਾਲ ਹੀ ਵਿੱਚ ਦੇਸ਼ ਵਿੱਚ ਬਿਲਕੁਲ ਨਵੀਂ ਕੀਆ ਕਰੇਂਸ  ਲਾਂਚ ਕੀਤੀ ਹੈ।

ਕੰਪਨੀ ਨੇ ਇਸ ਦੇ ਲਈ 14 ਜਨਵਰੀ ਤੋਂ ਪ੍ਰੀ-ਬੁਕਿੰਗ ਕਰਨੀ ਸ਼ੁਰੂ ਕਰ ਦਿੱਤੀ ਹੈ। ਹੁਣ ਦੋ ਮਹੀਨਿਆਂ ਦੇ ਅੰਦਰ, ਕੀਆ ਕਾਰਾਂ ਨੇ ਇੱਕ ਵੱਡਾ ਮੀਲ ਪੱਥਰ ਹਾਸਲ ਕਰ ਲਿਆ ਹੈ। ਇਸ ਕਾਰ ਲਈ ਹੁਣ ਤੱਕ 50,000 ਤੋਂ ਵੱਧ ਬੁਕਿੰਗ ਹੋ ਚੁੱਕੀ ਹੈ। 15 ਫਰਵਰੀ ਨੂੰ ਲਾਂਚ ਹੋਣ ਤੋਂ ਬਾਅਦ, ਕੰਪਨੀ ਪਿਛਲੇ ਮਹੀਨੇ ਕੈਰੇਂਸ ਦੀਆਂ 5,300 ਯੂਨਿਟਾਂ ਪਹਿਲਾਂ ਹੀ ਡਿਲੀਵਰ ਕਰ ਚੁੱਕੀ ਹੈ।

ਕੀਆ ਦਾ ਕਹਿਣਾ ਹੈ ਕਿ ਕਾਰਾਂ ਦੇ ਪੈਟਰੋਲ ਅਤੇ ਡੀਜ਼ਲ ਵੇਰੀਐਂਟ ਦੀ ਮੰਗ ਬਰਾਬਰ ਹੈ। 50 ਫੀਸਦੀ ਗਾਹਕ ਡੀਜ਼ਲ ਵੇਰੀਐਂਟ ਦੀ ਚੋਣ ਕਰ ਰਹੇ ਹਨ। ਇਸ ਤੋਂ ਇਲਾਵਾ 30 ਫੀਸਦੀ ਗਾਹਕ ਇਸ ਦੇ ਸਭ ਤੋਂ ਆਟੋਮੇਟਿਡ ਵੇਰੀਐਂਟ ਨੂੰ ਲੈਣਾ ਪਸੰਦ ਕਰ ਰਹੇ ਹਨ। ਕੀਆ ਨੇ ਕਿਹਾ ਕਿ 40 ਫੀਸਦੀ ਤੋਂ ਜ਼ਿਆਦਾ ਬੁਕਿੰਗ ਟੀਅਰ-3 ਅਤੇ ਇਸ ਤੋਂ ਉੱਪਰ ਦੇ ਸ਼ਹਿਰਾਂ ਤੋਂ ਆਈ ਹੈ। ਇਸ ਤੋਂ ਇਲਾਵਾ Carens ਦੇ ਟਾਪ-ਸਪੈਕ ਲਗਜ਼ਰੀ ਅਤੇ ਲਗਜ਼ਰੀ ਪਲੱਸ ਵੇਰੀਐਂਟ ਦੀ ਮੰਗ ਵੀ ਜ਼ਿਆਦਾ ਰਹੀ ਹੈ।

ਕੀਆ ਕਰੇਂਸ  ਨੂੰ ਤਿੰਨ ਇੰਜਣ ਵਿਕਲਪਾਂ ਨਾਲ ਪੇਸ਼ ਕੀਤਾ ਗਿਆ ਹੈ। ਪਹਿਲੀ 115 ਐਚ.ਪੀ 1.5-ਲੀਟਰ ਪੈਟਰੋਲ ਮੋਟਰ ਹੈ, ਜੋ ਕਿ 6-ਸਪੀਡ ਮੈਨੂਅਲ ਗਿਅਰਬਾਕਸ ਨਾਲ ਜੋੜਿਆ ਗਿਆ ਹੈ। ਇਸ ਵਿਚ 140 ਐਚ.ਪੀ 1.4-ਲੀਟਰ ਟਰਬੋ ਪੈਟਰੋਲ ਇੰਜਣ ਵੀ ਮਿਲਦਾ ਹੈ, ਜੋ ਕਿ 6-ਸਪੀਡ ਮੈਨੂਅਲ ਗਿਅਰਬਾਕਸ ਅਤੇ 7-ਸਪੀਡ ਡੀ.ਸੀ.ਟੀ ਨਾਲ ਆਉਂਦਾ ਹੈ।ਇੱਥੇ ਇੱਕ 115 ਐਚਪੀ 1.5-ਲੀਟਰ ਡੀਜ਼ਲ ਇੰਜਣ ਹੈ, ਜੋ ਇੱਕ 6-ਸਪੀਡ ਮੈਨੂਅਲ ਗਿਅਰਬਾਕਸ ਅਤੇ 6-ਸਪੀਡ ਏਟੀ (ਆਟੋਮੈਟਿਕ ਟ੍ਰਾਂਸਮਿਸ਼ਨ) ਨਾਲ ਆਉਂਦਾ ਹੈ। ਨਵੀਂ ਕੀਆ ਕਰੇਂਸ ਦੀ ਕੀਮਤ ਫਿਲਹਾਲ 8.99 ਲੱਖ ਰੁਪਏ ਤੋਂ ਲੈ ਕੇ 16.99 ਲੱਖ ਰੁਪਏ (ਐਕਸ-ਸ਼ੋਰੂਮ)ਹੈ।

ਇਸ ਦੇ ਫੀਚਰਸ ਇਸ ਨੂੰ ਖਾਸ ਬਣਾਉਂਦੇ ਹਨ : 

ਕੀਆ ਕਰੇਂਸ  ‘ਚ ਦੇਖਣ ਲਈ ਕਈ ਫਸਟ-ਇਨ-ਕਲਾਸ ਫੀਚਰਸ ਹਨ। ਇਸ ਵਿੱਚ 10.25-ਇੰਚ ਐਚਡੀ ਟੱਚਸਕਰੀਨ ਡਿਸਪਲੇਅ, ਨੈਵੀਗੇਸ਼ਨ ਨਾਲ ਨੈਕਸਟ-ਜਨਰੇਸ਼ਨ ਕੀਆ ਕਨੈਕਟ, 8 ਸਪੀਕਰਾਂ ਵਾਲਾ ਬੋਸ ਪ੍ਰੀਮੀਅਮ ਸਾਊਂਡ ਸਿਸਟਮ ਅਤੇ 64 ਕਲਰ ਕੈਬਿਨ ਸਰਾਊਂਡ ਮੂਡ ਲਾਈਟ ਵਰਗੀਆਂ ਕਈ ਸ਼ਾਨਦਾਰ ਵਿਸ਼ੇਸ਼ਤਾਵਾਂ ਮਿਲਦੀਆਂ ਹਨ। ਇਸ ਤੋਂ ਇਲਾਵਾ, ਕਾਰ ਵਾਇਰਸ ਅਤੇ ਬੈਕਟੀਰੀਆ ਤੋਂ ਸੁਰੱਖਿਆ ਲਈ ਵੈਂਟੀਲੇਸ਼ਨ ਅਤੇ ਸਕਾਈਲਾਈਟ ਸਨਰੂਫ ਦੇ ਨਾਲ ਇੱਕ ਸਮਾਰਟ ਪਿਊਰੀਫਾਇਰ ਦੇ ਨਾਲ ਵੀ ਆਉਂਦੀ ਹੈ।

Leave a Reply

Your email address will not be published.