Connect with us

ਭਾਰਤ

ਕਿਸਾਨ ਘੋਲ ਸਿਆਸਤ ਦਾ ਰੁਖ ਬਦਲਣ ਵੱਲ ਅਹੁਲਿਆ

Published

on

ਚੰਡੀਗੜ੍ਹ: ਮੋਦੀ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਖਿਲਾਫ ਪੰਜਾਬ ਤੋਂ ਉਠਿਆ ਰੋਹ ਪੂਰੇ ਮੁਲਕ ਵਿਚ ਫੈਲ ਰਿਹਾ ਹੈ।

ਅੰਦੋਲਨ ਦੀ ਚੜ੍ਹਦੀ ਕਲਾ ਸਿਆਸੀ ਧਿਰਾਂ ਨੂੰ ਕੰਬਣੀ ਛੇੜਨ ਲੱਗੀ ਹੈ। ਹਾਲਾਤ ਇਹ ਹਨ ਕਿ ਸਿਆਸੀ ਧਿਰਾਂ ਮੰਨਣ ਲੱਗੀਆਂ ਹਨ ਕਿ ਕਿਸਾਨ ਜਥੇਬੰਦੀਆਂ ਹੀ ਉਨ੍ਹਾਂ ਦੀ ਹੋਣੀ ਤੈਅ ਕਰਨਗੀਆਂ। ਮੁਲਕ ਦੀ ਸਿਆਸਤ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੈ ਕਿ ਸਿਆਸੀ ਧਿਰਾਂ ਸਿਰ ਨਿਵਾ ਕੇ ਕਿਸਾਨ ਜਥੇਬੰਦੀਆਂ ਅੱਗੇ ਪੇਸ਼ ਹੋਈਆਂ। ਭਾਜਪਾ ਨੂੰ ਛੱਡ ਪੰਜਾਬ ਦੀਆਂ ਸਾਰੀਆਂ ਧਿਰਾਂ ਨੇ ਜਥੇਬੰਦੀਆਂ ਦੀ ਰਜ਼ਾ ਵਿਚ ਰਹਿਣ ਦਾ ‘ਪ੍ਰਣਵੀ ਲਿਆ ਹੈ। ਪੰਜਾਬ ਵਿਚ ਕਿਸਾਨ ਜਥੇਬੰਦੀਆਂ ਦੇ ਸੱਦੇ ਉਤੇ ਜਥੇਬੰਦੀਆਂ ਤੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਵਿਚਕਾਰ ਹੋਏ ਸੰਵਾਦ ਨੂੰ ਲੋਕ ਜਮਹੂਰੀਅਤ ਦੀ ਰਾਹ ਤੇ ਨਵੇਂ ਕਦਮ ਵਜੋਂ ਦੇਖਿਆ ਜਾ ਰਿਹਾ ਹੈ। ਇਹ ਸਿਰਫ ਪੰਜਾਬ ਵਿਚ ਹੀ ਨਹੀਂ, ਭਾਜਪਾ ਦੀ ਸੱਤਾ ਵਾਲੇ ਸੂਬੇ ਹਰਿਆਣਾ ਅਤੇ ਉਤਰ ਪ੍ਰਦੇਸ਼ ਵਿਚ ਵੀ ਹਾਕਮ ਧਿਰਾਂ ਕਿਸਾਨ ਜਥੇਬੰਦੀਆਂ ਦੀ ਤਾਕਤ ਅੱਗੇ ਸਿਰ ਝੁਕਾਉਣ ਲੱਗੀਆਂ ਹਨ। ਹਰਿਆਣਾ ਦੇ ਖੱਟਰ ਸਰਕਾਰ ਵੱਲੋਂ ਕਰਨਾਲ ਦੇ ਮਿੰਨੀ ਸਕੱਤਰੇਤ ਅੱਗੇ ਮੋਰਚਾ ਲਾਈ ਬੈਠੇ ਕਿਸਾਨਾਂ ਅੱਗੇ ਗੋਡੇ ਟੇਕਣੇ ਸੰਘਰਸ਼ ਦੀ ਵੱਡੀ ਪ੍ਰਾਪਤੀ ਹੈ। ਹਰਿਆਣਾ ਸਰਕਾਰ ਨੂੰ ਕਿਸਾਨ ਜਥੇਬੰਦੀਆਂ ਦੀਆਂ ਮੰਗਾਂ ਮੰਨਣ ਲਈ ਮਜਬੂਰ ਹੋਣਾ ਪਿਆ।

ਇਹ ਮੰਗਾਂ ਕਰਨਾਲ ਵਿਚ ਕਿਸਾਨਾਂ ਉਤੇ ਹੋਏ ਲਾਠੀਚਾਰਜ ਨਾਲ ਸਬੰਧਤ ਸਨ। ਸਰਕਾਰ ਨੂੰ ਲਾਠੀਚਾਰਜ ਦੀ ਜਾਂਚ ਹਾਈਕੋਰਟ ਦਾ ਸਾਬਕਾ ਜੱਜ ਕਰਵਾਉਣ ਅਤੇ ਕਿਸਾਨਾਂ ਦੇ ਸਿਰ ਪਾੜਨ ਦੇ ਹੁਕਮ ਦੇਣ ਵਾਲੇ ਐਸ.ਡੀ.ਐਮ. ਆਯੂਸ਼ ਸਿਨਹਾ ਨੂੰ ਛੁੱਟੀ ਤੇ ਭੇਜਣਾ ਪਿਆ। ਉਤਰ ਪ੍ਰਦੇਸ਼ ਵਿਚ ਵੀ ਹਾਲਾਤ ਕੁਝ ਅਜਿਹੇ ਹੀ ਹਨ। ਇਥੋਂ ਦੇ ਮੁਜੱਫਰਨਗਰ ਵਿਚ ਹੋਈ ਮਹਾਂ ਪੰਚਾਇਤ ਵਿਚ ਇਤਿਹਾਸਕ ਇਕੱਠ ਨੇ ਭਾਜਪਾ ਦੇ ਸਾਰੇ ਭੁਲੇਖੇ ਦੂਰ ਕਰ ਦਿੱਤੇ ਹਨ। ਇਸ ਪਿੱਛੋਂ ਭਾਜਪਾ ਦੇ ਆਪਣੇ ਸੰਸਦ ਮੈਂਬਰ ਤੇ ਵਿਧਾਇਕ ਕਿਸਾਨਾਂ ਨਾਲ ਹਮਦਰਦੀ ਲਈ ਸਰਕਾਰ ਨੂੰ ਚਿੱਠੀਆਂ ਪਾਉਣ ਲੱਗੇ ਹਨ। ਉਤਰ ਪ੍ਰਦੇਸ਼ ਤੋਂ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਵਰੁਣ ਗਾਂਧੀ ਨੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਪੱਤਰ ਰਾਹੀਂ ਗੰਨੇ ਦੇ ਭਾਅ ਵਿਚ ਜ਼ਿਕਰਯੋਗ ਵਾਧਾ ਕਰਨ, ਕਣਕ ਤੇ ਝੋਨੇਤੇ ਬੋਨਸ ਦੇਣ, ਪੀ.ਐਮ. ਕਿਸਾਨ ਯੋਜਨਾ ਦੀ ਰਾਸ਼ੀ ਦੁੱਗਣੀ ਕਰਨ ਤੇ ਡੀਜ਼ਲ ਤੇ ਸਬਸਿਡੀ ਦੇਣ ਦੀ ਮੰਗ ਕੀਤੀ ਹੈ। ਇਸ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਨੇ ਪੰਜਾਬ ਸਰਕਾਰ ਨੂੰ ‘ਧੋਣ ਤੋਂ ਫੜ ਕੇ ਗੰਨੇ ਦੇ ਭਾਅ ਵਿਚ ਸਿੱਧਾ 50 ਰੁਪਏ ਵਾਧਾ ਕਰਵਾਇਆ ਸੀ।

ਇਸ ਤੋਂ ਬਾਅਦ ਹਰਿਆਣਾ ਸਰਕਾਰ ਵੀ ਇਸੇ ਰਾਹ ਚੱਲਣ ਲਈ ਮਜਬੂਰ ਹੋਈ। ਅਸਲ ਵਿਚ, ਕਿਸਾਨ ਜਥੇਬੰਦੀਆਂ ਨੇ 26 ਜਨਵਰੀ ਤੋਂ ਬਾਅਦ ਮਸਲੇ ਦੇ ਹੱਲ ਲਈ ਗੱਲਬਾਤ ਤੋਂ ਭੱਜ ਰਹੀ ਕੇਂਦਰ ਸਰਕਾਰ ਨੂੰ ਸਿਆਸੀ ਸੇਕ ਲਾਉਣ ਦੀ ਰਣਨੀਤੀ ਬਣਾਈ ਹੋਈ ਹੈ। ਪੱਛਮੀ ਬੰਗਾਲ ਚੋਣਾਂ ਵਿਚ ਭਾਜਪਾ ਨੂੰ ਇਸ ਦਾ ਸੇਕ ਝੱਲਣਾ ਪਿਆ ਸੀ। ਹੁਣ 5 ਸੂਬਿਆਂ ਵਿਚ ਵਿਧਾਨ ਸਭਾ ਚੋਣਾਂ ਹਨ। ਕਿਸਾਨ ਜਥੇਬੰਦੀਆਂ ਇਸੇ ਰਣਨੀਤੀ ਉਤੇ ਚੱਲ ਰਹੀਆਂ ਹਨ ਕਿ ਇਨ੍ਹਾਂ ਚੋਣਾਂ ਵਿਚ ਭਾਜਪਾ ਤੇ ਉਸ ਦੇ ਹਮਾਇਤੀਆਂ ਨੂੰ ਤਕੜਾ ਰਗੜਾ ਲਾਇਆ ਜਾਵੇ। ਮੁਜ਼ੱਫਰਨਗਰ ਕਿਸਾਨ-ਮਜ਼ਦੂਰ ਮਹਾਂ ਪੰਚਾਇਤ ਵਿਚ ‘ਮਿਸ਼ਨ ਉਤਰ ਪ੍ਰਦੇਸ਼ ਦੀ ਸ਼ੁਰੂਆਤ ਤੇ ਲਖਨਊ ਵਿਚ ਸੰਯੁਕਤ ਕਿਸਾਨ ਮੋਰਚਾ-ਉਤਰ ਪ੍ਰਦੇਸ਼ ਦੀ ਮੀਟਿੰਗ ਵਿਚ ਮਿਸ਼ਨ ਦੀ ਤਫ਼ਸੀਲ ਯੋਜਨਾ ਤੇ ਪ੍ਰੋਗਰਾਮ ਤਿਆਰ ਕਰਨ ਮਗਰੋਂ ਕਿਸਾਨ ਪੂਰੀ ਤਰ੍ਹਾਂ ਸਰਗਰਮ ਹਨ। ਮੀਟਿੰਗ ਵਿਚ ਯੂ.ਪੀ. ਦੀਆਂ 85 ਕਿਸਾਨ ਯੂਨੀਅਨਾਂ ਇਕੱਠੀਆਂ ਹੋਈਆਂ ਸਨ। ਆਗੂਆਂ ਮੁਤਾਬਕ ਕਿਸਾਨ ਚੋਣਾਂ ਵਿਚ ਭਾਜਪਾ ਨੂੰ ਸਬਕ ਸਿਖਾਉਣ ਲਈ ਦ੍ਰਿੜ੍ਹ ਹਨ।

ਸੰਯੁਕਤ ਕਿਸਾਨ ਮੋਰਚਾ ਮੋਰਚੇ ਵੱਲੋਂ 27 ਦੇ ਭਾਰਤ ਬੰਦ ਅਤੇ ‘ਮਿਸ਼ਨ ਉਤਰ ਪ੍ਰਦੇਸ਼ ਲਈ ਹਰੇਕ ਪੱਧਰ ਤੇ ਕਈ ਪ੍ਰੋਗਰਾਮ ਕੀਤੇ ਜਾ ਰਹੇ ਹਨ। 27 ਸਤੰਬਰ ਨੂੰ ਭਾਰਤ ਬੰਦ ਦੀ ਯੋਜਨਾ ਬਣਾਉਣ ਲਈ ਉਤਰ ਪ੍ਰਦੇਸ਼ ਦੇ ਹਰ ਜ਼ਿਲ੍ਹੇ ਵਿਚ ਮੀਟਿੰਗਾਂ ਕੀਤੀਆਂ ਜਾਣਗੀਆਂ। ਪੱਛਮੀ ਉਤਰ ਪ੍ਰਦੇਸ਼ ਵਿਚ ਤੋਂ ਬਾਅਦ ਇਹ ਅੰਦੋਲਨ ਸੂਬੇ ਦੇ ਪੂਰਬੀ ਹਿੱਸੇ ਵਿਚ ਤੇਜ਼ੀ ਨਾਲ ਫੈਲ ਰਿਹਾ ਹੈ। ਅਡਾਨੀ ਦੀ ਕੰਪਨੀ ਤੋਂ ਸਤੇ ਭਾਜਪਾ ਸੱਤਾ ਵਾਲੇ ਇਕ ਹੋਰ ਸੂਬੇ ਹਿਮਾਚਲ ਪ੍ਰਦੇਸ਼ ਵਿਚ ਸੇਬ ਉਤਪਾਦਕ ਕਿਸਾਨ ਵੀ ਸੰਘਰਸ਼ ਵਿਚ ਕੁੱਦ ਪਏ ਹਨ। ਮੋਦੀ ਸਰਕਾਰ ਲਈ ਇਕ ਹੋਰ ਮੁਸੀਬਤ ਇਹ ਹੈ ਕਿ 2022 ਨੇੜੇ ਆ ਗਿਆ ਹੈ। ਭਾਜਪਾ ਨੇ 2016 ਵਿਚ ਵਾਅਦਾ ਕੀਤਾ ਸੀ ਕਿ 2022 ਵਿਚ ਕਿਸਾਨਾਂ ਦੀ ਆਮਦਨ ਦੁੱਗਣੀ ਕਰ ਦਿੱਤੀ ਜਾਵੇਗੀ। ਹੁਣ ਜਦੋਂ ਇਹ ਵਰ੍ਹਾ ਚੜ੍ਹਨ ਵਿਚ ਸਾਢੇ ਕੁ 3 ਮਹੀਨੇ ਬਚੇ ਹਨ ਤਾਂ ਕਿਸਾਨ ਜਥੇਬੰਦੀਆਂ ਨੇ ਇਸ ਮੁੱਦੇ ਨੂੰ ਵੀ ਉਭਾਰ ਦਿੱਤਾ ਹੈ। ਯਾਦ ਰਹੇ ਕਿ ਐਨ.ਐਸ.. ਦੇ 77ਵੇਂ ਗੇੜ ਦੇ ਸਰਵੇਖਣ ਤੋਂ ਪਤਾ ਚੱਲਦਾ ਹੈ ਕਿ 50 ਫੀਸਦੀ ਤੋਂ ਵੱਧ ਖੇਤੀਬਾੜੀ ਵਾਲੇ ਪਰਿਵਾਰ ਕਰਜ਼ੇ ਹੇਠ ਹਨ।

ਪਿਛਲੇ ਪੰਜ ਸਾਲਾਂ ਵਿਚ ਕਿਸਾਨਾਂ ਦੇ ਕਰਜ਼ੇ ਵਿਚ 58 ਫੀਸਦੀ ਦਾ ਵਾਧਾ ਹੋਇਆ ਹੈ। ਅਸਲ ਵਿਚ, ਕਿਸਾਨੀ ਸੰਘਰਸ਼ ਵੱਲੋਂ ਲੋਕਾਂ ਵਿਚ ਪੈਦਾ ਕੀਤਾ ਚੇਤਨਾ ਤੇ ਭਾਈਚਾਰਕ ਸਾਂਝ ਨੇ ਮੁਲਕ ਦੀ ਸਿਆਸਤ ਦਾ ਰੁਖ ਹੀ ਬਦਲ ਦਿੱਤੀ ਹੈ। ਭਾਜਪਾ ਵੀ ਮੰਨਣ ਲੱਗੀ ਹੈ ਕਿ ਆਉਣ ਵਾਲਾ ਸਮਾਂ ਉਸ ਲਈ ਵੱਡੀ ਚੁਣੌਤੀ ਖੜ੍ਹੀ ਕਰਨ ਵਾਲਾ ਹੈ। ਇਹੀ ਕਾਰਨ ਹੈ ਕਿ ਕਿਸਾਨ ਅੰਦੋਲਨ ਵਿਚਾਲੇ ਭਾਜਪਾ ਵਾਲੇ ਚਾਰ ਸੂਬਿਆਂ ਦੇ ਮੁੱਖ ਮੰਤਰੀ ਬਦਲਣੇ ਪਏ। ਗੁਜਰਾਤ ਵਿਧਾਨ ਸਭਾ ਦੀਆਂ ਚੋਣਾਂ ਤੋਂ ਲਗਭਗ 15 ਮਹੀਨੇ ਪਹਿਲਾਂ ਸੂਬੇ ਦੇ ਮੁੱਖ ਮੰਤਰੀ ਵਿਜੈ ਰੂਪਾਨੀ ਵੱਲੋਂ ਚੁੱਪ-ਚੁਪੀਤੇ ਦਿੱਤਾ ਅਸਤੀਫਾ ਭਾਜਪਾ ਦੀ ਫਿਕਰਮੰਦੀ ਨੂੰ ਜ਼ਾਹਰ ਕਰਦਾ ਹੈ। ਇਸ ਤੋਂ ਪਹਿਲਾਂ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੂੰ ਬਦਲਣ ਬਾਰੇ ਵੀ ਕੋਸ਼ਿਸ਼ਾਂ ਹੋਈਆਂ ਪਰ ਆਰ.ਐਸ.ਐਸ. ਦੇ ਕੱਟੜ ਸਮਰਥਕ ਯੋਗੀ ਆਦਿੱਤਿਆਨਾਥ ਨੂੰ ਹੱਥ ਪਾਉਣ ਤੋਂ ਪਿੱਛੇ ਹਟਣਾ ਪਿਆ।

ਹੁਣ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਨੂੰ ਵੀ ਦਿੱਲੀ ਦੇ ਗੇੜੇ ਮਰਵਾਏ ਜਾ ਰਹੇ ਹਨ। ਜੁਲਾਈ ਮਹੀਨੇ ਕਰਨਾਟਕ ਦੇ ਮੁੱਖ ਮੰਤਰੀ ਬੀ.ਐਸ. ਯੇਦੀਯੁਰੱਪਾ ਤੋਂ ਅਸਤੀਫਾ ਲੈ ਲਿਆ ਗਿਆ ਸੀ। ਉਤਰਾਖੰਡ ਦੀਆਂ ਵਿਧਾਨ ਸਭਾ ਚੋਣਾਂ ਤਾਂ ਯੂ.ਪੀ. ਤੇ ਪੰਜਾਬ ਦੇ ਨਾਲ ਫਰਵਰੀ-ਮਾਰਚ 2022 ਵਿਚ ਹੀ ਹੋਣੀਆਂ ਹਨ। ਭਾਜਪਾ ਹਾਈਕਮਾਨ ਦੇ ਹੁਕਮ ਅਨੁਸਾਰ ਉਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦ੍ਰ ਸਿੰਘ ਰਾਵਤ ਨੂੰ ਗੱਦੀ ਛੱਡਣ ਲਈ ਕਹਿਣ ਪਿੱਛੋਂ ਮਾਰਚ 2021 ਵਿਚ ਤੀਰਥ ਸਿੰਘ ਰਾਵਤ ਮੁੱਖ ਮੰਤਰੀ ਬਣਾ ਦਿੱਤਾ ਗਿਆ ਸੀ। ਵੱਖ-ਵੱਖ ਰਾਜਾਂ ਅੰਦਰ ਅਜਿਹੇ ਫੇਰਬਦਲ ਪਿੱਛੇ ਸੱਤਾ ਵਿਰੋਧੀ ਭਾਵਨਾਵਾਂ ਨੂੰ ਮੱਠਾ ਪਾਉਣ ਦਾ ਮੰਨਿਆ ਜਾ ਰਿਹਾ ਹੈ।

26 ਨਵੰਬਰ 2020 ਤੋਂ ਕੇਂਦਰ ਸਰਕਾਰ ਤੇ ਕਿਸਾਨ ਜਥੇਬੰਦੀਆਂ ਵਿਚਕਾਰ 11 ਵਾਰ ਗੱਲਬਾਤ ਹੋਈ ਅਤੇ ਕੇਂਦਰ ਸਰਕਾਰ ਖੇਤੀ ਕਾਨੂੰਨਾਂ ਨੂੰ 18 ਮਹੀਨਿਆਂ ਲਈ ਮੁਅੱਤਲ ਕਰਨ ਤੇ ਕਈ ਸੋਧਾਂ ਕਰਨ ਲਈ ਮੰਨੀ ਜਿਸ ਦੇ ਅਰਥ ਇਹ ਸਵੀਕਾਰ ਕਰਨਾ ਵੀ ਸਨ ਕਿ ਖੇਤੀ ਕਾਨੂੰਨਾਂ ਵਿਚ ਖਾਮੀਆਂ ਦੀ ਭਰਮਾਰ ਹੈ। ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਇਹ ਖਾਮੀਆਂ ਸੋਧਾਂ ਕਾਰਨ ਦੂਰ ਨਹੀਂ ਹੋ ਸਕਦੀਆਂ, ਕੇਂਦਰ ਸਰਕਾਰ ਨੂੰ ਕਾਨੂੰਨ ਵਾਪਸ ਲੈਣੇ ਚਾਹੀਦੇ ਹਨ। 22 ਜਨਵਰੀ ਤੋਂ ਬਾਅਦ ਕਿਸਾਨ ਜਥੇਬੰਦੀਆਂ ਨਾਲ ਕੋਈ ਗੱਲਬਾਤ ਨਹੀਂ ਹੋਈ ਜਿਸ ਕਾਰਨ ਜ਼ਮੀਨੀ ਪੱਧਰਤੇ ਕਿਸਾਨਾਂ ਵਿਚ ਰੋਹ ਵਧਿਆ ਹੈ। ਕਿਸਾਨ ਜਥੇਬੰਦੀਆਂ ਦਾ ਮੰਨਣਾ ਹੈ ਕਿ ਢੀਠਤਾ ਵਾਲਾ ਰਵੱਈਆ ਅਪਣਾਈ ਬੈਠੀ ਭਾਜਪਾ ਦਾ ਇਕੋ ਇਕ ਹੱਲ ਇਸ ਨੂੰ ਸਿਆਸੀ ਸੇਕਾ ਲਾਉਣਾ ਹੈ। ਇਸ ਲਈ ਹੁਣ ਸੰਘਰਸ਼ ਦੇ ਅਗਲਾ ਪੜਾਅ ਦੀ ਰਣਨੀਤੀ ਇਸੇ ਨੂੰ ਮੁੱਖ ਰੱਖ ਕੇ ਉਲੀਕੀ ਜਾ ਰਹੀ ਹੈ।

Advertisement
ਦੁਨੀਆ1 hour ago

ਤਾਲਿਬਾਨ ਦੀ ਬੇਰਹਿਮੀ, ਵਾਲੀਬਾਲ ਦੀ ਖਿਡਾਰਣ ਦਾ ਵੱਢਿਆ ਸਿਰ

ਮਨੋਰੰਜਨ3 hours ago

ਪਿੰਡ ਪਿੰਡ(ਪੂਰੀ ਵੀਡੀਓ) ਗਿੱਪੀ ਗਰੇਵਾਲ | ਨੀਰੂ ਬਾਜਵਾ | ਜਤਿੰਦਰ ਸ਼ਾਹ | ਹੈਪੀ ਰਾਏਕੋਟੀ | ਪਾਨੀ ਚ ਮਾਧਾਨੀ

ਭਾਰਤ5 hours ago

ਯੋਗੇਂਦਰ ਯਾਦਵ ਕਿਸਾਨ ਮੋਰਚੇ ’ਚੋਂ ਮਹੀਨੇ ਲਈ ਮੁਅੱਤਲ

ਪੰਜਾਬ7 hours ago

ਕੈਪਟਨ ਵੱਲੋਂ ਨਵੀਂ ਪਾਰਟੀ ਬਣਾਉਣ ਦੇ ਐਲਾਨ ‘ਤੇ ਭਖੀ ਸਿਆਸਤ, ਜਾਣੋ ਕੀ ਬੋਲੇ

ਮਨੋਰੰਜਨ23 hours ago

ਗਲਾ ਭੋਲੀਆ (ਐਚਡੀ ਵੀਡੀਓ) ਹਿਮਾਂਸ਼ੀ ਖੁਰਾਣਾ ਫੀਟ ਅਸੀਮ ਰਿਆਜ਼ | ਨਵੇਂ ਪੰਜਾਬੀ ਗੀਤ 2021 | ਨਵੀਨਤਮ ਗਾਣਾ 2022

ਭਾਰਤ1 day ago

ਹੁਣ ਕਦੇ ਕਸ਼ਮੀਰ ਨਹੀਂ ਆਵਾਂਗੇ-ਪ੍ਰਵਾਸੀ

ਦੁਨੀਆ1 day ago

ਰੂਲ ਆਫ ਲਾਅ ਇੰਡੈਕਸ 2021 ‘ਚ ਪਾਕਿਸਤਾਨ 139 ਦੇਸ਼ਾਂ ‘ਚੋਂ 130ਵੇਂ ਸਥਾਨ ‘ਤੇ

ਭਾਰਤ1 day ago

ਅਮਰੀਕੀ ਅਦਾਲਤ ਵਲੋਂ ਨੀਰਵ ਮੋਦੀ ਤੇ 2 ਸਹਿਯੋਗੀਆਂ ਦੀ ਪਟੀਸ਼ਨ ਖ਼ਾਰਜ

ਭਾਰਤ1 day ago

ਅਮਿਤ ਸ਼ਾਹ ਵਲੋਂ ਪ੍ਰਧਾਨ ਮੰਤਰੀ ਨਾਲ ਮੁਲਾਕਾਤ

ਭਾਰਤ2 days ago

ਸੁਪਰੀਮ ਕੋਰਟ ਵੱਲੋਂ ਯੂਪੀ ਸਰਕਾਰ ਦੀ ਝਾੜ-ਝੰਬ

ਮਨੋਰੰਜਨ2 days ago

ਦਿਲਾ ਵੇ (ਐਚਡੀ ਵੀਡੀਏ) ਗੁਰ ਸਿੱਧੂ ਫੀਟ ਜੱਸਾ ਢਿੱਲੋਂ | ਨਵਾਂ ਪੰਜਾਬੀ ਗੀਤ 2021 | ਨਵੀਨਤਮ ਪੰਜਾਬੀ ਗੀਤ 2021

ਭਾਰਤ2 days ago

ਲਸ਼ਕਰ ਦੇ 2 ਜ਼ਿਲ੍ਹਾ ਕਮਾਂਡਰਾਂ ਸਮੇਤ 4 ਅੱਤਵਾਦੀ ਹਲਾਕ

ਭਾਰਤ2 days ago

ਬੀ.ਐਸ.ਐਫ. ਨੂੰ ਵਧੇਰੇ ਖੁਦਮੁਖਤਾਰੀ ਖਿਲਾਫ ਸਿਆਸੀ ਹਲਚਲ ਵਧੀ

ਪੰਜਾਬ3 days ago

ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਭਾਂ ਦੇ ਅਧਿਕਾਰ ਖੇਤਰ ਨੂੰ ਅੱਗੇ ਵਧਾਉਣ ਸਬੰਧੀ ਕੇਂਦਰ ਦੇ ਫੈਸਲੇ ਦੀ ਨਿਖੇਧੀ

ਕੈਨੇਡਾ3 days ago

ਅਨਇਨਵਾਇਟਡ: ਵਰਕਿੰਗ ਓਨਟਾਰੀਓ ਵਿਮਨ ਨੇ ਨਿਊਜ਼ ਪ੍ਰੋਗਰਾਮ ਸ਼ੁਰੂ ਕੀਤਾ ਇਸ ਡਿਜੀਟਲ ਬਰਾਡਕਾਸਟ ਵਿਚ ਔਰਤਾਂ ਦੇ ਮੁੱਦਿਆਂ ਤੇ ਗੱਲ ਹੋਵੇਗੀ

ਪੰਜਾਬ3 days ago

ਪੰਜਾਬ ਦੀਆਂ ਖੇਤੀ ਸਮੱਸਿਆਵਾਂ ਅਤੇ ਸਾਡੇ ਅਫਲਾਤੂਨੀ ਖੇਤੀ ਮਾਹਰ

ਭਾਰਤ3 days ago

ਪ੍ਰਧਾਨ ਮੰਤਰੀ ਵਲੋਂ 100 ਲੱਖ ਕਰੋੜ ਦੀ ਗਤੀ ਸ਼ਕਤੀ ਯੋਜਨਾ ਦੀ ਸ਼ੁਰੂਆਤ

ਕੈਨੇਡਾ2 months ago

ਭਾਰਤ ਤੋਂ ਸਿੱਧੀਆਂ ਉਡਾਣਾਂ ਬੰਦ, 2 ਲੱਖ ਰੁਪਏ ਖ਼ਰਚ ਕੇ ਕੈਨੇਡਾ ਜਾ ਰਹੇ ਨੇ ਵਿਦਿਆਰਥੀ

ਮਨੋਰੰਜਨ7 months ago

Saina: Official Trailer | Parineeti Chopra | Bhushan Kumar | Releasing 26 March 2021

ਮਨੋਰੰਜਨ7 months ago

ਤਾਪਸੀ ਪੰਨੂ, ਅਨੁਰਾਗ ਕਸ਼ਅਪ ਤੇ ਵਿਕਾਸ ਬਹਿਲ ‘ਤੇ ਆਮਦਨ ਕਰ ਵਿਭਾਗ ਵਲੋਂ ਛਾਪੇਮਾਰੀ

ਮਨੋਰੰਜਨ7 months ago

ਕਿਸਮਤ ਤੇਰੀ (ਪੂਰਾ ਵੀਡੀਓ ਗਾਣਾ): ਇੰਦਰ ਚਾਹਲ | ਸ਼ਿਵਾਂਗੀ ਜੋਸ਼ੀ | ਬੱਬੂ | ਨਵੀਨਤਮ ਪੰਜਾਬੀ ਗਾਣੇ 2021

ਕੈਨੇਡਾ7 months ago

ਕੈਨੇਡਾ ਇੰਮੀਗ੍ਰੇਸ਼ਨ ਨੇ ਦਿੱਤਾ ਤਕਨੀਕੀ ਮਾਹਿਰਾਂ ਨੂੰ ਵਰਕ ਪਰਮਿਟ ਤੋਂ ਬਿਨਾਂ ਪੱਕੇ ਹੋਣ ਦਾ ਮੌਕਾ

ਮਨੋਰੰਜਨ7 months ago

ਪਲੇਬੁਆਏ (ਪੂਰਾ ਗਾਣਾ) ਅਬਰਾਮ ਫੀਟ ਆਰ ਨੈਤ | ਅਫਸਾਨਾ ਖਾਨ | ਲਾਡੀ ਗਿੱਲ | ਨਵਾਂ ਪੰਜਾਬੀ ਗਾਣਾ 2021

ਸਿਹਤ7 months ago

ਕੈਨੇਡਾ ਲਈ ਮੁੜ ਆਫ਼ਤ ਬਣਿਆ ਕੋਰੋਨਾ, ਤੇਜ਼ੀ ਨਾਲ ਵਧਣ ਲੱਗੇ ਨਵੇਂ ਵੈਰੀਐਂਟ ਦੇ ਮਾਮਲੇ

Featured7 months ago

ਕਰੋਨਾ ਦਾ ਕਹਿਰ ਮੁੜ ਵਧਿਆ, ਮੌਤਾਂ ਦੇ ਮਾਮਲੇ ‘ਚ ਪੰਜਾਬ ਪਹਿਲੇ ਨੰਬਰ ‘ਤੇ

ਸਿਹਤ7 months ago

ਕਰੋਨਾ ਦਾ ਕਹਿਰ: ਨਿੱਘਰਦੀ ਸਿਆਸਤ

ਭਾਰਤ7 months ago

ਮਮਤਾ ਦਾ ਸੋਨੀਆ ਗਾਂਧੀ ਸਮੇਤ ਇਨ੍ਹਾਂ ਵਿਰੋਧੀ ਆਗੂਆਂ ਨੂੰ ਚਿੱਠੀ, ਇਹ ਹੈ ਮੁੱਦਾ

ਮਨੋਰੰਜਨ6 months ago

ਡੀਡੀ 1 | ਵੀਤ ਬਲਜੀਤ | ਸ਼ਿਪਰਾ ਗੋਇਲ | ਆਫੀਸ਼ੀਅਲ ਵੀਡੀਓ | ਤਾਜਾ ਪੰਜਾਬੀ ਗਾਣਾ 2021 | ਸਟੇਟ ਸਟੂਡੀਓ

ਮਨੋਰੰਜਨ6 months ago

ਰੋਨਾ ਹੀ ਸੀ | ਰਣਜੀਤ ਬਾਵਾ | ਪੇਂਡੂ ਬਯਜ| ਡੀ ਹਾਰਪ | ਤਾਜਾ ਪੰਜਾਬੀ ਗਾਣੇ 2021 | ਨਵੇਂ ਗਾਣੇ 2021

ਮਨੋਰੰਜਨ7 months ago

Hello Charlie – Official Trailer | Aadar Jain, Jackie Shroff, Shlokka Pandit, Elnaaz Norouzi

ਸਿਹਤ6 months ago

ਦੇਸ਼ ’ਚ ਵਧਿਆ ‘ਕੋਰੋਨਾ’ ਦਾ ਖ਼ੌਫ, 24 ਘੰਟਿਆਂ ’ਚ 2 ਲੱਖ ਨਵੇਂ ਕੇਸ

ਕੈਨੇਡਾ7 months ago

ਕੋਰੋਨਾ ਟੀਕਾ ਲੱਗਣ ਮਗਰੋਂ ਸਿੰਘ ਨੇ ‘ਭੰਗੜਾ’ ਪਾ ਕੇ ਜ਼ਾਹਰ ਕੀਤੀ ਖੁਸ਼ੀ

ਭਾਰਤ6 months ago

ਲੋਕਾਂ ‘ਚ ਫਿਰ ਤਾਲਾਬੰਦੀ ਦਾ ਖੌਫ਼

ਮਨੋਰੰਜਨ7 months ago

ਸੁਰ ਤੇ ਅਦਾ ਦੀ ਸੰਗੀਤਕ ਚਿੱਤਰਕਲਾ ਸੀ ‘ਨੂਰੀ’

ਮਨੋਰੰਜਨ3 hours ago

ਪਿੰਡ ਪਿੰਡ(ਪੂਰੀ ਵੀਡੀਓ) ਗਿੱਪੀ ਗਰੇਵਾਲ | ਨੀਰੂ ਬਾਜਵਾ | ਜਤਿੰਦਰ ਸ਼ਾਹ | ਹੈਪੀ ਰਾਏਕੋਟੀ | ਪਾਨੀ ਚ ਮਾਧਾਨੀ

ਮਨੋਰੰਜਨ23 hours ago

ਗਲਾ ਭੋਲੀਆ (ਐਚਡੀ ਵੀਡੀਓ) ਹਿਮਾਂਸ਼ੀ ਖੁਰਾਣਾ ਫੀਟ ਅਸੀਮ ਰਿਆਜ਼ | ਨਵੇਂ ਪੰਜਾਬੀ ਗੀਤ 2021 | ਨਵੀਨਤਮ ਗਾਣਾ 2022

ਮਨੋਰੰਜਨ2 days ago

ਦਿਲਾ ਵੇ (ਐਚਡੀ ਵੀਡੀਏ) ਗੁਰ ਸਿੱਧੂ ਫੀਟ ਜੱਸਾ ਢਿੱਲੋਂ | ਨਵਾਂ ਪੰਜਾਬੀ ਗੀਤ 2021 | ਨਵੀਨਤਮ ਪੰਜਾਬੀ ਗੀਤ 2021

ਮਨੋਰੰਜਨ5 days ago

ਜੀਨ (ਪੂਰੀ ਵੀਡੀਓ) ਗਿੱਪੀ ਗਰੇਵਾਲ | ਨੀਰੂ ਬਾਜਵਾ | ਜਤਿੰਦਰ ਸ਼ਾਹ | ਅਫਸਾਨਾ ਖਾਨ | ਹੈਪੀ ਰਾਏਕੋਟੀ | ਪਾਨੀਚਾਮਧਾਨੀ

ਮਨੋਰੰਜਨ6 days ago

ਪਿਆਰ ਦੀ ਕਹਾਨੀ | ਐਮੀ ਵਿਰਕ | ਨਿੱਕੀ ਗਲਾਰਨੀ | ਅਧਿਕਾਰਤ ਸੰਗੀਤ ਵੀਡੀਓ | ਨਵੀਨਤਮ ਪੰਜਾਬੀ ਗੀਤ 2021

ਮਨੋਰੰਜਨ7 days ago

ਸ਼ਿਵਜੋਤ: ਅਫੇਅਰ (ਆਫੀਸ਼ੀਅਲ ਵੀਡੀਓ) ਬੌਸ | ਨਵੇਂ ਪੰਜਾਬੀ ਗਾਣੇ 2021 | ਨਵੀਨਤਮ ਪੰਜਾਬੀ ਗੀਤ 2021

ਮਨੋਰੰਜਨ1 week ago

ਅਪਸਰਾ | ਜਾਨੀ ਫੀਟ ਅਸੀਸ ਕੌਰ | ਅਰਵਿੰਦ ਖਹਿਰਾ | ਦੇਸੀ ਧੁਨਾਂ | ਨਵੀਨਤਮ ਪੰਜਾਬੀ ਗਾਣੇ 2021

ਮਨੋਰੰਜਨ1 week ago

ਸ਼ਰੀਫ (ਐਚਡੀ ਵੀਡੀਓ) ਗੁਰਲੇਜ ਅਖਤਰ ਫੀਟ ਦਿਲਪ੍ਰੀਤ ਡੀਲੋਂ | ਨਵਾਂ ਪੰਜਾਬੀ ਗੀਤ 2021 | ਨਵੀਨਤਮ ਪੰਜਾਬੀ ਗੀਤ 2021

ਮਨੋਰੰਜਨ2 weeks ago

ਚੋਰੀ ਦੀ ਪਿਸਤੌਲ: ਲਾਡੀ ਚਾਹਲ ਫੀਟ ਪਰਮੀਸ ਵਰਮਾ ਅਤੇ ਈਸਾ ਰਿਖੀ | ਤਾਜ਼ਾ ਪੰਜਾਬੀ ਗਾਣਾ 21 | ਨਵਾਂ ਗੀਤ 21

ਮਨੋਰੰਜਨ2 weeks ago

ਜੋਦਾ (ਆਫੀਸ਼ੀਅਲ ਵੀਡੀਓ) ਜਤਿੰਦਰ ਸ਼ਾਹ, ਅਫਸਾਨਾ ਖਾਨ | ਮੌਨੀ ਰਾਏ, ਅਲੀ ਗੋਨੀ | ਮਨਿੰਦਰ ਕੈਲੇ

ਮਨੋਰੰਜਨ3 weeks ago

ਨਵਾਂ ਪੰਜਾਬੀ ਗਾਣਾ 2021 – ਜਬਰਦਸਤ ਦੋਸਤ | ਕੋਰਲਾ ਮਾਨ, ਗੁਰਲੇਜ ਅਖਤਰ | ਨਵੀਨਤਮ ਪੰਜਾਬੀ ਗਾਣਾ 2021

ਮਨੋਰੰਜਨ3 weeks ago

ਗਿਟਾਰ | ਹੋਂਸਲਾ ਰੱਖ | ਦਿਲਜੀਤ ਦੁਸਾਂਝ, ਸ਼ਹਿਨਾਜ਼ ਗਿੱਲ, ਸੋਨਮ ਬਾਜਵਾ, ਸ਼ਿੰਦਾ ਜੀ | ਰਾਜ ਰਣਜੋਧ

ਮਨੋਰੰਜਨ3 weeks ago

ਤੇਰੇ ਨਾਲ ਨਾਲ (ਆਫੀਸ਼ੀਅਲਤ ਵੀਡੀਓ) ਅਮਰ ਸਹਿਬੀ | ਬ੍ਰਾਵੋ | ਗੈਰੀ ਦਿਓਲ ਨਵੇਂ ਪੰਜਾਬੀ ਗਾਣੇ | ਜੱਸ ਰਿਕਾਰਡਸ

ਮਨੋਰੰਜਨ3 weeks ago

ਕਾਲੀ ਸੋਹਣੀ (ਪੂਰੀ ਵੀਡੀਓ) | ਅਰਜਨ ਡੀਲੋਂ | ਪਰੂਫ | ਗੋਲਡ ਮੀਡੀਆ | ਬਰਾਓਨ ਸਟੂਡੀਓਜ਼ | ਨਵੀਨਤਮ ਪੰਜਾਬੀ ਗਾਣੇ 2021

ਮਨੋਰੰਜਨ4 weeks ago

ਦਿਲ ਗਲਤੀ ਕਰ ਬੈਠਾ ਹੈ | ਮੀਟ ਬਰੌਜੁ ਫੀਟ ਨੂੰ ਮਿਲੋ. ਜੁਬਿਨ ਨੌਟਿਆਲ | ਮੌਨੀ ਰਾਏ | ਮਨੋਜ ਐਮ. | ਆਸ਼ੀਸ਼ ਪੀ | ਭੂਸ਼ਣ ਕੇ

ਮਨੋਰੰਜਨ4 weeks ago

ਗੋਲੀ (ਆਫੀਸ਼ੀਅਲ ਵੀਡੀਓ) ਗੁਰ ਸਿੱਧੂ | ਨਵਪ੍ਰੀਤ ਬੰਗਾ | ਦੀਪਕ ਡੀਲੋਂ | ਨਵੇਂ ਪੰਜਾਬੀ ਗਾਣੇ 2021 | ਪੰਜਾਬੀ

ਮਨੋਰੰਜਨ1 month ago

ਰੂਬੀਕੋਨ (ਐਚਡੀ ਵੀਡੀਓ) ਅੰਮ੍ਰਿਤ ਮਾਨ ਫੀਟ ਮੇਹਰਵਾਨੀ | ਨਵੇਂ ਪੰਜਾਬੀ ਗਾਣੇ 2021 | ਨਵੀਨਤਮ ਪੰਜਾਬੀ ਗਾਣੇ 2021

Recent Posts

Trending