Connect with us

ਪੰਜਾਬ

ਕਿਸਾਨ ਅੰਦੋਲਨ ਅਤੇ ਪੰਜਾਬੀਅਤ

Published

on

ਜੂਨ 2020 ਵਿਚ ਤਿੰਨ ਨਵੇਂ ਖੇਤੀ ਆਰਡੀਨੈਂਸ ਜਾਰੀ ਹੋਏ ਤਾਂ ਇਨ੍ਹਾਂ ਨੇ ਪੰਜਾਬੀਆਂ ਦੀ ਮਾਨਸਿਕਤਾ ਨੂੰ ਹਲੂਣਾ ਦਿੱਤਾ।

ਪੰਜਾਬ ਦੇ ਵੱਖ-ਵੱਖ ਖੇਤਰਾਂ ਵਿਚ ਵੱਖੋ-ਵੱਖਰੇ ਢੰਗਾਂ ਨਾਲ ਇਨ੍ਹਾਂ ਦਾ ਵਿਰੋਧ ਹੋਇਆ। 25 ਨਵੰਬਰ, 2020 ਨੂੰ ਕਿਸਾਨ ਦਿੱਲੀ ਦੀਆਂ ਹੱਦਾਂ ਉਤੇ ਜਾ ਬੈਠੇ ਤਾਂ ਜੋ ਸੱਤਾਧਾਰੀ ਹੁਕਮਰਾਨਾਂ ਨੂੰ ਆਪਣੇ ਵਿਰੋਧ ਤੋਂ ਜਾਣੂ ਕਰਵਾ ਸਕਣ। ਇਸ ਵਿਰੋਧ ਪ੍ਰਦਰਸ਼ਨ ਵਿਚ ਉਨ੍ਹਾਂ ਨਾਲ ਹਰਿਆਣਾ ਅਤੇ ਉਤਰ ਪ੍ਰਦੇਸ਼ ਤੋਂ ਇਲਾਵਾ ਵਿਦੇਸ਼ਾਂ ਵਿਚ ਵਸਦੇ ਪੰਜਾਬੀ ਵੀ ਸ਼ਾਮਲ ਹੋ ਗਏ। ਇਸ ਮਗਰੋਂ ਕਿਸਾਨੀ ਤੋਂ ਇਲਾਵਾ ਦੂਜੇ ਕਿੱਤਿਆਂ ਨਾਲ ਜੁੜੇ ਲੋਕ ਵੀ ਜੁੜਨ ਲੱਗੇ ਅਤੇ ਸੰਸਾਰ ਭਰ ਦੇ ਬਾਕੀ ਦੇਸ਼ਾਂ ਦੇ ਲੋਕਾਂ ਦਾ ਸਮਰਥਨ ਵੀ ਇਸ ਸੰਘਰਸ਼ ਨੂੰ ਮਿਲਣ ਲੱਗਾ। ਡਾ. ਵਿਸ਼ਾਲ ਕੁਮਾਰ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਦੇ ਕਿਸਾਨਾਂ ਦਾ ਚਲਾਇਆ ਅੰਦੋਲਨ ਪੰਜਾਬੀਅਤ ਲਈ ਨਵੇਂ ਮੀਲ ਪੱਥਰ ਗੱਡ ਰਿਹਾ ਹੈ। ਅੰਦੋਲਨ ਨੇ ਪੰਜਾਬ ਦੀਆਂ ਹੱਦਾਂ ਟੱਪ ਕੇ ਭਾਰਤ ਦੀ ਰਾਜਧਾਨੀ ਦਿੱਲੀ ਦੀਆਂ ਹੱਦਾਂ ਨੂੰ ਜਾ ਛੋਹਿਆ ਹੈ। ਇਸ ਦਾ ਸਿੱਧਾ-ਅਸਿੱਧਾ ਪ੍ਰਭਾਵ ਸੰਸਾਰ ਪੱਧਰ ’ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਅੰਦੋਲਨ ਦੇ ਪੰਜਾਬੀ ਸਮਾਜ ਤੇ ਪੰਜਾਬੀਅਤ ਦੀ ਪਛਾਣ ਉਤੇ ਸਥਾਈ ਪ੍ਰਭਾਵ ਪੈ ਰਹੇ ਹਨ। ਅੰਦੋਲਨ ਪਿੱਛੇ ਕੰਮ ਕਰਨ ਵਾਲੀ ਵਿਚਾਰਧਾਰਾ ਪੰਜਾਬੀਆਂ ਦੀ ਹੈ ਅਤੇ ਇਸ ਪਿੱਛੇ ਪੰਜਾਬੀ ਖਾਸਾ, ਪੰਜਾਬੀ ਜੀਵਨ ਜਾਚ ਅਤੇ ਪੰਜਾਬੀਆਂ ਦਾ ਚਰਿੱਤਰ ਕੰਮ ਕਰ ਰਿਹਾ ਹੈ।

ਵੀਰਤਾ, ਕਾਬਲੀਅਤ, ਮਿਹਨਤ, ਜੋਸ਼ ਤੇ ਉਤਸ਼ਾਹ ਪੰਜਾਬੀਆਂ ਦੇ ਮੁੱਢਲੇ ਗੁਣ ਹਨ ਅਤੇ ਇਸੇ ਲਈ ਸੁਭਾਅ ਪੱਖੋਂ ਨਿਡਰ ਹੋਣ ਕਰ ਕੇ ਪੰਜਾਬੀ ਹਰ ਜੰਗ ਵਿਚ ਅੱਗੇ ਲੱਗ ਤੁਰਦੇ ਹਨ। ‘ਟੈਂ ਨਾ ਮੰਨਣ ਵਾਲੀ’ ਪ੍ਰਵਿਰਤੀ ਇਨ੍ਹਾਂ ਨੂੰ ਸੰਘਰਸ਼ ਦੇ ਰਾਹ ਪਾਉਂਦੀ ਹੈ। ਪ੍ਰੋ. ਪੂਰਨ ਸਿੰਘ ਅਨੁਸਾਰ ਪੰਜਾਬੀ ਤਾਂ ਉਹ ਹਨ ਜੋ ਸਿਰਫ਼ ਲੱਤਾਂ ਹਿਲਾਉਣ ਲਈ ਹੀ ਪੰਜਾਹ ਕੋਹ ਦਾ ਪੈਂਡਾ ਸਰ ਕਰ ਲੈਂਦੇ ਹਨ। ਪੰਜਾਬੀ ਤਾਂ ਅਜਿਹੀ ਕੌਮ ਹੈ ਜਿਥੋਂ ਦੇ ‘ਜੰਮਿਆਂ ਨੂੰ ਨਿੱਤ ਮੁਹਿੰਮਾਂ’ ਰਹਿੰਦੀਆਂ ਹਨ। ਜਦੋਂ ਕੋਈ ਮੁਹਿੰਮ ਨਾ ਹੋਵੇ ਤਾਂ ਇਨ੍ਹਾਂ ਨੂੰ ਜੀਵਨ ਹੀ ਬੋਝਲ, ਅਕਾਊ ਅਤੇ ਨੀਰਸ ਲੱਗਣ ਲੱਗ ਪੈਂਦਾ ਹੈ। ਸ੍ਰੀ ਗੁਰੂ ਨਾਨਕ ਦੇਵ ਦੁਆਰਾ ਦਰਸਾਏ ਬਰਾਬਰੀ, ਸਰਬ-ਸਾਂਝੀਵਾਲਤਾ, ਕਿਰਤ ਕਰਨ ਅਤੇ ਜਬਰ ਦਾ ਵਿਰੋਧ ਕਰਨ ਦੀ ਹਾਮੀ ਭਰਨ ਵਾਲੇ ਪੰਜਾਬੀ ਗੁਰੂ ਹਰਗੋਬਿੰਦ ਸਾਹਿਬ ਦੇ ਮੀਰੀ-ਪੀਰੀ ਦੇ ਸਿਧਾਂਤ ਅਤੇ ਗੁਰੂ ਗੋਬਿੰਦ ਸਿੰਘ ਦੇ ‘ਸਵਾ ਲਾਖ ਸੇ ਏਕ ਲੜਾਊਂ’ ਵਾਲੀ ਬਿਰਤੀ ਨੂੰ ਆਪਣੇ ਅੰਦਰ ਸਮੋਈ ਬੈਠੇ ਹਨ। ਇਹ ਨਾ ਤਾਂ ਕਿਸੇ ਤੋਂ ਭੈਅ ਖਾਂਦੇ ਹਨ ਅਤੇ ਨਾ ਹੀ ਕਿਸੇ ਨੂੰ ਡਰਾ ਧਮਕਾ ਕੇ ਆਪਣੀ ਚੌਧਰ ਬਣਾਉਣ ਵਿਚ ਯਕੀਨ ਰੱਖਦੇ ਹਨ। ਸੱਤਾ ਦੇ ਜਾਬਰ ਵਰਤੀਰੇ ਪ੍ਰਤੀ ਨਾਬਰੀ ਪੰਜਾਬੀਆਂ ਦੇ ਚਰਿੱਤਰ ਦਾ ਖਾਸਾ ਹੈ। ਜੂਨ, 2020 ਵਿਚ ਤਿੰਨ ਨਵੇਂ ਖੇਤੀ ਆਰਡੀਨੈਂਸ ਜਾਰੀ ਹੋਏ ਤਾਂ ਇਨ੍ਹਾਂ ਨੇ ਪੰਜਾਬੀਆਂ ਦੀ ਮਾਨਸਿਕਤਾ ਨੂੰ ਹਲੂਣਾ ਦਿੱਤਾ।

ਪੰਜਾਬ ਦੇ ਵੱਖ ਵੱਖ ਖੇਤਰਾਂ ਵਿਚ ਵੱਖੋ-ਵੱਖਰੇ ਢੰਗਾਂ ਨਾਲ ਇਨ੍ਹਾਂ ਦਾ ਵਿਰੋਧ ਹੋਇਆ। 25 ਨਵੰਬਰ, 2020 ਨੂੰ ਕਿਸਾਨ ਦਿੱਲੀ ਦੀਆਂ ਹੱਦਾਂ ਉਤੇ ਜਾ ਬੈਠੇ ਤਾਂ ਜੋ ਸੱਤਾਧਾਰੀ ਹੁਕਮਰਾਨਾਂ ਨੂੰ ਆਪਣੇ ਵਿਰੋਧ ਤੋਂ ਜਾਣੂ ਕਰਵਾ ਸਕਣ। ਇਸ ਵਿਰੋਧ ਪ੍ਰਦਰਸ਼ਨ ਵਿਚ ਉਨ੍ਹਾਂ ਨਾਲ ਹਰਿਆਣਾ ਅਤੇ ਉਤਰ ਪ੍ਰਦੇਸ਼ ਤੋਂ ਇਲਾਵਾ ਵਿਦੇਸ਼ਾਂ ਵਿਚ ਵਸਦੇ ਪੰਜਾਬੀ ਵੀ ਸ਼ਾਮਲ ਹੋ ਗਏ। ਇਸ ਮਗਰੋਂ ਕਿਸਾਨੀ ਤੋਂ ਇਲਾਵਾ ਦੂਜੇ ਕਿੱਤਿਆਂ ਨਾਲ ਜੁੜੇ ਲੋਕ ਵੀ ਜੁੜਨ ਲੱਗੇ ਅਤੇ ਸੰਸਾਰ ਭਰ ਦੇ ਬਾਕੀ ਦੇਸ਼ਾਂ ਦੇ ਲੋਕਾਂ ਦਾ ਸਮਰਥਨ ਵੀ ਇਸ ਸੰਘਰਸ਼ ਨੂੰ ਮਿਲਣ ਲੱਗਾ। ਹੁਣ ਚਾਰ ਮਹੀਨਿਆਂ ਤੋਂ ਦਿੱਲੀ ਦੀਆਂ ਹੱਦਾਂ ਉਤੇ ਚੱਲ ਰਿਹਾ ਅੰਦੋਲਨ ਸਿਰਫ ਸਿੱਖਾਂ ਜਾਂ ਪੰਜਾਬੀਆਂ ਦਾ ਨਹੀਂ ਬਲਕਿ ਸੰਸਾਰ ਪੱਧਰੀ ਜਨ ਅੰਦੋਲਨ ਬਣ ਚੁੱਕਿਆ ਹੈ। ਸੰਸਾਰ ਪੱਧਰ ਤੇ ਵੱਡੀਆਂ ਹਸਤੀਆਂ ਤੋਂ ਮਿਲਿਆ ਸਮਰਥਨ ਵੀ ਇਸ ਗੱਲ ਦੀ ਸ਼ਾਹਦੀ ਭਰਦਾ ਹੈ ਕਿ ਇਹ ਅੰਦੋਲਨ ਪੰਜਾਬੀ ਸਮਾਜ ਨੂੰ ਨਵੀਂ ਦਿਸ਼ਾ ਵੱਲ ਲਿਜਾ ਰਿਹਾ ਹੈ। ਇਸ ਅੰਦੋਲਨ ਦੇ ਪ੍ਰਭਾਵਾਂ ਨੂੰ ਇੰਜ ਵਾਚਿਆ ਜਾ ਸਕਦਾ ਹੈ: ਕਿਸਾਨੀ ਅੰਦੋਲਨ ਸਦਕਾ ਪੰਜਾਬੀ ਅਤੇ ਹਰਿਆਣਵੀ ਨਾ ਕੇਵਲ ਇਕ ਦੂਜੇ ਦੇ ਹਮਾਇਤੀ ਬਣੇ ਬਲਕਿ ਉਹ ਇਕ ਦੂਜੇ ਨੂੰ ਛੋਟਾ ਵੱਡਾ ਭਰਾ ਹੋਣ ਦਾ ਲਕਬ ਵੀ ਬਖਸ਼ ਚੁੱਕੇ ਹਨ।

ਪੰਜਾਬੀਆਂ ਨੂੰ ਹੁਣ ਹੁੱਕਾ ਪੀਣ ਵਾਲੇ ਹਰਿਆਣਵੀ ਜਾਂ ਯੂਪੀ ਦੇ ਬਜ਼ੁਰਗਾਂ ਕੋਲ ਬੈਠਣ ਜਾਂ ਵਿਚਾਰ-ਵਟਾਂਦਰਾ ਕਰਨ ਤੋਂ ਕੋਈ ਗੁਰੇਜ਼ ਨਹੀਂ ਅਤੇ ਉਹ ਵੀ ਬੜੀ ਸ਼ਾਨ ਨਾਲ ਪੱਗ ਬੰਨ੍ਹ ਕੇ ਪੰਜਾਬ ਨੂੰ ਆਪਣਾ ਆਗੂ ਮੰਨ ਚੁੱਕੇ ਹਨ। ਪੰਜਾਬ ਅਤੇ ਹਰਿਆਣਾ ਵਿਚ ਪਈਆਂ ਸਮਾਜਿਕ, ਸੱਭਿਆਚਾਰਕ ਅਤੇ ਰਾਜਸੀ ਦੂਰੀਆਂ ਵੀ ਹੁਣ ਮਿਟ ਰਹੀਆਂ ਹਨ। ਹਰਿਆਣਾ ਤੇ ਪੰਜਾਬ ਦਾ ਭਾਸ਼ਾ ਅਤੇ ਪਾਣੀਆਂ ਦਾ ਮੁੱਦਾ ਦੋਹਾਂ ਧਿਰਾਂ ਲਈ ਹਾਲ ਦੀ ਘੜੀ ਗੈਰ ਵਾਜਿਬ ਹੋ ਗਿਆ ਜਾਪਦਾ ਹੈ। ਮੱਧਕਾਲ ਅਤੇ ਆਧੁਨਿਕ ਕਾਲ ਵਿਚ ਵਿਕਸਿਤ ਹੋਈਆਂ ਲੋਕ ਲਹਿਰਾਂ ਗੁਰਮਤਿ ਲਹਿਰ, ਭਗਤੀ ਲਹਿਰ, ਸੂਫ਼ੀ ਲਹਿਰ, ਸਿੰਘ ਸਭਾ ਲਹਿਰ, ਗਦਰ ਲਹਿਰ, ਗੁਰਦੁਆਰਾ ਸੁਧਾਰ ਲਹਿਰ ਅਤੇ ਨਕਸਲਬਾੜੀ ਲਹਿਰ ਦੀ ਬਦੌਲਤ ਪੰਜਾਬੀ ਵਿਚ ਬਹੁਤ ਸਾਰਾ ਸਾਹਿਤ ਰਚਿਆ ਗਿਆ। ਇਸੇ ਤਰ੍ਹਾਂ ਕਿਸਾਨੀ ਲਹਿਰ ਵਿਚੋਂ ਵੀ ਲਗਾਤਾਰ ਸਾਹਿਤ ਸਿਰਜਣਾ ਦਾ ਸਿਲਸਿਲਾ ਜਾਰੀ ਹੈ। ਪਿਛਲੇ ਕੁਝ ਸਮੇਂ ਵਿਚ ਹੀ ਇਸ ਅੰਦੋਲਨ ਨਾਲ ਸਬੰਧਤ ਕਵਿਤਾ, ਨਾਟਕ, ਲੇਖ ਨਾ ਕੇਵਲ ਲਿਖੇ ਅਤੇ ਛਾਪੇ ਜਾ ਰਹੇ ਹਨ ਬਲਕਿ ਲੋਕਾਂ ਵੱਲੋਂ ਪੜ੍ਹੇ ਅਤੇ ਸਲਾਹੇ ਵੀ ਜਾ ਰਹੇ ਹਨ। ਕਿਸਾਨੀ ਦੇ ਹੱਕ ਵਿਚ ਰਚੇ ਜਾ ਰਹੇ ਸਾਹਿਤ ਦਾ ਹੜ੍ਹ ਆ ਜਾਣਾ ਵਿਚਾਰਧਾਰਕ ਖਲਾਅ ਦੇ ਖਾਤਮੇ ਦਾ ਐਲਾਨ ਹੈ। ਇਸ ਨਾਲ ਲੋਕ ਵਿਹਾਰ ਵਿਚ ਤਬਦੀਲੀ ਦੀਆਂ ਸੰਭਾਵਨਾਵਾਂ ਨਜ਼ਰ ਆ ਰਹੀਆਂ ਹਨ।

ਪੰਜਾਬੀ ਸਮਾਜ ਵਿਚ ਨਵ-ਚੇਤਨਾ ਅਤੇ ਜਾਗ੍ਰਿਤੀ ਆ ਗਈ ਹੈ। ਅੰਦੋਲਨ ਨੇ ਪੰਜਾਬੀ ਬੌਧਿਕ ਜਗਤ ਨੂੰ ਵੀ ਨਵੀਂ ਸੇਧ ਦਿੱਤੀ ਹੈ। ਪੰਜਾਬ ਦਾ ਬੁੱਧੀਜੀਵੀ ਵਰਗ ਹਰਕਤ ਵਿਚ ਆ ਗਿਆ ਹੈ। ਵੱਖ-ਵੱਖ ਵਿਧਾਵਾਂ ਦਾ ਸਾਹਿਤ ਰਚਣ ਤੋਂ ਲੈ ਕੇ ਪੁਸਤਕ ਪ੍ਰਕਾਸ਼ਨਾ, ਮੀਡੀਆ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਉਤੇ ਹੋਣ ਵਾਲੀ ਵਿਚਾਰ-ਚਰਚਾ ਵਿਚ ਹਿੱਸਾ ਲੈ ਕੇ ਉਹ ਆਮ ਲੋਕਾਂ ਨੂੰ ਇਨ੍ਹਾਂ ਕਾਨੂੰਨਾਂ ਦੇ ਨਫ਼ੇ ਨੁਕਸਾਨ ਦੀ ਜਾਣਕਾਰੀ ਵੀ ਦੇ ਰਹੇ ਹਨ। ਪੰਜਾਬੀ ਮੀਡੀਆ ਦਾ ਅਕਸ ਵੀ ਪਹਿਲਾਂ ਨਾਲੋਂ ਬਿਹਤਰ ਹੋਇਆ ਹੈ ਅਤੇ ਇਸ ਵਿਚ ਗੁਣਾਤਮਕ ਉਭਾਰ ਦੇਖਣ ਨੂੰ ਮਿਲ ਰਿਹਾ ਹੈ। ਟਰਾਲੀ ਟਾਈਮਜ਼, ਗੁਰਮੁਖੀ, ਵੰਗਾਰ ਆਦਿ ਅਖਬਾਰਾਂ ਦਾ ਆਰੰਭ ਹੋਣਾ ਇਸੇ ਕੜੀ ਦਾ ਸ਼ੁਭ ਸ਼ਗਨ ਹੈ। ਜਿਨ੍ਹਾਂ ਜਿਨ੍ਹਾਂ ਬਾਰਡਰਾਂ ਉਤੇ ਕਿਸਾਨ ਅੰਦੋਲਨ ਚੱਲ ਰਿਹਾ ਹੈ, ਉਥੇ ਉਥੇ ਲਾਇਬਰੇਰੀਆਂ, ਵਿਸ਼ੇਸ਼ ਕਰ ਪੰਜਾਬੀ ਪੁਸਤਕਾਂ ਦਾ ਹੋਣਾ ਵੀ ਪੰਜਾਬੀ ਸਮਾਜ ਵਿਚ ਦਿਸ ਰਹੀ ਵੱਡੀ ਤਬਦੀਲੀ ਵੱਲ ਸੰਕੇਤ ਕਰਦਾ ਹੈ। ਕਿਸਾਨੀ ਅੰਦੋਲਨ ਦੇ ਪ੍ਰਸੰਗ ਵਿਚ ਕਿਹਾ ਜਾ ਸਕਦਾ ਹੈ ਕਿ ਭਗਤ ਸਿੰਘ ਅਤੇ ਕਰਤਾਰ ਸਿੰਘ ਸਰਾਭਾ ਦੇ ਪੈਰੋਕਾਰ ਇਹ ਲੋਕ, ਲਾਲਾ ਲਾਜਪਤ ਰਾਇ ਅਤੇ ਮਹਾਤਮਾ ਗਾਂਧੀ ਦੇ ਸ਼ਾਤੀ ਸਿਧਾਂਤਾਂ ਨੂੰ ਅਪਣਾ ਕੇ ਸ਼ਾਂਤੀ ਦੂਤ ਬਣ ਰਹੇ ਹਨ।

ਕਿਸਾਨੀ ਅੰਦੋਲਨ ਕਰ ਕੇ ਪੰਜਾਬੀ ਗੀਤਕਾਰੀ ਵਿਚ ਸਾਕਾਰਾਤਮਕ ਤਬਦੀਲੀ ਹੋ ਰਹੀ ਹੈ। ਪੰਜਾਬੀ ਗੀਤਕਾਰੀ ਵਿਚ ਜਿੱਥੇ ਪਹਿਲਾਂ ਲੱਚਰਤਾ, ਹਿੰਸਾ, ਆਸ਼ਕੀ-ਮਾਸ਼ੂਕੀ ਦੇ ਵਿਸ਼ੇ ਹਾਵੀ ਸਨ, ਉਥੇ ਹੁਣ ਕਿਸਾਨੀ ਨਾਲ ਸਬੰਧਤ ਮੁੱਦਿਆਂ ਨੂੰ ਬੜੀ ਬੇਬਾਕੀ ਨਾਲ ਉਭਾਰਿਆ ਜਾ ਰਿਹਾ ਹੈ। ਇਸ ਅੰਦੋਲਨ ਦੇ ਖਾਸੇ ਸਦਕਾ ਹੀ ਪੰਜਾਬੀ ਲੋਕ ਮਾਨਸਿਕਤਾ ਧਰਮ, ਜਾਤੀ ਦੀਆਂ ਸੌੜੀਆਂ ਵਲਗਣਾਂ ਤੋੜ ਕੇ ਮਿੱਟੀ ਨਾਲ ਜੁੜ ਰਹੀ ਹੈ। ਸਪਸ਼ਟ ਹੈ ਕਿ ਇਹ ਅੰਦੋਲਨ ਪੰਜਾਬੀ ਜਵਾਨੀ ਦੀ ਦਿਸ਼ਾ ਤੈਅ ਕਰਨ ਵਿਚ ਅਹਿਮ ਰੋਲ ਅਦਾ ਕਰੇਗਾ।ਦਿੱਲੀ ਦੀਆਂ ਬਰੂਹਾਂ ਉਤੇ ਅੱਜਕੱਲ੍ਹ ਪੰਜਾਬੀ ਲੋਕ ਖੇਡਾਂ, ਲੋਕ ਗੀਤਾਂ, ਲੋਕ ਨਾਟ ਸ਼ੈਲੀਆਂ, ਲੋਕ ਨਾਚਾਂ ਰਾਹੀਂ ਮਨੋਰੰਜਨ ਦੇ ਨਾਲ ਨਾਲ ਜੀਵਨ ਸ਼ੈਲੀ ਦਾ ਮਿਆਰੀਕਰਨ ਵੀ ਕੀਤਾ ਜਾ ਰਿਹਾ ਹੈ। ਕਿਸਾਨੀ ਅੰਦੋਲਨ ਦੀ ਬਦੌਲਤ ਹੀ ਪੰਜਾਬੀ ਜ਼ੁਬਾਨ ਵਿਚ ਵੀ ਅਮੀਰੀ ਆ ਰਹੀ ਹੈ ਅਤੇ ਇਸ ਦਾ ਘੇਰਾ ਵਸੀਹ ਹੋਇਆ ਹੈ। ਪੰਜਾਬੀ ਲੋਕ ਆਪਣੀ ਭਾਸ਼ਾ ਵਿਚ ਦੂਜੀਆਂ ਭਾਸ਼ਾਵਾਂ ਦੇ ਸ਼ਬਦ ਸ਼ਾਮਲ ਕਰ ਰਹੇ ਹਨ। ਦੂਜੇ ਸੂਬਿਆਂ ਦੇ ਲੋਕ ਜੋ ਦਿੱਲੀ ਦੀਆਂ ਵੱਖ ਵੱਖ ਹੱਦਾਂ ਉਤੇ ਬੈਠੇ ਹਨ, ਉਹ ਪੰਜਾਬੀਆਂ ਦੀ ਗੱਲਬਾਤ ਨੂੰ ਸਮਝਣ ਦੀ ਕੋਸ਼ਿਸ਼ ਵਿਚ ਪੰਜਾਬੀ ਭਾਸ਼ਾ ਦੇ ਸ਼ਬਦਾਂ ਨੂੰ ਬੋਲ, ਸੁਣ ਅਤੇ ਸਮਝ ਰਹੇ ਹਨ।

ਇਨ੍ਹਾਂ ਹੱਦਾਂ ਉਤੇ ਪੰਜਾਬੀ ਪੱਤਰਕਾਰਾਂ ਵੱਲੋਂ ਪੁੱਛੇ ਜਾਣ ਵਾਲੇ ਸੁਆਲ ਵੀ ਪੰਜਾਬੀ ਵਿਚ ਹੀ ਹੁੰਦੇ ਹਨ ਅਤੇ ਵਾਹ ਲੱਗਦੇ ਦੂਜੇ ਸੂਬਿਆਂ ਦੇ ਕਿਸਾਨ ਆਗੂ ਵੀ ਪੰਜਾਬੀ ਬੋਲਣ ਦੀ ਕੋਸ਼ਿਸ਼ ਕਰਦੇ ਨਜ਼ਰ ਆਉਂਦੇ ਹਨ। ਕਿਸਾਨੀ ਅੰਦੋਲਨ ਰਾਹੀਂ ਸਮਾਜ ਵਿਚ ਔਰਤ ਦੀ ਭੂਮਿਕਾ ਨੂੰ ਵੀ ਨਵੇਂ ਜ਼ਾਵੀਏ ਤੋਂ ਘੜਿਆ ਜਾ ਰਿਹਾ ਹੈ। ਪੰਜਾਬ ਅਤੇ ਦੂਜੇ ਪ੍ਰਾਂਤਾਂ ਦੀਆਂ ਔਰਤਾਂ ਅਤੇ ਬੱਚੀਆਂ ਵੱਖ ਵੱਖ ਥਾਵਾਂ ਉਤੇ ਸੰਘਰਸ਼ ਵਿਚ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਰਹੀਆਂ ਹਨ। ਮਾਈ ਭਾਗੋ ਦੀਆਂ ਵਾਰਸ ਇਹ ਪੰਜਾਬਣਾਂ ਲੰਗਰ ਬਣਾਉਣ ਤੋਂ ਲੈ ਕੇ ਪਾਣੀ ਦੀਆਂ ਬੁਛਾੜਾਂ (ਸਰਕਾਰੀ ਜਬਰ) ਦਾ ਵੀ ਡਟ ਕੇ ਮੁਕਾਬਲਾ ਕਰ ਰਹੀਆਂ ਹਨ। ਅੱਜ ਕਿਸਾਨੀ ਅੰਦੋਲਨ ਦੇ ਮਾਧਿਅਮ ਰਾਹੀਂ ਸਮੁੱਚਾ ਸੰਸਾਰ ਪੰਜਾਬੀਆਂ ਦੇ ਅਸਲ ਕਿਰਦਾਰ ਤੋਂ ਜਾਣੂ ਹੋਇਆ ਹੈ। ਭਾਰਤ ਅਤੇ ਸੰਸਾਰ ਦੇ ਹੋਰ ਖੇਤਰਾਂ ਵਿਚ ਜਿੱਥੇ ਪਹਿਲਾਂ ਲੋਕ ਪੰਜਾਬੀਆਂ ਨੂੰ ਕੇਵਲ ‘ਉੜਤਾ ਪੰਜਾਬ’ ਅਤੇ ਵਿਅੰਗਾਤਮਕ ਪਾਤਰ ਰਾਹੀਂ ਹੀ ਜਾਣਦੇ ਸੀ, ਉਥੇ ਹੁਣ ਉਹ ਪੰਜਾਬੀਆਂ ਨੂੰ ਲੋਕ ਆਗੂ, ਹਿੰਮਤੀ, ਮਿਹਨਤੀ, ਸਹਿਣਸ਼ੀਲ, ਅਹਿੰਸਾ ਦੇ ਪੁਜਾਰੀ, ਜਬਰ ਦਾ ਵਿਰੋਧ ਕਰਨ ਵਾਲੇ ਸੰਸਾਰ ਨਾਇਕ ਪੰਜਾਬੀ ਚਰਿੱਤਰ ਤੋਂ ਵੀ ਜਾਣੂ ਹੋਇਆ ਹੈ। ਪੰਜਾਬੀਆਂ ਨੇ ਇਹ ਅੰਦੋਲਨ ਬਰਾਬਰੀ ਦੇ ਮੁਹਾਵਰੇ ਨਾਲ ਸਰਬ-ਸਾਂਝੀਵਾਲਤਾ ਦਾ ਹੋਕਾ ਦਿੰਦਿਆਂ ਆਪਣੇ ਚਰਿੱਤਰ ਦੀ ਖਾਸੀਅਤ ਨਾਲ ਖੜ੍ਹਾ ਕੀਤਾ ਹੈ। ਅੱਜ ਅਸੀਂ ਕਿਸਾਨ ਮਜ਼ਦੂਰ ਏਕਤਾ ਬਣਾ ਕੇ ਜਿਥੇ ਸਮਾਜਿਕ ਆਰਥਿਕ ਦੂਰੀਆਂ ਮਿਟਾ ਰਹੇ ਹਾਂ, ਉਥੇ ਹੀ ਔਰਤ ਕਿਸਾਨ ਦਿਵਸ ਮਨਾ ਕੇ ਸੰਸਾਰ ਨੂੰ ਇਕ ਨਵੇਂ ਮਹਾਦ੍ਰਿਸ਼ ਤੋਂ ਜਾਣੂ ਕਰਵਾ ਰਹੇ ਹਾਂ। ਇਸ ਅੰਦੋਲਨ ਦੀ ਮਦਦ ਨਾਲ ਪੰਜਾਬੀਅਤ ਨੇ ਆਪਣੇ ਵਿਰਸੇ ਨੂੰ ਮੁੜ ਪ੍ਰਾਪਤ ਕਰਨ ਵੱਲ ਵੱਡਾ ਹੁਲਾਰਾ ਮਾਰਿਆ ਹੈ।

Continue Reading
Click to comment

Leave a Reply

Your email address will not be published. Required fields are marked *

Advertisement
ਮਨੋਰੰਜਨ27 mins ago

ਸ਼ਿਵਜੋਤ: ਜੱਟ ਮੰਨਿਆ (ਪੂਰੀ ਵੀਡੀਓ) ਗਿੰਨੀ ਕਪੂਰ | ਦਾ ਬੌਸ | ਨਵਾਂ ਪੰਜਾਬੀ ਗੀਤ 2021 | ਪੰਜਾਬੀ ਗੀਤ

ਮਨੋਰੰਜਨ2 hours ago

ਪੌਂਦਾ ਬੋਲੀਆਂ – ਪੂਆਡਾ | ਐਮੀ ਵਿਰਕ ਅਤੇ ਸੋਨਮ ਬਾਜਵਾ | ਹਰਮਨਜੀਤ ਸਿੰਘ ਅਤੇ ਵੀ ਰੈਕਸ ਸੰਗੀਤ I 12 ਅਗਸਤ

ਪੰਜਾਬ4 hours ago

ਕੈਪਟਨ ਨੂੰ ਮਿਲੇ ਸਿੱਧੂ ਅਤੇ ਚਾਰੇ ਕਾਰਜਕਾਰੀ ਪ੍ਰਧਾਨ

ਪੰਜਾਬ20 hours ago

ਕਿਸਾਨਾਂ ਲਈ ਚਿੰਤਤ ਹੋ ਤਾਂ ਸੰਸਦ ਚੱਲਣ ਦਿਓ-ਤੋਮਰ

ਭਾਰਤ22 hours ago

ਪੈਗਾਸਸ ਲੋਕਤੰਤਰ ਦੀ ਆਤਮਾ ‘ਤੇ ਲੱਗਾ ਤੀਰ-ਰਾਹੁਲ ਗਾਂਧੀ

ਮਨੋਰੰਜਨ1 day ago

ਰਾਤਾ ਲੰਬੀਆ – ਆਫੀਸ਼ੀਅਲ ਵੀਡੀਓ | ਸ਼ੇਰਸ਼ਾਹ | ਸਿਧਾਰਥ – ਕਿਆਰਾ | ਤਨਿਸ਼ਕ ਬੀ | ਜੁਬਿਨ ਨੌਟਿਆਲ | ਅਸੀਸ

ਮਨੋਰੰਜਨ1 day ago

ਵਰਦਾਤ: ਜੈਨੀ ਜੌਹਲ (ਆਫੀਸ਼ੀਅਲ ਵੀਡੀਓ) ਅਰਪਨ ਬਾਵਾ | ਡੀ ਹਾਰਪ | ਅਨਮੋਲ ਬੋਪਾਰਾਏ ਨਵੀਨਤਮ ਪੰਜਾਬੀ ਗਾਣੇ 2021

ਭਾਰਤ1 day ago

ਵਿਰੋਧੀ ਆਗੂਆਂ ਦੇ ਰਵੱਈਏ ਬਾਰੇ ਲੋਕਾਂ ਨੂੰ ਜਾਣੂ ਕਰਵਾਉਣ ਪਾਰਟੀ ਦੇ ਸੰਸਦ ਮੈਂਬਰ

ਪੰਜਾਬ2 days ago

ਮੁੱਖ ਮੰਤਰੀ ਨੇ ਪੀ।ਐਸ।ਪੀ।ਸੀ।ਐਲ। ਨੂੰ ਸਾਰੇ ਬਿਜਲੀ ਸਮਝੌਤੇ ਰੱਦ ਕਰਨ ਲਈ ਕਿਹਾ

ਮਨੋਰੰਜਨ2 days ago

ਲਾਲਾ ਲਾਲਾ: ਕੁਲਵਿੰਦਰ ਬਿੱਲਾ | ਬੰਟੀ ਬੈਂਸ | ਦੇਸੀ ਕਰੂ | ਅਲੰਕ੍ਰਿਤਾ ਸਹਾਈ | ਨਵੀਨਤਮ ਪੰਜਾਬੀ ਗਾਣੇ 2021

ਮਨੋਰੰਜਨ2 days ago

ਬ੍ਰਾਓਨ ਆਈ (ਆਫੀਸ਼ੀਅਲ ਵੀਡੀਓ) ਰਾਜਵੀਰ ਜਵੰਦਾ | ਨਵੀਨਤਮ ਪੰਜਾਬੀ ਗਾਣੇ 2021 | ਨਵਾਂ ਪੰਜਾਬੀ ਗਾਣਾ 2021

ਖੇਡਾਂ2 days ago

ਉਲੰਪਿਕ: ਭਾਰਤ ਨੇ ਅਰਜਨਟੀਨਾ ਨੂੰ ਦਿੱਤੀ ਕਰਾਰੀ ਮਾਤ

ਕੈਨੇਡਾ3 days ago

ਟਰੂਡੋ ਦਾ ਵੱਡਾ ਬਿਆਨ, ਪਤਨੀਆਂ ਵੱਲੋਂ ਠੱਗੀ ਮਾਰਨ ਦੇ ਮਾਮਲੇ ‘ਚ ਸਰਕਾਰ ਨਹੀਂ ਬਦਲੇਗੀ ਇਮੀਗ੍ਰੇਸ਼ਨ ਨਿਯਮ

ਮਨੋਰੰਜਨ3 days ago

2 ਫੋਨ – ਨੇਹਾ ਕੱਕੜ | ਐਲੀ ਗੋਨੀ ਅਤੇ ਜੈਸਮੀਨ ਭਸੀਨ | ਅੰਸ਼ੁਲ ਗਰਗ | ਨਵੀਨਤਮ ਪੰਜਾਬੀ ਗਾਣੇ 2021

ਮਨੋਰੰਜਨ3 days ago

ਬੱਬੂ ਮਾਨ – ਇਕ ਸੀ ਪਗਲ: ਅਧਿਕਾਰਤ ਸੰਗੀਤ ਵੀਡੀਓ || ਨਵਾਂ ਪੰਜਾਬੀ ਗਾਣਾ 2021

ਪੰਜਾਬ3 days ago

ਨਵਜੋਤ ਸਿੰਘ ਸਿੱਧੂ ਵੱਲੋਂ ਪੰਜਾਬੀਆਂ ਦੇ ਸਭ ਉਲਾਂਭੇ ਲਾਹੁਣ ਦਾ ਵਾਅਦਾ

ਪੰਜਾਬ4 days ago

ਧਰੀ ਧਰਾਈ ਰਹਿ ਗਈ ਵਿਰੋਧੀ ਧਿਰਾਂ ਦੀ ਰਣਨੀਤੀ

ਮਨੋਰੰਜਨ4 months ago

Saina: Official Trailer | Parineeti Chopra | Bhushan Kumar | Releasing 26 March 2021

ਕੈਨੇਡਾ4 months ago

ਕੈਨੇਡਾ ਇੰਮੀਗ੍ਰੇਸ਼ਨ ਨੇ ਦਿੱਤਾ ਤਕਨੀਕੀ ਮਾਹਿਰਾਂ ਨੂੰ ਵਰਕ ਪਰਮਿਟ ਤੋਂ ਬਿਨਾਂ ਪੱਕੇ ਹੋਣ ਦਾ ਮੌਕਾ

ਮਨੋਰੰਜਨ4 months ago

ਤਾਪਸੀ ਪੰਨੂ, ਅਨੁਰਾਗ ਕਸ਼ਅਪ ਤੇ ਵਿਕਾਸ ਬਹਿਲ ‘ਤੇ ਆਮਦਨ ਕਰ ਵਿਭਾਗ ਵਲੋਂ ਛਾਪੇਮਾਰੀ

ਸਿਹਤ4 months ago

ਕੈਨੇਡਾ ਲਈ ਮੁੜ ਆਫ਼ਤ ਬਣਿਆ ਕੋਰੋਨਾ, ਤੇਜ਼ੀ ਨਾਲ ਵਧਣ ਲੱਗੇ ਨਵੇਂ ਵੈਰੀਐਂਟ ਦੇ ਮਾਮਲੇ

ਭਾਰਤ4 months ago

ਮਮਤਾ ਦਾ ਸੋਨੀਆ ਗਾਂਧੀ ਸਮੇਤ ਇਨ੍ਹਾਂ ਵਿਰੋਧੀ ਆਗੂਆਂ ਨੂੰ ਚਿੱਠੀ, ਇਹ ਹੈ ਮੁੱਦਾ

ਸਿਹਤ4 months ago

ਕਰੋਨਾ ਦਾ ਕਹਿਰ: ਨਿੱਘਰਦੀ ਸਿਆਸਤ

Featured4 months ago

ਕਰੋਨਾ ਦਾ ਕਹਿਰ ਮੁੜ ਵਧਿਆ, ਮੌਤਾਂ ਦੇ ਮਾਮਲੇ ‘ਚ ਪੰਜਾਬ ਪਹਿਲੇ ਨੰਬਰ ‘ਤੇ

ਮਨੋਰੰਜਨ4 months ago

ਪਲੇਬੁਆਏ (ਪੂਰਾ ਗਾਣਾ) ਅਬਰਾਮ ਫੀਟ ਆਰ ਨੈਤ | ਅਫਸਾਨਾ ਖਾਨ | ਲਾਡੀ ਗਿੱਲ | ਨਵਾਂ ਪੰਜਾਬੀ ਗਾਣਾ 2021

ਸਿਹਤ3 months ago

ਦੇਸ਼ ’ਚ ਵਧਿਆ ‘ਕੋਰੋਨਾ’ ਦਾ ਖ਼ੌਫ, 24 ਘੰਟਿਆਂ ’ਚ 2 ਲੱਖ ਨਵੇਂ ਕੇਸ

ਮਨੋਰੰਜਨ4 months ago

ਕਿਸਮਤ ਤੇਰੀ (ਪੂਰਾ ਵੀਡੀਓ ਗਾਣਾ): ਇੰਦਰ ਚਾਹਲ | ਸ਼ਿਵਾਂਗੀ ਜੋਸ਼ੀ | ਬੱਬੂ | ਨਵੀਨਤਮ ਪੰਜਾਬੀ ਗਾਣੇ 2021

ਮਨੋਰੰਜਨ4 months ago

ਰੋਨਾ ਹੀ ਸੀ | ਰਣਜੀਤ ਬਾਵਾ | ਪੇਂਡੂ ਬਯਜ| ਡੀ ਹਾਰਪ | ਤਾਜਾ ਪੰਜਾਬੀ ਗਾਣੇ 2021 | ਨਵੇਂ ਗਾਣੇ 2021

ਕੈਨੇਡਾ4 months ago

ਕੋਰੋਨਾ ਟੀਕਾ ਲੱਗਣ ਮਗਰੋਂ ਸਿੰਘ ਨੇ ‘ਭੰਗੜਾ’ ਪਾ ਕੇ ਜ਼ਾਹਰ ਕੀਤੀ ਖੁਸ਼ੀ

ਮਨੋਰੰਜਨ4 months ago

ਸੁਰ ਤੇ ਅਦਾ ਦੀ ਸੰਗੀਤਕ ਚਿੱਤਰਕਲਾ ਸੀ ‘ਨੂਰੀ’

ਮਨੋਰੰਜਨ4 months ago

Hello Charlie – Official Trailer | Aadar Jain, Jackie Shroff, Shlokka Pandit, Elnaaz Norouzi

ਦੁਨੀਆ4 months ago

ਪਾਕਿ ਦੀ ਸਿਆਸਤ ‘ਚ ਗੂੰਜ ਰਿਹੈ ‘ਵਾਜਪਾਈ ਤੇ ਮੋਦੀ’ ਦਾ ਨਾਮ

ਮਨੋਰੰਜਨ4 months ago

ਮਾਲਵਾ ਬਲਾਕ ਕੋਰਾਲਾ ਮਾਨ | ਆਫੀਸ਼ੀਅਲ ਵੀਡੀਓ | ਪੰਜਾਬੀ ਗਾਣੇ | ਨਵਾਂ ਪੰਜਾਬੀ ਗਾਣਾ 2021

ਭਾਰਤ4 months ago

ਹਰਿਆਣਾ ‘ਚ ਬਣੀ ਰਹੇਗੀ ਖੱਟਰ ਸਰਕਾਰ ਵਿਧਾਨ ਸਭਾ ‘ਚ ਬੇਭਰੋਸਗੀ ਮਤਾ ਡਿਗਿਆ

ਮਨੋਰੰਜਨ27 mins ago

ਸ਼ਿਵਜੋਤ: ਜੱਟ ਮੰਨਿਆ (ਪੂਰੀ ਵੀਡੀਓ) ਗਿੰਨੀ ਕਪੂਰ | ਦਾ ਬੌਸ | ਨਵਾਂ ਪੰਜਾਬੀ ਗੀਤ 2021 | ਪੰਜਾਬੀ ਗੀਤ

ਮਨੋਰੰਜਨ2 hours ago

ਪੌਂਦਾ ਬੋਲੀਆਂ – ਪੂਆਡਾ | ਐਮੀ ਵਿਰਕ ਅਤੇ ਸੋਨਮ ਬਾਜਵਾ | ਹਰਮਨਜੀਤ ਸਿੰਘ ਅਤੇ ਵੀ ਰੈਕਸ ਸੰਗੀਤ I 12 ਅਗਸਤ

ਮਨੋਰੰਜਨ1 day ago

ਰਾਤਾ ਲੰਬੀਆ – ਆਫੀਸ਼ੀਅਲ ਵੀਡੀਓ | ਸ਼ੇਰਸ਼ਾਹ | ਸਿਧਾਰਥ – ਕਿਆਰਾ | ਤਨਿਸ਼ਕ ਬੀ | ਜੁਬਿਨ ਨੌਟਿਆਲ | ਅਸੀਸ

ਮਨੋਰੰਜਨ1 day ago

ਵਰਦਾਤ: ਜੈਨੀ ਜੌਹਲ (ਆਫੀਸ਼ੀਅਲ ਵੀਡੀਓ) ਅਰਪਨ ਬਾਵਾ | ਡੀ ਹਾਰਪ | ਅਨਮੋਲ ਬੋਪਾਰਾਏ ਨਵੀਨਤਮ ਪੰਜਾਬੀ ਗਾਣੇ 2021

ਮਨੋਰੰਜਨ2 days ago

ਲਾਲਾ ਲਾਲਾ: ਕੁਲਵਿੰਦਰ ਬਿੱਲਾ | ਬੰਟੀ ਬੈਂਸ | ਦੇਸੀ ਕਰੂ | ਅਲੰਕ੍ਰਿਤਾ ਸਹਾਈ | ਨਵੀਨਤਮ ਪੰਜਾਬੀ ਗਾਣੇ 2021

ਮਨੋਰੰਜਨ2 days ago

ਬ੍ਰਾਓਨ ਆਈ (ਆਫੀਸ਼ੀਅਲ ਵੀਡੀਓ) ਰਾਜਵੀਰ ਜਵੰਦਾ | ਨਵੀਨਤਮ ਪੰਜਾਬੀ ਗਾਣੇ 2021 | ਨਵਾਂ ਪੰਜਾਬੀ ਗਾਣਾ 2021

ਮਨੋਰੰਜਨ3 days ago

2 ਫੋਨ – ਨੇਹਾ ਕੱਕੜ | ਐਲੀ ਗੋਨੀ ਅਤੇ ਜੈਸਮੀਨ ਭਸੀਨ | ਅੰਸ਼ੁਲ ਗਰਗ | ਨਵੀਨਤਮ ਪੰਜਾਬੀ ਗਾਣੇ 2021

ਮਨੋਰੰਜਨ3 days ago

ਬੱਬੂ ਮਾਨ – ਇਕ ਸੀ ਪਗਲ: ਅਧਿਕਾਰਤ ਸੰਗੀਤ ਵੀਡੀਓ || ਨਵਾਂ ਪੰਜਾਬੀ ਗਾਣਾ 2021

ਮਨੋਰੰਜਨ4 days ago

ਟਾਕਰੇ (ਆਫੀਸ਼ੀਅਲ ਵੀਡੀਓ) ਜੱਸਾ ਡੀਲੋਂ | ਗੁਰ ਸਿੱਧੂ | ਨਵਾਂ ਪੰਜਾਬੀ ਗਾਣਾ 2021 | ਨਥਿਨਗ ਲਾਇਕ ਬੀਫੋਰ

ਮਨੋਰੰਜਨ4 days ago

ਬਾਦਸ਼ਾਹ – ਬਾਵਲਾ | ਉਚਾਨਾ ਅਮਿਤ ਫੀਟ. ਸਮਰੀਨ ਕੌਰ | ਸੰਗੀਤ ਵੀਡੀਓ | ਨਵਾਂ ਗਾਣਾ 2021

ਮਨੋਰੰਜਨ5 days ago

ਆਦਤ ਵੀ | ਨਿੰਜਾ | ਅਦਿਤੀ ਸ਼ਰਮਾ | ਗੌਰਵ ਅਤੇ ਕਾਰਤਿਕ ਦੇਵ | ਤਾਜਾ ਪੰਜਾਬੀ ਗਾਣੇ 2021 | ਨਵੇਂ ਪੰਜਾਬੀ ਗਾਣੇ

ਮਨੋਰੰਜਨ6 days ago

ਮਜਾਕ ਥੋਡੀ ਏ (ਐਲਬਮ ਇੰਟਰੋ) ਆਰ ਨੈਤ | ਜੀਓਨਾ ਅਤੇ ਜੋਗੀ | ਐਲਬਮ ਜਲਦੀ ਆ ਰਿਹਾ ਹੈ | ਨਵੀਨਤਮ ਪੰਜਾਬੀ ਗਾਣੇ 2021

ਮਨੋਰੰਜਨ7 days ago

ਮਸਤਾਨੀ (ਅਧਿਕਾਰਤ ਵੀਡੀਓ) ਵਰਿੰਦਰ ਬਰਾੜ ਫੀਟ ਬੋਹੇਮੀਆ | ਨਵੇਂ ਪੰਜਾਬੀ ਗਾਣੇ 2021 | ਵ੍ਹਾਈਟ ਹਿੱਲ ਸੰਗੀਤ

ਮਨੋਰੰਜਨ1 week ago

ਗੋਟ (ਪੂਰਾ ਵੀਡੀਓ) ਸਿੱਧੂ ਮੂਸੇ ਵਾਲਾ | ਵਜ਼ੀਰ ਪਾਤਰ | ਸੁਖ ਸੰਘੇੜਾ | ਮੂਸਟੈਪ

ਮਨੋਰੰਜਨ1 week ago

14 ਫੇਰੇ | ਆਫੀਸ਼ੀਅਲ ਟ੍ਰੇਲਰ | ਏ ZEE5 ਓਰੀਜੀਨਲ ਫਿਲਮ | ਪ੍ਰੀਮੀਅਰਸ 23 ਜੁਲਾਈ | ਸਿਰਫ ZEE5 ਤੇ

ਮਨੋਰੰਜਨ1 week ago

ਜੋਰਡਨ ਸੰਧੂ: ਜਿਆਦਾ ਜਚਦੀ (ਵੀਡੀਓ) ਗੁਰਲੇਜ ਅਖਤਰ | ਨਵੇਂ ਪੰਜਾਬੀ ਗਾਣੇ 2021 ਨਵੇਂ ਪੰਜਾਬੀ ਗਾਣੇ 2021

ਮਨੋਰੰਜਨ1 week ago

ਸਿੰਗਾ: 100 ਗੁਲਾਬ (ਆਫੀਸ਼ੀਅਲ ਵੀਡੀਓ) – ਨਿਕਕੇਸ਼ਾ – ਨਵੇਂ ਪੰਜਾਬੀ ਗਾਣੇ 2021 – ਤਾਜ਼ਾ ਪੰਜਾਬੀ ਗਾਣੇ 2021

Recent Posts

Trending