ਕਿਮ ਕਰਦਾਸ਼ੀਅਨ ਦੇ ਨਾਂ ਨਾਲ ਜੁੜੀ ਵੱਡੀ ਉਪਲਬਧੀ, ਇਸ ਲਿਸਟ ‘ਚ ਹੋਈ ਸ਼ਾਮਲ

Home » Blog » ਕਿਮ ਕਰਦਾਸ਼ੀਅਨ ਦੇ ਨਾਂ ਨਾਲ ਜੁੜੀ ਵੱਡੀ ਉਪਲਬਧੀ, ਇਸ ਲਿਸਟ ‘ਚ ਹੋਈ ਸ਼ਾਮਲ
ਕਿਮ ਕਰਦਾਸ਼ੀਅਨ ਦੇ ਨਾਂ ਨਾਲ ਜੁੜੀ ਵੱਡੀ ਉਪਲਬਧੀ, ਇਸ ਲਿਸਟ ‘ਚ ਹੋਈ ਸ਼ਾਮਲ

ਵਾਸ਼ਿੰਗਟਨ – ਅਮਰੀਕੀ ਅਦਾਕਾਰਾ ਅਤੇ ਰਿਲਾਇਟੀ ਟੈਲੀਵੀਜ਼ਨ ਸਟਾਰ ਕਿਮ ਕਰਦਾਸ਼ੀਅਨ ਦੀ ਜਾਇਦਾਦ ਇਕ ਅਰਬ ਦੀ ਹੋ ਗਈ ਹੈ।

ਮਸ਼ਹੂਰ ਮੈਗਜ਼ੀਨ ਫੋਰਬਸ ਨੇ ਉਨ੍ਹਾਂ ਨੂੰ ਬਿਲੇਨੀਅਰ ਦੀ ਲਿਸਟ ਵਿਚ ਸ਼ਾਮਲ ਕੀਤਾ ਹੈ। ਫੋਰਬਸ ਨੇ ਦੁਨੀਆ ਭਰ ਦੇ ਬਿਲੇਨੀਅਰਸ ਦੀ ਜਿਹੜੀ ਲੀਸਟ ਜਾਰੀ ਕੀਤੀ ਹੈ, ਉਸ ਵਿਚ ਕਿਮ ਦਾ ਨਾਂ ਵੀ ਸ਼ਾਮਲ ਹੈ। ਮੈਗਜ਼ੀਨ ਨੇ ਦੱਸਿਆ ਕਿ ਬੀਤੇ ਸਾਲ ਕਿਮ ਦੀ ਜਾਇਦਾਦ ਵਿਚ ਕਾਫੀ ਵਾਧਾ ਹੋਇਆ ਹੈ।

ਬੀਤੇ ਸਾਲ ਕੀਤੀ ਹੈ ਕਮਾਈ ਫੋਰਬਸ ਮੈਗਜ਼ੀਨ ਨੇ ਦੁਨੀਆ ਦੇ ਅਰਬ ਪਤੀਆਂ ਦੀ ਜਿਹੜੀ ਲਿਸਟ ਜਾਰੀ ਕੀਤੀ ਹੈ, ਉਸ ਮੁਤਾਬਕ ਕਿਮ ਹੁਣ ਬਿਲੀਅਨ ਡਾਲਰ (100 ਕਰੋੜ ਡਾਲਰ) ਦੀ ਜਾਇਦਾਦ ਦੀ ਮਾਲਕ ਹੈ। ਅਕਤੂਬਰ 2019 ਵਿਚ ਕਿਮ ਦੀ ਜਾਇਦਾਦ 780 ਮਿਲੀਅਨ ਡਾਲਰ ਸੀ। ਜਿਸ ਤੋਂ ਬਾਅਦ ਤੇਜ਼ੀ ਨਾਲ ਉਨ੍ਹਾਂ ਦੀ ਜਾਇਦਾਦ ਵਧੀ। ਸਾਲ 2020 ਵਿਚ ਕਿਮ ਦੀ ਜਾਇਦਾਦ ਵਿਚ ਜਬਰਦਸ਼ਤ ਉਛਾਲ ਆਇਆ, ਜਿਸ ਤੋਂ ਬਾਅਦ ਹੁਣ ਉਹ ਅਧਿਕਾਰਕ ਤੌਰ ‘ਤੇ ਅਰਬਪਤੀ ਬਣ ਗਈ ਹੈ।

ਇਹ ਹੈ ਕਮਾਈ ਦੇ ਤਰੀਕੇ ਫੋਰਬਸ ਮੁਤਾਬਕ ਕਿਮ ਨੇ ਕਾਫੀ ਕਮਾਈ ਟੀ. ਵੀ. ਸ਼ੋਅ ਅਤੇ ਐਂਡੋਰਸਮੈਂਟ ਡੀਲਸ ਨਾਲ ਹੁੰਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਦੇ ਬਿਜਨੈੱਸ ਨੇ ਵੀ ਤਰੱਕੀ ਕੀਤੀ ਹੈ। ਕਿਮ ਕੇਕੇ ਡਬਲਯੂ ਬਿਊਟੀ, ਸਕਿਮਸ, ਕੀਪਿੰਗ ਅਪ ਵਿਦ ਕਰਦਾਸ਼ੀਅਨ, ਰੀਅਸ ਅਸਟੇਟ ਦੀ ਬਦੌਲਤ ਵੀ ਕਮਾਈ ਕਰਦੀ ਹੈ। ਕਿਮ ਨੇ ਸਾਲ 2017 ਵਿਚ ਆਪਣਾ ਕਾਸਮੈਟਿਕ ਬਿਜਨੈੱਸ ਸ਼ੁਰੂ ਕੀਤਾ ਸੀ ਜੋ ਹੁਣ ਕਾਫੀ ਵੱਡਾ ਬ੍ਰਾਂਡ ਹੈ। ਸਕਿਮਸ ਰਾਹੀਂ ਉਨ੍ਹਾਂ ਨੇ ਕਾਫੀ ਕਮਾਈ ਕੀਤੀ ਹੈ।

ਦੁਨੀਆ ਦੀਆਂ ਸਭ ਤੋਂ ਮਸ਼ਹੂਰ ਹਸਤੀਆਂ ਵਿਚ ਗਿਣਤੀ ਕਿਮ ਕਰਦਾਸ਼ੀਅਨ ਨੂੰ ਦੁਨੀਆ ਦੇ ਸਭ ਤੋਂ ਮਸ਼ਹੂਰ ਲੋਕਾਂ ਵਿਚ ਗਿਣਿਆ ਜਾਂਦਾ ਹੈ। ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੇ ਫਾਲੋਅਰਸ ਦੀ ਗਿਣਤੀ ਕਰੋੜਾਂ ਵਿਚ ਹੈ। ਕਿਮ ਸੋਸ਼ਲ ਮੀਡੀਆ ‘ਤੇ ਆਪਣੀ ਸਰਗਰਮਤਾ ਨੂੰ ਲੈ ਕੇ ਚਰਚਾ ਵਿਚ ਬਣੀ ਰਹਿੰਦੀ ਹੈ। ਉਨ੍ਹਾਂ ਦੀ ਨਿੱਜੀ ਜ਼ਿੰਦਗੀ ਵੀ ਖੂਬ ਸੁਰਖੀਆਂ ਦਾ ਵਿਸ਼ਾ ਬਣਦੀ ਹੈ। ਹਾਲ ਹੀ ਦੇ ਦਿਨਾਂ ਵਿਚ ਉਹ ਆਪਣੇ ਪਤੀ ਸਿੰਗਰ ਕਾਨਯੇ ਵੈਸਟ ਦੇ ਰਿਸ਼ਤੇ ਤੋਂ ਖੁਸ਼ ਨਹੀਂ ਹੈ। ਕਰੀਬ 6 ਸਾਲ ਦੇ ਵਿਆਹ ਤੋਂ ਬਾਅਦ ਕਾਨਯੇ ਅਤੇ ਕਿਮ ਨੇ ਅਲੱਗ ਹੋਣ ਦਾ ਫੈਸਲਾ ਕੀਤਾ ਹੈ। ਕਿਮ ਕਰਦਾਸ਼ੀਅਨ ਨੇ ਕਾਨਯੇ ਵੈਸਟ ਤੋਂ ਤਲਾਕ ਦੀ ਅਰਜ਼ੀ ਕੋਰਟ ਵਿਚ ਦੇ ਦਿੱਤੀ ਹੈ।

Leave a Reply

Your email address will not be published.