ਕਾਲੇ ਜਾਦੂ ਦੇ ਸ਼ੱਕ ਨੇ ਮਜ਼ਦੂਰ ਦੇ ਹੱਥੋਂ ਕਰਵਾਇਆ ਮਜ਼ਦੂਰ ਦਾ ਕਤਲ

ਸ੍ਰੀ ਮੁਕਤਸਰ ਸਾਹਿਬ : ਪਿੰਡ ਕੋਟਲੀ ਦੇਵਨ ਸਥਿਤ ਦੁਰਗਾ ਰਾਇਸ ਮਿੱਲ ’ਚ ਬਾਰਦਾਨੇ ਦੀ ਸਿਲਾਈ ਦਾ ਕੰਮ ਕਰਨ ਵਾਲੇ 60 ਸਾਲਾ ਕਾਂਤਾ ਪ੍ਰਸਾਦ ਦਾ ਉਸਦੇ ਹੀ ਪਿੰਡ ਦੇ ਵਾਸੀ ਤੇ ਗੁਆਂਢੀ ਹਰੀ ਰਾਮ ਨੇ ਸਿਰ ’ਚ ਕਾਪਾ ਮਾਰ ਕੇ ਕਤਲ ਕਰ ਦਿੱਤਾ। ਕਾਂਤਾ ਪ੍ਰਸਾਦ ਦੇ ਸਿਰ ’ਤੇ ਕਰੀਬ ਛੇ ਵਾਰ ਹੋਏ ਜਿਸ ਨਾਲ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ। ਹਰੀ ਰਾਮ ਨੂੰ ਸ਼ੱਕ ਸੀ ਕਿ ਉਸਦੇ 11 ਸਾਲਾ ਬੇਟੇ ਦੀ ਚਾਰ ਮਹੀਨੇ ਪਹਿਲਾਂ ਹੋਈ ਮੌਤ ਕਾਂਤਾ ਪ੍ਰਸਾਦ ਦੇ ਕਾਲੇ ਜਾਦੂ ਨਾਲ ਹੋਈ ਸੀ। ਇਸਦੇ ਚਲਦਿਆਂ ਹੀ ਉਸਨੇ ਇਸ ਘਟਨਾ ਨੂੰ ਅੰਜਾਮ ਦਿੱਤਾ।

ਮਿ੍ਤਕ ਕਾਂਤਾ ਪ੍ਰਸਾਦ ਤੇ ਮੁਲਜ਼ਮ ਹਰੀ ਰਾਮ ਮੂਲ ਰੂਪ ’ਚ ਯੂਪੀ ਦੇ ਪਿੰਡ ਕਟਵੜ੍ਹ ਥਾਣਾ ਜਠਵਾਰਾ ਜ਼ਿਲ੍ਹਾ ਪ੍ਰਤਾਪਗੜ੍ਹ ਦੇ ਵਾਸੀ ਹਨ ਪਰ ਹੁਣ ਪਿਛਲੇ ਕਾਫ਼ੀ ਸਾਲਾਂ ਤੋਂ ਜਲਾਲਾਬਾਦ ’ਚ ਰਹਿ ਰਹੇ ਸਨ। ਮੁਲਜ਼ਮ ਹਰੀ ਰਾਮ ਵੀ ਸ੍ਰੀ ਮੁਕਤਸਰ ਸਾਹਿਬ ਦੀ ਇਕ ਰਾਇਸ ਮਿੱਲ ’ਚ ਬਾਰਦਾਨੇ ਦੀ ਸਿਲਾਈ ਦਾ ਕੰਮ ਕਰਦਾ ਹੈ। ਥਾਣਾ ਸਦਰ ਪੁਲਿਸ ਨੇ ਇਸ ਮਾਮਲੇ ’ਚ ਹਰੀ ਰਾਮ ਦੇ ਇਲਾਵਾ ਇਕ ਹੋਰ ਵਿਅਕਤੀ ਦੇ ਖਿਲਾਫ਼ ਕਤਲ ਦਾ ਮਾਮਲਾ ਦਰ਼ਜ ਕਰਕੇ ਉਨ੍ਹਾਂ ਨੂੰ ਗਿ੍ਫਤਾਰ ਕਰ ਲਿਆ ਹੈ। ਸੁਰੇਸ਼ ਕੁਮਾਰ ਨੇ ਪੁੁਲਿਸ ਨੂੰ ਦਿੱਤੇ ਬਿਆਨ ’ਚ ਦੱਸਿਆ ਕਿ ਉਸਦਾ ਵੱਡਾ ਭਰਾ ਪਿਛਲੇ ਕਰੀਬ ਛੇ ਮਹੀਨਿਆਂ ਤੋਂ ਦੁਰਗਾ ਰਾਇਸ ਮਿੱਲ ’ਚ ਲੇਬਰ ਦਾ ਕੰਮ ਕਰ ਕਰਦਾ ਸੀ ਤੇ ਇੱਥੇ ਹੀ ਰਹਿ ਰਿਹਾ ਸੀ। ਕਾਂਤਾ ਪ੍ਰਸਾਦ ਸ੍ਰੀ ਮੁਕਤਸਰ ਸਾਹਿਬ ਵਿਖੇ ਰਾਸ਼ਨ ਤੇ ਸਬਜ਼ੀ ਲੈਣ ਲਈ ਸਾਈਕਲ ’ਤੇ ਗਿਆ ਸੀ। ਉਸਨੇ ਰਾਇਸ ਮਿੱਲ ਦੇ ਨੇੜੇ ਚੀਕਾਂ ਸੁਣੀਆਂ ਤਾਂ ਉਹ ਭੱਜ ਕੇ ਬਾਹਰ ਗਿਆ। ਇਸ ਦੌਰਾਨ ਉਸਨੇ ਦੇਖਿਆ ਕਿ ਹਰੀ ਰਾਮ ਉਸਦੇ ਭਰਾ ਕਾਂਤਾ ਪ੍ਰਸਾਦ ਦੇ ਸਿਰ ’ਤੇ ਕਾਪੇ ਮਾਰ ਰਿਹਾ ਹੈ ਤੇ ਇਕ ਹੋਰ ਵਿਅਕਤੀ ਸਟਾਰਟ ਮੋਟਰਸਾਈਕਲ ’ਤੇ ਖੜ੍ਹਾ ਹੈ। ਜਦ ਤੱਕ ਉਹ ਬਚਾਅ ਲਈ ਉੱਥੇ ਪਹੁੰਚਿਆ ਤਾਂ ਦੋਨ੍ਹੋ ਮੋਟਰਸਾਈਕਲ ’ਤੇ ਫਰਾਰ ਹੋ ਗਏੇ। ਉਸਦੇ ਭਰਾ ਦੀ ਮੌਕੇ ’ਤੇ ਮੌਤ ਹੋ ਗਈ। ਉਸਨੇ ਦੱਸਿਆ ਕਿ ਹਰੀ ਰਾਮ ਦੇ 11 ਸਾਲਾ ਬੇਟੇ ਦੀ ਕਰੀਬ ਚਾਰ ਮਹੀਨੇ ਪਹਿਲਾਂ ਚੇਚਕ ਦੀ ਬਿਮਾਰੀ ਨਾਲ ਮੌਤ ਹੋ ਗਈ ਸੀ ਪਰ ਊਸਨੂੰ ਸ਼ੱਕ ਸੀ ਕਿ ਉਸਦੇ ਬੇਟੇ ਦੀ ਮੌਤ ਕਾਂਤਾ ਪ੍ਰਸਾਦ ਦੇ ਕਾਲੇ ਜਾਦੂ ਦੀ ਵਜ੍ਹਾ ਨਾਲ ਹੋਈ ਹੈ। ਇਸ ਕਰਕੇ ਉਸਨੇ ਕਾਂਤਾ ਪ੍ਰਸਾਦ ਦਾ ਕਤਲ ਕਰ ਦਿੱਤਾ ਕਿਉਂਕਿ ਹਰੀ ਰਾਮ ਨੇ ਆਪਣੇ ਬੇਟੇ ਦੀ ਮੌਤ ਤੋਂ ਬਾਅਦ ਸ਼ਰੇਆਮ ਕਿਹਾ ਸੀ ਕਿ ਉਹ ਇਸਦਾ ਬਦਲਾ ਕਾਂਤਾ ਪ੍ਰਸਾਦ ਦਾ ਕਤਲ ਕਰਕੇ ਲਵੇਗਾ। ਘਟਨਾ ਦੀ ਸੂਚਨਾ ਮਿਲਦਿਆਂ ਥਾਣਾ ਸਦਰ ਪੁਲਿਸ ਮੌਕੇ ’ਤੇ ਪਹੁੰਚ ਗਈ ਤੇ ਲਾਸ਼ ਨੂੰ ਕਬਜੇ ’ਚ ਲੈ ਕੇ ਸਿਵਲ ਹਸਪਤਾਲ ਭੇਜ ਦਿੱਤਾ।

Leave a Reply

Your email address will not be published. Required fields are marked *