ਕਾਰਡੀਏਕ ਅਰੈਸਟ ਤੋਂ ਪਹਿਲਾਂ ਮਰੀਜ਼ ਨੂੰ ਮੌਤ ਤੋਂ ਬਚਾਉਣਾ ਸੰਭਵ

ਬਾਲਟੀਮੋਰ: ਜੌਨ ਹਾਪਕਿਨਸ ਯੂਨੀਵਰਸਿਟੀ ਦੇ ਖੋਜਕਰਤਾਵਾਂ ਮੁਤਾਬਕ ਇਕ ਨਵੇਂ ਆਰਟੀਫੀਸ਼ੀਅਲ ਇੰਟੈਲੀਜੈਂਸਬੇਸਡ ਰੁਖ਼ ਨੂੰ ਅਪਣਾਉਣ ਨਾਲ ਇਸ ਗੱਲ ਦਾ ਪਤਾ ਲਗਾਇਆ ਜਾ ਸਕਦਾ ਹੈ ਕਿ ਇਕ ਮਰੀਜ਼ ਕਦੋਂ ਕਾਰਡੀਏਕ ਅਰੈਸਟ (ਦਿਲ ਦੀ ਗਤੀ ਰੁਕਣ) ਨਾਲ ਮਰ ਸਕਦਾ ਹੈ।

ਨੇਚਰ ਕਾਰਡੀਓਵੈਸਕੂਲਰ ਜਰਨਲ ’ਚ ਛਪੀ ਖੋਜ ’ਚ ਕਿਹਾ ਗਿਆ ਹੈ ਕਿ ਦਿਲ ਦੇ ਮਰੀਜ਼ਾਂ ਦੀਆਂ ਤਸਵੀਰਾਂ ਨਾਲ ਉਨ੍ਹਾਂ ਦੇ ਫੈਸਲਿਆਂ ਦਾ ਹੱਲ ਹੋ ਸਕਦਾ ਹੈ। ਇਸ ਨਾਲ ਜਾਨਲੇਵਾ ਕਾਰਡੀਏਕ ਐਰੀਥੀਮਿਆਸ ਦੇ ਮਰੀਜ਼ਾਂ ਨੂੰ ਅਚਾਨਕ ਮੌਤ ਤੋਂ ਬਚਾਇਆ ਜਾ ਸਕਦਾ ਹੈ। ਇਸ ਬਿਮਾਰੀ ’ਚ ਮਰੀਜ਼ ਦੀ ਹਾਲਤ ਬਹੁਤ ਖਤਰਨਾਕ ਹੁੰਦੀ ਹੈ।

ਬਾਇਓਮੈਡੀਕਲ ਇੰਜੀਨੀਅਰਿੰਗਤੇ ਮੈਡੀਸਨ ਦੀ ਪ੍ਰੋਫੈਸਰ ਨਟਾਲੀਆ ਤ੍ਰਾਏਨੋਵਾ ਨੇਕਿਹਾਕਿ ਕਾਰਡੀਏਕ ਐਰੀਥੀਮੀਆਸ ਨਾਲ ਦੁਨੀਆ ’ਚ 20 ਫ਼ੀਸਦੀ ਲੋਕਾਂ ਦੀ ਮੌਤ ਹੁੰਦੀ ਹੈ। ਸਾਨੂੰ ਇਸ ਗੱਲ ਦੀ ਵੀ ਥੋਡ਼੍ਹੀ ਜਾਣਕਾਰੀ ਹੈ ਕਿ ਅਜਿਹਾ ਕਿਉਂ ਹੋ ਰਿਹਾ ਹੈ ਤੇ ਅਸੀਂ ਇਹ ਪਛਾਣ ਕਰਨਾ ਵੀ ਜਾਣਦਾ ਹੈ ਕਿ ਖ਼ਤਰਾ ਕਿਵੇਂ ਹੈ। ਕਈ ਅਜਿਹੇ ਮਰੀਜ਼ ਹੋ ਸਕਦੇ ਹਨ ਜਿਨ੍ਹਾਂ ਨੂੰ ਖ਼ਤਰਾ ਘੱਟ ਹੋਵੇ ਪਰ ਉਨ੍ਹਾਂ ਦੀ ਮੌਤ ਕਾਰਡੀਏਕ ਅਰੈਸਟ ਨਾਲ ਹੋ ਜਾਂਦੀ ਹੈ। ਕਈ ਭਾਰੀ ਖ਼ਤਰੇ ਵਾਲੇ ਮਰੀਜ਼ ਸਹੀ ਇਲਾਜ ਮਿਲਣ ਨਾਲ ਲੰਬਾ ਜੀ ਲੈਂਦੇ ਹਨ। ਇਸ ਐਲਗੋਰਿਥਮ ਨੂੰ ਯਕੀਨੀ ਬਣਾ ਕੇ ਅਜਿਹੀਆਂ ਮੌਤਾਂ ਨੂੰ ਘੱਟ ਕੀਤਾ ਜਾ ਸਕਦਾ ਹੈ।

ਇਸ ਨਾਲ ਡਾਕਟਰਾਂ ਨੂੰ ਪਤਾ ਲੱਗੇਗਾ ਕਿ ਮਰੀਜ਼ ’ਤੇ ਕਦੋਂ ਇਹ ਖਤਰਾ ਆਉਣ ਵਾਲਾ ਹੈ। ਇਸ ਗੱਲ ਦੀ ਖੋਜ ਕਰਨ ਵਾਲੀ ਤਕਨੀਕ ਨੂੰ ਸਰਵਾਈਵਲ ਸਟਡੀ ਆਫ ਕਾਰਡੀਏਕ ਐਰੀਥਿਮੀਆਸ ਰਿਸਕ (ਐੱਸਐੱਸਸੀਏਆਰ) ਕਹਿੰਦੇ ਹਨ। ਜਾਂਚ ਟੀਮ ਨੇ ਕਿ ਨਿਊਰਲ ਨੈੱਟਵਰਕ ਬਣਾਇਆ ਹੈ, ਜਿਹਡ਼ਾ ਦਸ ਸਾਲਾਂ ਤੋਂ ਅਜਿਹੇ ਮਰੀਜ਼ਾਂ ਦਾ ਅਧਿਐਨ ਕਰ ਕੇ ਅੰਕਡ਼ੇ ਇਕੱਠੇ ਕਰ ਰਿਹਾ ਹੈ। ਇਸ ਆਧਾਰ ’ਤੇ ਉਨ੍ਹਾਂ ਦੇ 22 ਕਾਰਕ ਤੈਅ ਕੀਤੇ ਗਏ ਹਨ, ਜਿਸ ਵਿਚ ਮਰੀਜ਼ ਦੀ ਉਮਰ, ਵਜ਼ਨ, ਨਸਲ ਤੇ ਦਵਾਈ ਦਾ ਪ੍ਰਿਸਕ੍ਰਿਪਸ਼ਨ ਸ਼ਾਮਲ ਹੈ।

Leave a Reply

Your email address will not be published. Required fields are marked *