ਕਾਂਗਰਸ ਬੇੜਾਗਰਕ ਕਰਨ ’ਤੇ ਤੁਰੀ, ਝੂਠ ਬੋਲ ਰਿਹੈ ਨਵਜੋਤ ਸਿੱਧੂ: ਕੈਪਟਨ

Home » Blog » ਕਾਂਗਰਸ ਬੇੜਾਗਰਕ ਕਰਨ ’ਤੇ ਤੁਰੀ, ਝੂਠ ਬੋਲ ਰਿਹੈ ਨਵਜੋਤ ਸਿੱਧੂ: ਕੈਪਟਨ
ਕਾਂਗਰਸ ਬੇੜਾਗਰਕ ਕਰਨ ’ਤੇ ਤੁਰੀ, ਝੂਠ ਬੋਲ ਰਿਹੈ ਨਵਜੋਤ ਸਿੱਧੂ: ਕੈਪਟਨ

ਫਿਰੋਜ਼ਪੁਰ (ਵੈੱਬ ਡੈਸਕ, ਗੁਰਮੇਲ, ਕੁਮਾਰ) : ਖਰਾਬ ਮੌਸਮ ਕਾਰਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਿਰੋਜ਼ਪੁਰ ਰੈਲੀ ਰੱਦ ਕਰ ਦਿੱਤੀ ਗਈ।

ਭਾਵੇਂ ਪ੍ਰਧਾਨ ਮੰਤਰੀ ਫਿਰੋਜ਼ਪੁਰ ਰੈਲੀ ਵਿਚ ਸੰਬੋਧਨ ਕੀਤੇ ਬਿਨਾਂ ਹੀ ਵਾਪਸ ਪਰਤ ਗਏ ਪਰ ਇਸ ਰੈਲੀ ਦੌਰਾਨ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੰਬੋਧਨ ਜ਼ਰੂਰ ਕੀਤਾ। ਇਸ ਦੌਰਾਨ ਕੈਪਟਨ ਨੇ ਕਾਂਗਰਸ ਪਾਰਟੀ ਅਤੇ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ’ਤੇ ਜਮ ਕੇ ਰਗੜੇ ਲਾਏ। ਕੈਪਟਨ ਨੇ ਕਿਹਾ ਕਿ ਇਥੋਂ ਦੀ ਸਰਕਾਰ ਬੇੜਾਗਰਕ ਕਰਨ ’ਤੇ ਤੁਰੀ ਹੋਈ ਹੈ। ਕਾਂਗਰਸ ਦਾ ਪ੍ਰਧਾਨ ਨਵਜੋਤ ਸਿੱਧੂ ਕੋਈ ਨਾ ਕੋਈ ਬਿਆਨ ਦਿੰਦਾ ਰਹਿੰਦਾ ਹੈ। ਸਿੱਧੂ ਮੈਨੀਫੈਸਟੋ ਬਨਾਉਣ ਦੀ ਗੱਲ ਕਰ ਰਿਹਾ ਹੈ ਪਰ ਉਹ ਮੈਨੀਫੈਸਟੋ ਕਮੇਟੀ ਦਾ ਮੈਂਬਰ ਹੀ ਨਹੀਂ ਫਿਰ ਉਹ ਕਿਵੇਂ ਮੈਨੀਫੈਸਟੋ ਬਣਾ ਸਕਦਾ ਹੈ। ਫਿਰ ਵੀ ਉਹ ਐਲਾਨ ਕਰ ਰਿਹਾ ਹੈ। 70 ਫੀਸਦੀ ਉਧਾਰ ’ਤੇ ਸਰਕਾਰ ਚੱਲ ਰਹੀ ਹੈ। ਲੋਕਾਂ ਨੂੰ ਗੁੰਮਰਾਹ ਕਰਕੇ ਵੋਟ ਲੈਣ ਲਈ ਨਿਰਾ ਝੂਠ ਬੋਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਫਿਰੋਜ਼ਪੁਰ ਦੀ ਧਰਤੀ ਨੇ ਸ਼ਹੀਦਾਂ ਦਾ ਖੂਨ ਡੁੱਲ੍ਹਿਆ ਹੈ, ਹੁਣ ਸਮਾਂ ਆ ਗਿਆ ਹੈ ਕਿ ਇਥੇ ਸ਼ਾਂਤੀ ਅਤੇ ਤਰੱਕੀ ਲਿਆਂਦੀ ਜਾਵੇ ਤਾਂ ਜੋ ਤੁਹਾਡੇ ਬੱਚੇ, ਇਥੇ ਰਹਿ ਕੇ ਤਰੱਕੀ ਕਰਨ ਅਤੇ ਬਾਹਰਲੇ ਮੁਲਕ ’ਚ ਨਾ ਜਾਣ। ਇਸ ਲਈ ਭਾਜਪਾ ਦਾ ਸਾਥ ਜ਼ਰੂਰੀ ਹੈ।

ਕੈਪਟਨ ਨੇ ਕਿਹਾ ਕਿ 2017 ਦੀ ਚੋਣਾਂ ਦੌਰਾਨ ਕਾਂਗਰਸ ਦਾ ਮੈਨੀਫੈਸਟੋ ਮੈਂ ਬਣਾਇਆ ਸੀ ਅਤੇ ਇਸ ਨੂੰ ਦਿੱਲੀ ਵਿਚ ਸਾਬਕਾ ਪ੍ਰਧਾਨ ਮੰਤਰੀ ਡਾ[ ਮਨਮੋਹਨ ਸਿੰਘ ਮਨਜ਼ੂਰੀ ਦਿੱਤੀ ਸੀ। ਕਾਂਗਰਸ ਨੂੰ ਪਤਾ ਹੈ ਕਿ ਉਨ੍ਹਾਂ ਦੇ ਪੱਲੇ ਕੁੱਝ ਨਹੀਂ, ਹੁਣ ਸਿਰਫ ਲੋਕਾਂ ਨੂੰ ਗੁੰਮਰਾਹ ਕਰਨ ਲਈ ਅਤੇ ਵੋਟਾਂ ਲੈਣ ਲਈ ਝੂਠ ਬੋਲਿਆ ਜਾ ਰਿਹਾ ਹੈ। ਦਿੱਲੀ ਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕਹਿੰਦਾ ਹੈ ਕਿ ਹਰ ਮਹੀਨੇ ਔਰਤਾਂ ਨੂੰ ਇਕ ਹਜ਼ੂਰ ਰੁਪਏ ਦੇਣਗੇ। ਇਹ ਇਕ ਲੱਖ 25 ਹਜ਼ਾਰ ਕਰੋੜ ਰੁਪਣੇ ਬਣਦਾ ਹੈ। ਇਹ ਵੀ ਝੂਠ ਬੋਲਿਆ ਜਾ ਰਿਹਾ ਹੈ ਕਿਉਂਕਿ ਇਹ ਸੰਭਵ ਨਹੀਂ ਹੈ। ਕੈਪਟਨ ਨੇ ਕਿਹਾ ਕਿ ਪੰਜਾਬ ਦੇ ਬਾਰੇ ਪ੍ਰਧਾਨ ਮੰਤਰੀ ਸਭ ਜਾਣਦੇ ਹਨ। ਉਨ੍ਹਾਂ ਨੂੰ ਪਤਾ ਹੈ ਕਿ ਸਰਹੱਦੀ ਇਲਾਕਿਆਂ ਦੇ ਹਾਲਾਤ ਕੀ ਹਨ। 600 ਕਿਲੋਮੀਟਰ ਬਾਰਡਰ ਹੋਣ ਕਾਰਣ ਪਾਕਿਸਤਾਨ ਅਤੇ ਚੀਨ ਦਾ ਖ਼ਤਰਾ ਬਣਿਆ ਹੋਇਆ ਹੈ।

ਅੱਜ ਆਖਿਆ ਜਾ ਰਿਹਾ ਹੈ ਕਿ ਕੈਪਟਨ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਇਸ ਲਈ ਚੱਲਦਾ ਕੀਤਾ ਗਿਆ ਕਿਉਂਕਿ ਉਨ੍ਹਾਂ ਨੇ ਮੈਨੀਫੈਸਟੋ ਦੇ ਵਾਅਦੇ ਪੂਰੇ ਨਹੀਂ ਕੀਤੇ ਪਰ ਹੁਣ ਕਾਂਗਰਸੀ ਆਖ ਰਹੇ ਹਨ ਕਿ ਅਸੀਂ ਲੋਕਾਂ ਕੋਲ ਪਿਛਲੇ ਪੰਜ ਸਾਲ ਦਾ ਰਿਕਾਰਡ ਲੈ ਕੇ ਜਾਵਾਂਗੇ, ਚਾਰ ਸਾਲ 9 ਮਹੀਨੇ ਕਾਂਗਰਸ ਦੀ ਸਰਕਾਰ ਮੈਂ ਚਲਾਈ, ਜੇ ਮੈਂ ਕੁੱਝ ਨਹੀਂ ਕੀਤਾ ਫਿਰ ਕਿਹੜੇ ਰਿਪੋਰਟ ਕਾਰਡ ਲੈ ਉਹ ਲੋਕਾਂ ਵਿਚ ਜਾਣਗੇ। ਕੈਪਟਨ ਨੇ ਕਿਹਾ ਕਿ ਮੈਂ ਚਾਰ ਸਾਲ 9 ਮਹੀਨਿਆਂ ਵਿਚ 92 ਫੀਸਦੀ ਵਾਅਦੇ ਪੂਰੇ ਕਰ ਦਿੱਤੇ ਸਨ। ਕੈਪਟਨ ਵਲੋਂ ਪੰਜਾਬ ਵਿਚ ਰਾਸ਼ਟਰਪਤੀ ਰਾਜ ਲਗਾਉਣ ਦੀ ਮੰਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਵਿਚ ਢੱਲ-ਮੱਠ ਦੀ ਗੱਲ ਸਾਹਮਣੇ ਆਉਣ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਕੈਪਟਨ ਅਰਿੰਦਰ ਸਿੰਘ ਦੀ ਵੱਡੀ ਪ੍ਰਤੀਕਿਿਰਆ ਸਾਹਮਣੇ ਆਈ ਹੈ। ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਮੰਗ ਕੀਤੀ ਹੈ। ਕੈਪਟਨ ਨੇ ਦੇਸ਼ ਦੇ ਰਾਸ਼ਟਰਪਤੀ ਨੂੰ ਤੁਰੰਤ ਪੰਜਾਬ ਵਿਚ ਰਾਸ਼ਟਰਪਤੀ ਰਾਜ ਲਾਗੂ ਕਰਨ ਲਈ ਆਖਿਆ ਹੈ।

ਕੈਪਟਨ ਨੇ ਕਿਹਾ ਕਿ ਪੰਜਾਬ ਨੂੰ ਸੁਰੱਖਿਅਤ ਰੱਖਣ ਲਈ ਸੂਬੇ ਵਿਚ ਰਾਸ਼ਟਰਪਤੀ ਰਾਜ ਲਾਗੂ ਹੋਣਾ ਬੇਹੱਦ ਜ਼ਰੂਰੀ ਹੈ। ਕੈਪਟਨ ਨੇ ਕਿਹਾ ਕਿ ਜੇਕਰ ਤੁਸੀਂ ਆਪਣੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਨਹੀਂ ਕਰ ਸਕਦੇ ਹੋ ਤਾਂ ਤੁਹਾਨੂੰ ਸੱਤਾ ਵਿਚ ਰਹਿਣ ਦਾ ਕੋਈ ਹੱਕ ਨਹੀਂ ਨਹੀਂ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯਾਨੀ ਕਿ ਬੁੱਧਵਾਰ ਨੂੰ ਪੰਜਾਬ ਦੌਰੇ ’ਤੇ ਆਏ ਸਨ। ਫਿਰੋਜ਼ਪੁਰ ’ਚ ਉਨ੍ਹਾਂ ਨੇ ਰੈਲੀ ਨੂੰ ਸੰਬੋਧਨ ਕਰਨਾ ਸੀ ਅਤੇ ਵਿਕਾਸ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਣਾ ਸੀ ਪਰ ਸੁਰੱਖਿਆ ਕਾਰਨਾਂ ’ਚ ਅਣਗਹਿਲੀ ਕਾਰਨ ਉਨ੍ਹਾਂ ਦਾ ਫਿਰੋਜ਼ਪੁਰ ਦੌਰਾ ਰੱਦ ਕਰਨਾ ਪਿਆ। ਪ੍ਰਧਾਨ ਮੰਤਰੀ ਨੂੰ ਵਾਪਸ ਦਿੱਲੀ ਮੁੜਨਾ ਪਿਆ। ਪ੍ਰਧਾਨ ਮੰਤਰੀ ਜਦੋਂ ਬਠਿੰਡਾ ਹਵਾਈ ਅੱਡੇ ’ਤੇ ਪੁੱਜੇ ਤਾਂ ਉਨ੍ਹਾਂ ਨੇ ਹਵਾਈ ਅੱਡੇ ਦੇ ਅਧਿਕਾਰੀਆਂ ਨੂੰ ਜੋ ਕਿਹਾ, ਉਹ ਹੈਰਾਨ ਕਰਨ ਵਾਲਾ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਤੁਸੀਂ ਆਪਣੇ ਮੁੱਖ ਮੰਤਰੀ ਨੂੰ ਧੰਨਵਾਦ ਕਹਿਣਾ ਕਿ ਮੈਂ ਜ਼ਿੰਦਾ ਪਰਤ ਆਇਆ ਹਾਂ। ਨਿਊਜ਼ ਏਜੰਸੀ ਏ[ ਐੱਨ[ ਆਈ[ ਨਾਲ ਗੱਲਬਾਤ ਕਰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਘਟਨਾ ਤੋਂ ਕਾਫੀ ਨਾਰਾਜ਼ ਹਨ। ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ’ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਆਪਣੇ ਸੀ[ ਐੱਮ[ ਨੂੰ ਧੰਨਵਾਦ ਕਹਿਣਾ ਕਿ ਮੈਂ ਹਵਾਈ ਅੱਡੇ ’ਤੇ ਜ਼ਿੰਦਾ ਪਰਤ ਸਕਿਆ

Leave a Reply

Your email address will not be published.