ਕਰੋਨਾ: ਔਖੀ ਘੜੀ ਵਿਚ ਸਿੱਖ ਭਾਈਚਾਰਾ ਮਦਦ ਲਈ ਅੱਗੇ ਆਇਆ

Home » Blog » ਕਰੋਨਾ: ਔਖੀ ਘੜੀ ਵਿਚ ਸਿੱਖ ਭਾਈਚਾਰਾ ਮਦਦ ਲਈ ਅੱਗੇ ਆਇਆ
ਕਰੋਨਾ: ਔਖੀ ਘੜੀ ਵਿਚ ਸਿੱਖ ਭਾਈਚਾਰਾ ਮਦਦ ਲਈ ਅੱਗੇ ਆਇਆ

ਚੰਡੀਗੜ੍ਹ: ਕਰੋਨਾ ਮਹਾਮਾਰੀ ਕਾਰਨ ਭਾਰਤ ਦਾ ਸਿਹਤ ਢਾਂਚਾ ਪੂਰੀ ਤਰ੍ਹਾਂ ਤਹਿਸ-ਨਹਿਸ ਹੋ ਗਿਆ ਹੈ। ਮਰੀਜ਼ਾਂ ਦੀ ਗਿਣਤੀ ਵਧਣ ਕਾਰਨ ਹਸਪਤਾਲਾਂ ‘ਚ ਆਈ.ਸੀ.ਯੂ. ਬੈੱਡਾਂ ਦੀ ਘਾਟ ਹੋ ਗਈ ਹੈ।

ਜੇਕਰ ਬੈੱਡ ਮਿਲ ਰਿਹਾ ਹੈ ਤਾਂ ਆਕਸੀਜਨ ਨਹੀਂ ਹੈ। ਸ਼ਮਸ਼ਾਨਘਾਟਾਂ ਤੇ ਕਬਰਸਤਾਨਾਂ ‘ਚ ਦਰਦਨਾਕ ਮਾਹੌਲ ਬਣਿਆ ਹੋਇਆ ਹੈ। ਇਸ ਔਖੀ ਘੜੀ ਵਿਚ ਸਿੱਖ ਭਾਈਚਾਰਾ ਲੋੜਵੰਦਾਂ ਦੀ ਮਦਦ ਲਈ ਅੱਗੇ ਆਇਆ ਹੈ। ਇੰਦਰਾਪੁਰਮ ਦਿੱਲੀ ਅਤੇ ਗਾਜ਼ੀਆਬਾਦ ਦੇ ਗੁਰਦੁਆਰੇ ਦੇ ਪ੍ਰਬੰਧਕ ਆਕਸੀਜਨ ਦੇ ਪ੍ਰਬੰਧ ਦੀ ਸੇਵਾ ਰਾਹੀਂ ਹਜ਼ਾਰਾਂ ਮਰੀਜ਼ਾਂ ਦੀ ਜਾਨ ਬਚਾ ਕੇ ਮਿਸਾਲ ਬਣ ਰਹੇ ਹਨ। ‘ਖਾਲਸਾ ਏਡਸੰਸਥਾ ਵੱਲੋਂ ਵਲੰਟੀਅਰਾਂ ਰਾਹੀਂ ਆਕਸੀਜਨ ਦੀਆਂ ਮਸ਼ੀਨਾਂ ਲੋੜਵੰਦਾਂ ਤੱਕ ਘਰ-ਘਰ ਪਹੁੰਚਾਈਆਂ ਜਾ ਰਹੀਆਂ ਹਨ। ‘ਵਾਈਸ ਆਫ ਵਾਈਸ ਸੰਸਥਾ ਵੱਲੋਂ ਦਿੱਲੀ ਦੇ ਵੱਖ-ਵੱਖ ਇਲਾਕਿਆਂ ਚ ਆਕਸੀਜਨ ਕੇਂਦਰ ਸਥਾਪਤ ਕੀਤੇ ਜਾ ਰਹੇ ਹਨ ਤਾਂ ਕਿ ਗੱਡੀਆਂਚ ਜਾ ਰਹੇ ਮਰੀਜ਼ਾਂ ਨੂੰ ਲੋੜ ਪੈਣ ਉਤੇ ਤੁਰਤ ਆਕਸੀਜਨ ਮੁਹੱਈਆ ਕਰਵਾਈ ਜਾ ਸਕੇ।

‘ਖਾਲਸਾ ਅਕਾਲ ਪੁਰਖ ਦੀ ਫ਼ੌਜਸੰਸਥਾ ਵੱਲੋਂ 200 ਸਿਲੰਡਰਾਂ ਰਾਹੀਂ ਆਕਸੀਜਨ ਪਹੁੰਚਾਉਣ ਦੀ ਸੇਵਾ ਕੀਤੀ ਜਾ ਰਹੀ ਹੈ। ਸ਼ਹੀਦ ਭਗਤ ਸਿੰਘ ਸੇਵਾ ਦਲ, ਯੂਨਾਈਟਿਡ ਸਿੱਖਸ ਤੇ ਹੋਰਨਾਂ ਵੱਲੋਂ ਕਰੋਨਾ ਦੇ ਮ੍ਰਿਤਕ ਸਰੀਰਾਂ ਦੇ ਸਸਕਾਰ ਦੀ ਸੇਵਾ ਨਿਭਾਈ ਜਾ ਰਹੀ ਹੈ। ਇਸ ਤੋਂ ਇਲਾਵਾ ਵੱਡੀ ਗਿਣਤੀਚ ਹੋਰ ਸਿੱਖ ਤੇ ਦੂਜੀਆਂ ਸੰਸਥਾਵਾਂ ਸਮੇਤ ਆਪਣੇ ਆਪਣੇ ਪੱਧਰ ਉਤੇ ਸੇਵਾ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ ਦਿੱਲੀ, ਜਾਗੋ, ਪੰਥਕ ਅਕਾਲੀ ਲਹਿਰ ਤੇ ਹੋਰਨਾਂ ਵਲੋਂ ਵੀ ਲੰਗਰ ਸਮੇਤ ਲੋੜਵੰਦਾਂ ਤੱਕ ਹੋਰ ਸੇਵਾ ਪਹੁੰਚਾਈ ਜਾ ਰਹੀ ਹੈ।

Leave a Reply

Your email address will not be published.