ਕਰਨਾਟਕ ਦੀ ਸਿਨੀ ਸ਼ੈੱਟੀ ਨੇ ਜਿੱਤਿਆ ਮਿਸ ਇੰਡੀਆ ਦਾ ਖਿਤਾਬ

ਕਰਨਾਟਕ ਦੀ ਸਿਨੀ ਸ਼ੈੱਟੀ ਨੇ ਜਿੱਤਿਆ ਮਿਸ ਇੰਡੀਆ ਦਾ ਖਿਤਾਬ

ਮੁੰਬਈ : ਦੇਸ਼ ਨੂੰ ਫੈਮਿਨਾ ਮਿਸ ਇੰਡੀਆ 2022 ਮਿਲ ਗਈ ਹੈ। ਸਿਨੀ ਸ਼ੈੱਟੀ ਨੇ ਮਿਸ ਇੰਡੀਆ 2022 ਦਾ ਖਿਤਾਬ ਜਿੱਤ ਲਿਆ ਹੈ। ਉਹ 21 ਸਾਲ ਦੀ ਹੈ ਅਤੇ ਕਰਨਾਟਕ ਦੀ ਰਹਿਣ ਵਾਲੀ ਹੈ। ਮਿਸ ਇੰਡੀਆ 2022 ਦਾ ਗ੍ਰੈਂਡ ਫਿਨਾਲੇ ਮੁੰਬਈ ਦੇ ਜੀਓ ਕਨਵੈਨਸ਼ਨ ਸੈਂਟਰ ਵਿੱਚ ਹੋਇਆ। ਜੇਤੂ ਸਿਨੀ ਸ਼ੈੱਟੀ ਤੋਂ ਬਾਅਦ ਦੂਜਾ ਸਥਾਨ ਰਾਜਸਥਾਨ ਦੀ ਰੁਬਲ ਸ਼ੇਖਾਵਤ ਦਾ ਰਿਹਾ। ਉਹ ਮਿਸ ਇੰਡੀਆ 2022 ਦੀ ਪਹਿਲੀ ਰਨਰ ਅੱਪ ਰਹੀ । ਇਸ ਦੇ ਨਾਲ ਹੀ ਉੱਤਰ ਪ੍ਰਦੇਸ਼ ਦੀ ਨੁਮਾਇੰਦਗੀ ਕਰਨ ਵਾਲੀ ਸ਼ਿਨਾਤਾ ਚੌਹਾਨ ਦੂਜੀ ਰਨਰ ਅਪ ਰਹੀ ।ਮਿਸ ਇੰਡੀਆ 2021 ਦੀ ਜੇਤੂ ਮਾਨਸਾ ਵਾਰਾਣਸੀ ਨੇ ਮਿਸ ਇੰਡੀਆ 2022 ਸੀਨੀ ਸ਼ੈਟੀ ਨੂੰ ਤਾਜ ਪਹਿਨਾਇਆ । ਸਿਨੀ ਸ਼ੈਟੀ, ਰੁਬਲ ਸ਼ੇਖਾਵਤ, ਸ਼ਿਨਾਤਾ ਚੌਹਾਨ, ਪ੍ਰਗਿਆ ਅਯਾਗਰੀ ਅਤੇ ਗਾਰਗੀ ਨੰਦੀ ਟਾਪ 5 ਵਿੱਚ ਸਨ । ਜੇਤੂ ਵਜੋਂ ਚੁਣੇ ਜਾਣ ‘ਤੇ ਸੀਨੀ ਦੇ ਚਿਹਰੇ ‘ਤੇ ਖੁਸ਼ੀ ਦੀ ਲਹਿਰ ਦੌੜ ਗਈ। ਦੱਸ ਦਈਏ ਕਿ ਸਿਨੀ ਸ਼ੈੱਟੀ ਕਰਨਾਟਕ ਦੀ ਰਹਿਣ ਵਾਲੀ ਹੈ ਪਰ ਉਸ ਦਾ ਜਨਮ ਮੁੰਬਈ ਵਿੱਚ ਹੋਇਆ ਹੈ। ਉਹ ਮੌਜੂਦਾ ਸਮੇਂ ਵਿੱਚ ਚਾਰਟਰਡ ਫਾਈਨੈਂਸ਼ੀਅਲ ਐਨਾਲਿਸਟ ਦਾ ਪੇਸ਼ੇਵਰ ਕੋਰਸ ਕਰ ਰਹੀ ਹੈ। ਜੇਕਰ ਇੱਥੇ ਮਿਸ ਇੰਡੀਆ 2022 ਦੀ ਉਪ ਜੇਤੂ ਰੁਬਲ ਸ਼ੇਖਾਵਤ ਦੀ ਗੱਲ ਕਰੀਏ ਤਾਂ ਉਸਨੂੰ ਡਾਂਸ, ਐਕਟਿੰਗ, ਪੇਂਟਿੰਗ ਵਰਗੇ ਵੱਖ-ਵੱਖ ਖੇਤਰਾਂ ਵਿੱਚ ਦਿਲਚਸਪੀ ਹੈ ਅਤੇ ਬੈਡਮਿੰਟਨ ਖੇਡਣਾ ਵੀ ਪਸੰਦ ਹੈ। ਜਦੋਂ ਕਿ ਮਿਸ ਇੰਡੀਆ 2022 ਦੀ ਸੈਕਿੰਡ ਰਨਰ-ਅੱਪ ਸ਼ਿਨਾਤਾ ਚੌਹਾਨ ਇੱਕ ਸਕਾਲਰ ਰਹੀ ਹੈ ਅਤੇ ਹਮੇਸ਼ਾ ਲੀਡਰਸ਼ਿਪ ਦੇ ਕੰਮ ਕਰਨ ਦੀ ਚਾਹਵਾਨ ਰਹੀ ਹੈ।

Leave a Reply

Your email address will not be published.