ਕਨੈਡਾ ਸਰਕਾਰ ਦਾ ਦਿੱਲੀ ਤੋਂ ਵੈਨਕੂਵਰ ਦੀਆਂ ਉਡਾਣਾਂ ਬੰਦ ਕਰਨ ਦਾ ਐਲਾਨ

ਸਰੀ: ਭਾਰਤ ਤੋਂ ਕੈਨੇਡਾ ਆਉਣ ਵਾਲੇ ਯਾਤਰੀਆਂ ਦੀ ਪ੍ਰੇਸ਼ਾਨੀਆਂ ‘ਚ ਉਸ ਸਮੇਂ ਵਾਧਾ ਦੁਗਣਾ ਹੋ ਗਿਆ ਜਦੋਂ ਕੈਨੇਡਾ ‘ਚ ਨਵੇਂ ਨਿਯਮਾਂ ਅਨੁਸਾਰ ਹੁਣ ਸਿਰਫ਼ 23 ਕਿਲੋਗ੍ਰਾਮ ਦਾ ਇੱਕ ਬੈਗ ਹੀ ਨਾਲ ਮੁਫ਼ਤ ਲਿਆਉਣ ਦਾ ਨਿਯਮ ਲਾਗੂ ਕੀਤਾ ਗਿਆ।

ਦੂਜਾ ਬੈਗ ਲਿਆਉਣ ਵਾਲ਼ਿਆਂ ਨੂੰ 100 ਡਾਲਰ ਵਾਧੂ ਫੀਸ ਦੇਣੇ ਪਵੇਗੀ। ਹਾਲਾਂਕਿ ਇਹ ਨਿਯਮ 15 ਮਾਰਚ ਤੋਂ ਪਹਿਲਾਂ ਟਿਕਟਾਂ ਬੁੱਕ ਕਰਵਾ ਚੁੱਕੇ ਯਾਤਰੀਆਂ ‘ਤੇ ਲਾਗੂ ਨਹੀਂ ਹੋਵੇਗਾ। ਉਧਰ ਤੇਲ ਦੀਆਂ ਕੀਮਤਾਂ ਵੱਧਣ ਕਾਰਨ ਹਵਾਈ ਯਾਤਰਾ ਲਈ ਟਿਕਟਾਂ ਦੇ ਰੇਟ ਪਹਿਲਾਂ ਹੀ ਅਸਮਾਨ ਛੂਹ ਰਹੇ ਹਨ ਅਤੇ ਸਿੱਧੀ ਉਡਾਨ ਲਈ ਟਿਕਟ ਡੇਢ ਲੱਖ ਤੋਂ ਘੱਟ ਨਹੀਂ ਮਿਲ ਰਹੀ, ਜਿਸ ਕਾਰਨ ਯਾਤਰੀ ਪਹਿਲਾਂ ਹੀ ਪ੍ਰੇਸ਼ਾਨ ਸਨ ਅਤੇ ਕੈਨੇਡਾ ਸਰਕਾਰ ਨੇ ਵੈਨਕੂਵਰ ਤੋਂ ਦਿੱਲੀ ਦਰਮਿਆਨ ਆਪਣੀਆਂ ਉਡਾਣਾਂ 2 ਜੂਨ ਤੋਂ 6 ਸਤੰਬਰ ਦਰਮਿਆਨ ਬੰਦ ਕਰਨ ਦਾ ਐਲਾਨ ਕਰਕੇ ਯਾਤਰੀਆਂ ਦੀ ਚਿੰਤਾ ਨੂੰ ਹੋਰ ਵਧਾ ਦਿੱਤਾ ਹੈ।

ਏਅਰ ਕੈਨੇਡਾ ਵਲੋਂ ਟੋਰਾਂਟੋ ਅਤੇ ਮੌਂਟਰੀਅਲ ਲਈ ਹੀ ਸਿੱਧੀਆਂ ਉਡਾਣਾਂ ਜਾਰੀ ਹਨ। ਕੈਨੇਡਾ ਸਰਕਾਰ ਵਲੋਂ ਰੂਸ-ਯੂਕਰੇਨ ਯੁੱਧ ਦੇ ਚਲਦਿਆਂ ਇਹਨਾਂ ਮੁਲਕਾਂ ਦੀ ਏਅਰਸਪੇਸ ਚੋਂ ਨਾ ਲੰਘਣ ਕਾਰਨ ਫ਼ਲਾਈਟਾਂ ਦਾ ਸਮਾਂ ਵਧਣ ਅਤੇ ਜਹਾਜ਼ ਵਿਚ ਦੁਬਾਰਾ ਫ਼ਿਊਲ ਭਰਨ ਲਈ ਰੁਕਣ ਵਰਗੀਆਂ ਮੁਸ਼ਕਲਾਂ ਦੇ ਮੱਦੇਨਜ਼ਰ ਇਹ ਫ਼ੈਸਲਾ ਲਿਆ ਗਿਆ ਹੈ। ਜਿਸ ਕਾਰਨ ਭਾਰਤ ਜਾਂ ਹੋਰ ਮੁਲਕਾਂ ‘ਚੋਂ ਕੈਨੇਡਾ ਆਉਣ ਵਾਲੇ ਯਾਤਰੀਆਂ ਨੂੰ ਮਜ਼ਬੂਰਨ ਟਰਾਂਟੋ ਜਾਂ ਮੌਟਰੀਅਲ ਆਉਣ ਪਵੇਗਾ ਜਿਸ ਨਾਲ ਉਨ੍ਹਾਂ ਦਾ ਸਮਾਂ ਅਤੇ ਪੈਸਾ ਦੋਵਾਂ ਦੀ ਬਰਬਾਦੀ ਹੋਵੇਗੀ।

Leave a Reply

Your email address will not be published. Required fields are marked *