ਐੱਮ.ਪੀ.ਪੀ. ਨੀਨਾ ਤਾਂਗੜੀ ਨੇ ਲਵਾਈ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼, ਲੋਕਾਂ ਨੂੰ ਕੀਤੀ ਇਹ ਅਪੀਲ

Home » Blog » ਐੱਮ.ਪੀ.ਪੀ. ਨੀਨਾ ਤਾਂਗੜੀ ਨੇ ਲਵਾਈ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼, ਲੋਕਾਂ ਨੂੰ ਕੀਤੀ ਇਹ ਅਪੀਲ
ਐੱਮ.ਪੀ.ਪੀ. ਨੀਨਾ ਤਾਂਗੜੀ ਨੇ ਲਵਾਈ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼, ਲੋਕਾਂ ਨੂੰ ਕੀਤੀ ਇਹ ਅਪੀਲ

ਜਲੰਧਰ/ਮਿਸੀਸਾਗਾ (ਇੰਟ.)- ਕੈਨੇਡਾ ਵਿਚ ਮਿਸੀਸਾਗਾ ਤੋਂ ਮੈਂਬਰ ਆਫ ਪ੍ਰੋਵੀਂਸ਼ੀਅਲ ਪਾਰਲੀਮੈਂਟ (ਐੱਮ.ਪੀ.ਪੀ.) ਨੀਨਾ ਤਾਂਗੜੀ ਵਲੋਂ ਕੋਰੋਨਾ ਦੀ ਪਹਿਲੀ ਡੋਜ਼ ਲਵਾਈ ਗਈ ਹੈ ਅਤੇ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਵੀ ਵੈਕਸੀਨ ਲਵਾਉਣ ਲਈ ਸਿਹਤ ਕੇਂਦਰਾਂ ਵਿਖੇ ਪੁੱਜਣ ਅਤੇ ਸਰਕਾਰ ਦੀ ਕੋਰੋਨਾ ਵਿਰੁੱਧ ਲੜਾਈ ਵਿਚ ਆਪਣਾ ਯੋਗਦਾਨ ਪਾਉਣ।

ਇਹ ਵੈਕਸੀਨ ਉਨ੍ਹਾਂ ਨੂੰ ਯੂਨੀਵਰਸਿਟੀ ਆਫ ਟੋਰਾਂਟੋ ਵਿਖੇ ਲਾਈ ਗਈ। ਇਸ ਦੇ ਨਾਲ ਹੀ ਉਨ੍ਹਾਂ ਨੇ ਸਭ ਨੂੰ ਬਿਨਾਂ ਕਿਸੇ ਡਰ ਜਾਂ ਘਬਰਾਹਟ ਦੇ ਕੋਰੋਨਾ ਵਰਗੀ ਭਿਆਨਕ ਮਹਾਮਾਰੀ ਤੋਂ ਬਚਾਅ ਲਈ ਵੈਕਸੀਨੇਸ਼ਨ ਲਵਾਉਣ ਲਈ ਪ੍ਰੇਰਿਤ ਕੀਤਾ। ਵੈਕਸੀਨੇਸ਼ਨ ਲਵਾਉਂਦਿਆਂ ਦੀ ਉਨ੍ਹਾਂ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿਚ ਉਹ ਦੱਸ ਰਹੀ ਹੈ ਕਿ ਫਰੰਟ ਲਾਈਨ ‘ਤੇ ਕੰਮ ਕਰ ਰਹੇ ਡਾਕਟਰਾਂ ਅਤੇ ਸਿਹਤ ਮੁਲਾਜ਼ਮਾਂ ਵਲੋਂ ਖਾਸੀ ਮਿਹਨਤ ਕੀਤੀ ਜਾ ਰਹੀ ਹੈ ਤਾਂ ਜੋ ਲੋਕਾਂ ਨੂੰ ਇਸ ਭਿਆਨਕ ਬੀਮਾਰੀ ਤੋਂ ਬਚਾਇਆ ਜਾ ਸਕੇ। ਉਨ੍ਹਾਂ ਹੋਰ ਲੋਕਾਂ ਨੂੰ ਵੀ ਕਿਹਾ ਕਿ ਤੁਸੀਂ ਵੀ ਬਿਨਾਂ ਕਿਸੇ ਝਿਜਕ ਦੇ ਵੈਕਸੀਨੇਸ਼ਨ ਸੈਂਟਰਾਂ ‘ਤੇ ਆਓ ਅਤੇ ਆਪਣੀ ਵੈਕਸੀਨ ਦੀ ਡੋਜ਼ ਲਵਾਓ। ਹਾਲਾਂਕਿ ਵੀਡੀਓ ਵਿਚ ਇਹ ਨਹੀਂ ਦੱਸਿਆ ਗਿਆ ਕਿ ਉਨ੍ਹਾਂ ਨੂੰ ਕੋਰੋਨਾ ਦੀ ਕਿਹੜੀ ਵੈਕਸੀਨ ਲਾਈ ਜਾ ਰਹੀ ਹੈ।

ਓਂਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਵਲੋਂ ਵੀ ਕੋਰੋਨਾ ਦੀ ਪਹਿਲੀ ਵੈਕਸੀਨ ਲਵਾਈ ਗਈ। ਉਨ੍ਹਾਂ ਨੂੰ ਇਹ ਵੈਕਸੀਨ ਇਟੋਬੀਕੋਕ ਦੀ ਸਥਾਨਕ ਫਾਰਮੈਸੀ ਵਿਖੇ ਲਾਈ ਗਈ। ਫੋਰਡ ਨੇ ਐਸਟ੍ਰਾਜੇਨੇਕਾ ਦੀ ਵੈਕਸੀਨ ਉਸ ਵੇਲੇ ਲਵਾਈ ਜਦ ਬੀਤੇ ਕੁਝ ਹਫਤਿਆਂ ਤੋਂ ਇਸ ਵੈਕਸੀਨ ਨੂੰ ਲੈਣ ਵਾਲੇ ਲੋਕਾਂ ਵਿਚ ਬਲੱਡ ਕਲਾਟ ਦੇ ਮਾਮਲੇ ਸਾਹਮਣੇ ਆ ਰਹੇ ਹਨ। ਕੈਨੇਡਾ ਵਿਖੇ ਹੁਣ ਤੱਕ 10 ਲੱਖ ਤੋਂ ਵਧੇਰੇ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ ਕਰੀਬ 23 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦੋਂ ਕਿ ਸਾਢੇ 9 ਲੱਖ ਤੋਂ ਜ਼ਿਆਦਾ ਲੋਕ ਸਿਹਤਯਾਬ ਹੋ ਚੁੱਕੇ ਹਨ। 

Leave a Reply

Your email address will not be published.