ਏਅਰ ਇੰਡੀਆ ਨੇ ਅਮਰੀਕਾ ਜਾਣ ਵਾਲੀਆਂ ਕਈ ਉਡਾਣਾਂ ਕੀਤੀਆਂ ਰੱਦ , 5ਜੀ ਫਲਾਈਟਸ ਲਈ ਬਣਿਆ ‘ਖ਼ਤਰਾ’

ਏਅਰ ਇੰਡੀਆ ਨੇ ਅਮਰੀਕਾ ਲਈ ਆਪਣੀਆਂ ਕਈ ਉਡਾਣਾਂ ਰੱਦ ਕਰ ਦਿੱਤੀਆਂਂ ਹਨ। ਏਅਰਲਾਈਨ ਨੇ ਖ਼ੁਦ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ।

ਕੰਪਨੀ ਨੇ ਕਿਹਾ ਕਿ ਅਮਰੀਕਾ ’ਚ 5ਜੀ ਦੀ ਸ਼ੁਰੂਆਤ ਨੂੰ ਲੈ ਕੇ ਪੈਦਾ ਹੋਈ ਸਥਿਤੀ ਨੂੰ ਦੇਖਦੇ ਹੋਏ ਉਸ ਨੇ ਇਹ ਫੈਸਲਾ ਲਿਆ ਹੈ। ਦਰਅਸਲ, ਅੱਜ ਤੋਂਂ ਅਮਰੀਕਾ ਦੇ ਹਵਾਈ ਅੱਡਿਆਂ ’ਤੇ 5ਜੀ ਵਾਇਰਲੈੱਸ ਸੰਚਾਰ ਸ਼ੁਰੂ ਹੋ ਰਿਹਾ ਹੈ, ਜੋ ਉਡਾਣਾਂ ਲਈ ਸੁਰੱਖਿਆ ਚਿੰਤਾਵਾਂ ਦਾ ਕਾਰਨ ਬਣ ਗਿਆ ਹੈ।

ਫੈਡਰਲ ਏਵੀਏਸ਼ਨ ਐਡਮਿਨਿਸਟਰੇਸ਼ਨ ਨੇ ਦਿੱਤੀ ਚੇਤਾਵਨੀ

ਦਰਅਸਲ, ਫੈਡਰਲ ਏਵੀਏਸ਼ਨ ਐਡਮਿਨਿਸਟਰੇਸ਼ਨ ਨੇ ਚੇਤਾਵਨੀ ਦਿੱਤੀ ਹੈ ਕਿ ਇੱਕ ਸੰਭਾਵੀ 5ਜੀ ਦਖ਼ਲ-ਅੰਦਾਜ਼ੀ ਉੱਚ ਰੀਡਿੰਗ ਨੂੰ ਪ੍ਰਭਾਵਤ ਕਰ ਸਕਦੀ ਹੈ, ਜੋ ਕਿ ਕੁਝ ਜੈੱਟਾਂ ਲਈ ਖ਼ਰਾਬ ਮੌਸਮ ਦੌਰਾਨ ਲੈਂਡਿੰਗ ਵਿੱਚ ਮੁੱਖ ਭੂਮਿਕਾ ਨਿਭਾਉਂਦੀ ਹੈ। ਅਜਿਹੇ ’ਚ ਏਅਰਇੰਡੀਆ ਨੇ ਵੀ ਭਾਰਤ ਤੋਂਂ ਅਮਰੀਕਾ ਦੇ ਵੱਖ-ਵੱਖ ਹਵਾਈ ਅੱਡਿਆਂ’ਤੇ ਜਾਣ ਵਾਲੀਆਂਂ ਉਡਾਣਾਂ ਰੱਦ ਕਰ ਦਿੱਤੀਆਂ ਹਨ।

ਕਿਹੜੀਆਂ ਉਡਾਣਾਂ ਰੱਦ ਕੀਤੀਆਂ ਗਈਆਂ?

ਏਅਰ ਇੰਡੀਆ ਨੇ ਦਿੱਲੀ-ਜੇਐੱਫਕੇ-ਦਿੱਲੀ (ਏਆਈ101/102), ਮੁੰਬਈ-ਈਡਬਲਊਆਰ-ਮੁੰਬਈ (ਏਆਈ191/144), ਦਿੱਲੀ-ਐੱਸਐੱਫ਼ਓ-ਦਿੱਲੀ (ਏਆਈ173/174) ਅਤੇ ਦਿੱਲੀ-ਓਆਰਡੀ-ਦਿੱਲੀ (ਏ ਆਈ127/126) ਉਡਾਣਾਂ ਨੂੰ ਰੱਦ ਕਰ ਦਿੱਤਾ ਹੈ। ਇਸ ਦੇ ਨਾਲ ਹੀ ਏਅਰ ਇੰਡੀਆ ਨੇ ਹੋਰ ਅਪਡੇਟਸ ਲਈ ਵੀ ਤਿਆਰ ਰਹਿਣ ਦੀ ਗੱਲ ਕਹੀ ਹੈ।

ਅਮਰੀਕੀ ਹਵਾਈ ਅੱਡਿਆਂਂ ’ਤੇ 5ਜੀ

ਦੱਸ ਦੇਈਏ ਕਿ ਅਮਰੀਕਾ ਦੇ ਹਵਾਈ ਅੱਡਿਆਂ ’ਤੇ ਅੱਜ ਬੁੱਧਵਾਰ ਤੋਂ 5ਜੀ ਇੰਟਰਨੈੱਟ ਸੇਵਾ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਕਾਰਨ ਨਾ ਸਿਰਫ਼ ਏਅਰ ਇੰਡੀਆ ਬਲਕਿ ਕਈ ਹੋਰ ਏਅਰਲਾਈਨਾਂ ਨੇ ਵੀ ਉਡਾਣਾਂ ਰੱਦ ਕਰਨ ਦਾ ਐਲਾਨ ਕੀਤਾ ਹੈ। ਜਾਪਾਨ ਤੇ ਹੋਰ ਦੇਸ਼ਾਂ ਦੀਆਂਂ ਏਅਰਲਾਈਨਾਂ ਵੀ ਅਜਿਹਾ ਕਰਨ ਵਾਲਿਆਂ ਵਿੱਚ ਸ਼ਾਮਲ ਹਨ।

5ਜੀ ਦੇ ਸੀ-ਬੈਂਡ ਦੇ ਰੋਲਆਊਟ ਤੋਂਂ ਖ਼ਤਰਾਂ

ਰਿਪੋਰਟ ਮੁਤਾਬਕ ਇਸ ਹਫ਼ਤੇ 5ਜੀ ਦੇ ਸੀ-ਬੈਂਡ ਦੇ ਰੋਲਆਊਟ ਕਾਰਨ ਜਹਾਜ਼ ਦੇ ਇਲੈਕਟਰਾਨਿਕ ਉਪਕਰਨਾਂ ਦੇ ਸਿਗਨਲ ਰਿਸੈਪਸ਼ਨ ’ਚ ਰੁਕਾਵਟ ਆ ਸਕਦੀ ਹੈ। ਯੂਨਾਈਟਿਡ ਏਅਰਲਾਈਨਜ਼ ਨੇ ਇੱਕ ਬਿਆਨ ਵਿੱਚ ਕਿਹਾ ਕਿ ਅਮਰੀਕੀ ਸਰਕਾਰ ਦੀ ਇਹ ਯੋਜਨਾ ਏਅਰਲਾਈਨ ਨੂੰ ਗੰਭੀਰ ਰੂਪ ਵਿੱਚ ਪ੍ਰਭਾਵਿਤ ਕਰ ਸਕਦੀ ਹੈ।

Leave a Reply

Your email address will not be published. Required fields are marked *