ਉਮਰਾਨੰਗਲ ਸਮੇਤ ਹੋਰਨਾਂ ਅਧਿਕਾਰੀਆਂ ਤੋਂ 8 ਘੰਟੇ ਪੁੱਛਗਿੱਛ

Home » Blog » ਉਮਰਾਨੰਗਲ ਸਮੇਤ ਹੋਰਨਾਂ ਅਧਿਕਾਰੀਆਂ ਤੋਂ 8 ਘੰਟੇ ਪੁੱਛਗਿੱਛ
ਉਮਰਾਨੰਗਲ ਸਮੇਤ ਹੋਰਨਾਂ ਅਧਿਕਾਰੀਆਂ ਤੋਂ 8 ਘੰਟੇ ਪੁੱਛਗਿੱਛ

ਚੰਡੀਗੜ੍ਹ / ਗੋਲੀਕਾਂਡ ਮਾਮਲੇ ‘ਚ ਪੰਜਾਬ ਸਰਕਾਰ ਵਲੋਂ ਬਣਾਈ ਨਵੀਂ ਐਸ.ਆਈ.ਟੀ. (ਸਿੱਟ) ਨੇ ਕੰਮ ‘ਚ ਤੇਜ਼ੀ ਫੜ ਲਈ ਹੈ ਤੇ ਪੁੱਛਗਿੱਛ ਦਾ ਸਿਲਸਿਲਾ ਤੇਜ਼ੀ ਨਾਲ ਜਾਰੀ ਹੈ |

ਅੱਜ ਵੀ ਸਿੱਟ ਵਲੋਂ ਸਾਬਕਾ ਪੁਲਿਸ ਅਧਿਕਾਰੀ ਪਰਮਰਾਜ ਸਿੰਘ ਉਮਰਾਨੰਗਲ ਸਮੇਤ ਹੋਰ ਕਈਆਂ ਤੋਂ 11 ਵਜੇ ਤੋਂ ਸ਼ਾਮ 7 ਵਜੇ ਤੱਕ ਪੁੱਛਗਿੱਛ ਕੀਤੀ ਗਈ | ਸਾਬਕਾ ਪੰਜਾਬ ਪੁਲਿਸ ਮੁਖੀ ਸੁਮੇਧ ਸੈਣੀ ਵੀ ਬੀਤੇ ਦਿਨੀਂ ਪੇਸ਼ ਹੋਏ | ਚੰਡੀਗੜ੍ਹ ਦੇ ਸੈਕਟਰ 32 ਸਥਿਤ ਪੰਜਾਬ ਪੁਲਿਸ ਆਫੀਸਰਜ਼ ਇੰਸਟੀਚਿਊਟ ‘ਚ ਸੈਣੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ | ਜਾਣਕਾਰੀ ਅਨੁਸਾਰ ਅੱਜ ਉਮਰਾਨੰਗਲ ਤੋਂ ਇਲਾਵਾ ਵੀ.ਕੇ. ਮੀਨਾ, ਮਨਤਾਰ ਸਿੰਘ ਬਰਾੜ, ਗੁਰਚਰਨ ਸਿੰਘ ਅਤੇ ਇਕ ਇੰਸਪੈਕਟਰ ਪੱਧਰ ਦੇ ਪੁਲਿਸ ਮੁਲਾਜ਼ਮ ਤੋਂ ਪੁੱਛਗਿੱਛ ਕੀਤੀ ਗਈ | ਦੱਸਣਯੋਗ ਹੈ ਕਿ 31 ਮਈ ਨੂੰ ਸਾਬਕਾ ਪੁਲਿਸ ਮੁਖੀ ਸੁਮੇਧ ਸੈਣੀ ਤੋਂ ਪੁੱਛਗਿੱਛ ਕੀਤੀ ਗਈ ਸੀ ਅਤੇ ਉਸ ਨੂੰ ਇਕ ਵਾਰ ਫਿਰ ਬੁਲਾਇਆ ਜਾਏਗਾ, ਪਰ ਜਾਂਚ ਟੀਮ ਨੇ ਅਜੇ ਤੱਕ ਤਰੀਕ ਤੈਅ ਨਹੀਂ ਕੀਤੀ | ਜਾਣਕਾਰੀ ਅਨੁਸਾਰ ਸਿੱਟ ਵਲੋਂ ਪਹਿਲਾਂ ਸੈਣੀ ਨੂੰ ਨੋਟਿਸ ਭੇਜਿਆ ਜਾਵੇਗਾ, ਫਿਰ ਜਾਂਚ ‘ਚ ਸ਼ਾਮਿਲ ਹੋਣ ਲਈ ਬੁਲਾਇਆ ਜਾਵੇਗਾ | ਦੱਸਿਆ ਜਾ ਰਿਹਾ ਹੈ ਕਿ ਅੱਜ ਦੀ ਪੁੱਛਗਿੱਛ ‘ਚ ਜਾਂਚ ਅਧਿਕਾਰੀਆਂ ਵਲੋਂ 4-4 ਦਰਜਨ ਦੇ ਕਰੀਬ ਸਵਾਲਾਂ ਦੀ ਝੜੀ ਲਾਈ ਗਈ |

Leave a Reply

Your email address will not be published.