ਆਸਟ੍ਰੇਲੀਆ ‘ਚ ਬੱਸ ਕਰਾਵਾ ਰਹੀ ਗਰਮੀ, ਤਾਪਮਾਨ 50 ਤੋਂ ਪਾਰ

ਇੱਕ ਪਾਸੇ ਜਿੱਥੇ ਧਰਤੀ ਦੇ ਜ਼ਿਆਦਾਤਰ ਹਿੱਸੇ ਕੜਾਕੇ ਦੀ ਠੰਢ ਦਾ ਸਾਹਮਣਾ ਕਰ ਰਹੇ ਹਨ, ਉੱਥੇ ਹੀ ਆਸਟ੍ਰੇਲੀਆ ਵਿੱਚ ਲੋਕਾਂ ਨੂੰ ਭਿਆਨਕ ਗਰਮੀ ਦਾ ਕਹਿਰ ਝੱਲਣਾ ਪੈ ਰਿਹਾ ਹੈ।

ਆਸਟ੍ਰੇਲੀਆ ਦੇ ਦੱਖਣੀ ‘ਚ ਸ਼ੁੱਕਰਵਾਰ ਨੂੰ ਤਾਪਮਾਨ 50 ਡਿਗਰੀ ਦੇ ਖਤਰਨਾਕ ਪੱਧਰ ਨੂੰ ਪਾਰ ਕਰ ਗਿਆ, ਜਿਸ ਤੋਂ ਬਾਅਦ ਸਰਕਾਰ ਨੇ ਲੋਕਾਂ ਨੂੰ ਘਰ ਤੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਹੈ।

ਆਸਟ੍ਰੇਲੀਆ ਦੇ ਉੱਤਰੀ-ਪੱਛਮੀ ਤੱਟ ਤੋਂ ਲੂ ਦੀ ਲਹਿਰ ਚੱਲ ਰਹੀ ਹੈ ਅਤੇ ਤਾਪਮਾਨ 50.7 ਡਿਗਰੀ ਤੱਕ ਪਹੁੰਚ ਗਿਆ ਹੈ। ਪਿਛਲੇ 62 ਸਾਲਾਂ ‘ਚ ਇਸ ਸਾਲ ਆਸਟ੍ਰੇਲੀਆ ‘ਚ ਸਭ ਤੋਂ ਜ਼ਿਆਦਾ ਗਰਮੀ ਪੈ ਰਹੀ ਹੈ।ਜਲਵਾਯੂ ਵਿਗਿਆਨੀ ਅਤੇ ਕਾਰਕੁਨ ਗਲੋਬਲ ਵਾਰਮਿੰਗ ਦੇ ਵਧ ਰਹੇ ਮਾੜੇ ਪ੍ਰਭਾਵਾਂ ਬਾਰੇ ਚੇਤਾਵਨੀ ਦੇ ਰਹੇ ਹਨ ਅਤੇ ਕਹਿ ਰਹੇ ਹਨ ਕਿ ਇਹ ਸਭ ਮਨੁੱਖ ਦੁਆਰਾ ਬਣਾਈਆਂ ਗ੍ਰੀਨਹਾਉਸ ਗੈਸਾਂ ਦਾ ਨਤੀਜਾ ਹੈ। ਯੂਐਸ ਨੈਸ਼ਨਲ ਸਮੁੰਦਰੀ ਅਤੇ ਵਾਯੂਮੰਡਲ ਪ੍ਰਸ਼ਾਸਨ (US National Oceanic and Atmospheric Administration) ਦੇ ਅਨੁਸਾਰ, 2021 ਸਭ ਤੋਂ ਗਰਮ ਸਾਲਾਂ ਵਿੱਚੋਂ ਇੱਕ ਸੀ।

ਆਸਟ੍ਰੇਲੀਆ ਦਾ ਉੱਤਰੀ ਪੱਛਮੀ ਖੇਤਰ ਪਿਲਬਾਰਾ ਦਾ ਮੌਸਮ ਆਮ ਤੌਰ ‘ਤੇ ਇਸ ਦੇ ਖੁਸ਼ਕ ਅਤੇ ਗਰਮ ਜਲਵਾਯੂ ਲਈ ਜਾਣਿਆ ਜਾਂਦਾ ਹੈ। ਇਸ ਮਹੀਨੇ ਇੱਥੇ ਤਾਪਮਾਨ ਅਕਸਰ ਵੱਧ ਜਾਂਦਾ ਹੈ। ਪਰ ਇਸ ਸਾਲ ਪਿਛਲੇ 62 ਸਾਲਾਂ ਦਾ ਰਿਕਾਰਡ ਟੁੱਟ ਗਿਆ ਹੈ। ਇੱਥੇ ਤਾਪਮਾਨ 50.7 ਡਿਗਰੀ ਤੱਕ ਪਹੁੰਚ ਗਿਆ ਹੈ।

Leave a Reply

Your email address will not be published. Required fields are marked *