ਆਖਿਰ ਕਿਉਂ ਚਿੰਤਾ ‘ਚ ਘਿਰੇ ਕੈਨੇਡਾ ਦੇ ਡਾਕਟਰ! 

ਆਖਿਰ ਕਿਉਂ ਚਿੰਤਾ ‘ਚ ਘਿਰੇ ਕੈਨੇਡਾ ਦੇ ਡਾਕਟਰ! 

ਜੇ ਤੁਸੀਂ ਚਿੰਤਾ ਜਾਂ ਕਿਸੇ ਪਰੇਸ਼ਾਨੀ ਨਾਲ ਘਿਰੇ ਹੋਏ ਹੋ ਤੇ ਉਸ ਵਿੱਚੋਂ ਬਾਹਰ ਨਿਕਲਨਾ ਚਾਹੁੰਦੇ ਹੋ ਤਾਂ ਤੁਸੀਂ ਜੰਗਲਾਂ ਦੀ ਸੈਰ ਕਰੋ।

ਇਹ ਸਲਾਹ ਅਸੀਂ ਨਹੀਂ ਬਲਕਿ ਕੈਨੇਡਾ ਦੇ ਡਾਕਟਰ ਦੇ ਰਹੇ ਹਨ। ਕੈਨੇਡਾ ਵਿੱਚ, ਡਾਕਟਰ ਹੁਣ ਚਿੰਤਾ ਤੋਂ ਪੀੜਤ ਲੋਕਾਂ ਦੀ ਮਦਦ ਕਰਨ ਲਈ ਰਾਸ਼ਟਰੀ ਪਾਰਕਾਂ ਵਿੱਚ ਮੁਫਤ ਦਾਖਲੇ ਦਾ ਨੁਸਖਾ ਦੇ ਰਹੇ ਹਨ। ਇਸ ਨੂੰ ਸਿਲਵੋਥੈਰੇਪੀ ਜਾਂ ਫੋਰੈਸਟ ਬਾਥਿੰਗ ਕਿਹਾ ਜਾਂਦਾ ਹੈ, ਜਿਸ ਵਿੱਚ ਤੁਸੀਂ ਕੁਦਰਤ ਦੇ ਨੇੜੇ ਜਾ ਕੇ ਆਪਣੇ ਦਿਮਾਗ ਨੂੰ ਤਰੋਤਾਜ਼ਾ ਕਰ ਸਕਦੇ ਹੋ। ਵਿਗਿਆਨਕ ਅਧਿਐਨਾਂ ਨੇ ਦਿਖਾਇਆ ਹੈ ਕਿ ਇਹ ਤਣਾਅ ‘ਤੇ ਸਕਾਰਾਤਮਕ ਪ੍ਰਭਾਵ ਪਾਉਂਦਾ ਹੈ ਤੇ ਤਣਾਅ ਦੇ ਪੱਧਰ ਨੂੰ ਘਟਾਉਂਦਾ ਹੈ। ਇਹ ਇਕਾਗਰਤਾ ਅਤੇ ਫੋਕਸ ਨੂੰ ਬਿਹਤਰ ਬਣਾਉਣ ਵਿਚ ਮਦਦ ਕਰਦੇ ਹੋਏ ਨਰਵਸ ਟੈਨਸ਼ਨ ‘ਤੇ ਰਾਹਤ ਪ੍ਰਦਾਨ ਕਰਦਾ ਹੈ।

ਕੈਨੇਡਾ ਦੇ 48 ਤੋਂ ਵੱਧ ਨੈਸ਼ਨਲ ਪਾਰਕ ਤੇ ਇੱਥੋਂ ਦੀ ਹਰਿਆਵਲ ਪੂਰੀ ਦੁਨੀਆ ਵਿੱਚ ਮਸ਼ਹੂਰ ਹੈ। ਇਸ ਕਾਰਨ ਹੀ ਡਾਕਟਰ ਇਨ੍ਹਾਂ ਸੁਰੱਖਿਅਤ ਪਾਰਕਾਂ ਵਿੱਚ ਲੋਕਾਂ ਨੂੰ ਘੁੰਮਣ ਲਈ ਬਕਾਇਦਾ ਪਾਲ ਤੇ ਪ੍ਰਸਕ੍ਰਿਪਸ਼ਨ ਇਲਾਜ ਵਜੋਂ ਲਿਖ ਕੇ ਦੇ ਰਹੇ ਹਨ। ਸੀਬੀਸੀ ਨਿਊਜ਼ ਦੀ ਰਿਪੋਰਟ ਦੇ ਮੁਤਾਬਿਕ ਪਾਰਕ ਇਨੀਸ਼ਿਏਟਿਵ ਬ੍ਰਿਟਿਸ਼ ਕੋਲੰਬੀਆ ਵਿੱਚ 2020 ਵਿੱਚ ਸ਼ੁਰੂ ਕੀਤਾ ਗਿਆ ਸੀ। ਹੁਣ ਇਹ ਹੌਲੀ ਹੌਲੀ ਹੋਰ ਕੈਨੇਡੀਅਨ ਪ੍ਰਾਂਤਾਂ ਵਿੱਚ ਫੈਲ ਰਿਹਾ ਹੈ। ਹੁਣ ਇਹ ਜ਼ਿਕਰਯੋਗ ਹੈ ਕਿ ਇਸ ਤਰ੍ਹਾਂ ਜੰਗਲਾਂ ਦੀ ਲੈਰ ਕਰਨ ਨਾਲ ਚਿੰਤਾ ਤੇ ਤਣਾਅ ਦਾ ਪੂਰਾ ਇਲਾਜ ਤਾਂ ਨਹੀਂ ਹੁੰਦਾ ਹੈ ਬਲਕਿ ਇਹ ਥੈਰੇਪੀ ਚਿੰਤਾ ਤੇ ਤਣਾਅ ਨੂੰ ਘੱਟ ਕਰਨ ਵਿੱਚ ਤੁਹਾਡੀ ਮਦਦ ਕਰਦੀ ਹੈ। ਪਾਰਕ ਦੀ ਸਾਈਟ ਦੇ ਅਨੁਸਾਰ, ਚਿੰਤਾ ਨੂੰ ਘੱਟ ਕਰਨ ਲਈ 20 ਤੋਂ 30 ਮਿੰਟ ਲਈ ਜੰਗਲਾਂ ਦੀ ਸੈਰ ਕਰਨ ਲਈ ਕਿਹਾ ਜਾਂਦਾ ਹੈ ਜੋ ਕਿ ਤਣਾਅ ਦੇ ਹਾਰਮੋਨ, ਕੋਰਟੀਸੋਲ, ਨੂੰ ਪ੍ਰਭਾਵਸ਼ਾਲੀ ਢੰਗ ਨਾਲ ਘਟਾਉਣ ਵਿੱਚ ਮਦਦ ਕਰਦਾ ਹੈ।

ਕੁਦਰਤ ਨਾਲ ਸਮਾਂ ਬਿਤਾਉਣ ਨਾਲ ਕੈਨੇਡਾ ਨੂੰ ਹੋ ਰਹੇ ਹੋਰ ਵੀ ਕਈ ਫਾਇਦੇ : ਇਹ ਨਾ ਸਿਰਫ਼ ਲੋਕਾਂ ਨੂੰ ਆਪਣੇ ਜੀਵਨ ਵਿੱਚ ਕੁੱਝ ਬਦਲਾਅ ਦੇਖਣ ਨੂੰ ਮਿਲਦਾ ਹੈ ਬਲਕਿ ਸਾਡਾ ਸਰੀਰ ਵੀ ਪੂਰੀ ਤਰ੍ਹਾਂ ਊਰਜਾਵਾਨ ਹੋ ਜਾਂਦਾ ਹੈ। ਇਸ ਤੋਂ ਇਲਾਵਾ ਸ਼ਹਿਰ ਭੀੜਭਾੜ ਤੋਂ ਦੂਰ ਸਾਫ਼ ਹਵਾ ਵਿੱਚ ਸਾਹ ਲੈਣ ਦਾ ਮੌਕਾ ਮਿਲਦਾ ਹੈ। ਇਸ ਤੋਂ ਇਲਾਵਾ ਲਗਭਗ ਦੋ ਸਾਲਾਂ ਦੀ ਮਹਾਂਮਾਰੀ ਤੋਂ ਬਾਅਦ, ਇਹ ਸਥਾਨਕ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਵਿੱਚ ਵੀ ਮਦਦ ਕਰ ਰਿਹਾ ਹੈ।

Leave a Reply

Your email address will not be published.