ਆਈ.ਐੱਮ.ਏ. ਦੇ ਸਾਬਕਾ ਪ੍ਰਧਾਨ ਡਾ: ਅਗਰਵਾਲ ਦਾ ਕੋਰੋਨਾ ਨਾਲ ਦਿਹਾਂਤ

Home » Blog » ਆਈ.ਐੱਮ.ਏ. ਦੇ ਸਾਬਕਾ ਪ੍ਰਧਾਨ ਡਾ: ਅਗਰਵਾਲ ਦਾ ਕੋਰੋਨਾ ਨਾਲ ਦਿਹਾਂਤ
ਆਈ.ਐੱਮ.ਏ. ਦੇ ਸਾਬਕਾ ਪ੍ਰਧਾਨ ਡਾ: ਅਗਰਵਾਲ ਦਾ ਕੋਰੋਨਾ ਨਾਲ ਦਿਹਾਂਤ

ਨਵੀਂ ਦਿੱਲੀ / ਇੰਡੀਅਨ ਮੈਡੀਕਲ ਦੇ ਸਾਬਕਾ ਪ੍ਰਧਾਨ ਅਤੇ ਹਾਰਟ ਕੇਅਰ ਫਾਊਾਡੇਸ਼ਨ ਦੇ ਪ੍ਰਮੁੱਖ ਤੇ ਪਦਮਸ੍ਰੀ ਡਾਕਟਰ ਕੇ.ਕੇ. ਅਗਰਵਾਲ (62) ਦਾ ਕੋਰੋਨਾ ਨਾਲ ਦਿਹਾਂਤ ਹੋ ਗਿਆ |

ਡਾ: ਕੇ.ਕੇ. ਅਗਰਵਾਲ ਦਾ ਪਿਛਲੇ ਹਫ਼ਤੇ ਤੋਂ ਏਮਜ਼ ‘ਚ ਇਲਾਜ ਚੱਲ ਰਿਹਾ ਸੀ ਅਤੇ ਪਿਛਲੇ 3 ਦਿਨਾਂ ਤੋਂ ਉਨ੍ਹਾਂ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਸੀ | ਡਾ: ਅਗਰਵਾਲ ਨੇ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲਈਆਂ ਹੋਈਆਂ ਸਨ ਪਰ ਫਿਰ ਵੀ ਕੋਰੋਨਾ ਦਾ ਸ਼ਿਕਾਰ ਹੋ ਗਏ | ਜਦੋਂ ਉਹ ਏਮਜ਼ ਦੇ ਆਈ.ਸੀ.ਯੂ. ‘ਚ ਦਾਖ਼ਲ ਸਨ ਤਾਂ ਉਨ੍ਹਾਂ ਆਪਣੇ ਟਵਿੱਟਰ ਅਕਾਊਾਟ ‘ਤੇ ਇਸ ਦੀ ਜਾਣਕਾਰੀ ਦਿੱਤੀ ਸੀ ਕਿ ਉਹ ਕੋਰੋਨਾ ਤੋਂ ਪੀੜਤ ਹੋ ਗਏ ਹਨ | ਉਹ ਕੋਰੋਨਾ ਪਾਜ਼ੀਟਿਵ ਹੋਣ ‘ਤੇ ਵੀ ਆਨਲਾਈਨ ਮਰੀਜ਼ਾਂ ਨੂੰ ਸਲਾਹ-ਮਸ਼ਵਰਾ ਦਿੰਦੇ ਰਹੇ | ਉਨ੍ਹਾਂ ਦੇ ਚਿਹਰੇ ‘ਤੇ ਉਦਾਸੀ ਦੇ ਚਿੰਨ੍ਹ ਨਜ਼ਰ ਨਹੀਂ ਆਏ | ਉਨ੍ਹਾਂ ਨੂੰ ਸਾਲ 2010 ‘ਚ ਪਦਮਸ੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ | ਉਹ ਆਰਥਿਕ ਰੂਪ ਤੋਂ ਕਮਜ਼ੋਰ ਵਿਅਕਤੀ ਦਾ ਮੁਫਤ ਇਲਾਜ ਕਰਦੇ ਸਨ | ਡਾ: ਕੇ.ਕੇ. ਅਗਰਵਾਲ ਦੇ ਪਿਤਾ ਮੱਧ ਪ੍ਰਦੇਸ਼ ਦੇ ਰਹਿਣ ਵਾਲੇ ਸਨ ਜੋ ਦਿੱਲੀ ਵਿਖੇ ਨੌਕਰੀ ਕਰਨ ਆਏ ਸਨ | ਉਹ ਦਿਲ ਦੇ ਦੌਰੇ ਲਈ ਸੈਟਰਪਿਟੋਕਿਨੇਸ ਥੈਰੇਪੀ ਦੀ ਵਰਤੋਂ ਕਰਦੇ ਸਨ ਅਤੇ ਉਨ੍ਹਾਂ ਭਾਰਤ ਵਿਚ ਕਲਰ ਡਾਪਲਰ ਇਕੋਕਾਰਡੀਗ੍ਰਾਫੀ ਦੀ ਤਕਨੀਕ ਦੀ ਸ਼ੁਰੂਆਤ ਵੀ ਕੀਤੀ ਸੀ | ਉਨ੍ਹਾਂ ਨੂੰ 2005 ਵਿਚ ਮੈਡੀਕਲ ਸ਼੍ਰੇਣੀ ਦੇ ਸਰਬਉੱਚ ਪੁਰਸਕਾਰ ਡਾ: ਬੀ. ਸੀ. ਰਾਏ ਪੁਰਸਕਾਰ ਦੇ ਨਾਲ ਸਨਮਾਨਿਤ ਕੀਤਾ ਗਿਆ ਸੀ | ਇਸ ਤੋਂ ਇਲਾਵਾ ਵਿਸ਼ਵ ਹਿੰਦੀ ਸਨਮਾਨ, ਰਾਸ਼ਟਰੀ ਵਿਗਿਆਨ ਸੰਚਾਰ ਪੁਰਸਕਾਰ, ਫਿੱਕੀ ਹੈਲਥ ਕੇਅਰ ਪਰਸਨੈਲਿਟੀ ਆਫ਼ ਦੀ ਈਅਰ, ਡਾ: ਡੀ.ਐੱਸ.ਮੁੰਗੇਕਰ ਰਾਸ਼ਟਰੀ ਆਈ.ਐੱਮ.ਏ. ਤੋਂ ਇਲਾਵਾ ਹੋਰ ਪੁਰਸਕਾਰਾਂ ਦੇ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ ਅਤੇ ਉਨ੍ਹਾਂ ਨੇ ਮੈਡੀਕਲ ਸਾਇੰਸ ਦੀਆਂ ਕਈ ਕਿਤਾਬਾਂ ਵੀ ਲਿਖੀਆਂ | ਉਨ੍ਹਾਂ ਦੇ ਅੰਤਰਰਾਸ਼ਟਰੀ ਮੀਡੀਆ ‘ਚ ਵੀ ਅਕਸਰ ਲੇਖ ਛਪਦੇ ਸਨ |

Leave a Reply

Your email address will not be published.