ਅੰਮ੍ਰਿਤਸਰ : ਬਿਨਾਂ ਪਾਸਪੋਰਟ ਤੇ ਵੀਜ਼ੇ ਤੋਂ ਘੁੰਮ ਰਹੀ ਸੀ ਰੂਸੀ ਲੜਕੀ, ਪੁਲਿਸ ਨੇ ਲਿਆ ਹਿਰਾਸਤ ‘ਚ

ਅੰਮ੍ਰਿਤਸਰ : ਬਿਨਾਂ ਪਾਸਪੋਰਟ ਤੇ ਵੀਜ਼ੇ ਤੋਂ ਘੁੰਮ ਰਹੀ ਸੀ ਰੂਸੀ ਲੜਕੀ, ਪੁਲਿਸ ਨੇ ਲਿਆ ਹਿਰਾਸਤ ‘ਚ

ਅੰਮ੍ਰਿਤਸਰ ‘ਚ ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ਕੋਲ ਥਾਣਾ ਰਾਜਾਸਾਂਸੀ ਦੀ ਪੁਲਿਸ ਨੇ ਇੱਕ ਵਿਦੇਸ਼ੀ ਲੜਕੀ ਨੂੰ ਗ੍ਰਿਫਤਾਰ ਕੀਤਾ ਹੈ।

ਲੜਕੀ ਕੋਲ ਨਾ ਕੋਈ ਦਸਤਾਵੇਜ਼ ਸੀ ਅਤੇ ਨਾ ਹੀ ਪਾਸਪੋਰਟ ਦਿਖਾ ਸਕੀ। ਫਿਲਹਾਲ ਪੁਲਿਸ ਨੇ ਲੜਕੀ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਹੈ। ਪੁਲਿਸ ਉਸ ਤੋਂ ਪੁੱਛਗਿਛ ਕਰ ਰਹੀ ਹੈ ਤੇ ਲੜਕੀ ਦਾ ਕ੍ਰਿਮੀਨਲ ਰਿਕਾਰਡ ਵੀ ਖੰਗਾਲਿਆ ਜਾ ਰਿਹਾ ਹੈ।ਜਾਣਕਾਰੀ ਅਨੁਸਾਰ ਕਿਸੇ ਨਾਗਰਿਕ ਨੇ ਪੁਲਿਸ ਹੈਲਪਲਾਈਨ ਨੰਬਰ 112 ‘ਤੇ ਫੋਨ ਕਰਕੇ ਰਾਜਾਸਾਂਸੀ ਵਿਚ ਅਦਲੀਵਾਲ ਮੋੜ ਕੋਲ ਕਿਸੇ ਵਿਦੇਸ਼ੀ ਮਹਿਲਾ ਦੇ ਖੜ੍ਹੇ ਹੋਣ ਦੀ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਥਾਣਾ ਰਾਜਾਸਾਂਸੀ ਨੂੰ ਇਸ ਦੀ ਸੂਚਨਾ ਦਿੱਤੀ ਗਈ।

ਰਾਜਾਸਾਂਸੀ ਤੋਂ ਇੰਸਪੈਕਟਰ ਭੁਪਿੰਦਰ ਕੌਰ ਆਪਣੀ ਟੀਮ ਨਾਲ ਮੌਕੇ ‘ਤੇ ਪਹੁੰਚ ਗਈ। ਮਹਿਲਾ ਤੋਂ ਉਸ ਦਾ ਪਾਸਪੋਰਟ ਮੰਗਿਆ ਗਿਆ ਪਰ ਮਹਿਲਾ ਕੋਈ ਪਾਸਪੋਰਟ ਨਹੀਂ ਦਿਖਾ ਸਕੀ। ਲੜਕੀ ਨੇ ਆਪਣੀ ਪਛਾਣ ਰੂਸ ਦੀ ਅਲੀਸ਼ੀਆ ਵਜੋਂ ਹੋਈ ਹੈ।ਇੰਸਪੈਕਟਰ ਭੁਪਿੰਦਰ ਕੌਰ ਨੇ ਦੱਸਿਆ ਕਿ ਲੜਕੀ ਪੂਰੀ ਤਰ੍ਹਾਂ ਤੋਂ ਸਿਹਤਮੰਦ ਸੀ ਜਿਸ ਤੋਂ ਬਾਅਦ ਪੁਲਿਸ ਨੇ ਹਿਰਾਸਤ ‘ਚ ਲੈ ਕੇ ਕੋਰਟ ਵਿਚ ਪੇਸ਼ ਕੀਤਾ ਗਿਆ ਤੇ ਰਿਮਾਂਡ ‘ਤੇ ਲਿਆ ਗਿਆ ਹੈ। ਲੜਕੀ ਦਾ ਕ੍ਰਿਮੀਨਲ ਰਿਕਾਰਡ ਖੰਗਾਲਿਆ ਜਾ ਰਿਹਾ ਹੈ। ਇਸ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਉਹ ਲੜਕੀ ਕਿਸੇ ਕ੍ਰਿਮੀਨਲ ਗਤੀਵਿਧੀ ਵਿਚ ਸ਼ਾਮਲ ਤਾਂ ਨਹੀਂ।

Leave a Reply

Your email address will not be published.