‘ਅਮਰੀਕਾ ਨੂੰ ਦੂਜਾ ਘਰ ਬਣਾਉਣਾ ਸੀ ਚੁਣੌਤੀਪੂਰਨ’

‘ਅਮਰੀਕਾ ਨੂੰ ਦੂਜਾ ਘਰ ਬਣਾਉਣਾ ਸੀ ਚੁਣੌਤੀਪੂਰਨ’

ਪ੍ਰਿਯੰਕਾ ਚੋਪੜਾ ਦਾ ਬਾਲੀਵੁੱਡ ਤੋਂ ਹਾਲੀਵੁੱਡ ਤੱਕ ਦਾ ਸਫਰ ਅਤੇ ਉੱਥੇ ਆਪਣਾ ਨਾਮ ਕਮਾਉਣਾ ਸਾਰਿਆਂ ਲਈ ਪ੍ਰੇਰਨਾਦਾਇਕ ਹੈ। ਇੱਕ ਅਭਿਨੇਤਰੀ ਹੋਣ ਦੇ ਨਾਲ, ਉਹ ਇੱਕ ਗਾਇਕਾ, ਮਾਡਲ, ਫਿਲੈਂਥ੍ਰੋਪਿਸਟ (ਪਰਉਪਕਾਰੀ) ਅਤੇ ਉਦਯੋਗਪਤੀ ਵੀ ਹੈ। ਹੁਣ, ਆਪਣੇ ਭਾਰਤੀ ਰੈਸਟੋਰੈਂਟ “ਸੋਨਾ” ਤੋਂ ਬਾਅਦ, ਉਸਨੇ ਅਮਰੀਕਾ ਵਿੱਚ “ਸੋਨਾ ਹੋਮ” ਨਾਮ ਦਾ ਇੱਕ ਹੋਰ Business ਸ਼ੁਰੂ ਕੀਤਾ ਹੈ। ਅਦਾਕਾਰਾ ਨੇ ਸੋਸ਼ਲ ਮੀਡੀਆ ‘ਤੇ ਇਹ ਜਾਣਕਾਰੀ ਸਾਂਝੀ ਕਰਨ ਅਤੇ ਆਪਣੇ ਸਫ਼ਰ ਬਾਰੇ ਦੱਸਣ ਲਈ ਇੱਕ ਪੋਸਟ ਸਾਂਝੀ ਕੀਤੀ ਹੈ। ਪ੍ਰਿਯੰਕਾ ਚੋਪੜਾ ਨੇ ਇਹ ਵੀ ਕਿਹਾ ਕਿ ਭਾਰਤ ਤੋਂ ਅਮਰੀਕਾ ਆਉਣਾ ਅਤੇ ਇਸ ਨੂੰ ਆਪਣਾ ਦੂਜਾ ਘਰ ਬਣਾਉਣਾ ਚੁਣੌਤੀਪੂਰਨ ਸੀ। ਉਸ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਕੀਤੇ ਇੱਕ ਨੋਟ ਦੀ ਸ਼ੁਰੂਆਤ ਇਹ ਲਿਖ ਕੇ ਕੀਤੀ, “ਲੌਂਚ ਡੇ ਆ ਗਿਆ ਹੈ! ਤੁਹਾਨੂੰ ਸਾਰਿਆਂ ਨੂੰ ਸੋਨਾ ਹੋਮ ਬਾਰੇ ਤਾਰੂਫ ਕਰਾਉਣ ਵਿੱਚ ਮੈਨੂੰ ਮਾਣ ਮਹਿਸੂਸ ਹੋ ਰਿਹਾ ਹੈ। ਭਾਰਤ ਤੋਂ ਆਉਣਾ ਅਤੇ ਅਮਰੀਕਾ ਨੂੰ ਆਪਣਾ ਦੂਜਾ ਘਰ ਬਣਾਉਣਾ ਚੁਣੌਤੀਪੂਰਨ ਸੀ, ਪਰ ਮੇਰੀ ਯਾਤਰਾ ਨੇ ਮੈਨੂੰ ਇੱਕ ਅਜਿਹੀ ਥਾਂ ‘ਤੇ ਪਹੁੰਚਾਇਆ ਜਿੱਥੇ ਮੈਨੂੰ ਦੂਜਾ ਪਰਿਵਾਰ ਅਤੇ ਦੋਸਤ ਮਿਲੇ। ਮੈਂ ਹਰ ਕੰਮ ਵਿੱਚ ਭਾਰਤ ਦਾ ਇੱਕ ਹਿੱਸਾ ਲਿਆਉਂਦੀਹਾਂ ਅਤੇ ਇਹ ਉਸ ਵਿਚਾਰ ਦਾ ਹੀ ਇੱਕ ਵਿਸਤਾਰ ਹੈ।  ਸਾਡੀ ਪੂਰੀ ਟੀਮ ਦੇ ਨਾਲ ਕੰਮ ਕਰ ਕੇ ਮੈਨੂੰ ਬਹੁਤ ਵਧੀਆ ਲੱਗਿਆ। ਅਸੀਂ ਅਜਿਹੀ ਚੀਜ਼ ਦਾ ਨਿਰਮਾਣ ਕਰ ਰਹੇ ਹਾਂ ਜੋ ਸਾਡੇ ਦਿਲਾਂ ਅਤੇ ਵਿਰਸੇ ਲਈ ਸਾਨੂੰ ਬਹੁਤ ਪਿਆਰੀ ਹੈ।”ਪ੍ਰਿਯੰਕਾ ਚੋਪੜਾ  ਨੇ ਅੱਗੇ ਕਿਹਾ, “ਭਾਰਤੀ ਸੰਸਕ੍ਰਿਤੀ ਆਪਣੀ ਪਰਾਹੁਣਚਾਰੀ ਲਈ ਜਾਣੀ ਜਾਂਦੀ ਹੈ, ਇਹ ਸਭ ਕੁਝ ਕਮਿਊਨਿਟੀ ਅਤੇ ਲੋਕਾਂ ਨੂੰ ਇਕੱਠੇ ਕਰਨ ਬਾਰੇ ਹੈ…ਅਤੇ ਮੇਰੇ ਲਈ ਇਹ ਸੋਨਾ ਹੋਮ ਦਾ ਸਿਧਾਂਤ ਬਣ ਗਿਆ ਹੈ। ਸਾਡੇ ਮੇਜ਼ ਤੋਂ ਤੁਹਾਡੇ ਤੱਕ, ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਆਪਣੇ ਘਰ ਵਿੱਚ ਮੇਜ਼ਬਾਨੀ, ਭਾਈਚਾਰੇ, ਪਰਿਵਾਰ ਅਤੇ ਸੱਭਿਆਚਾਰ ਲਈ ਸਾਡੇ ਸਮਾਨ ਪਿਆਰ ਦਾ ਅਨੁਭਵ ਕਰੋਗੇ।”ਇੱਕ ਵੱਖਰੀ ਪੋਸਟ ‘ਤੇ, ਪ੍ਰਿਯੰਕਾ ਚੋਪੜਾ ਨੇ ਲਿਖਿਆ, “ਮੈਨੂੰ ਇਸ ਗੱਲ ‘ਤੇ ਬਹੁਤ ਮਾਣ ਹੈ ਕਿ ਅਸੀਂ ‘ਸੋਨਾ ਹੋਮ’ ਨਾਲ ਜੋ ਕੁਝ ਬਣਾਇਆ ਹੈ !! ਉਸ ਵਿੱਚ ਜੀਵੰਤ ਡਿਜ਼ਾਈਨ, ਤੇ ਨਿੱਕੀਆਂ-ਨਿੱਕੀਆਂ ਬਰੀਕੀਆਂ ਉੱਤੇ ਧਿਆਨ ਦਿੱਤਾ ਹੈ, ਜੋ ਮੇਰੇ ਸੁੰਦਰ ਭਾਰਤ ਨੂੰ ਦਰਸਾਉਂਦਾ ਹੈ, ਅਸੀਂ ਉਮੀਦ ਕਰਦੇ ਹਾਂ ਕਿ ‘ਸੋਨਾ ਹੋਮ’ ਤੁਹਾਨੂੰ ਆਧੁਨਿਕ ਘਰ ਲਈ ਤਿਆਰ ਕੀਤੇ ਗਏ ਇਹਨਾਂ ਬੇਮਿਸਾਲ ਹਿੱਸਿਆਂ ਦੇ ਨਾਲ ਇੱਕ ਸ਼ਾਨਦਾਰ ਪੁਰਾਣੇ ਯੁੱਗ ਵਿੱਚ ਲੈ ਜਾਵੇਗਾ।” ਇਸ ਤੋਂ ਇਲਾਵਾ ਜੇ ਪ੍ਰਿਯੰਕਾ ਚੋਪੜਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਸ਼ੈਡਿਊਲ ਕਾਫੀ ਬਿਜ਼ੀ ਹੈ। ਉਹ ਗੇਮ ਆਫ ਥ੍ਰੋਨਸ ਦੇ ਸਾਬਕਾ ਅਦਾਕਾਰ ਰਿਚਰਡ ਮੈਡਨ ਤੇ ਰੂਸੋ ਬ੍ਰਦਰਜ਼ ਦੇ ਨਾਲ ਇਹ ਪ੍ਰਾਜੈਕਟ ਉੱਤੇ ਕੰਮ ਕਰ ਰਹੀ ਹੈ। ਫਿਰ ਉਹ “ਇਟਸ ਆਲ ਕਮਿੰਗ ਬੈਕ ਟੂ ਮੀ” ਅਤੇ ਬਾਲੀਵੁੱਡ ਫਿਲਮ “ਜੀ ਲੇ ਜ਼ਰਾ” ਵਿੱਚ ਨਜ਼ਰ ਆਵੇਗੀ।

Leave a Reply

Your email address will not be published.