ਅਮਰੀਕਾ ‘ਚ ਮਹਿੰਗਾਈ ਦੀ ਮਾਰ: 40 ਸਾਲਾਂ ਦਾ ਟੁੱਟਿਆ ਰਿਕਾਰਡ

ਵਾਸ਼ਿੰਗਟਨ: ਮਹਿੰਗਾਈ ਨੇ ਸਿਰਫ ਭਾਰਤ ਵਿੱਚ ਹੀ ਨਹੀਂ ਬਲਕਿ ਹੋਰਨਾਂ ਸ਼ਹਿਰਾਂ ਵਿੱਚ ਵੀ ਰਿਕਾਰਡ ਤੋੜ ਦਿੱਤੇ ਹਨ।

ਭਾਰਤ ਵਿੱਚ ਵਧਦੀ ਮਹਿੰਗਾਈ ਨੇ ਜਿੱਥੇ ਲੋਕਾਂ ਦੀਆਂ ਜ਼ੇਬਾਂ ‘ਤੇ ਵਾਧੂ ਬੋਝ ਨੂੰ ਵਧਾਇਆ ਹੈ, ਉਥੇ ਹੀ ਵਿਦੇਸ਼ੀ ਮੁਲਕ ਅਮਰੀਕਾ ‘ਚ ਮਹਿੰਗਾਈ ਰਿਕਾਰਡ ਪੱਧਰ ‘ਤੇ ਪਹੁੰਚ ਗਈ ਹੈ। ਮਈ ‘ਚ ਮਹਿੰਗਾਈ ਦਰ 8.6 ਫੀਸਦੀ ਦੇ ਚਾਰ ਦਹਾਕਿਆਂ ਦੇ ਉੱਚ ਪੱਧਰ ‘ਤੇ ਪਹੁੰਚ ਗਈ। ਇਸ ਦਾ ਕਾਰਨ ਗੈਸ, ਕੇਟਰਿੰਗ ਅਤੇ ਹੋਰ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਵਿੱਚ ਵਾਧਾ ਹੈ। ਯੂਐਸ ਲੇਬਰ ਡਿਪਾਰਟਮੈਂਟ ਅੰਕੜੇ ਜਾਰੀ ਕਰਦੇ ਹੋਏ ਕਿਹਾ ਕਿ ਇੱਕ ਸਾਲ ਪਹਿਲਾਂ ਦੇ ਮੁਕਾਬਲੇ ਪਿਛਲੇ ਮਹੀਨੇ ਖਪਤਕਾਰਾਂ ਦੀਆਂ ਕੀਮਤਾਂ ਵਿੱਚ 8.6 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਇੱਕ ਮਹੀਨਾ ਪਹਿਲਾਂ, ਅਪ੍ਰੈਲ ਵਿੱਚ ਖਪਤਕਾਰਾਂ ਦੀਆਂ ਕੀਮਤਾਂ ਇੱਕ ਸਾਲ ਪਹਿਲਾਂ ਦੀ ਇਸੇ ਮਿਆਦ ਦੇ ਮੁਕਾਬਲੇ 8.3 ਪ੍ਰਤੀਸ਼ਤ ਵਧੀਆਂ ਸਨ। ਮਹੀਨਾ-ਦਰ-ਮਹੀਨਾ ਦੇ ਆਧਾਰ ‘ਤੇ ਅਪ੍ਰੈਲ ਦੇ ਮੁਕਾਬਲੇ ਮਈ ‘ਚ ਖਪਤਕਾਰ ਵਸਤਾਂ ਦੀਆਂ ਕੀਮਤਾਂ ‘ਚ ਇੱਕ ਫੀਸਦੀ ਦਾ ਵਾਧਾ ਹੋਇਆ ਹੈ।

ਇਹ ਵਾਧਾ ਮਾਰਚ ਦੇ ਮੁਕਾਬਲੇ ਅਪ੍ਰੈਲ ‘ਚ 0.3 ਫੀਸਦੀ ਵਾਧੇ ਤੋਂ ਕਾਫੀ ਜ਼ਿਆਦਾ ਹੈ।ਮਾਰਚ 2022 ਵਿੱਚ, 1982 ਤੋਂ ਬਾਅਦ ਪਹਿਲੀ ਵਾਰ ਉਪਭੋਗਤਾ ਮੁੱਲ-ਆਧਾਰਿਤ ਮਹਿੰਗਾਈ ਦਰ 8.5 ਪ੍ਰਤੀਸ਼ਤ ਤੱਕ ਪਹੁੰਚ ਗਈ। ਇਸ ਵਧੀ ਮਹਿੰਗਾਈ ਨੇ ਅਮਰੀਕਾ ਦੇ ਕੇਂਦਰੀ ਬੈਂਕ ਫੈਡਰਲ ਰਿਜ਼ਰਵ ਨੂੰ ਵੀ ਵਿਆਜ ਦਰ ਵਧਾਉਣ ਲਈ ਮਜਬੂਰ ਕਰ ਦਿੱਤਾ ਹੈ। ਹਾਲਾਂਕਿ ਕੁਝ ਵਿਸ਼ਲੇਸ਼ਕਾਂ ਨੇ ਸੰਭਾਵਨਾ ਜਤਾਈ ਹੈ ਕਿ ਆਉਣ ਵਾਲੇ ਕੁਝ ਮਹੀਨਿਆਂ ‘ਚ ਅਮਰੀਕਾ ‘ਚ ਮਹਿੰਗਾਈ ‘ਤੇ ਕਾਬੂ ਪਾਇਆ ਜਾਵੇਗਾ। ਪਰ ਫਿਰ ਵੀ, ਮਹਿੰਗਾਈ ਸਾਲ ਦੇ ਅੰਤ ਵਿੱਚ 7 ਪ੍ਰਤੀਸ਼ਤ ਤੋਂ ਹੇਠਾਂ ਆਉਣ ਦੀ ਸੰਭਾਵਨਾ ਨਹੀਂ ਹੈ। ਅਮਰੀਕਾ ਪਿਛਲੇ ਕੁਝ ਮਹੀਨਿਆਂ ਤੋਂ ਉੱਚ ਪੱਧਰ ‘ਤੇ ਵਧੀ ਮਹਿੰਗਾਈ ਨਾਲ ਜੂਝ ਰਿਹਾ ਹੈ। ਭੋਜਨ ਅਤੇ ਹੋਰ ਜ਼ਰੂਰੀ ਵਸਤਾਂ ਦੀਆਂ ਵਧਦੀਆਂ ਕੀਮਤਾਂ ਨੇ ਇੱਕ ਅਮਰੀਕੀ ਪਰਿਵਾਰ ਦਾ ਗੁਜ਼ਾਰਾ ਕਰਨਾ ਬਹੁਤ ਮੁਸ਼ਕਲ ਕਰ ਦਿੱਤਾ ਹੈ। ਇਸ ਦਾ ਸਭ ਤੋਂ ਵੱਧ ਨੁਕਸਾਨ ਕਾਲੇ ਵਰਗ ਅਤੇ ਘੱਟ ਆਮਦਨ ਵਰਗ ਦੇ ਲੋਕ ਝੱਲ ਰਹੇ ਹਨ। ਇਸ ਤੋਂ ਇਲਾਵਾ ਟੈਕ ਅਤੇ ਗ੍ਰੋਥ ਸਟਾਕ ਸਭ ਤੋਂ ਜ਼ਿਆਦਾ ਡਿੱਗੇ। 

Leave a Reply

Your email address will not be published.