ਅਮਰੀਕਾ-ਕੈਨੇਡਾ ਝੱਲ ਰਹੇ ਹਨ ਗਰਮੀ ਦੀ ਮਾਰ, ਓਰੇਗਨ ’ਚ ਲੂ ਨਾਲ 95 ਲੋਕਾਂ ਦੀ ਮੌਤ

Home » Blog » ਅਮਰੀਕਾ-ਕੈਨੇਡਾ ਝੱਲ ਰਹੇ ਹਨ ਗਰਮੀ ਦੀ ਮਾਰ, ਓਰੇਗਨ ’ਚ ਲੂ ਨਾਲ 95 ਲੋਕਾਂ ਦੀ ਮੌਤ
ਅਮਰੀਕਾ-ਕੈਨੇਡਾ ਝੱਲ ਰਹੇ ਹਨ ਗਰਮੀ ਦੀ ਮਾਰ, ਓਰੇਗਨ ’ਚ ਲੂ ਨਾਲ 95 ਲੋਕਾਂ ਦੀ ਮੌਤ

ਪੋਰਟਲੈਂਡ/ਅਮਰੀਕਾ (ਏਜੰਸੀ) : ਇਕੱਠੇ ਓਰੇਗਨ ਵਿਚ ਪ੍ਰਸ਼ਾਂਤ ਉਤਰੀ ਪੱਤਮੀ ਲੂ ਕਾਰਨ ਘੱਟ ਤੋਂ ਘੱਟ 95 ਲੋਕਾਂ ਦੀ ਮੌਤ ਹੋ ਗਈ ਹੈ।

ਸੂਬੇ ਦੇ ਡੈਮੋਕ੍ਰੇਟਿਕ ਗਵਰਨਰ ਕੇਟ ਬਰਾਊਨ ਨੇ ਐਤਵਾਰ ਨੂੰ ਸੀ.ਬੀ.ਐਸ. ਦੇ ‘ਫੇਸ ਦਿ ਨੇਸ਼ਨ’ ਪ੍ਰੋਗਰਾਮ ਵਿਚ ਕਿਹਾ, ‘ਇਸ ਤਰ੍ਹਾਂ ਦੀਆਂ ਘਟਨਾਵਾਂ ਦੇ ਬਾਅਦ ਅਸੀਂ ਹਮੇਸ਼ਾ ਸਮੀਖਿਆ ਕਰਦੇ ਹਾਂ ਅਤੇ ਦੇਖਦੇ ਹਾਂ ਕਿ ਅਗਲੀ ਵਾਰ ਕੀ ਕਰ ਸਕਦੇ ਹਾਂ।’ ਮੰਨਿਆ ਜਾ ਰਿਹਾ ਹੈ ਕਿ ਪਿਛਲੇ ਇਕ ਹਫ਼ਤੇ ਵਿਚ ਅਮਰੀਕਾ ਦੇ ਉਤਰੀ-ਪੱਛਮੀ ਹਿੱਸੇ ਅਤੇ ਦੱਖਣੀ-ਪੱਛਮੀ ਕੈਨੇਡਾ ਵਿਚ ਲੂਹ ਨਾਲ ਸੈਂਕੜੇ ਲੋਕਾਂ ਦੀ ਮੌਤ ਹੋਈ ਹੈ। ਪੋਰਟਲੈਂਡ ਵਿਚ ਵੱਧ ਤੋਂ ਵੱਧ ਤਾਪਮਾਨ 47 ਡਿਗਰੀ ਸੈਲਸੀਅਸ ਅਤੇ ਸੀਏਟਲ ਵਿਚ ਵੱਧ ਤੋਂ ਵੱਧ ਤਾਪਮਾਨ 42 ਡਿਗਰੀ ਸੈਲਸੀਅਸ ਦੇ ਅੰਕੜੇ ਨੂੰ ਛੂਹ ਚੁੱਕਾ ਹੈ। ਉਥੇ ਹੀ ਕੈਨੇਡਾ ‘ਚ 25 ਜੂਨ ਤੋਂ 1 ਜੁਲਾਈ ਤੱਕ 719 ਲੋਕਾਂ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਸੀ। ਕੈਨੇਡਾ ’ਚ ਇਸ ਸਮੇਂ ਰਿਕਾਰਡ ਤੋੜ ਗਰਮੀ ਪੈ ਰਹੀ ਹੈ, ਜਿਸ ਨਾਲ ਕਈ ਲੋਕਾਂ ਦੀ ਮੌਤ ਵੀ ਹੋ ਗਈ ਹੈ।

ਇਸ ਦੌਰਾਨ ਬ੍ਰਿਟਿਸ਼ ਕੋਲੰਬੀਆ ਸੂਬੇ ਵਿਚ ਭਿਆਨਕ ਗਰਮੀ ਕਾਰਨ ਅੱਗ ਲੱਗਣ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ। ਇਕ ਪ੍ਰੈਸ ਕਾਨਫਰੰਸ ਦੌਰਾਨ ਪ੍ਰੀਮੀਅਰ ਜੋਨ ਹੋਰਗਨ ਨੇ ਦੱਸਿਆ ਕਿ ਬ੍ਰਿਟਿਸ਼ ਕੋਲੰਬੀਆ ਸੂਬੇ ਵਿਚ ਸਿਰਫ਼ 24 ਘੰਟੇ ਦੇ ਅੰਦਰ ਹੀ ਅੱਗ ਲੱਗਣ ਨਾਲ ਜੁੜੀਆਂ 62 ਘਟਨਾਵਾਂ ਵਾਪਰੀਆਂ ਹਨ, ਜਿਸ ਦੇ ਬਾਅਦ ਫਾਇਰ ਫਾਈਟਰਾਂ ਅਤੇ ਬਚਾਅ ਟੀਮਾਂ ਨੇ ਲੱਗਭਗ 1000 ਲੋਕਾਂ ਨੂੰ ਸੁਰੱਖਿਅਤ ਸਥਾਨਾਂ ’ਤੇ ਸ਼ਿਫਟ ਕੀਤਾ ਹੈ। ਉਹ ਵੀ ਅਜਿਹੇ ਸਮੇਂ ਵਿਚ ਜਦੋਂ ਕੈਨੇਡਾ ਵਿਚ ਰਿਕਾਰਡ ਪੱਧਰ ’ਤੇ 49.6 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ, ‘ਬ੍ਰਿਟਿਸ਼ ਕੋਲੰਬੀਆ ਦੇ ਲੱਗਭਗ ਹਰ ਹਿੱਸੇ ਵਿਚ ਇਸ ਸਮੇਂ ਅੱਗ ਦਾ ਖ਼ਤਰਾ ਹੈ।’

ਵੈਨਕੂਵਰ ਤੋਂ 250 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਲਿਟਨ ਨੂੰ ਵੀ ਕਾਫ਼ੀ ਨੁਕਸਾਨ ਝੱਲਣਾ ਪੈ ਰਿਹਾ ਹੈ। ਸਥਾਨਕ ਸਾਂਸਦ ਬ੍ਰੈਡ ਵਿਨ ਨੇ ਦੱਸਿਆ, ‘ਲਿਟਨ ਨੂੰ ਨਿਰੰਤਰ ਨੁਕਸਾਨ ਪਹੁੰਚ ਰਿਹਾ ਹੈ ਅਤੇ 90 ਫ਼ੀਸਦੀ ਪਿੰਡ ਸੜ੍ਹ ਗਏ ਹਨ। ਇਨ੍ਹਾਂ ਵਿਚ ਉਹ ਸਥਾਨ ਵੀ ਸ਼ਾਮਲ ਹਨ, ਜੋ ਸ਼ਹਿਰ ਦੇ ਕੇਂਦਰ ਵਿਚ ਪੈਂਦੇ ਹਨ।’ ਮਾਮਲੇ ਵਿਚ ਜਾਣਕਾਰੀ ਦਿੰਦੇ ਹੋਏ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਦੱਸਿਆ, ‘ਲਿਟਨ ਦੇ ਨਿਵਾਸੀਆਂ ਲਈ ਬੀਤੇ 24 ਘੰਟੇ ਬੇਹੱਦ ਮੁਸ਼ਕਲ ਭਰੇ ਰਹੇ ਹਨ।’ ਇਸ ਤੋਂ ਪਹਿਲਾਂ ਵੀਰਵਾਰ ਸ਼ਾਮ ਨੂੰ ਬ੍ਰਿਟਿਸ਼ ਕੋਲੰਬੀਆ ਫਾਇਰ ਵਿਭਾਗ ਨੇ ਕਿਹਾ ਸੀ ਕਿ ਸੋਕੇ ਅਤੇ ਗਰਮ ਦਿਨ ਕਾਰਨ ਅੱਗੇ ਵੀ ਪਰੇਸ਼ਾਨੀ ਬਣੀ ਰਹਿ ਸਕਦੀ ਹੈ।

Leave a Reply

Your email address will not be published.