ਅਮਰੀਕਾ ਆਉਣ ਵਾਲੇ ਸ਼ਰਨਾਰਥੀਆਂ ਲਈ ਰਾਹਤ ਦੀ ਖ਼ਬਰ, ਟਰੰਪ ਪ੍ਰਸ਼ਾਸਨ ਦੀਆਂ 2 ਹੋਰ ਨੀਤੀਆਂ ਖ਼ਤਮ

Home » Blog » ਅਮਰੀਕਾ ਆਉਣ ਵਾਲੇ ਸ਼ਰਨਾਰਥੀਆਂ ਲਈ ਰਾਹਤ ਦੀ ਖ਼ਬਰ, ਟਰੰਪ ਪ੍ਰਸ਼ਾਸਨ ਦੀਆਂ 2 ਹੋਰ ਨੀਤੀਆਂ ਖ਼ਤਮ
ਅਮਰੀਕਾ ਆਉਣ ਵਾਲੇ ਸ਼ਰਨਾਰਥੀਆਂ ਲਈ ਰਾਹਤ ਦੀ ਖ਼ਬਰ, ਟਰੰਪ ਪ੍ਰਸ਼ਾਸਨ ਦੀਆਂ 2 ਹੋਰ ਨੀਤੀਆਂ ਖ਼ਤਮ

ਵਾਸ਼ਿੰਗਟਨ / ਅਮਰੀਕੀ ਸਰਕਾਰ ਨੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਦੀਆਂ ਉਨ੍ਹਾਂ ਨੂੰ 2 ਨੀਤੀਆਂ ਨੂੰ ਸਮਾਪਤ ਕਰ ਦਿੱਤਾ, ਜਿਸ ਨਾਲ ਹਿੰਸਾ ਨਾਲ ਪੀੜਤ ਪ੍ਰਵਾਸੀਆਂ ਦਾ ਅਮਰੀਕਾ ਵਿਚ ਪਨਾਹ ਲੈਣਾ ਮੁਸ਼ਕਲ ਹੋ ਗਿਆ ਸੀ।

ਅਟਾਰਨੀ ਜਨਰਲ ਮੈਰਿਕ ਗਾਰਲੈਂਡ ਨੇ ਇਕ ਨਵੀਂ ਨੀਤੀ ਜਾਰੀ ਕਰਦੇ ਹੋਏ ਕਿਹਾ ਕਿ ਇਮੀਗ੍ਰੇਸ਼ਨ ਜੱਜ ਟਰੰਪ ਕਾਲ ਦੇ ਉਨ੍ਹਾਂ ਨਿਯਮਾਂ ਦਾ ਪਾਲਣ ਕਰਨਾ ਬੰਦ ਕਰ ਦੇਣ, ਜਿਨ੍ਹਾਂ ਨੇ ਘਰੇਲੂ ਹਿੰਸਾ ਜਾਂ ਕਿਸੇ ਸੰਗਠਨ ਵੱਲੋਂ ਕੀਤੀ ਜਾ ਰਹੀ ਹਿੰਸਾ ਦਾ ਸਾਹਮਣਾ ਕਰ ਰਹੇ ਪ੍ਰਵਾਸੀਆਂ ਲਈ ਅਮਰੀਕਾ ਵਿਚ ਪਨਾਹ ਲੈਣਾ ਮੁਸ਼ਕਲ ਬਣਾ ਦਿੱਤਾ ਹੈ। ਇਹ ਕਦਮ ਉਨ੍ਹਾਂ ਲਈ ਮਨੁੱਖੀ ਸੁਰੱਖਿਆ ਨਾਲ ਜੁੜੇ ਉਨ੍ਹਾਂ ਦੇ ਮਾਮਲਿਆਂ ਨੂੰ ਜਿੱਤ ਵਿਚ ਮਦਦ ਕਰੇਗਾ। ਅਪ੍ਰਵਾਸੀ ਵਕੀਲਾਂ ਨੇ ਵੀ ਵਿਆਪਕ ਰੂਪ ਨਾਲ ਇਸ ਦਾ ਸਵਾਗਤ ਕੀਤਾ ਹੈ। ਅਮਰੀਕੀ ਅਪ੍ਰਵਾਸਨ ਪਰਿਸ਼ਦ ਵਿਚ ਮੁਕੱਦਮੇਬਾਜ਼ੀ ਦੀ ਕਾਨੂੰਨੀ ਨਿਰਦੇਸ਼ਕ ਕੇਟ ਮੇਲੌਏ ਗੋਏਟੇਲ ਨੇ ਕਿਹਾ, ‘ਇਸ ਦੇ ਮਹੱਤਵ ਨੂੰ ਘੱਟ ਕਰਕੇ ਨਹੀਂ ਸਮੱਝਿਆ ਜਾ ਸਕਦਾ। ਇਹ ਟਰੰਪ ਪ੍ਰਸ਼ਾਸਨ ਦੇ ਪਨਾਹ ਲੈਣ ਸਬੰਧੀ ਸਭ ਤੋਂ ਖ਼ਰਾਬ ਫ਼ੈਸਲਿਆਂ ਵਿਚੋਂ ਇਕ ਸੀ ਅਤੇ ਇਸ ਨੂੰ ਸਮਾਪਤ ਕਰਨ ਦੀ ਦਿਸ਼ਾ ਵਿਚ ਇਹ ਪਹਿਲਾ ਮਹੱਤਵਪੂਰਨ ਕਦਮ ਹੈ।’ ਅਟਾਰਨੀ ਜਨਰਲ ਮੇਰਿਕ ਗਾਰਲੈਂਡ ਨੇ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਦੇ ਆਪਣੇ ਦਫ਼ਤਰ ਅਤੇ ਹੋਮਲੈਂਡ ਸਕਿਓਰਿਟੀ ਵਿਭਾਗ ਨੂੰ ਪਨਾਹ ਲੈਣ ਦੇ ਇਛੁੱਕ ਲੋਕਾਂ ਦੇ ਸਮੂਹ ਨਾਲ ਜੁੜੇ ਇਮੀਗ੍ਰੇਸ਼ਨ ਕਾਨੂੰਨਾਂ ਦੀ ਜਟਿਲਤਾ ਨੂੰ ਦੂਰ ਕਰਨ ਲਈ ਮਸੌਦਾ ਤਿਆਰ ਕਰਨ ਦਾ ਹੁਕਮ ਦੇਣ ਦੇ ਬਾਅਦ, ਉਹ ਇਹ ਬਦਲਾਅ ਕਰ ਰਹੇ ਹਨ।

Leave a Reply

Your email address will not be published.