SFJ ਵੱਲੋਂ ਭਾਰਤ ਚ, 26 ਨੂੰ ਮੁੜ ਮਾਹੌਲ ਖਰਾਬ ਕਰਨ ਦੀ ਸਾਜ਼ਿਸ਼, ਪੰਨੂ ਨੇ ਕੀਤਾ ਇਹ ਐਲਾਨ

Home » Blog » SFJ ਵੱਲੋਂ ਭਾਰਤ ਚ, 26 ਨੂੰ ਮੁੜ ਮਾਹੌਲ ਖਰਾਬ ਕਰਨ ਦੀ ਸਾਜ਼ਿਸ਼, ਪੰਨੂ ਨੇ ਕੀਤਾ ਇਹ ਐਲਾਨ
SFJ ਵੱਲੋਂ ਭਾਰਤ ਚ, 26 ਨੂੰ ਮੁੜ ਮਾਹੌਲ ਖਰਾਬ ਕਰਨ ਦੀ ਸਾਜ਼ਿਸ਼, ਪੰਨੂ ਨੇ ਕੀਤਾ ਇਹ ਐਲਾਨ

ਪਾਬੰਦੀਸ਼ੁਦਾ ਖ਼ਾਲਿਸਤਾਨ ਹਮਾਇਤੀ ਸੰਗਠਨ ‘ਸਿੱਖਸ ਫਾਰ ਜਸਟਿਸ’ ਨੇ ਇਕ ਵਾਰ ਫਿਰ ਭਾਰਤ ‘ਚ ਗਣਤੰਤਰ ਦਿਵਸ ਦੇ ਜਸ਼ਨਾਂ ਨੂੰ ਵਿਗਾੜਨ ਲਈ ਆਪਣੇ ਸਮਰਥਕਾਂ ਨੂੰ ਪ੍ਰਧਾਨ ਮੰਤਰੀ ਮੋਦੀ ਦਾ ਰਾਹ ਰੋਕਣ ਅਤੇ 26 ਜਨਵਰੀ ਨੂੰ ਲਾਲ ਕਿਲ੍ਹੇ ਤੋਂ ਤਿਰੰਗਾ ਹਟਾਉਣ ਵਾਲੇ ਲਈ 1 ਮਿਲੀਅਨ ਡਾਲਰ ਇਨਾਮ ਦੇਣ ਦਾ ਐਲਾਨ ਕੀਤਾ ਹੈ।

ਆਪਣੇ ਖਾਲਿਸਤਾਨੀ ਏਜੰਡੇ ਨੂੰ ਅੱਗੇ ਵਧਾਉਣ ਲਈ ਇਨਾਮਾਂ ਦਾ ਐਲਾਨ ਕਰ ਕੇ ਉਹ ਨਵੀਂ ਦਿੱਲੀ ‘ਚ ਮਾਹੌਲ ਖਰਾਬ ਕਰਨ ਦੀ ਸਾਜ਼ਿਸ਼ ਅਕਸਰ ਘੜਦਾ ਰਹਿੰਦਾ ਹੈ। SFJ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਵੱਲੋਂ ਫੇਸਬੁੱਕ ‘ਤੇ ਸਾਂਝੀ ਕੀਤੀ ਗਈ ਇਕ ਨਵੀਂ ਵੀਡੀਓ ‘ਚ ਉਹ ਆਪਣੇ ਮਨਸੂਬੇ ਜ਼ਾਹਿਰ ਕਰ ਰਿਹਾ ਹੈ। ਪਾਬੰਦੀਸ਼ੁਦਾ ਸੰਗਠਨ ਨੇ 26 ਜਨਵਰੀ ‘ਤੇ ਦਿੱਲੀ ‘ਚ ਭਾਰਤੀ ਤਿਰੰਗੇ ਦੀ ਬਜਾਏ ਖਾਲਿਸਤਾਨੀ ਝੰਡੇ ਲਹਿਰਾਉਣ ਵਾਲੇ ਵਿਅਕਤੀ ਨੂੰ 1 ਮਿਲੀਅਨ ਡਾਲਰ ਇਨਾਮ ਦੇਣ ਦਾ ਐਲਾਨ ਕੀਤਾ ਹੈ।

Leave a Reply

Your email address will not be published.