ਭੋਪਾਲ, 27 ਸਤੰਬਰ (ਸ.ਬ.) ਉਜੈਨ ਵਿੱਚ ਮਹਾਕਾਲ ਮੰਦਿਰ ਦੇ ਨਾਲ ਲੱਗਦੇ ਇੱਕ ਸਕੂਲ ਦੀ ਕੰਧ ਸ਼ੁੱਕਰਵਾਰ ਸ਼ਾਮ ਢਹਿ ਜਾਣ ਕਾਰਨ ਘੱਟੋ-ਘੱਟ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਚਾਰ ਜ਼ਖ਼ਮੀ ਹੋ ਗਏ।
ਇਹ ਘਟਨਾ ਮਹਾਕਾਲ ਲੋਕ ਕਾਰੀਡੋਰ ਦੇ ਗੇਟ ਨੰਬਰ 4 ‘ਤੇ ਵਾਪਰੀ। ਮੌਕੇ ‘ਤੇ ਪਹੁੰਚੇ ਸੀਨੀਅਰ ਅਧਿਕਾਰੀ ਅਤੇ ਪੁਲਸ ਨੇ ਮਲਬੇ ਹੇਠਾਂ ਦੱਬੇ ਲੋਕਾਂ ਨੂੰ ਬਾਹਰ ਕੱਢਿਆ ਅਤੇ ਉਨ੍ਹਾਂ ਨੂੰ ਨੇੜਲੇ ਹਸਪਤਾਲ ਪਹੁੰਚਾਇਆ।
ਉਜੈਨ ਦੇ ਐਸਪੀ ਪ੍ਰਦੀਪ ਸ਼ਰਮਾ ਨੇ ਰਿਪੋਰਟ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਦੋ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਜ਼ਖ਼ਮੀਆਂ ਦਾ ਵੱਖ-ਵੱਖ ਹਸਪਤਾਲਾਂ ਵਿੱਚ ਇਲਾਜ ਚੱਲ ਰਿਹਾ ਹੈ। ਇਕ ਨਾਬਾਲਗ ਲੜਕੀ, ਜਿਸ ਨੂੰ ਗੰਭੀਰ ਸੱਟਾਂ ਲੱਗੀਆਂ, ਨੂੰ ਇੰਦੌਰ ਰੈਫਰ ਕਰ ਦਿੱਤਾ ਗਿਆ ਹੈ।
ਸਥਾਨਕ ਨਿਵਾਸੀਆਂ ਤੋਂ ਮਿਲੀ ਸ਼ੁਰੂਆਤੀ ਜਾਣਕਾਰੀ ਅਨੁਸਾਰ ਉਜੈਨ ‘ਚ ਭਾਰੀ ਮੀਂਹ ਕਾਰਨ ਕੰਧ ਡਿੱਗ ਗਈ। ਮਹਾਕਾਲ ਲੋਕ ਕਾਰੀਡੋਰ ਦੇ ਗੇਟ ਨੰਬਰ 4 ਦੇ ਕੋਲ ਸਥਿਤ ਮਹਾਰਾਜਵਾੜਾ ਸਕੂਲ ਦਾ ਮੁਰੰਮਤ ਕੀਤਾ ਜਾ ਰਿਹਾ ਸੀ ਅਤੇ ਕੰਧ ਦਾ ਇੱਕ ਹਿੱਸਾ ਢਹਿ ਗਿਆ।
ਮਹਾਕਾਲ ਲੋਕ ਕਾਰੀਡੋਰ ਦੇ ਦੂਜੇ ਪੜਾਅ ਦੀ ਉਸਾਰੀ ਦਾ ਕੰਮ ਵੀ ਚੱਲ ਰਿਹਾ ਹੈ ਅਤੇ ਸਕੂਲ ਦੇ ਨਵੀਨੀਕਰਨ ਦਾ ਕੰਮ ਸੀ.