ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਆਪਣੇ ਹਰ ਅੰਦਾਜ਼ ਨਾਲ ਪ੍ਰਸ਼ੰਸ਼ਕਾ ਦਾ ਮਨ ਮੋਹ ਲੈਂਦੇ ਹਨ। ਉਹ ਨਾ ਸਿਰਫ ਪੰਜਾਬੀ ਫਿਲਮ ਇੰਡਸਟਰੀ ਬਲਕਿ ਬਾਲੀਵੁੱਡ ਵਿੱਚ ਵੀ ਆਪਣਾ ਨਾਮ ਬਣਾ ਚੁੱਕੇ ਹਨ।
ਦੇਸ਼ ਤੇ ਵਿਦੇਸ਼ ਦੇ ਲੋਕ ਉਨ੍ਹਾ ਦੇ ਅੰਦਾਜ਼ ਦੇ ਦੀਵਾਨੇ ਹਨ। ਦੱਸ ਦਈਏ ਕਿ ਦਿਲਜੀਤ ਦੋਸਾਂਝ ਬਹੁਤ ਜਲਦ ਆਪਣੀ ਨਵੀਂ EP ਲੈ ਕੇ ਦਰਸ਼ਕਾ ਵਿੱਚ ਮੌਜੂਦ ਹੋਣਗੇ। ਉਨ੍ਹਾ ਦੀ ਨਵੀਂ EP ਦਾ ਨਾਂ ‘ਡਰਾਈਵ ਥਰੂ’ ਹੈ। ਦਿਲਜੀਤ ਦੋਸਾਂਝ ਨੇ ਇਸੇ ਮਹੀਨੇ ਆਪਣੇ ਜਨਮਦਿਨ ਮੌਕੇ ਇਸ ਦਾ ਐਲਾਨ ਕੀਤਾ ਸੀ। ਇਸ ’ਚ ਕੁਲ 5 ਗੀਤ ਹੋਣ ਵਾਲੇ ਹਨ, ਜੋ ਬਹੁਤ ਜਲਦ ਰਿਲੀਜ਼ ਹੋਣਗੇ।ਦਿਲਜੀਤ ਦੋਸਾਂਝ ਆਪਣੀ ਨਵੀਂ EP ਦੀ ਸ਼ੂਟਿਂਗ ਵਿਚਕਾਰ ਅਕਸਰ ਆਪਣੇ ਸ਼ੋਸ਼ਲ ਮੀਡਿਆ ਅਕਾਉਂਟ ਤੇ ਤਸਵੀਰਾਂ ਤੇ ਵੀਡਿਓ ਸ਼ੇਅਰ ਕਰਦੇ ਰਹਿੰਦੇ ਹਨ। ਇੱਕ ਵਾਰ ਫਿਰ ਤੋ ਦਿਲਜੀਤ ਨੇ ਵੀਡੀਓ ਤੇ ਕੁਝ ਤਸਵੀਰਾਂ ਇੰਸਟਾਗ੍ਰਾਮ ’ਤੇ ਸਾਂਝੀਆਂ ਕੀਤੀਆਂ ਹਨ। ਤਸਵੀਰਾਂ ’ਚ ਦਿਲਜੀਤ ਦੋਸਾਂਝ ਸਟਾਇਲਿਸ਼ ਕੱਪੜਿਆਂ ’ਚ ਨਜ਼ਰ ਆ ਰਹੇ ਹਨ। ਦਿਲਜੀਤ ਆਪਣੇ ਗਾਣਿਆਂ, ਸਟਾਇਲਿਸ਼ ਅੰਦਾਜ਼ ਤੇ ਫਿਲਮਾਂ ਨੂੰ ਲੈ ਕੇ ਅਕਸਰ ਚਰਚਾ ਵਿੱਚ ਰਹਿੰਦੇ ਹਨ।
ਪਿਛਲੇ ਦਿਨ ਪੰਜਾਬੀ ਗਾਇਕ ਵੱਲੋ ਇੱਕ ਵੀਡਿਓ ਸਾਂਝੀ ਕੀਤੀ ਗਈ ਸੀ, ਉਸ ’ਚ ਉਹ ਫੀਮੇਲ ਡਾਂਸਰਸ ਨਾਲ ਆਪਣੇ ਹਿੱਟ ਗੀਤ ‘ਲਵਰ’ ’ਤੇ ਪੇਸ਼ਕਾਰੀ ਦਿੰਦੇ ਨਜ਼ਰ ਆਏ। ਇਸ ਵੀਡਿਓ ਵਿੱਚ ਦੇਖਿਆ ਗਿਆ ਕਿ ਦਿਲਜੀਤ ਦੋਸਾਂਝ ਕਿਵੇ ਫੀਮੇਲ ਡਾਂਸਰਸ ਵਿੱਚ ਘਬਰਾਏ ਹੋਏ ਨਜ਼ਰ ਆਏ। ਜ਼ਿਕਰਯੋਗ ਹੈ ਕਿ ਹਾਲ ਹੀ ‘ਚ ਦਿਲਜੀਤ ਦੋਸਾਂਝ ਪੰਜਾਬੀ ਗਾਇਕਾ ਅਤੇ ਅਦਾਕਾਰਾ ਨਿਮਰਤ ਖਹਿਰਾ ਨਾਲ ਗਾਣੇ ‘What ve’ ਵਿੱਚ ਨਜ਼ਰ ਆਏ। ਇਸ ਗੀਤ ਨੂੰ ਦਰਸ਼ਕਾਂ ਨੇ ਖੂਬ ਪਿਆਰ ਦਿੱਤਾ। ਇਹ ਬਹੁਤ ਹੀ ਮਜ਼ੇਦਾਰ ਰੋਮਾਂਟਿਕ ਗੀਤ ਹੈ, ਜਿਸ ‘ਚ ਦੋਵਾਂ ਗਾਇਕਾਂ ਨੇ ਆਪਣੇ ਅੰਦਾਜ਼ ਨਾਲ ਆਪਣੇ ਦਿਲ ਦੀ ਗੱਲ ਨੂੰ ਬਿਆਨ ਕੀਤਾ। ਦਰਸ਼ਕਾਂ ਨੂੰ ਇਸ ਗੀਤ ‘ਚ ਅੰਗਰੇਜ਼ੀ ਅਤੇ ਪੰਜਾਬੀ ਭਾਸ਼ਾ ਦਾ ਸੁਮੇਲ ਬੇਹੱਦ ਪਸੰਦ ਆਇਆ। ਦੱਸ ਦਈਏ ਇਸ ਗੀਤ ਦੇ ਬੋਲ ਅਰਜੁਨ ਢਿਲੋਂ ਨੇ ਲਿਖੇ। ਇਸ ਤੋ ਇਲਾਵਾ ਗਾਣੇ ਦਾ ਸ਼ਾਨਦਾਰ ਵੀਡੀਓ ਬਲਜੀਤ ਦਿਓ ਵੱਲੋਂ ਤਿਆਰ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗਾਣੇ ਨੂੰ ਚੰਗਾ ਹੁੰਗਾਰਾ ਮਿਲਿਆ।