BMW ਦੀ ਬ‍ਲੈਕ ਸ਼ੈਡੋ 220i ਕਾਰ ਲਾਂਚ

ਜਰਮਨ ਲਗਜ਼ਰੀ ਕਾਰ ਨਿਰਮਾਤਾ ਬੀਐੱਮਡਬਲਿਊ (German luxury carmaker BMW) ਨੇ ਕਿਹਾ ਕਿ ਉਨ੍ਹਾਂ ਨੇ ਭਾਰਤ ਵਿਚ ਸੀਰੀਜ਼ ਗਰੈਨ ਕੂਪੇ (Gran Coupe) ਦੇ ਇਕ ਵਿਸ਼ੇਸ਼ ਵੈਰੀਐਂਟ ਨੂੰ ਲਾਂਚ ਕੀਤਾ ਹੈ।

ਨਵੇਂ ਵੈਰੀਐਂਟ ਨੂੰ 220i ਬਲੈਕ ਸ਼ੈਡੋ (Black Shadow) ਨਾਮ ਦਿੱਤਾ ਗਿਆ ਹੈ। ਕੰਪਨੀ ਦੇ ਅਨੁਸਾਰ ਨਿਊ 220i ਬਲੈਕ ਸ਼ੈਡੋ ਵੈਰੀਐਂਟ ਨੂੰ ਚੇਨਈ ਸਥਿਤ ਕਾਰਖਾਨੇ ਵਿਚ ਬਣਾਇਆ ਜਾ ਰਿਹਾ ਹੈ।

ਆਟੋਮੇਕਰ ਨੇ ਇਕ ਬਿਆਨ ਵਿਚ ਕਿਹਾ ਕਿ ਮਾਡਲ 2 ਲਿਟਰ ਚਾਰ ਸਿਲੰਡਰ ਪਟਰੋਲ ਇੰਜਨ ਦੇ ਨਾਲ ਆਉਂਦਾ ਹੈ, ਜੋ ਸੇਗਮੈਂਟ ਵਿਚ ਬੈਸਟ ਪਰਫਾਰਮੇਂਸ ਦੇਵੇਗਾ ।ਬੀਐੱਮਡਬਲਿਊ ਗਰੁੱਪ ਭਾਰਤ ਦੇ ਪ੍ਰੈਸੀਡੈਂਟ ਵਿਕਰਮ ਪਵਾਹ ਨੇ ਕਿਹਾ, ‘‘ਬੀਐੱਮਡਬਲਿਊ 2 ਸੀਰੀਜ਼ ਗਰੈਨ ਕੂਪੇ ਲਿਮਟਿਡ ਇਡਿਸ਼ਨ ਇਸ ਫੈਸ‍ਟੀਵਲ ਸੀਜ਼ਨ ਦਾ ਖਾਸ ਤੋਹਫ਼ਾ ਹੈ। ਸਫ਼ਲ ‘ਬ‍ਲੈਕ ਸ਼ੈਡੋ’ ਇਡਿਸ਼ਨ ਹੁਣ ਨਵੇਂ ਪੈਟਰੋਲ ਅਵਤਾਰ ਵਿਚ ਤਿਆਰ ਕੀਤੀ ਗਈ ਹੈ। ਇਸਦੇ ਦੁਆਰਾ ਸਾਡੇ ਗਾਹਕਾਂ ਦੇ ਕੋਲ ਮੌਕਾ ਹੈ ਕਿ ਉਹ ਸ‍ਟਾਈਲ ਅਤੇ ਪਰਫਾਰਮੈਂਸ ਦੇ ਨਾਲ ਨਵਾਂ ਅਨੁਭਵ ਲੈ ਸਕਣ।’’

ਫੀਚਰਸ

ਫੀਚਰਸ ਦੀ ਗੱਲ ਕਰੀਏ ਤਾਂ , BMW 220i Black Shado ਦੇ ਕੈਬਿਨ ਦੇ ਅੰਦਰ driver-focused ਹਾਈ ਕਲਾਸ ਇੰਸਟਰੂਮੈਂਟ ਲਗਾਏ ਗਏ ਹਨ । ਫਰੰਟ ਵਿਚ ਬਹੁਤ ਪੈਨੋਰਮਾ ਗਲਾਸ ਸਨਰੂਫ ਦਿੱਤਾ ਗਿਆ ਹੈ। ਇਸ ਵਿਚ 3-ਡੀ ਨੈਵੀਗੇਸ਼ਨ ਦੇ ਨਾਲ ਬੀਐੱਮਡਬਲਿਊ ਲਾਈਵ ਕਾਕਪਿਟ ਪ੍ਰੋਫੈਸ਼ਨਲ,10.25 ਇੰਚ ਦਾ ਡਿਜ਼ੀਟਲ ਇੰਸਟਰੂਮੈਂਟ ਡਿਸਪਲੇਅ ਅਤੇ 10.25 ਇੰਚ ਦਾ ਕੰਟਰੋਲ ਡਿਸਪਲੇਅ ਦਿੱਤਾ ਗਿਆ ਹੈ।

ਇੰਜਨ

2.0-ਲਿਟਰ ਦੇ ਚਾਰ-ਸਿਲੰਡਰ, ਟਰਬੋ-ਪੈਟਰੋਲ ਇੰਜਨ ਨਾਲ ਲੈਸ BMW 220i Black Shadow 190 hp ਦਾ ਪਾਵਰ ਜਨਰੇਟ ਕਰਦਾ, ਜਿਸਦੇ ਨਾਲ ਕਾਰ ਸਿਰਫ਼ 7.1 ਸੈਕਿੰਡ ਵਿਚ 0-100 ਕਿਮੀ /ਘੰਟਿਆਂ ਦੀ ਰਫਤਾਰ ਫੜ ਲੈਂਦੀ ਹੈ। ਇਹ ਜੋ 190 bhp ਦਾ ਪਾਵਰ ਅਤੇ 280Nm ਦੀ ਪੀਕ ਟਾਰਕ ਜਨਰੇਟ ਕਰਨ ਵਿਚ ਸਮਰੱਥ ਹੈ। ਇਸਦੇ ਨਾਲ ਹੀ ਇਸ ਵਿਚ 7-ਸ‍ਪੀਡ ਆਟੋਮੈਟਿਕ ਗਿਅਰਬਾਕ‍ਸ ਨੂੰ ਜੋੜਿਆ ਗਿਆ ਹੈ।

ਕੀਮਤ

ਕੀਮਤ ਦੀ ਗੱਲ ਕੀਤੀ ਜਾਵੇ ਤਾਂ BMW ਗਰੁੱਪ ਨੇ ਭਾਰਤ ਵਿਚ 2 ਸੀਰੀਜ਼ ਗਰੈਨ ਕੂਪੇ ਸ਼ੈਡੋ ਇਡਿਸ਼ਨ ਨੂੰ 43.50 ਲੱਖ ਰੁਪਏ (ਐਕ‍ਸ-ਸ਼ੋਅਰੂਮ) ਵਿਚ ਲਾਂਚ ਕੀਤਾ ਹੈ। ਚੇਨਈ ਪ‍ਲਾਂਟ ਵਿਚ ਤਿਆਰ ਕੀਤੀ ਗਈ ਇਹ ਗੱਡੀ ਬਰੈਂਡ ਦੇ ਆਨਲਾਈਨ ਪੋਰਟਲ ਉੱਤੇ ਉਪਲੱਬ‍ਧ ਹੈ। ਇਹ ਐੱਮ ਸ‍ਪੋਰਟ ਲਾਈਨ ਵੈਰੀਐਂਟ ਤੋਂ 1.6 ਲੱਖ ਰੁਪਏ ਮਹਿੰਗਾ ਹੈ ।

Leave a Reply

Your email address will not be published. Required fields are marked *