Audi Q7 ਐੱਸ.ਯੂ.ਵੀ. ਲਈ ਬੁਕਿੰਗ ਸ਼ੁਰੂ

Home » Blog » Audi Q7 ਐੱਸ.ਯੂ.ਵੀ. ਲਈ ਬੁਕਿੰਗ ਸ਼ੁਰੂ
Audi Q7 ਐੱਸ.ਯੂ.ਵੀ. ਲਈ ਬੁਕਿੰਗ ਸ਼ੁਰੂ

ਆਡੀ ਨੇ ਆਪਣੀ ਅਪਕਮਿੰਗ 2022 Q7 ਫੇਸਲਿਫਟ ਐੱਸ.ਯੂ.ਵੀ. ਲਈ ਅਧਿਕਾਰਤ ਬੁਕਿੰਗ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਲਈ ਟੋਕਨ ਅਮਾਊਂਟ 5 ਲੱਖ ਰੁਪਏ ਰੱਖੀ ਗਈ ਹੈ।

ਹਾਲਾਂਕਿ, ਇਸ 3-ਰੋਅ ਐੱਸ.ਯੂ.ਵੀ. ਨੂੰ ਇਸ ਮਹੀਨੇ ਦੇ ਅਖੀਰ ’ਚ ਲਾਂਚ ਕੀਤਾ ਜਾਵੇਗਾ। ਭਾਰਤ ’ਚ ਇਹ ਫੇਸਲਿਫਟ ਐੱਸ.ਯੂ.ਵੀ. 2 ਮਾਡਲਾਂ- ਪ੍ਰੀਮੀਅਮ ਪਲੱਸ ਅਤੇ ਟੈਕਨਾਲੋਜੀ ’ਚ ਵਕਰੀ ਲਈ ਉਪਲੱਬਧ ਹੋਵੇਗੀ। ਦੱਸ ਦੇਈਏ ਕਿ Audi Q7 ਦੇ ਫੇਸਲਿਫਟ ਮਾਡਲ ਨੇ 2019 ’ਚ ਗਲੋਬਲ ਡੇਬਿਊ ਕੀਤਾ ਸੀ। ਇਸ ਫੇਸਲਿਫਟ ਵਰਜ਼ਨ ਨੂੰ ਕਈ ਕਾਸਮੈਟਿਕ, ਫੀਚਰ ਅਤੇ ਪਾਵਰਟ੍ਰੇਨ ’ਚ ਬਦਲਾਵਾਂ ਨਾਲ ਅਪਡੇਟ ਕੀਤਾ ਜਾਵੇਗਾ। ਕੰਪਨੀ ਦੁਆਰਾ ਕੀਤੇ ਗਏ ਬਦਲਾਵਾਂ ਦੀ ਡਿਟੇਲ ’ਚ ਜਾਣਕਾਰੀ ਇਸ ਤਰ੍ਹਾਂ ਹੈ
ਬਦਲਾਵਾਂ ਦੀ ਗੱਲ ਕਰੀਏ ਤਾਂ ਇਸਦੇ ਫਰੰਟ ’ਚ ਵੱਡੀ, ਆਕਟਾਗੋਨਲ ਸਿੰਗਲ-ਫਰੇਮ ਗਰਿੱਲ, ਰਿਵਾਈਜ਼ਡ ਹੈੱਡਲੈਂਪ, ਡੇਟਾਈਮ ਰਨਿੰਗ ਨੂੰ ਸ਼ਾਮਲ ਕੀਤਾ ਗਿਆ ਹੈ। ਜਦਕਿ ਇਸਦੇ ਰੀਅਰ ਨੂੰ ਅਪਡੇਟ ਕਰਦੇ ਹੋਏ ਟੇਲ-ਲੈਂਪ, ਇਕ ਕ੍ਰੋਮ ਸਟ੍ਰਿਪ ਦਿੱਤੀ ਗਈ ਹੈ। ਇਸਤੋਂ ਇਲਾਵਾ ਇਸ ਵਿਚ ਅਲੌਏ ਵ੍ਹੀਲਸ ਵੀ ਦਿੱਤੇ ਗਏ ਹਨ। 

2022 ਆਡੀ ਕਿਊ7 ਫੇਸਲਿਫਟ ਫੀਚਰ ਅਪਡੇਟ
ਐਕਸਟੀਰੀਅਰ ਦੇ ਨਾਲ ਇੰਟੀਰੀਅਰ ਨੂੰ ਵੀ ਕਈ ਫੀਚਰਜ਼ ਅਪਡੇਟ ਨਾਲ ਪੇਸ਼ ਕੀਤਾ ਗਿਆ ਹੈ। ਜਿਸ ਵਿਚ 360 ਡਿਗਰੀ ਕੈਮਰਾ, ਆਟੋਮੈਟਿਕ ਪਾਰਕਿੰਗ, 4-ਜ਼ੋਨ ਕਲਾਈਮੇਟ ਕੰਟਰੋਲ, ਇਕ ਮਨੋਰਮ ਸਨਰੂਫ ਨੂੰ ਸ਼ਾਮਲ ਕੀਤਾ ਜਾਵੇਗਾ। ਇਸਤੋਂ ਇਲਾਵਾ ਕੈਬਿਨ ’ਚ 10.1 ਇੰਚ ਦਾ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ, ਵਰਚੁਅਲ ਕਾਕਪਿਟ, ਡਿਜੀਟਲ ਇੰਸਟਰੂਮੈਂਟ ਕਲੱਸਟਰ ਵੀ ਦਿੱਤਾ ਜਾਣ ਵਾਲਾ ਹੈ। ਇਨ੍ਹਾਂ ਅਪਡੇਟਿਡ ਫੀਚਰਜ਼ ਦੇ ਨਾਲ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਕਿਊ7 ਲੇਜ਼ਰ ਲਾਈਟ ਤਕਨੀਕ ਦੇ ਨਾਲ ਐੱਚ.ਡੀ. ਮੈਟ੍ਰਿਕਸ ਐੱਲ.ਈ.ਡੀ. ਹੈੱਡਲਾਈਟਾਂ ਅਤੇ ਇਕ ਹੈੱਡ-ਅਪ ਡਿਸਪਲੇਅ ਵਰਗੀ ਕਿੱਟ ਨੂੰ ਵੀ ਸ਼ਾਮਲ ਕੀਤਾ ਜਾਵੇਗਾ। ਹਾਲਾਂਕਿ, ਇਹ ਖਾਸ ਫੀਚਰ ਸਿਰਫ ਵਿਦੇਸ਼ਾਂ ’ਚ ਵਿਕਰੀ ਲਈ ਉਪਲੱਬਧ ਮਾਡਲਾਂ ’ਚ ਹੀ ਹੈ।

ਕੰਪਨੀ ਦੁਆਰਾ ਕਿਊ7 ਦੇ ਪਾਵਰਟ੍ਰੇਨ ’ਚ ਵੀ ਬਦਲਾਅ ਕਰਦੇ ਹੋਏ ਨਵਾਂ 3.0-ਲੀਟਰ V6 ਟਰਬੋਚਾਰਜਡ ਪੈਟਰੋਲ ਇੰਜਣ ਦਿੱਤਾ ਗਿਆ ਹੈ ਜਿਸਨੂੰ 8-ਸਪੀਡ ਆਟੋਮੈਟਿਕ ਟ੍ਰਾਂਸਮੀਸ਼ਨ ਨਾਲ ਜੋੜਿਆ ਜਾਵੇਗਾ ਅਤੇ ਇਹ ਇੰਜਣ 340 hp ਦੀ ਪਾਵਰ ਅਤੇ 500 Nm ਦਾ ਪੀਕ ਟਾਰਕ ਜਨਰੇਟ ਕਰਨ ’ਚ ਸਮਰੱਥ ਹੋਵੇਗਾ। ਇਸਤੋਂ ਇਲਾਵਾ ਕਿਊ7 ਦੇ ਫੇਸਲਿਫਟ ਮਾਡਲ ਨੂੰ ਵੀ ਸਟੈਂਡਰਡ ਕਵਾਟਰੋ ਆਲ-ਵ੍ਹੀਲ-ਡਰਾਈਵ ਸਿਸਟਮ ਦੇ ਨਾਲ ਪੇਸ਼ ਕੀਤਾ ਜਾਵੇਗਾ। ਇਸ ਕਾਰ ਦੀ ਟਾਪ-ਸਪੀਡ 250 ਕਿਲੋਮੀਟਰ ਦੀ ਹੋਵੇਗੀ ਅਤੇ ਇਹ 0 ਤੋਂ 100 ਕਿਲੋਮੀਟਰ ਦੀ ਰਫਤਾਰ ਸਿਰਫ 6 ਸਕਿੰਟਾਂ ’ਚ ਫੜ ਸਕਦੀ ਹੈ। 

2022 ਆਡੀ ਕਿਊ7 ਫੇਸਲਿਫਟ ਦੀ ਭਾਰਤ ’ਚ ਕੀਮਤ ਤੇ ਉਪਲੱਬਧਤਾ
ਲਾਂਚ ਹੋਣ ’ਤੇ ਅਪਡੇਟਿਡ ਆਡੀ ਕਿਊ7 ਦਾ ਮੁਕਾਬਲਾ ਮਰਸਡੀਜ਼-ਬੈਂਜ਼ ਜੀ.ਐੱਲ.ਈ., BMW X5 ਅਤੇ Volvo XC90 ਨਾਲ ਹੋਵੇਗਾ। ਜਦਕਿ ਕੀਮਤ ਦਾ ਖੁਲਾਸਾ ਲਾਂਚਿੰਗ ਦੇ ਨਾਲ ਹੀ ਕੀਤਾ ਜਾਵੇਗਾ। 

Leave a Reply

Your email address will not be published.