95 ਸਾਲ ਦੀ ਉਮਰ ’ਚ ਜੋੜੇ ਨੇ ਕਰਵਾਇਆ ਵਿਆਹ

Home » Blog » 95 ਸਾਲ ਦੀ ਉਮਰ ’ਚ ਜੋੜੇ ਨੇ ਕਰਵਾਇਆ ਵਿਆਹ
95 ਸਾਲ ਦੀ ਉਮਰ ’ਚ ਜੋੜੇ ਨੇ ਕਰਵਾਇਆ ਵਿਆਹ

ਇੰਟਰਨੈਸ਼ਨਲ ਡੈਸਕ : ਇਨਸਾਨ ਉਮਰ ਪੱਖੋਂ ਚਾਹੇ ਜਿੰਨਾ ਮਰਜ਼ੀ ਬੁੱਢਾ ਹੋ ਜਾਵੇ ਪਰ ਉਸ ਦਾ ਦਿਲ ਜਵਾਨ ਹੀ ਰਹਿੰਦਾ ਹੈ।

ਇਹ ਕਹਾਵਤ ਜੌਏ ਮੋਰਨ ਨਲਟਨ (95) ਤੇ ਜੌਨ ਸੁਲਟਜ਼ ਉੱਤੇ ਪੂਰੀ ਤਰ੍ਹਾਂ ਢੁੱਕਦੀ ਹੈ। ਇੰਨੀ ਉਮਰ ਹੋਣ ਕਾਰਨ ਜੌਏ ਆਪਣੇ ਨਾਲ ਇਕ ਡਾਇਰੀ ਰੱਖਦੀ ਹੈ ਪਰ ਉਸ ਨੂੰ ਅੱਜ ਵੀ ਜੌਨ ਸੁਲਟਜ਼ ਜੂਨੀਅਰ ਨਾਲ ਨਿਊਯਾਰਕ ’ਚ ਆਪਣੇ ਪਹਿਲੇ ਲੰਚ ਦੀ ਮਿਤੀ ਯਾਦ ਨਹੀਂ ਹੈ ਪਰ ਹੁਣ ਉਹ ਦੋਵੇਂ ਇਕੱਠੇ ਹਨ। 22 ਮਈ ਨੂੰ ਦੋਵਾਂ ਨੇ ਵਿਆਹ ਕਰਵਾ ਲਿਆ। ਇਸੇ ਦਿਨ ਉਨ੍ਹਾਂ ਨੇ ਆਪਣਾ ਜਨਮਦਿਨ ਵੀ ਮਨਾਇਆ। ਜੌਏ ਕਹਿੰਦੀ ਹੈ ਕਿ ਜੇ ਸਾਡੇ ਕੋਲ 5 ਸਾਲ ਬਚੇ ਹਨ ਤਾਂ ਕਿਉਂ ਨਾ ਇਸ ਸਮੇਂ ਨੂੰ ਇਕੱਠੇ ਬਿਤਾਇਆ ਜਾਵੇ। ਜੌਏ ਦਾ ਬੇਟਾ ਜੌਨ ਮੋਰੋ ਦਾ ਕਹਿਣਾ ਹੈ, ‘‘ਦੋਵੇਂ ਇਕੱਠੇ ਚੰਗੇ ਲੱਗ ਰਹੇ ਹਨ।’’ ਜੌਏ ਅਤੇ ਸੁਲਟਜ਼ ਦੋਵੇਂ ਮਈ 1926 ’ਚ ਜਨਮੇ ਸਨ। ਵਿਆਹ ਦੇ 60 ਸਾਲ ਬਿਤਾਉਣ ਤੋਂ ਬਾਅਦ ਦੋਵਾਂ ਦੇ ਹੀ ਜੀਵਨ ਸਾਥੀ ਗੁਜ਼ਰ ਗਏ। ਫਿਲਹਾਲ ਉਹ ਦੋਵੇਂ ਆਪਣੇ-ਆਪਣੇ ਘਰਾਂ ’ਚ ਇਕੱਲੇ ਰਹਿੰਦੇ ਸਨ। ਜੌਏ ਟਿਲਸਨ ਨਿਊਯਾਰਕ ’ਚ ਰਹਿੰਦੀ ਹੈ, ਜਦਕਿ ਸ਼ੁਲਟਜ਼ ਨੇੜੇ ਹੀ ਹਰਲੇ ’ਚ ਰਹਿੰਦਾ ਹੈ। ਜੌਨ ਸੁਲਟਜ਼ ਇਕ ਉੱਦਮੀ ਵਜੋਂ 2020 ’ਚ ਰਿਟਾਇਰ ਹੋਏ ਸਨ। ਜੌਏ ਕਹਿੰਦੀ ਹੈ, “ਅਸੀਂ ਦੋਵੇਂ ਇਕ-ਦੂਜੇ ਨੂੰ ਕਾਫ਼ੀ ਸਮੇਂ ਤੋਂ ਜਾਣਦੇ ਸੀ ਅਤੇ ਅਕਸਰ ਜਨਤਕ ਥਾਵਾਂ ’ਤੇ ਮਿਲਦੇ ਸੀ। ਜੌਨ ਖ਼ੁਸ਼ਮਿਜਾਜ਼ ਹੈ ਅਤੇ ਦੂਸਰਿਆਂ ਨੂੰ ਪ੍ਰਭਾਵਿਤ ਕਰਨਾ ਜਾਣਦਾ ਹੈ। ਦੂਜੇ ਪਾਸੇ ਸੁਲਟਜ਼ ਕਹਿੰਦਾ ਹੈ, ‘ਉਹ ਬਹੁਤ ਪਿਆਰੀ ਅਤੇ ਸਮਾਰਟ ਵੀ ਹੈ। ਉਸ ਦੀ ਸੈਂਸ ਆਫ ਹਿਊਮਰ ਹੈਰਾਨੀਜਨਕ ਹੈ। ਜਦੋਂ ਮੈਂ ਉਸ ਨਾਲ ਵਿਆਹ ਬਾਰੇ ਗੱਲ ਕੀਤੀ ਤਾਂ ਉਹ ਮੁਸਕਰਾਈ। ਉਨ੍ਹਾਂ ਦਾ ਪਰਿਵਾਰ ਜੌਏ ਅਤੇ ਜੌਨ ਸੁਲਟਜ਼ ਬਹੁਤ ਖੁਸ਼ ਹੈ। ਮੋਰੋ ਦੇ ਤਿੰਨ ਪੋਤੇ-ਪੋਤੀਆਂ ਤੇ ਪੰਜ ਪੜਪੋਤੇ ਹਨ. ਜਦਕਿ ਸੁਲਟਜ਼ ਦੇ 10 ਪੋਤੇ ਅਤੇ ਪੰਜ ਪੜਪੋਤੇ ਹਨ।

Leave a Reply

Your email address will not be published.