93 ਲੱਖ ਯੂਜ਼ਰਸ ਨੇ ਜੀਓ ਨੂੰ ਕਿਹਾ ਟਾਟਾ-ਟਾਟਾ ਬਾਏ-ਬਾਏ

ਨਵੀਂ ਦਿੱਲੀ: ਟੈਲੀਕਾਮ ਸੇਵਾ ਦੀ ਵਰਤੋਂ ਕਰਨ ਵਾਲੇ ਉਪਭੋਗਤਾਵਾਂ ਦੀ ਗਿਣਤੀ ਜਨਵਰੀ 2022 ‘ਚ ਘਟ ਕੇ 1169 ਮਿਲੀਅਨ ਰਹਿ ਗਈ ਹੈ।

ਜਦੋਂ ਕਿ ਦਸੰਬਰ 2021 ‘ਚ ਇਹ ਅੰਕੜਾ 117.8 ਕਰੋੜ ਸੀ। ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ ਯਾਨੀ ਟਰਾਈ ਦੇ ਅੰਕੜਿਆਂ ਮੁਤਾਬਕ ਦਸੰਬਰ 2021 ਦੇ ਮੁਕਾਬਲੇ ਜਨਵਰੀ 2022 ‘ਚ ਰਿਲਾਇੰਸ ਜੀਓ ਦੇ ਯੂਜ਼ਰਸ ਦੀ ਗਿਣਤੀ ‘ਚ 93.22 ਲੱਖ ਦੀ ਕਮੀ ਆਈ ਹੈ। ਇਹ ਲਗਾਤਾਰ ਦੂਜਾ ਮਹੀਨਾ ਹੈ ਜਦੋਂ ਜੀਓ ਦੀ ਸੰਖਿਆ ‘ਚ ਗਿਰਾਵਟ ਦਰਜ ਕੀਤੀ ਗਈ ਹੈ।

ਜਨਵਰੀ 2022 ‘ਚ ਵੋਡਾਫੋਨ ਆਈਡੀਆ ਦੇ ਵਾਇਰਲੈੱਸ ਗਾਹਕਾਂ ਦੀ ਗਿਣਤੀ ‘ਚ 3.89 ਲੱਖ ਦੀ ਕਮੀ ਆਈ ਹੈ। ਜਦਕਿ ਬੀਐਸਐਲਐਲ ਦੇ ਗਾਹਕਾਂ ਦੀ ਗਿਣਤੀ 3.77 ਲੱਖ ਘਟੀ ਹੈ। ਐਮਟੀਐਨਐਲ ਦੇ ਸਮਾਨ ਗਿਣਤੀ ‘ਚ, 331 ਉਪਭੋਗਤਾਵਾਂ ਦੀ ਕਮੀ ਦਰਜ ਕੀਤੀ ਗਈ ਹੈ। ਟਰਾਈ ਦੀ ਰਿਪੋਰਟ ਮੁਤਾਬਕ ਭਾਰਤ ‘ਚ ਹਰ ਮਹੀਨੇ ਦੂਰਸੰਚਾਰ ਗਾਹਕਾਂ ਦੀ ਗਿਣਤੀ ‘ਚ ਕਰੀਬ 0.76 ਫੀਸਦੀ ਦੀ ਕਮੀ ਆਈ ਹੈ। ਵਾਇਰਲੈੱਸ ਗਾਹਕਾਂ ਦੀ ਗਿਣਤੀ 0.81 ਫੀਸਦੀ ਘਟ ਕੇ 114.52 ਕਰੋੜ ਰਹਿ ਗਈ। ਜੋ ਦਸੰਬਰ ‘ਚ 115.46 ਕਰੋੜ ਸੀ। ਮੁੰਬਈ, ਮਹਾਰਾਸ਼ਟਰ ਤੇ ਜੰਮੂ-ਕਸ਼ਮੀਰ ਨੂੰ ਛੱਡ ਕੇ, ਦੇਸ਼ ਭਰ ਦੇ ਸਾਰੇ ਟੈਲੀਕਾਮ ਸਰਕਲਾਂ ‘ਚ ਰਿਲਾਇੰਸ ਜੀਓ ਦੇ ਗਾਹਕਾਂ ਦੀ ਗਿਣਤੀ ‘ਚ ਕਮੀ ਆਈ ਹੈ। ਦੂਜੇ ਪਾਸੇ ਜਨਵਰੀ ‘ਚ ਭਾਰਤੀ ਏਅਰਟੈੱਲ ਦੇ ਯੂਜ਼ਰਜ਼ ਦੀ ਗਿਣਤੀ ‘ਚ 7.1 ਲੱਖ ਦਾ ਵਾਧਾ ਹੋਇਆ ਹੈ। ਤੁਹਾਨੂੰ ਦੱਸ ਦੇਈਏ ਕਿ ਭਾਰਤ ਦੇ ਕੁੱਲ ਟੈਲੀਕਾਮ ਗਾਹਕਾਂ ‘ਚ ਮੋਬਾਈਲ ਵਾਇਰਲੈੱਸ ਗਾਹਕਾਂ ਦੀ ਹਿੱਸੇਦਾਰੀ ਲਗਪਗ 98 ਫੀਸਦੀ ਹੈ।

ਵਾਇਰਲਾਈਨ ਗਾਹਕਾਂ ਦੀ ਗੱਲ ਕਰੀਏ ਤਾਂ ਜੀਓ ਨੂੰ 3.08 ਲੱਖ ਨਵੇਂ ਗਾਹਕ ਮਿਲੇ ਹਨ। ਦਸੰਬਰ 2021 ਤਕ ਜਿਓ ਦੇ ਵਾਇਰਲਾਈਨ ਗਾਹਕਾਂ ਦੀ ਗਿਣਤੀ ਵਧ ਕੇ 24.21 ਹੋ ਗਈ ਹੈ। ਰਿਲਾਇੰਸ ਜੀਓ 94,010 ਗਾਹਕਾਂ ਦੇ ਨਾਲ ਭਾਰਤੀ ਏਅਰਟੈੱਲ, ਬੀਐਸਐਲਐਲ 32,098 ਅਤੇ ਕਵਾਡਰੈਂਟ 16,749 ਦੇ ਨਾਲ ਦੂਜੇ ਨੰਬਰ ‘ਤੇ ਹੈ। ਐਮਟੀਐੱਨਐਲ ਨੇ ਜਨਵਰੀ ‘ਚ 23,475 ਵਾਇਰਲਾਈਨ ਗਾਹਕਾਂ ਨੂੰ ਗੁਆ ਦਿੱਤਾ। ਆਰਕਾਮ, ਟਾਟਾ ਟੈਲੀਸਰਵਿਸਿਜ਼ ਤੇ ਵੋਡਾਫੋਨ ਆਈਡੀਆ ਨੇ ਵੀ ਵਾਇਰਲਾਈਨ ਗਾਹਕਾਂ ਨੂੰ ਗੁਆ ਦਿੱਤਾ ਹੈ। ਰਿਪੋਰਟ ਦੇ ਅਨੁਸਾਰ, ਕੁੱਲ ਬ੍ਰਾਡਬੈਂਡ ਉਪਭੋਗਤਾ 21 ਦਸੰਬਰ ਦੇ ਅੰਤ ਵਿੱਚ 792.08 ਮਿਲੀਅਨ ਤੋਂ ਘਟ ਕੇ ਜਨਵਰੀ 2022 ਦੇ ਅੰਤ ਵਿੱਚ 783.43 ਮਿਲੀਅਨ ਰਹਿ ਗਏ, ਜਿਸ ਵਿੱਚ ਮਹੀਨੇ ਦਰ ਮਹੀਨੇ ਦੀ 1.1 ਪ੍ਰਤੀਸ਼ਤ ਦੀ ਗਿਰਾਵਟ ਦਰਜ ਕੀਤੀ ਗਈ।

ਕਿੰਨੇ ਹਨ ਬ੍ਰੌਡਬੈਂਡ ਉਪਭੋਗਤਾ

ਰਿਲਾਇੰਸ ਜੀਓ – 41.12 ਕਰੋੜ

ਭਾਰਤੀ ਏਅਰਟੈੱਲ – 21 ਕਰੋੜ

ਵੋਡਾਫੋਨ ਆਈਡੀਆ – 12.1 ਕਰੋੜ

ਬੀਐਸਐਲਐਲ – 2.62 ਕਰੋੜ

ਐਟਰੀਆ ਕਨਵਰਜੈਂਸ – 20 ਲੱਖ

Leave a Reply

Your email address will not be published. Required fields are marked *