90 ਸਾਲਾ ਵਿਅਕਤੀ ਨੇ ਪੁਲਾੜ ਦੀ ਯਾਤਰਾ ਕਰ ਰਚਿਆ ਇਤਿਹਾਸ

ਵਾਸ਼ਿੰਗਟਨ (ਬਿਊਰੋ): ਕੈਨੇਡਾ ਦੇ ਐਕਟਰ ਵਿਲੀਅਮ ਸ਼ੈਟਨਰ 90 ਸਾਲ ਦੀ ਉਮਰ ਵਿਚ ਪੁਲਾੜ ਦੀ ਯਾਤਰਾ ਕਰਨ ਵਾਲੇ ਸਭ ਤੋਂ ਬਜ਼ੁਰਗ ਵਿਅਕਤੀ ਬਣ ਗਏ ਹਨ।

ਜੈਫ ਬੇਜ਼ੋਸ ਦੀ ਬਲੂ Eਰੀਜ਼ਨ ਦੇ ਨਿਊ ਸ਼ੇਫਰਡ ਰਾਕੇਟ ਦੀ ਦੂਜੀ ਸਪੇਸ ਉਡਾਣ ਵੀ ਸਫਲਤਾਪੂਰਵਕ ਪੂਰੀ ਹੋ ਚੁੱਕੀ ਹੈ। ਇਸ ਉਡਾਣ ਵਿਚ ਵਿਲੀਅਮ ਸਮੇਤ ਚਾਰ ਲੋਕਾਂ ਨੇ ਹਿੱਸਾ ਲਿਆ। 90 ਸਾਲ ਦੇ ਵਿਲੀਅਮ ਦੇ ਇਲਾਵਾ ਬਲੂ ਉਰੀਜ਼ਨ ਦੀ ਉਡਰੇ ਪਾਵਰਸ, ਫ੍ਰਾਂਸੀਸੀ ਕੰਪਨੀ ਡੈਸੋ ਸਿਸਟਮਜ਼ ਦੇ ਗਲੇਨ ਡੇ ਰੀਸ ਅਤੇ ਅਰਥ ਆਬਰਜ਼ਰਵੇਸ਼ਨ ਕੰਪਨੀ ਦੇ ਸਹਿ-ਸੰਸਥਾਪਕ ਕ੍ਰਿਸ ਬੋਸ਼ੁਈਜੇਨ ਨੇ ਵੀ ਪੁਲਾੜ ਲਈ ਉਡਾਣ ਭਰੀ।

ਵਿਲੀਅਮ ਸ਼ੈਟਨਰ ਬਣੇ ਸਪੇਸ ਵਿਚ ਜਾਣ ਵਾਲੇ ਸਭ ਤੋਂ ਬਜ਼ੁਰਗ ਵਿਅਕਤੀ ਪਹਿਲੇ ਸਪੇਸ ਮਿਸ਼ਨ ਦੇ ਬਾਅਦ ਵੋਲੀ ਪੁਲਾੜ ਦੀ ਯਾਤਰਾ ਕਰਨ ਵਾਲੀ ਸਭ ਤੋਂ ਬਜ਼ੁਰਗ ਪੁਲਾੜ ਯਾਤਰੀ ਬਣੀ ਸੀ। ਹੁਣ ਇਹ ਖਿਤਾਬ 90 ਸਾਲ ਦੇ ਵਿਲੀਅਮ ਸ਼ੈਟਨਰ ਨੇ ਆਪਣੇ ਨਾਮ ਕਰ ਲਿਆ ਹੈ। 60 ਦੇ ਦਹਾਕੇ ਵਿਚ ਮਸ਼ਹੂਰ ਟੀਵੀ ਸੀਰੀਜ਼ ਸਟਾਰ ਟ੍ਰੈਕ ਵਿਚ ਉਹਨਾਂ ਨੇ ਕੈਪਟਨ ਜੇਮਜ਼ ਟੀ ਕਰਕ ਦਾ ਰੋਲ ਨਿਭਾਇਆ ਸੀ। ਪੁਲਾੜ ਵਿਚ ਜਾਣ ਵਾਲੇ ਅਰਬਪਤੀਆਂ ਵਿਚ ਜੈਫ ਬੇਜ਼ੋਸ ਦੇ ਇਲਾਵਾ ਵਰਜ਼ਿਨ ਗੈਲੇਕਟਿਕ ਦੇ ਮਾਲਕ ਰਿਚਰਡ ਬ੍ਰੇਨਸਨ ਵੀ ਸ਼ਾਮਲ ਹਨ। ਭਾਵੇਂਕਿ ਕੁਝ ਲੋਕਾਂ ਦਾ ਤਰਕ ਹੈ ਕਿ ਉਹਨਾਂ ਦੀ ਉਡਾਣ ਸਪੇਸ ਦੀ ਸੀਮਾ ਤੱਕ ਸੀ ਤਾਂ ਇਸ ਨੂੰ ਸਪੇਸ ਦੀ ਉਡਾਣ ਕਹਿਣਾ ਗਲਤ ਨਹੀਂ ਹੋਵੇਗਾ।

ਧਰਤੀ ਤੋਂ 351,186 ਫੁੱਟ ਉੱਪਰ ਪੁਲਾੜ ਯਾਤਰੀਆਂ ਨੇ ਜ਼ੀਰੋ ਗ੍ਰੈਵਿਟੀ ਵਿਚ ਤਿੰਨ ਮਿੰਟ ਬਿਤਾਏ ਅਤੇ ਭਾਰਹੀਣਤਾ ਦਾ ਅਨੁਭਵ ਕੀਤਾ। 18 ਰਾਕੇਟ ਨੇ ਭਾਰਤੀ ਸਮੇਂ ਮੁਤਾਬਕ ਰਾਤ 8:20 ਵਜੇ ਉਡਾਣ ਭਰੀ ਅਤੇ ਇਸ ਦਾ ਲਾਈਵ ਪ੍ਰਸਾਰਣ ਬਲੂ ਉਰੀਜ਼ਨ ਦੀ ਵੈਬਸਾਈਟ ‘ਤੇ ਕੀਤਾ ਗਿਆ। ਭਾਵੇਂਕਿ ਇਹ ਯਾਤਰਾ ਸਿਰਫ 10 ਮਿੰਟ 17 ਸਕਿੰਟ ਦੀ ਸੀ ਪਰ ਚਾਲਕ ਦਲ ਲਈ ਇਹ ਅਨੁਭਵ ਕਦੇ ਨਾ ਭੁੱਲਣ ਵਾਲਾ ਸੀ। ਬਲੂ ਉਰੀਜ਼ਨ ਦੀ ਸਪੇਸ ਫਲਾਈਟ ਦੀ ਟਿਕਟ ਦੀ ਕੀਮਤ ਦਾ ਖੁਲਾਸਾ ਹਾਲੇ ਤੱਕ ਨਹੀਂ ਕੀਤਾ ਗਿਆ ਹੈ।

ਜੈਫ ਬੇਜ਼ੋਸ ਪਹਿਲੀ ਉਡਾਣ ਵਿਚ ਹੋਏ ਸ਼ਾਮਲ ਪੁਲਾੜ ਯਾਤਰਾ ਦੇ ਬਾਅਦ ਧਰਤੀ ਦੇ ਬਾਹਰ ਆਪਣੇ ਤਜ਼ਰਬੇ ਨੂੰ ਸਾਂਝਾ ਕਰਦੇ ਹੋਏ ਕੰਪਨੀ ਦੇ ਮਾਲਕ ਜੈਫ ਬੇਜ਼ੋਸ ਵੀ ਚਾਲਕ ਦਲ ਦੇ ਨਾਲ ਮੌਜੂਦ ਸਨ। ਕੰਪਨੀ ਨੇ 20 ਜੁਲਾਈ ਨੂੰ ਪਹਿਲੀ ਪੁਲਾੜ ਉਡਾਣ ਲਾਂਚ ਕੀਤੀ ਸੀ। ਕੰਪਨੀ ਦੇ ਮਾਲਕ ਜੈਫ ਬੇਜ਼ੋਸ ਨੇ ਖੁਦ ਬਲੂ Eਰੀਜ਼ਨ ਦੇ ਪਹਿਲੇ ਮਨੁੱਖੀ ਪੁਲਾੜ ਮਿਸ਼ਨ ਵਿੱਚ ਹਿੱਸਾ ਲਿਆ ਸੀ।. ਉਨ੍ਹਾਂ ਦੇ ਨਾਲ ਉਨ੍ਹਾਂ ਦੇ ਭਰਾ ਮਾਰਕ ਬੇਜ਼ੋਸ, ਨਾਸਾ ਦੇ 82 ਸਾਲਾ ਵੌਲੀ ਫੰਕ ਅਤੇ 18 ਸਾਲਾ ਡੱਚ ਵਿਦਿਆਰਥੀ ਉਲੀਵਰ ਡੈਮਨ ਵੀ ਸਨ, ਜਿਨ੍ਹਾਂ ਨੇ ਨੀਲਾਮੀ ਲਈ ਟਿਕਟ ਖਰੀਦੀ ਸੀ।

Leave a Reply

Your email address will not be published. Required fields are marked *