8 ਰਾਜਾਂ ‘ਚ ਨਵੇਂ ਰਾਜਪਾਲਾਂ ਦੀ ਨਿਯੁਕਤੀ

Home » Blog » 8 ਰਾਜਾਂ ‘ਚ ਨਵੇਂ ਰਾਜਪਾਲਾਂ ਦੀ ਨਿਯੁਕਤੀ
8 ਰਾਜਾਂ ‘ਚ ਨਵੇਂ ਰਾਜਪਾਲਾਂ ਦੀ ਨਿਯੁਕਤੀ

ਨਵੀਂ ਦਿੱਲੀ / ਕੇਂਦਰੀ ਮੰਤਰੀ ਥਾਵਰਚੰਦ ਗਹਿਲੋਤ ਨੂੰ ਮੰਗਲਵਾਰ ਨੂੰ ਕਰਨਾਟਕ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਤੇ ਮੰਗੂ ਭਾਈ ਛਗਨਭਾਈ ਪਟੇਲ ਨੂੰ ਮੱਧ ਪ੍ਰਦੇਸ਼ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਹੈ |

ਬੰਡਾਰੂ ਦੱਤਾਤ੍ਰੇਆ ਨੂੰ ਹਰਿਆਣਾ ਅਤੇ ਰਾਜੇਂਦਰ ਵਿਸ਼ਵਨਾਥ ਅਰਲੇਕਰ ਨੂੰ ਹਿਮਾਚਲ ਦੇ ਰਾਜਪਾਲ ਲਾਇਆ ਗਿਆ ਹੈ | ਰਾਸ਼ਟਰਪਤੀ ਭਵਨ ਵਲੋਂ ਜਾਰੀ ਬਿਆਨ ‘ਚ ਇਹ ਜਾਣਕਾਰੀ ਦਿੱਤੀ ਗਈ ਹੈ | ਇਹ ਐਲਾਨ ਕੇਂਦਰੀ ਮੰਤਰੀ ਮੰਡਲ ‘ਚ ਫੇਰ ਬਦਲ ਦੀਆਂ ਰਿਪੋਰਟਾਂ ਦਰਮਿਆਨ ਕੀਤਾ ਗਿਆ ਹੈ | ਮੱਧ ਪ੍ਰਦੇਸ਼ ਤੋਂ ਰਾਜ ਸਭਾ ਮੈਂਬਰ 73 ਸਾਲਾ ਗਹਿਲੋਤ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰੀ ਹਨ ਅਤੇ ਉਹ ਵਜੂਭਾਈ ਵਾਲਾ ਦੀ ਜਗ੍ਹਾ ਲੈਣਗੇ | ਗੁਜਰਾਤ ਤੋਂ ਭਾਜਪਾ ਆਗੂ ਪਟੇਲ ਮੱਧ ਪ੍ਰਦੇਸ਼ ਦੇ ਰਾਜਪਾਲ ਹੋਣਗੇ | ਉੱਤਰ ਪ੍ਰਦੇਸ਼ ਦੀ ਰਾਜਪਾਲ ਅਨੰਦੀਬੇਨ ਪਟੇਲ ਕੋਲ ਮੱਧ ਪ੍ਰਦੇਸ਼ ਦਾ ਵਾਧੂ ਚਾਰਜ ਸੀ | ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਹਰੀਬਾਬੂ ਕੰਬਾਪਤੀ ਅਤੇ ਰਾਜੇਂਦਰ ਵਿਸ਼ਵਨਾਥ ਅਰਲੇਕਰ ਦੇ ਨਾਵਾਂ ਨੂੰ ਕ੍ਰਮਵਾਰ ਮਿਜ਼ੋਰਮ ਤੇ ਹਿਮਾਚਲ ਪ੍ਰਦੇਸ਼ ਦੇ ਰਾਜਪਾਲਾਂ ਦੇ ਤੌਰ ‘ਤੇ ਪ੍ਰਵਾਨਗੀ ਦੇ ਦਿੱਤੀ | ਆਂਧਰਾ ਪ੍ਰਦੇਸ਼ ਤੋਂ ਭਾਜਪਾ ਆਗੂ ਕੰਬਾਪਤੀ ਪੀ. ਐਸ. ਸ੍ਰੀਧਰਨ ਪਿਲਈ ਦੀ ਜਗ੍ਹਾ ਲੈਣਗੇ, ਪਿਲਈ ਨੂੰ ਤਬਾਦਲਾ ਕਰ ਕੇ ਗੋਆ ਦਾ ਰਾਜਪਾਲ ਲਾਇਆ ਗਿਆ ਹੈ | ਗੋਆ ਤੋਂ ਭਾਜਪਾ ਆਗੂ ਅਤੇ ਸਾਬਕਾ ਸਪੀਕਰ ਅਰਲੇਕਰ ਬੰਡਾਰੂ ਦੱਤਾਤ੍ਰੇਆ ਦੀ ਜਗ੍ਹਾ ਲੈਣਗੇ, ਦੱਤਾਤ੍ਰੇਆ ਨੂੰ ਹਰਿਆਣਾ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਹੈ | ਹਰਿਆਣਾ ਦੇ ਰਾਜਪਾਲ ਸੱਤਿਆਦੇਵ ਨਾਰਾਇਣ ਆਰਿਆ ਦਾ ਤਬਾਦਲਾ ਕਰ ਕੇ ਤਿ੍ਪੁਰਾ ਦੇ ਰਾਜਪਾਲ ਲਾਇਆ ਗਿਆ ਹੈ | ਤਿ੍ਪੁਰਾ ਦੇ ਰਾਜਪਾਲ ਰਾਮੇਸ਼ ਬਏਸ ਨੂੰ ਝਾਰਖੰਡ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਹੈ ਤੇ ਉਹ ਦਰੋਪਦੀ ਮੁਰਮੂ ਦੀ ਜਗ੍ਹਾ ਲੈਣਗੇ | ਇਹ ਨਿਯੁਕਤੀਆਂ ਉਨ੍ਹਾਂ ਵਲੋਂ ਆਪਣੇ ਦਫ਼ਤਰਾਂ ਦਾ ਕਾਰਜ ਭਾਰ ਸੰਭਾਲਣ ਦੀਆਂ ਤਰੀਕਾਂ ਤੋਂ ਲਾਗੂ ਹੋਣਗੀਆਂ |

Leave a Reply

Your email address will not be published.