70 ਸਾਲਾ ਬਜ਼ੁਰਗ ਦਾ ਨੂੰਹ ਨੇ ਕੀਤਾ ਕਤਲ, ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਲੰਘੇ ਦਿਨੀਂ ਤਫਜਲਪੁਰਾ ਵਿਖੇ ਦਿਨ ਦਿਹਾੜ 70 ਸਾਲਾ ਇਕ ਬਜ਼ੁਰਗ ਔਰਤ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਸੀ।

ਪੁਲਿਸ ਨੇ ਤਿੰਨ ਦਿਨਾਂ ਅੰਦਰ ਹੀ ਮਾਮਲਾ ਸੁਲਝਾਉਣ ਦਾ ਦਾਅਵਾ ਕੀਤਾ ਹੈ। ਪੁਲਿਸ ਜਾਂਚ ਔਰਤ ਦੀ ਨੂੰਹ ਵਲੋਂ ਉਸ ਦਾ ਕਤਲ ਕਰਨ ਦਾ ਖੁਲਾਸਾ ਕੀਤਾ ਹੈ। ਇਸ ਦੀ ਪੁਸ਼ਟੀ ਕਰਦਿਆਂ ਡੀਐਸਪੀ ਸਿਟੀ-2 ਨੇ ਦਸਿਆ ਕਿ ਲੰਘੇ ਦਿਨੀਂ ਬਜ਼ੁਰਗ ਔਰਤ ਦੇ ਕਤਲ ਦੇ ਮਾਮਲੇ `ਚ ਐਸਐਸਪੀ ਡਾ. ਸੰਦੀਪ ਗਰਗ ਦੇ ਦਿਸ਼ਾ-ਨਿਰਦੇਸ਼ਾਂ ਹੇਠ ਥਾਣਾ ਅਰਬਨ ਅਸਟੇਟ ਪੁਲਿਸ ਦੀ ਟੀਮ ਵਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਵਲੋਂ ਤਿੰਨ ਦਿਨਾਂ ਦੇ ਅੰਦਰ ਹੀ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਗਿਆ ਹੈ।ਬਜ਼ੁਰਗ ਔਰਤ ਦਾ ਕਤਲ ਉਸ ਦੀ ਨੂੰਹ ਮੁਲਜ਼ਮ ਨਿਰਮਲ ਕੌਰ ਵਲੋਂ ਕੱਪੜੇ ਧੋਣ ਵਾਲੀ ਥਾਪੀ ਦੇ ਨਾਲ ਕਤਲ ਕਰ ਦਿੱਤਾ ਗਿਆ ਸੀ। ਦੱਸਣਾ ਬਣਦਾ ਹੈ ਕਿ ਲੰਘੇ ਦਿਨ ਘਰ ਵਿਚ ਹੀ ਬਜ਼ੁਰਗ ਔਰਤ ਦਾ ਕਤਲ ਕਰ ਦਿੱਤਾ ਸੀ ਤੇ ਘਰ ’ਚੋਂ ਕਰੀਬ ਵੀਹ ਹਜ਼ਾਰ ਰੁਪਏ ਦੀ ਨਕਦੀ ਅਤੇ ਕੁਝ ਗਹਿਣੇ ਚੋਰੀ ਕਰ ਲਈ ਸਿ਼ਕਾਇਤ ਦਿੱਤੀ ਗਈ ਸੀ।

Leave a Reply

Your email address will not be published. Required fields are marked *