66 ਸਾਲਾਂ ਸਾਬਕਾ ਭਾਰਤੀ ਕ੍ਰਿਕਟਰ ਅਰੁਣ ਲਾਲ ਨੇ ਕਰਵਾਇਆ ਦੂਜਾ ਵਿਆਹ

ਨਵੀਂ ਦਿੱਲੀ: ਭਾਰਤ ਦੇ ਸਾਬਕਾ ਸਲਾਮੀ ਬੱਲੇਬਾਜ਼ ਅਰੁਣ ਲਾਲ 66 ਸਾਲ ਦੀ ਉਮਰ ‘ਚ ਦੂਜੀ ਵਾਰ ਲਾੜਾ ਬਣ ਗਏ ਹਨ।

ਉਹਨਾਂ ਨੇ ਇੱਕ ਨਿੱਜੀ ਸਮਾਗਮ ਵਿੱਚ ਆਪਣੇ ਤੋਂ 28 ਸਾਲ ਛੋਟੇ ਬੁਲਬੁਲ ਸਾਹਾ ਨੂੰ ਆਪਣਾ ਜੀਵਨਸਾਥੀ ਬਣਾਇਆ ਸੀ। ਇਸ ਜੋੜੇ ਦੇ ਵਿਆਹ ਸਮਾਗਮ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਅਰੁਣ ਲਾਲ ਆਪਣੀ ਪਹਿਲੀ ਪਤਨੀ ਰੀਨਾ ਤੋਂ ਵੱਖ ਹੋ ਗਏ ਸ਼ਿ, ਪਰ ਉਸਨੇ ਦੂਜੇ ਵਿਆਹ ਲਈ ਉਸਦੀ ਮਨਜ਼ੂਰੀ ਵੀ ਲੈ ਲਈ ਸੀ। ਦਰਅਸਲ ਅਰੁਣ ਲਾਲ ਦੀ ਪਹਿਲੀ ਪਤਨੀ ਰੀਨਾ ਬਿਮਾਰ ਰਹਿੰਦੀ ਹੈ। ਕੁਝ ਦਿਨ ਪਹਿਲਾਂ ਖਬਰ ਆਈ ਸੀ ਕਿ ਸਾਬਕਾ ਕ੍ਰਿਕਟਰ ਅਤੇ ਉਨ੍ਹਾਂ ਦੀ ਦੂਜੀ ਪਤਨੀ ਬੁਲਬੁਲ ਵਿਆਹ ਤੋਂ ਬਾਅਦ ਵੀ ਰੀਨਾ ਦੀ ਦੇਖਭਾਲ ਕਰਨਗੇ।ਸਾਬਕਾ ਕ੍ਰਿਕਟਰ ਅਤੇ ਬੁਲਬੁਲ ਦਾ ਵਿਆਹ ਕੋਲਕਾਤਾ ਵਿੱਚ ਹੋਇਆ ਸੀ।

ਪਿਛਲੇ ਹਫਤੇ ਦੋਹਾਂ ਦੀ ਹਲਦੀ ਦੀ ਰਸਮ ਦੀਆਂ ਤਸਵੀਰਾਂ ਵੀ ਵਾਇਰਲ ਹੋਈਆਂ ਸਨ। ਬੁਲਬੁਲ ਨੇ ਆਪਣੇ ਫੇਸਬੁੱਕ ਅਕਾਊਂਟ ‘ਤੇ ਵਿਆਹ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।ਅਰੁਣ ਲਾਲ ਬੰਗਾਲ ਟੀਮ ਦੇ ਮੁੱਖ ਕੋਚ ਹਨ। ਬੰਗਾਲ ਦੀ ਟੀਮ ਨੇ ਰਣਜੀ ਟਰਾਫੀ 2019-20 ਦੇ ਫਾਈਨਲ ਵਿੱਚ ਥਾਂ ਬਣਾ ਲਈ ਸੀ, ਪਰ ਟੀਮ ਸੌਰਾਸ਼ਟਰ ਖ਼ਿਲਾਫ਼ ਜਿੱਤ ਦਰਜ ਨਹੀਂ ਕਰ ਸਕੀ।ਅਰੁਣ ਲਾਲ ਦੀ ਦੂਜੀ ਪਤਨੀ ਬੁਲਬੁਲ ਪੇਸ਼ੇ ਤੋਂ ਅਧਿਆਪਕ ਹੈ।ਅਰੁਣ ਦਾ ਜਨਮ 1 ਅਗਸਤ 1955 ਨੂੰ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਵਿੱਚ ਹੋਇਆ ਸੀ। ਉਸਨੇ ਭਾਰਤ ਲਈ 16 ਟੈਸਟ ਅਤੇ 13 ਵਨਡੇ ਖੇਡੇ। ਇਸ ‘ਚ ਉਨ੍ਹਾਂ ਨੇ 729 ਅਤੇ 122 ਦੌੜਾਂ ਬਣਾਈਆਂ। 

Leave a Reply

Your email address will not be published. Required fields are marked *