5 ਸਾਲਾਂ ਬੱਚੀ ਦਾ ਜੀਵਨ ਦਾਤਾ ਬਣਿਆ ਸਿੱਖ ਨੌਜਵਾਨ ਬਰਫ਼ੀਲੇ ਪਾਣੀ ’ਚ ਛਾਲ ਮਾਰ ਕੇ ਬਚਾਈ ਮਾਸੂਮ ਦੀ ਜਾਨ

ਸ੍ਰੀਨਗਰ ਦੇ ਬੇਮਿਨਾ ਇਲਾਕੇ ’ਚ ਹਮਦਾਨੀਆ ਕਾਲੋਨੀ ’ਚ ਇਕ ਪੰਜ ਸਾਲਾ ਬੱਚੀ ਨਹਿਰ ਦੇ ਕਿਨਾਰੇ ’ਤੇ ਜੰਮੀ ਬਰਫ਼ ਦੀ ਮੋਟੀ ਪਰਤ ’ਤੇ ਪੈਦਲ ਚੱਲ ਰਹੀ ਸੀ ਕਿ ਅਚਾਨਕ ਉਸ ਦਾ ਪੈਰ ਤਿਲਕ ਗਿਆ ਤੇ ਉਹ ਨਹਿਰ ’ਚ ਜਾ ਡਿੱਗੀ।

ਨਹਿਰ ’ਚ ਪਾਣੀ ਬਰਫ਼ੀਲਾ ਸੀ। ਉਹ ਮਦਦ ਲਈ ਚੀਕਣ ਲੱਗੀ। ਨੇੜੇ ਆਪਣੇ ਘਰ ਦੀ ਖਿੜਕੀ ’ਚ ਖੜ੍ਹੇ ਸਿੱਖ ਨੌਜਵਾਨ ਸਿਮਰਨ ਪਾਲ ਸਿੰਘ ਦੀ ਨਜ਼ਰ ਬੱਚੀ ’ਤੇ ਪਈ ਤੇ ਅਗਲੇ ਹੀ ਪਲ ਉਹ ਜਾਨ ਦੀ ਪਰਵਾਹ ਕੀਤੇ ਬਗ਼ੈਰ ਬਰਫ਼ੀਲੇ ਤੇ ਡੂੰਘੇ ਪਾਣੀ ’ਚ ਉਤਰ ਗਿਆ। ਉਦੋਂ ਤੱਕ ਕੁਝ ਹੋਰ ਲੋਕ ਆ ਏ ਤੇ ਬੱਚੀ ਨੂੰ ਬਾਹਰ ਕੱਢ ਲਿਆ। ਇਹ ਘਟਨਾ ਨੇੜੇ ਲੱਗੇ ਇਕ ਸੀਸੀਟੀਵੀ ’ਚ ਕੈਦ ਹੋ ਗਈ। ਸਿਮਰਨ ਪਾਲ ਦੀ ਬਹਾਦਰੀ ਤੇ ਸਮਝ ਦੀ ਲੋਕ ਸ਼ਲਾਘਾ ਕਰ ਰਹੇ ਹਨ। ਸਿਮਰਨ ਪਾਲ ਸਿੰਘ ਨੇ ਦੱਸਿਆ ਕਿ ਮੈਂ ਇਕ ਬੱਚੀ ਦੇ ਚੀਕਣ ਦੀ ਆਵਾਜ਼ ਸੁਣੀ। ਕੁਝ ਲੋਕ ਉਸ ਨੂੰ ਨਿਕਲਣ ਦਾ ਯਤਨ ਕਰ ਰਹੇ ਸਨ, ਪਰ ਕੋਈ ਵੀ ਬਰਫ਼ੀਲੇ ਪਾਣੀ ’ਚ ਉਤਰਨ ਤੇ ਡੁੱਬਣ ਦੇ ਡਰੋਂ ਨਹਿਰ ’ਚ ਉਤਰਨ ਦੀ ਹਿੰਮਤ ਨਹੀਂ ਦਿਖਾ ਰਿਹਾ ਸੀ। ਮੈਂ ਦੇਖਿਆ ਕਿ ਜੇਕਰ ਕੁਝ ਹੋਰ ਦੇਰ ਹੋਈ ਤਾਂ ਠੰਢ ਨਾਲ ਬੱਚੀ ਦੀ ਜਾਨ ਜਾ ਸਕਦੀ ਹੈ। ਮੈਂ ਫ਼ੌਰੀ ਤੌਰ ’ਤੇ ਪਾਣੀ ’ਚ ਛਾਲ ਮਾਰ ਦਿੱਤੀ। ਉੱਥੇ ਇਕ ਬਜ਼ੁਰਗ ਵੀ ਸਨ, ਜਿਨ੍ਹਾਂ ਨੇ ਮੇਰੀ ਮਦਦ ਕੀਤੀ।

Leave a Reply

Your email address will not be published. Required fields are marked *