5ਵੀਂ ਜਮਾਤ ਦੇ ਵਿਦਿਆਰਥੀ ਨੇ ਆਰਮੀ ਲਈ ਬਣਾਇਆ ਰੋਬੇਟ, ਇੰਡੀਆ ਬੁੱਕ ਆਫ ਰਿਕਾਰਡ ‘ਚ ਦਰਜ ਨਾਮ

5ਵੀਂ ਜਮਾਤ ਦੇ ਵਿਦਿਆਰਥੀ ਨੇ ਆਰਮੀ ਲਈ ਬਣਾਇਆ ਰੋਬੇਟ, ਇੰਡੀਆ ਬੁੱਕ ਆਫ ਰਿਕਾਰਡ ‘ਚ ਦਰਜ ਨਾਮ

ਲੁਧਿਆਣਾ : ਲੁਧਿਆਣਾ ਦੇ ਵਿੱਚ ਪੰਜਵੀਂ ਜਮਾਤ ਵਿਚ ਪੜ੍ਹਦਾ ਵਾਲੇ ਵਿਦਿਆਰਥੀ ਵੱਲੋਂ ਇੱਕ ਅਜਿਹਾ ਰੋਬਟ ਤਿਆਰ ਕੀਤਾ ਗਿਆ ਹੈ ਜੋ ਆਰਮੀ ਦੇ ਕਾਫ਼ੀ ਕੰਮ ਆ ਸਕਦਾ ਹੈ।

 ਲੁਧਿਆਣਾ ਦੇ ਰਹਿਣ ਵਾਲੇ ਭਵਯ ਜੈਨ ਨੇ ਦੋ ਮਹੀਨਿਆਂ ਵਿੱਚ ਇਸ ਪ੍ਰਾਜੈਕਟ ਨੂੰ ਪੂਰਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਰੋਬੋਟ ਨੂੰ ਵਿਸ਼ੇਸ਼ ਤੌਰ ਤੇ ਫੌਜ ਲਈ ਤਿਆਰ ਕੀਤਾ ਗਿਆ ਹੈ ਤਾਂ ਜੋ ਦੁਸ਼ਮਣ ਇਲਾਕੇ ਦੇ ਵਿਚ ਜਾ ਕੇ ਇਹ ਰੋਬੋਟ ਅਸਾਨੀ ਨਾਲ ਉਥੋਂ ਦੀਆਂ ਜਾਣਕਾਰੀ ਆਪਣੀ ਫੌਜ ਤੱਕ ਪਹੁੰਚਾ ਸਕੇ । ਆਪਣੇ ਬੇਟੇ ਦੀ ਇਸ ਉਪਲੱਬਧੀ ਤੋਂ ਕਾਫ਼ੀ ਖ਼ੁਸ਼ ਵਿਖਾਈ ਦੇ ਰਹੇ ਨੇ ਉਸ ਦੇ ਪਿਤਾ ਨੇ ਦੱਸਿਆ ਕਿ ਉਸ ਨੂੰ ਸ਼ੁਰੂ ਤੋਂ ਹੀ ਰੋਬੋਟਿਕਸ ਦੇ ਵਿਚ ਵਿਸ਼ੇਸ਼ ਰੁਚੀ ਸੀ ਜਿਸ ਕਰਕੇ ਉਨ੍ਹਾਂ ਨੇ ਉਸ ਨੂੰ ਇਸੇ ਖੇਤਰ ਦੇ ਵਿੱਚ ਪਾਇਆ।

ਉਧਰ ਭਵਿਆ ਨੂੰ ਇਹ ਸਿਖਲਾਈ ਦੇਣ ਵਾਲੀ ਅਧਿਆਪਕਾ ਨੇ ਦੱਸਿਆ ਕਿ ਇੰਡੀਆ ਬੁੱਕ ਆਫ ਰਿਕਾਰਡ ਦੇ ਵਿੱਚ ਉਸ ਦਾ ਨਾਂ ਦਰਜ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਬੱਚੇ ਨੂੰ ਕਾਫੀ ਖੁਸ਼ੀ ਹੈ ਕਿਉਂਕਿ ਉਸ ਨੇ ਅਜਿਹਾ ਰੋਬੋਟ ਤਿਆਰ ਕੀਤਾ ਹੈ ਜੋ ਫੌਜ ਦੇ ਕਾਫੀ ਕੰਮ ਆ ਸਕੇਗਾ।

Leave a Reply

Your email address will not be published.