350 ਸੀਸੀ ਦਾ ਸਭ ਤੋਂ ਸਸਤਾ ਮੋਟਰਸਾਈਕਲ ਬਣਾ ਰਹੀ ਹੈ ਰਾਇਲ ਐਨਫੀਲਡ 

350 ਸੀਸੀ ਦਾ ਸਭ ਤੋਂ ਸਸਤਾ ਮੋਟਰਸਾਈਕਲ ਬਣਾ ਰਹੀ ਹੈ ਰਾਇਲ ਐਨਫੀਲਡ 

2022 ਵਿੱਚ ਰਾਇਲ ਐਨਫੀਲਡ ਕਈ ਮੋਟਰਸਾਈਕਲਾਂ ਨੂੰ ਲਾਂਚ ਕਰਨ ਲਈ ਤਿਆਰ ਹੈ।

ਇਸ ਲਾਂਚ ‘ਚ ਇਕ ਐਂਟਰੀ ਲੈਵਲ ਮੋਟਰਸਾਈਕਲ ਹੈ ਜਿਸ ਦਾ ਕੋਡ ਨੇਮ ਜੇ1ਸੀ1 ਦਿੱਤਾ ਗਿਆ ਹੈ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਬਾਈਕ 350 ਸੀਸੀ ਸੈਗਮੈਂਟ ‘ਚ ਰਾਇਲ ਐਨਫੀਲਡ ਦੀ ਸਭ ਤੋਂ ਸਸਤੀ ਮੋਟਰਸਾਈਕਲ ਹੋਵੇਗੀ।

ਜੇ1ਸੀ1 ਨੂੰ ਕਥਿਤ ਤੌਰ ‘ਤੇ ਰਾਇਲ ਐਨਫੀਲਡ ਹੰਟਰ ਕਿਹਾ ਜਾ ਰਿਹਾ ਹੈ। ਇਹ ਮੋਟਰਸਾਈਕਲ ਉਸੇ 350ਸੀ.ਸੀ ਇੰਜਣ ਦੇ ਨਾਲ ਆ ਸਕਦਾ ਹੈ ਜੋ ਰਾਇਲ ਐਨਫੀਲਡ ਕਲਾਸਿਕ 350 ਅਤੇ ਰਾਇਲ ਐਨਫੀਲਡ ਮੀਟੀਅਰ 350 ਨੂੰ ਪਾਵਰ ਦਿੰਦਾ ਹੈ। ਇਸ ਬਾਈਕ ਬਾਰੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ‘ਚ ਕਲਾਸਿਕ ਦੇ ਕਈ ਕੰਪੋਨੈਂਟ ਪਾਏ ਜਾ ਸਕਦੇ ਹਨ। ਰਾਇਲ ਐਨਫੀਲਡ ਦੀ ਇਸ ਮੋਟਰਸਾਈਕਲ ਨੂੰ ਇੱਕ ਸਧਾਰਨ ਸ਼ਹਿਰੀ ਆਧੁਨਿਕ ਰੈਟਰੋ ਮੋਟਰਸਾਈਕਲ ਦੇ ਰੂਪ ਵਿੱਚ ਰੱਖਿਆ ਜਾਵੇਗਾ।

ਕੀ ਕਹਿੰਦੀ ਹੈ ਰਿਪੋਰਟ

ਰਿਪੋਰਟ ਵਿੱਚ ਅੱਗੇ ਦਾਅਵਾ ਕੀਤਾ ਗਿਆ ਹੈ ਕਿ ਕੰਪਨੀ ਇੱਕ ਨਵੀਂ ਐਂਟਰੀ-ਲੇਵਲ ਮੋਟਰਸਾਈਕਲ ਲਾਂਚ ਕਰੇਗੀ, ਜੋ ਬ੍ਰਾਂਡ ਦੀ ਸਭ ਤੋਂ ਕਿਫਾਇਤੀ ਮੋਟਰਸਾਈਕਲ ਹੋਵੇਗੀ। ਰਿਪੋਰਟ ਮੁਤਾਬਕ ਇਸ ਦੀ ਕੀਮਤ 1.3 ਲੱਖ ਰੁਪਏ ਤੋਂ ਘੱਟ ਹੋਣ ਦੀ ਸੰਭਾਵਨਾ ਹੈ।

ਨਵੀਂ ਐਂਟਰੀ-ਲੇਵਲ ਮੋਟਰਸਾਈਕਲ ਦੇ ਸਿੰਗਲ-ਚੈਨਲ ਏ.ਬੀ.ਐੱਸ ਸਿਸਟਮ ਦੇ ਨਾਲ ਡਿਸਕ ਬ੍ਰੇਕ ਨਾਲ ਲੈਸ ਹੋਣ ਦੀ ਸੰਭਾਵਨਾ ਹੈ। ਹੈਲੋਜਨ ਲਾਈਟਾਂ ਐਲ.ਈ.ਡੀ ਲਾਈਟਾਂ ਦੀ ਬਜਾਏ ਜੇ1ਸੀ1 ਵਿੱਚ ਮਿਲ ਸਕਦੀਆਂ ਹਨ। ਬਾਈਕ ਨੂੰ ਸੈਮੀ-ਡਿਜੀਟਲ ਇੰਸਟਰੂਮੈਂਟ ਕੰਸੋਲ ਅਤੇ ਸਿੰਗਲ ਸੀਟ ਮਿਲਣ ਦੀ ਉਮੀਦ ਹੈ।

ਇੰਜਣ

ਇੰਜਣ ਦੀ ਗੱਲ ਕਰੀਏ ਤਾਂ ਕੰਪਨੀ ਨੇ ਅਜੇ ਤੱਕ ਇਸ ਰਾਇਲ ਐਨਫੀਲਡ ਮੋਟਰਸਾਈਕਲ ਦੇ ਇੰਜਣ ਬਾਰੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਹੈ। ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਇੱਕ 346ਸੀ.ਸੀ ਇੰਜਣ, ਇੱਕ ਏਅਰ-ਕੂਲਡ, ਸਿੰਗਲ-ਸਿਲੰਡਰ ਇੰਜਣ ਦੁਆਰਾ ਸੰਚਾਲਿਤ ਹੋ ਸਕਦਾ ਹੈ ਜੋ 19.4PS ਦੀ ਪਾਵਰ ਅਤੇ 28 ਐੱਨ.ਐੱਮ ਪੀਕ ਟਾਰਕ ਪੈਦਾ ਕਰਦਾ ਹੈ। ਟਰਾਂਸਮਿਸ਼ਨ ਦੀ ਗੱਲ ਕਰੀਏ ਤਾਂ ਇਸ ‘ਚ 5-ਸਪੀਡ ਗਿਅਰਬਾਕਸ ਮਿਲੇਗਾ, ਜੋ ਰਿਅਰ ਵ੍ਹੀਲ ਨੂੰ ਪਾਵਰ ਦੇਵੇਗਾ।

ਰਾਇਲ ਐਨਫੀਲਡ ਦੀਆਂ ਹੋਰ ਯੋਜਨਾਵਾਂ

ਰਾਇਲ ਐਨਫੀਲਡ 3 ਨਵੇਂ 650ਸੀ.ਸੀ ਮੋਟਰਸਾਈਕਲਾਂ ‘ਤੇ ਵੀ ਕੰਮ ਕਰ ਰਹੀ ਹੈ ਜਿਸ ਵਿੱਚ ਸੁਪਰ ਮੀਟੀਅਰ 350, ਸ਼ਾਟਗਨ 650 ਤੇ ਇੱਕ ਬਿਲਕੁਲ ਨਵਾਂ 650 ਸੀ.ਸੀ ਕਰੂਜ਼ਰ ਮੋਟਰਸਾਈਕਲ ਸ਼ਾਮਲ ਹੈ। ਇਸ ਦੇ ਨਾਲ ਹੀ ਕੰਪਨੀ ਇਸ ਸਾਲ ਨਵੀਂ 450 ਸੀ.ਸੀ ਐਡਵੈਂਚਰ ਮੋਟਰਸਾਈਕਲ ਰਾਇਲ ਐਨਫੀਲਡ ਹਿਮਾਲਿਅਨ 450 ਲਾਂਚ ਕਰ ਸਕਦੀ ਹੈ।

Leave a Reply

Your email address will not be published.