35 ਦਿਨਾਂ ਤੋਂ ਵੈਂਟੀਲੇਟਰ ‘ਤੇ ਰਾਜੂ ਸ਼੍ਰੀਵਾਸਤਵ, ਡਾਕਟਰਾਂ ਦੀ ਵਧੀ ਚਿੰਤਾ

ਮੁੰਬਈ : ਇਕ ਮਹੀਨੇ ਤੋਂ ਵਧ ਸਮਾਂ ਪਹਿਲਾਂ ਦਿਲ ਦਾ ਦੌਰਾ ਪੈਣ ਕਾਰਨ ਹਸਪਤਾਲ ਵਿਚ ਭਰਤੀ ਕਰਾਏ ਗਏ ਮਸ਼ਹੂਰ ਹਾਸ ਅਭਿਨੇਤਾ ਰਾਜੂ ਸ਼੍ਰੀਵਾਸਤਵ ਅਜੇ ਵੀ ਵੈਂਟੀਲੇਟਰ ‘ਤੇ ਹਨ। ਉਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਰਾਜੂ ਸ਼੍ਰੀਵਾਸਤਵ ਨੂੰ ਕਦੋਂ ਤੱਕ ਹੋਸ਼ ਆਏਗਾ, ਇਸ ਬਾਰੇ ਏਮਸ ਦੇ ਡਾਕਟਰਾਂ ਨੇ ਹੁਣ ਤੱਕ ਕੋਈ ਜਵਾਬ ਨਹੀਂ ਦਿੱਤਾ ਹੈ।

ਕਾਮੇਡੀਅਨ ਰਾਜੂ ਸ਼੍ਰੀਵਾਸਤਵ ‘ਤੇ ਡਾਕਟਰਾਂ ਨੇ ਕਿਹਾ ਕਿ ਅਜੇ ਕੁਝ ਨਹੀਂ ਕਿਹਾ ਜਾ ਸਕਦਾ। ਡਾਕਟਰਾਂ ਦਾ ਅਜਿਹਾ ਬਿਆਨ ਕਾਮੇਡੀਅਨ ਦੇ ਪ੍ਰਸ਼ੰਸਕਾਂ ਨੂੰ ਡਰਾਉਣ ਵਾਲਾ ਹੈ। ਲਗਾਤਾਰ ਰਾਜੂ ਦੇ ਫੈਂਸ ਡਾਕਟਰਾਂ ਨੂੰ ਅਧਿਕਾਰਕ ਬਿਆਨ ਜਾਰੀ ਕਰਨ ਦੀ ਅਪੀਲ ਕਰ ਰਹੇ ਹਨ। ਕੁਝ ਦਿਨ ਪਹਿਲਾਂ ਸ਼ਤਰੂਘਣ ਸਿਨ੍ਹਾ ਨੇ ਵੀ ਆਪਣੇ ਇਕ ਟਵੀਟ ਜ਼ਰੀਏ ਏਮਸ ਪ੍ਰਸ਼ਾਸਨ ਤੋਂ ਕਾਮੇਡੀਅਨ ਦੀ ਸਿਹਤ ਨੂੰ ਲੈ ਕੇ ਤਾਜ਼ਾ ਬੁਲੇਟਿਨ ਜਾਰੀ ਕਰਨ ਨੂੰ ਕਿਹਾ ਸੀ।ਗੌਰਤਲਬ ਹੈ ਕਿ ਪਿਛਲੇ ਮਹੀਨੇ ਰਾਜੂ ਦੀ ਸਿਹਤ ਬਾਰੇ ਤਰ੍ਹਾਂ-ਤਰ੍ਹਾਂ ਦੀਆਂ ਖਬਰਾਂ ਚੱਲ ਰਹੀਆਂ ਸਨ। ਇਨ੍ਹਾਂ ਅਫਵਾਹਾਂ ਦੇ ਸਾਹਮਣੇ ਆਉਣ ਦੇ ਬਾਅਦ ਰਾਜੂ ਸ਼੍ਰੀਵਾਸਤਵ ਦੀ ਧੀ ਅੰਤਰਾ ਸ਼੍ਰੀਵਾਸਤਵ ਨੇ ਆਪਣੇ ਇੰਸਟਾਗ੍ਰਾਮ ਪੇਜ ‘ਤੇ ਪੋਸਟ ਸ਼ੇਅਰ ਕਰਦੇ ਹੋਏ ਫੈਂਸ ਨਾਲ ਸਿਰਫ ਪਰਿਵਾਰ ਦੇ ਬਿਆਨ ‘ਤੇ ਭਰੋਸਾ ਕਰਨ ਦੀ ਅਪੀਲ ਕੀਤੀ ਸੀ।ਦੱਸ ਦੇਈਏ ਕਿ ਰਾਜੂ ਹੋਟਲ ਦੇ ਜਿਮ ਵਿਚ ਸਵੇਰੇ ਵਰਕਆਊਟ ਕਰ ਰਹੇ ਸਨ। ਇਸ ਦੌਰਾਨ ਟ੍ਰੇਡਮਿਲ ‘ਤੇ ਦੌੜਦੇ ਸਮੇਂ ਉਨ੍ਹਾਂ ਨੂੰ ਦਿਲ ਵਿਚ ਦਰਦ ਹੋਇਆ ਤੇ ਹੇਠਾਂ ਡਿੱਗ ਗਏ ਸਨ। ਇਸ ਦੇ ਬਾਅਦ ਉਨ੍ਹਾਂ ਨੂੰ ਫੌਰਨ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਸੀ। ਰਾਜੂ ਨੇ 2014 ਵਿਚ ਭਾਜਪਾ ਜੁਆਇਨ ਕੀਤੀ ਸੀ। ਰਾਜੂ ਸ਼੍ਰੀਵਾਸਤਵ ਦੀ ਐਂਜੀਓਗ੍ਰਾਫੀ ਕੀਤੀ ਗਈ ਜਿਸ ਵਿਚ ਵੱਡੇ ਹਿੱਸੇ ਵਿਚ 100 ਫੀਸਦੀ ਬਲਾਕ ਮਿਲਿਆ ਸੀ। 

Leave a Reply

Your email address will not be published.