ਵਡੋਦਰਾ, 7 ਸਤੰਬਰ (ਏਜੰਸੀ)-ਉਦਘਾਟਨ ਦੇ ਕਰੀਬ ਦੋ ਸਾਲ ਬਾਅਦ, ਵਡੋਦਰਾ ‘ਚ ਇੱਕ ਓਵਰਬ੍ਰਿਜ ਨੇ ਸੁਰੱਖਿਆ ਸੰਬੰਧੀ ਚਿੰਤਾਵਾਂ ਨੂੰ ਵਧਾਉਂਦੇ ਹੋਏ ਮਹੱਤਵਪੂਰਨ ਢਾਂਚਾਗਤ ਸਮੱਸਿਆਵਾਂ ਪੈਦਾ ਕਰ ਦਿੱਤੀਆਂ ਹਨ।
ਸਾਵਲੀ ਦੇ ਨੇੜੇ ਸਮਲਾਯਾ ਜੰਕਸ਼ਨ ‘ਤੇ ਓਵਰਬ੍ਰਿਜ ‘ਤੇ, ਵੱਡੇ-ਵੱਡੇ ਟੋਏ ਕਥਿਤ ਤੌਰ ‘ਤੇ ਉੱਭਰ ਕੇ ਸਾਹਮਣੇ ਆਏ ਹਨ, ਜਿਸ ਵਿਚ ਮਜ਼ਬੂਤੀ ਦੀਆਂ ਪੱਟੀਆਂ ਦਿਖਾਈ ਦੇ ਰਹੀਆਂ ਹਨ, ਜਿਸ ਨਾਲ ਲੋਕਾਂ ਵਿਚ ਰੋਸ ਹੈ। ਇਹ ਪੁਲ ਖੇਤਰੀ ਉਦਯੋਗਿਕ ਇਕਾਈਆਂ ਅਤੇ ਆਵਾਜਾਈ ਲਈ ਮਹੱਤਵਪੂਰਨ ਹੈ।
ਅਪ੍ਰੈਲ 2022 ਵਿੱਚ ਬਣਾਇਆ ਗਿਆ, ਇਸ ਪੁਲ ਦਾ ਉਦੇਸ਼ ਨੇੜਲੇ ਉਦਯੋਗਿਕ ਖੇਤਰ ਤੋਂ ਭਾਰੀ ਆਵਾਜਾਈ ਨੂੰ ਸੰਭਾਲਣਾ ਸੀ। ਉਧਰ, ਵਸਨੀਕ ਅਤੇ ਰਾਹਗੀਰ ਹੁਣ ਕੰਮ ਦੀ ਘਟੀਆ ਕੁਆਲਿਟੀ ਲਈ ਠੇਕੇਦਾਰ ਦੀ ਆਲੋਚਨਾ ਕਰ ਰਹੇ ਹਨ ਅਤੇ ਸਖ਼ਤ ਕਾਰਵਾਈ ਦੀ ਮੰਗ ਜ਼ੋਰ ਸ਼ੋਰ ਨਾਲ ਹੋ ਰਹੀ ਹੈ। ਪੁਲ ਦੀ ਹਾਲਤ ਖ਼ਰਾਬ ਹੋਣ ਕਾਰਨ ਉਸਾਰੀ ਵਿੱਚ ਕਥਿਤ ਲਾਪਰਵਾਹੀ ਹੁਣ ਜੱਗ ਜ਼ਾਹਰ ਹੋ ਰਹੀ ਹੈ।
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਵੱਡੇ-ਵੱਡੇ ਟੋਇਆਂ ਕਾਰਨ ਹਾਦਸਿਆਂ ਦਾ ਖਤਰਾ ਬਣਿਆ ਹੋਇਆ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਸਬੰਧਤ ਅਧਿਕਾਰੀਆਂ ਨੂੰ ਸ਼ਿਕਾਇਤਾਂ ਕਰਨ ਦੇ ਬਾਵਜੂਦ ਕੋਈ ਸੁਧਾਰਾਤਮਕ ਕਦਮ ਨਹੀਂ ਚੁੱਕੇ ਗਏ, ਜਿਸ ਕਾਰਨ ਨਿਰਾਸ਼ਾ ਵਧ ਰਹੀ ਹੈ।
ਇਸ ਤੋਂ ਪਹਿਲਾਂ ਹੜ੍ਹਾਂ ਦੀ ਮਾਰ ਝੱਲ ਰਹੇ ਵਸਨੀਕ