2020 ਵਿਚ  ਅਲਬਰਟਾ ਦੀਆਂ ਆਟੋ ਇੰਸ਼ੋਰੈਂਸ ਕੰਪਨੀਆਂ ਨੇ 1 ਬਿਲੀਅਨ ਡਾਲਰ ਤੋਂ ਵੱਧ ਮੁਨਾਫਾ ਕਮਾਇਆ

ਅਲਬਰਟਾ : ਅਲਬਰਟਾ ਆਟੋ ਬੀਮਾ ਪ੍ਰੋਵਾਇੰਡਰਸ ਨੇ 2020 ਵਿਚ ਭੁਗਤਾਨ ਵਜੋਂ 1 ਅਰਬ ਡਾਲਰ ਤੋਂ ਵੱਧ ਇਕੱਠਾ ਕੀਤਾ ਹੈ।

ਪ੍ਰੋਵਿੰਸ ਵੱਲੋਂ ਜਾਰੀ ਰਿਪੋਰਟ ਦੇ ਵਿਚ ਇਹ ਗੱਲ ਕਹੀ ਗਈ ਹੈ। ਬੀਮਾ ਸੁਪਰਡੈਂਟ 2020 ਦੀ ਸਾਲਾਨਾ ਰਿਪੋਰਟ ਅਨੁਸਾਰ ਪ੍ਰੋਵਾਇਡਰਸ ਨੇ 5.81 ਬਿਲੀਅਨ ਡਾਲਰ ਪ੍ਰੀਮੀਅਮ ਇਕੱਠੇ ਕੀਤੇ ਅਤੇ 4.489 ਬਿਲੀਅਨ ਡਾਲਰ ਦਾਅਵਿਆਂ ਦਾ ਭੁਗਤਾਨ ਕੀਤਾ। ਨਤੀਜੋ ਵਜੋਂ 1.321 ਬਿਲੀਅਨ ਦਾ ਮੁਨਾਫਾ ਕਮਾਇਆ। ਇਹ ਮਾਰਜਿਨ 1.152 ਬਿਲੀਅਨ ਡਾਲਰ ਦੇ 2019 ਅਤੇ 974 ਮਿਲੀਅਨ ਡਾਲਰ ਦੇ 2018 ਦੇ ਮੁਨਾਫੇ ਨਾਲੋਂ ਵੱਧ ਹੈ। ਪਿਛਲੇ ਤਿੰਨ ਸਾਲਾਂ ਵਿਚ ਪ੍ਰੀਮੀਅਮ ਅਤੇ ਦਾਅਵੇ ਦੋਵੇਂ ਹਰ ਸਾਲੇ ਵਧੇ ਹਨ।
ਐਨ. ਡੀ. ਪੀ. ਊਰਜਾ ਆਲੋਚਕ ਕੈਥਲੀਨ ਗੈਨਲੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਬੀਮਾ ਕੰਪਨੀਆਂ ਯੂਸੀਪੀ ਨੀਤੀਆਂ ਦੀ ਮਦਦ ਨਾਲ ਅਲਬਰਟਾ ਡਰਾਈਵਰਾਂ ਦੀ ਬਦੌਲਤ ਲੱਖਾਂ ਡਾਲਰ ਕਮਾ ਰਹੀਆਂ ਹਨ। ਪ੍ਰੀਮੀਅਰ ਜੇਸਨ ਕੈਨੀ ਨੇ ਪਿਛਲੀ ਐਨ. ਡੀ. ਪੀ. ਸਰਕਾਰ ਦੁਆਰਾ ਲਾਗੂ ਕੀਤੇ ਜਾਣ ਤੋਂ ਬਾਅਦ 2019 ਵਿਚ ਆਟੋ ਬੀਮਾਕਰਤਾਵਾਂ ’ਤੇ ਦਰ ਵਾਧੇ ਦੀ ਕੈਪ ਨੂੰ ਰੱਦ ਕਰ ਦਿੱਤਾ।

Leave a Reply

Your email address will not be published. Required fields are marked *