2 ਸਾਲ ਬਾਅਦ ਦਿਲਜੀਤ ਦੋਸਾਂਝ ਵੱਲੋਂ ਵਰਲਡ ਟੂਰ ਦਾ ਐਲਾਨ

2 ਸਾਲ ਬਾਅਦ ਦਿਲਜੀਤ ਦੋਸਾਂਝ ਵੱਲੋਂ ਵਰਲਡ ਟੂਰ ਦਾ ਐਲਾਨ

ਦਿਲਜੀਤ ਦੋਸਾਂਝ ਆਪਣੀ ਗਾਇਕੀ, ਐਕਟਿੰਗ ਟੈਲੇਂਟ ਤੇ ਨਰਮ ਸੁਭਾਅ ਕਰਕੇ ਕਰੋੜਾਂ ਦਿਲਾਂ `ਤੇ ਰਾਜ ਕਰਦੇ ਹਨ।

ਹੁਣ ਦਿਲਜੀਤ ਦੇ ਫ਼ੈਨਜ਼ ਲਈ ਅਸੀਂ ਖ਼ੁਸ਼ਖ਼ਬਰੀ ਲੈਕੇ ਆਏ ਹਾਂ। ਜੀ ਹਾਂ, ਪੰਜਾਬੀ ਸਿੰਗਰ ਤੇ ਐਕਟਰ ਦਿਜਲੀਤ ਦੋਸਾਂਝ ਨੇ ਵਰਲਡ ਟੂਰ ਦਾ ਐਲਾਨ ਕੀਤਾ ਹੈ। ਖ਼ਾਸ ਗੱਲ ਇਹ ਹੈ ਕਿ ਦਿਲਜੀਤ ਨੇ ਆਪਣੇ ਫ਼ੈਨਜ਼ ਦੀ ਸਪੈਸ਼ਲ ਡਿਮਾਂਡ ;ਤੇ ਇਹ ਕੰਸਰਟ ਇੰਡੀਆ ਤੋਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।

ਦੱਸ ਦਈਏ ਕਿ 2 ਸਾਲਾਂ ਬਾਅਦ ਦਿਲਜੀਤ ਕੋਈ ਮਿਊਜ਼ਿਕ ਕੰਸਰਟ ਕਰਨ ਜਾ ਰਹੇ ਹਨ। ਦਰਅਸਲ, 2020 ਚ ਦਿਲਜੀਤ ਦਾ ਮੁੰਬਈ ਕੰਸਰਟ ਕੋਰੋਨਾ ਦੌਰਾਨ ਲੌਕਡਾਊਨ ਲੱਗਣ ਕਰਕੇ ਕੈਂਸਲ ਹੋ ਗਿਆ ਸੀ ਤੇ ਹੁਣ ਦੋ ਸਾਲਾਂ ਬਾਅਦ ਇਹ ਕੰਸਰਟ ਮੁੜ ਤੋਂ ਸ਼ੁਰੂ ਹੋ ਰਿਹਾ ਹੈ।

ਦਿਲਜੀਤ ਨੇ ਆਪਣੇ ਇੰਸਟਾਗ੍ਰਾਮ ਪੇਜ `ਤੇ ਸਟੋਰੀ ਸ਼ੇਅਰ ਕਰ ਆਪਣੇ ਫ਼ੈਨਜ਼ ਨਾਲ ਇਹ ਜਾਣਕਾਰੀ ਸਾਂਝਾ ਕੀਤੀ। ਇਸ ਦੌਰਾਨ ਉਨ੍ਹਾਂ ਨੇ ਵਰਲਡ ਟੂਰ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਫ਼ੈਨਜ਼ ਨੂੰ ਇਹ ਵਾਅਦਾ ਵੀ ਕੀਤਾ ਕਿ ਵਰਲਡ ਟੂਰ ਤੋਂ ਪਹਿਲਾਂ ਵੱਡੇ ਪੱਧਰ ਤੇ ਇੱਕ ਕੰਸਰਟ ਉਹ ਇੰਡੀਆ `ਚ ਕਰਨਗੇ, ਜਿਸ ਵਿਚ ਪੰਜਾਬ ਵੀ ਸ਼ਾਮਲ ਹੈ।ਇਨ੍ਹਾਂ ਦੇਸ਼ਾਂ `ਚ ਕਰਨਗੇ ਮਿਊਜ਼ਿਕ ਕੰਸਰਟ

ਕੋਰੋਨਾ ਮਹਾਮਾਰੀ ਤੋਂ ਬਾਅਦ ਤਕਰੀਬਨ 2 ਸਾਲਾਂ ਬਾਅਦ ਦਿਲਜੀਤ ਨੇ ਕੰਸਰਟ ਕਰਨ ਦਾ ਐਲਾਨ ਕੀਤਾ ਹੈ। ਆਪਣੇ ਫ਼ੈਨਜ਼ ਨਾਲ ਜਾਣਕਾਰੀ ਸਾਂਝਾ ਕਰਦਿਆਂ ਉਨ੍ਹਾਂ ਦਸਿਆ ਕਿ ਉਹ ਯੂਰੋਪ, ਇੰਗਲੈਂਡ, ਆਸਟ੍ਰੇਲੀਆ, ਅਮਰੀਕਾ, ਨਿਊ ਜ਼ੀਲੈਂਡ `ਚ ਕੰਸਰਟ ਕਰਨ ਜਾ ਰਹੇ ਹਨ, ਪਰ ਸ਼ੁਰੂਆਤ ਉਹ ਇੰਡੀਆ ਤੋਂ ਕਰਨਗੇ।ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਉਹ ਵੱਡੇ ਲੈਵਲ ਦਾ ਕੰਸਰਟ ਪੰਜਾਬ ;`ਚ ਵੀ ਕਰਨਗੇ।ਦਿਲਜੀਤ ਨੇ ਆਪਣੇ ਇੱਕ ਫ਼ੈਨ ਦੇ ਸਵਾਲ ਨੂੰ ਇੰਸਟਾ ਸਟੋਰੀ `ਚ ਸ਼ੇਅਰ ਕਰਦਿਆਂ ਜਵਾਬ ਦਿਤਾ ਕਿ ਉਨ੍ਹਾਂ ਦੇ ਵਰਲਡ ਟੂਰ ਪਲਾਨ `ਚ ਪੰਜਾਬ ਦਾ ਵੀ ਨਾਂ ਸ਼ਾਮਲ ਹੈ। ਉਹ ਪੰਜਾਬ `ਚ ਪੱਕਾ ਇੱਕ ਕੰਸਰਟ ਵੱਡੇ ਲੈਵਲ `ਤੇ ਜ਼ਰੂਰ ਕਰਨਗੇ। ਇਸ ਦੇ ਨਾਲ ਹੀ ਦਿਲਜੀਤ ਨੇ ਦੱਸਿਆ ਕਿ ਇਹ ਕੰਸਰਟ ਜਲੰਧਰ ਦੇ ਨੇੜੇ ਕਿਸੇ ਜਗ੍ਹਾ `ਤੇ ਹੋ ਸਕਦਾ ਹੈ। ਕਾਬਿਲੇਗ਼ੌਰ ਹੈ ਕਿ ਅੱਜ ਤੱਕ ਕਦੇ ਵੀ ਕਿਸੇ ਪੰਜਾਬੀ ਸਿੰਗਰ ਨੇ ਪੰਜਾਬ `ਚ ਵੱਡੇ ਲੈਵਲ ਦਾ ਕੰਸਰਟ ਨਹੀਂ ਕੀਤਾ। ਦਿਲਜੀਤ ਇਹ ਕਰਨ ਵਾਲੇ ਪਹਿਲੇ ਸਿੰਗਰ ਹੋਣਗੇ। ਉਨ੍ਹਾਂ ਨੇ ਆਪਣੇ ਫ਼ੈਨਜ਼ ਦੀ ਡਿਮਾਂਡ ਨੂੰ ਮੰਨਦੇ ਹੋਏ ਇਹ ਫ਼ੈਸਲਾ ਲਿਆ ਹੈ।

17 ਤਰੀਕ ਤੋਂ ਸ਼ੁਰੂ ਹੋ ਸਕਦਾ ਹੈ ਕੰਸਰਟਦਿਲਜੀ ਨੇ ਇੰਸਟਾ ਸਟੋਰੀ `ਚ ਲਿਖਿਆ ਕਿ 17 ਮਾਰਚ ਤੋਂ ਬਾਅਦ ਉਹ ਤੇ ਉਨ੍ਹਾਂ ਪੂਰਾ ਬੈਂਡ ਕੰਸਰਟ ਕਰਨ ਲਈ ਤਿਆਰ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀਆਂ ਹਾਲੇ 3 ਰਿਹਰਸਲਾਂ ਬਾਕੀ ਹਨ। ਇਸ ਤੋਂ ਬਾਅਦ ਉਹ ਪੂਰੀ ਦੁਨੀਆ `ਚ ਧੂਮਾਂ ਪਾਉਂਦੇ ਨਜ਼ਰ ਆਉਣਗੇ।

ਦਿਲਜੀਤ ਆਪਣੇ ਵਰਲਡ ਟੂਰ ਤੇ ਇੰਡੀਆ ਤੇ ਪੰਜਾਬ ਦੇ ਮਿਊਜ਼ਿਕ ਕੰਸਰਟ ਨੂੰ ਲੈਕੇ ਕਾਫ਼ੀ ਉਤਸ਼ਾਹਤ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਕਿਹਾ ਕਿ, “ਦੋ ਸਾਲਾਂ ਦਾ ਗਾਹ ਹੁਣ ਇਕੱਠਾ ਹੀ ਪਵੇਗਾ।” ਇਸ ਦੇ ਨਾਲ ਹੀ ਉਨ੍ਹਾਂ ਨੇ ਫ਼ੈਨਜ਼ ਨੂੰ ਇਹ ਵੀ ਦਸਿਆ ਕਿ ਇਸ ਵਾਰ ਉਨ੍ਹਾਂ ਨੇ ਪਿਛਲੇ ਵਾਰ ਨਾਲੋਂ ਜ਼ਿਆਦਾ ਤਿਆਰੀ ਕੀਤੀ ਹੈ। ਇਸ ਵਾਰ ਉਨ੍ਹਾਂ ਨੇ ਸਟੇਜ ਨੂੰ ਸਜਾਉਣ ਲਈ ਵੀ ਖ਼ਾਸੀ ਪਲਾਨਿੰਗ ਕੀਤੀ ਹੈ।

ਸਟੇਜ ਨੂੰ ਲੈਕੇ ਦਿਲਜੀ ਨੇ ਦਸਿਆ ਕਿ ਉਨ੍ਹਾਂ ਦੇ ਫ਼ੈਨਜ਼ ਕੰਸਰਟ ਦੇ ਸਟੇਜ ਨੂੰ ਦੇਖ ਕੇ ਹੈਰਾਨ ਰਹਿ ਜਾਣਗੇ। ਦੋ ਬਾਅਦ ਉਹ ਕੰਸਰਟ ਕਰ ਰਹੇ ਹਨ ਤਾਂ ਕੰਸਰਟ ਵਿੱਚ ਇਨ੍ਹਾਂ ਕੁ ਧਮਾਕਾ ਤਾਂ ਬਣਦਾ।

ਜ਼ਿਕਰਯੋਗ ਹੈ ਕਿ ਦਿਲਜੀਤ ਦੋਸਾਂਝ ਸੋਸ਼ਲ ਮੀਡੀਆ `ਤੇ ਕਾਫ਼ੀ ਐਕਟਿਵ ਰਹਿੰਦੇ ਹਨ। ਉਹ ਹਰ ਗੱਲ ਆਪਣੇ ਫ਼ੈਨਜ਼ ਨਾਲ ਸਾਂਝੀ ਕਰਦੇ ਹਨ। ਇਸ ਦੇ ਨਾਲ ਹੀ ਦਿਲਜੀਤ ਦੀ ਖ਼ਾਸ ਗੱਲ ਇਹ ਵੀ ਹੈ ਕਿ ਉਹ ਆਪਣੇ ਫ਼ੈਨਜ਼ ਤੋਂ ਰਾਏ ਜ਼ਰੂਰ ਲੈਂਦੇ ਹਨ। ਸ਼ਾਇਦ ਇਸੇ ਕਰਕੇ ਉਨ੍ਹਾਂ ਜ਼ਬਰਦਸਤ ਫ਼ੈਨ ਫ਼ਾਲੋਇੰਗ ਹੈ।

ਦੱਸ ਦਈਏ ਕਿ ਦਿਲਜੀਤ ਦੇ ਇੰਸਟਾਗ੍ਰਾਮ ;ਤੇ 12.8 ਮਿਲੀਅਨ ਯਾਨਿ 1 ਕਰੋੜ 28 ਲੱਖ ਫ਼ਾਲੋਅਰ ਹਨ। ਹੁਣ ਤੱਕ ਕਿਸੇ ਪੰਜਾਬੀ ਸੈਲੇਬ੍ਰਿਟੀ ਸੋਸ਼ਲ ਮੀਡੀਆ `ਤੇ ਇੰਨੀ ਫ਼ੈਨ ਫ਼ਾਲੋਇੰਗ ਦੇਖਣ ਨੂੰ ਨਹੀਂ ਮਿਲੀ ਹੈ।ਜ਼ਾਹਰ ਹੈ ਕਿ ਉਨ੍ਹਾਂ ਦੇ ਫ਼ੈਨਜ਼ ਉਨ੍ਹਾਂ ਦੇ ਕੰਸਰਟ ਲਈ ਬੇਸਵਰੀ ਨਾਲ ਇੰਤਜ਼ਰ ਕਰ ਰਹੇ ਹਨ ਤੇ ਹੁਣ ਜਲਦ ਹੀ ਉਨ੍ਹਾਂ ਦਾ ਇੰਤਜ਼ਾਰ ਖ਼ਤਮ ਹੋਣ ਜਾ ਰਿਹਾ ਹੈ।

Leave a Reply

Your email address will not be published.