16 ਸਾਲਾ ਟੀਵੀ ਸਟਾਰ ਕੈਲੀਆ ਪੋਸੀ ਦੀ ਮੌਤ ਬਣੀ ਰਹੱਸ

ਅਮਰੀਕਾ : ਅਮਰੀਕਾ ਦੇ ਮਸ਼ਹੂਰ ਟੈਲੀਵਿਜ਼ਨ ਰਿਐਲਿਟੀ ਸ਼ੋਅ ਟੌਡਲਰਜ਼ ਐਂਡ ਟਾਇਰਾਸ ਦੀ ਫੇਮ ਸਟਾਰ 16 ਸਾਲਾ ਕਾਲੀਆ ਪੋਸੀ ਦੀ ਖੁਦਕੁਸ਼ੀ ਨੇ ਅਮਰੀਕੀ ਪ੍ਰਸ਼ਾਸਨ ਨੂੰ ਝੰਜੋੜ ਕੇ ਰੱਖ ਦਿੱਤਾ ਹੈ।

ਪੋਸੀ ਨੇ 19 ਅਪ੍ਰੈਲ ਨੂੰ ਆਪਣਾ 16ਵਾਂ ਜਨਮਦਿਨ ਮਨਾਇਆ, ਜਦਕਿ ਇਸ ਹਫ਼ਤੇ ਦੇ ਅਖ਼ੀਰ `ਚ ਉਹ ਪ੍ਰੋਮ ਨਾਈਟ ਵਿੱਚ ਵੀ ਸ਼ਾਮਲ ਹੋਈ।

ਪਰਿਵਾਰ ਦਾ ਕਹਿਣਾ ਹੈ ਕਿ ਉਹ ਕਿਸੇ ਗੱਲ ਨੂੰ ਲੈ ਕੇ ਪਰੇਸ਼ਾਨ ਸੀ। ਇਕ ਅਧਿਕਾਰੀ ਨੇ ਅਮਰੀਕੀ ਮੀਡੀਆ ਡੇਲੀਮੇਲ ਡਾਟ ਕਾਮ ਨੂੰ ਦੱਸਿਆ ਕਿ ਸੋਮਵਾਰ ਨੂੰ ਵਾਸ਼ਿੰਗਟਨ ਸਟੇਟ ਦੇ ਪਾਰਕ ‘ਚ ਖੜ੍ਹੀ ਕਾਰ ‘ਚੋਂ ਉਸ ਦੀ ਲਾਸ਼ ਮਿਲੀ। ਪਹਿਲਾਂ ਮੰਨਿਆ ਜਾ ਰਿਹਾ ਸੀ ਕਿ ਇਹ ਹਾਦਸਾ ਹੋਵੇਗਾ ਪਰ ਬਾਅਦ ‘ਚ ਪਤਾ ਲੱਗਾ ਕਿ ਪੋਸੀ ਨੇ ਖੁਦਕੁਸ਼ੀ ਕਰ ਲਈ ਹੈ। ਕੈਲੀਆ ਦੀ ਮਾਂ, ਮਾਰਸੀ ਪੋਸੀ ਨੇ ਫੇਸਬੁੱਕ ‘ਤੇ ਆਪਣੀ ਬੇਟੀ ਨਾਲ ਕਈ ਫੋਟੋਆਂ ਸਾਂਝੀਆਂ ਕਰਦੇ ਹੋਏ ਲਿਖਿਆ: “ਮੇਰੇ ਕੋਲ ਕੋਈ ਸ਼ਬਦ ਜਾਂ ਵਿਚਾਰ ਨਹੀਂ ਹਨ। ਇੱਕ ਸੁੰਦਰ ਬੱਚੀ ਚਲੀ ਗਈ ਹੈ।” ਪੋਸੀ ਦੀ ਖੁਦਕੁਸ਼ੀ ਤੋਂ ਬਾਅਦ, ਪਰਿਵਾਰ ਨੇ ਕੈਲੀਆ ਪੋਸੀ ਟੀਨ ਕ੍ਰਾਈਸਿਸ ਇੰਟਰਵੈਂਸ਼ਨ ਫੰਡ ਦੀ ਸਥਾਪਨਾ ਕੀਤੀ ਹੈ ਤਾਂ ਜੋ ਹੋਰ ਬੱਚੇ ਇਹ ਕਦਮ ਨਾ ਚੁੱਕਣ। 

ਪੋਸੀ ਦੀ ਮਾਂ ਨੇ ਇੱਕ ਟੋਲ-ਫ੍ਰੀ ਨੰਬਰ 1-800-273-8255 ਜਾਰੀ ਕੀਤਾ, ਲਿਖਿਆ ਕਿ ਜੇਕਰ ਤੁਹਾਡੇ ਮਨ ਵਿੱਚ ਖ਼ੁਦਕੁਸ਼ੀ ਦੇ ਖ਼ਿਆਲ ਆ ਰਹੇ ਹਨ, ਤਾਂ ਸੁਸਾਈਡ ਪ੍ਰੀਵੈਂਸ਼ਨ ਲਾਈਫਲਾਈਨ ਨੂੰ ਕਾਲ ਕਰੋ। ਪੋਸੀ ਦੇ ਦੋਸਤਾਂ ਨੇ ਕਿਹਾ ਕਿ ਪੋਸੀ ਇੱਕ ਚਾਈਲਡ ਸਟਾਰ ਸੀ, ਕਈਆਂ ਲਈ ਰੋਲ ਮਾਡਲ ਸੀ। ਉਹ ਮਾਨਸਿਕ ਸਿਹਤ ਨਾਲ ਜੂਝ ਰਹੀ ਸੀ, ਪਰ ਉਹ ਸਾਰੇ ਇਸ ਗੱਲ ਤੋਂ ਅਣਜਾਣ ਸਨ ਕਿ ਉਹ ਕਿੰਨਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਸੀ।

ਵਾਸ਼ਿੰਗਟਨ ਸਟੇਟ ਪੁਲਿਸ ਨੇ ਡੇਲੀਮੇਲ ਡਾਟ ਕਾਮ ਨੂੰ ਪੁਸ਼ਟੀ ਕੀਤੀ ਕਿ ਉਹ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਕਾਲੀਆ ਪੋਸੀ ਨੇ ਖੁਦਕੁਸ਼ੀ ਕਿਉਂ ਕੀਤੀ।

ਕੈਲੀਆ ਪੋਸੀ ਦੀ ਲਾਸ਼ ਵਾਸ਼ਿੰਗਟਨ ਸਟੇਟ ਪਾਰਕ ਵਿੱਚ ਖੜੀ ਕਾਰ ਦੇ ਅੰਦਰ ਮਿਲੀ। ਪਹਿਲਾਂ ਤਾਂ ਇਸ ਨੂੰ ਹਾਦਸਾ ਮੰਨਿਆ ਜਾ ਰਿਹਾ ਸੀ ਪਰ ਬਾਅਦ ‘ਚ ਪਤਾ ਲੱਗਾ ਕਿ ਪੋਸੀ ਨੇ ਖੁਦਕੁਸ਼ੀ ਕੀਤੀ ਹੈ।

ਪੋਸੀ ਦੀ ਮਾਂ ਨੇ ਦੱਸਿਆ ਕਿ ਹਾਈ ਸਕੂਲ ਤੋਂ ਬਾਅਦ ਉਹ ਹਵਾਬਾਜ਼ੀ ਦੀ ਪੜ੍ਹਾਈ ਕਰਨਾ ਚਾਹੁੰਦੀ ਸੀ ਅਤੇ ਕਮਰਸ਼ੀਅਲ ਪਾਇਲਟ ਬਣਨਾ ਚਾਹੁੰਦੀ ਸੀ।

ਪੋਸੀ ਨੇ ਫਰਵਰੀ ਵਿੱਚ ਮਿਸ ਵਾਸ਼ਿੰਗਟਨ ਟੀਨ ਯੂਐਸਏ ਦੇ ਖਿਤਾਬ ਲਈ ਕੋਸ਼ਿਸ਼ ਕੀਤੀ ਸੀ। ਹਾਲਾਂਕਿ ਉਸ ਨੂੰ ਤਾਜ ਨਹੀਂ ਮਿਲਿਆ। ਪਰ ਪਿਛਲੇ ਸਾਲ ਉਸ ਨੇ ਮਿਸ ਲਿੰਡਨ ਟੀਨ ਯੂਐਸਏ ਦਾ ਖਿਤਾਬ ਜ਼ਰੂਰ ਜਿੱਤਿਆ ਸੀ।ਪੋਸੀ ਨੇ ਬਾਲ ਕਲਾਕਾਰ ਦੇ ਤੌਰ ‘ਤੇ ਰਿਐਲਿਟੀ ਸ਼ੋਅ ਟੌਡਲਰਜ਼ ਐਂਡ ਟਾਇਰਾਸ ਵਿੱਚ ਹਿੱਸਾ ਲਿਆ। ਇਹ ਸ਼ੋਅ 2009 ਤੋਂ 2013 ਤੱਕ 7 ਸੀਜ਼ਨਾਂ ਲਈ ਚੱਲਿਆ। ਪੋਸੀ ਨੇ ਤਿੰਨ ਸਾਲ ਦੀ ਉਮਰ ਵਿੱਚ ਮੁਕਾਬਲਾ ਕਰਨਾ ਸ਼ੁਰੂ ਕਰ ਦਿੱਤਾ। ਉਹ ਟੌਡਲਰਸ ਅਤੇ ਟਾਇਰਾਸ ‘ਤੇ ਇੱਕ ਹਿੱਸੇ ਦੇ ਦੌਰਾਨ ਇੱਕ ਪ੍ਰਸਿੱਧ ਮੀਮ ਬਣ ਗਈ।

Leave a Reply

Your email address will not be published. Required fields are marked *