10 ਜੂਨ ਨੂੰ ਵੱਡੇ ਪਰਦੇ ‘ਤੇ ਰਿਲੀਜ਼ ਹੋਵੇਗੀ ‘ਪ੍ਰਿਥਵੀਰਾਜ’

Home » Blog » 10 ਜੂਨ ਨੂੰ ਵੱਡੇ ਪਰਦੇ ‘ਤੇ ਰਿਲੀਜ਼ ਹੋਵੇਗੀ ‘ਪ੍ਰਿਥਵੀਰਾਜ’
10 ਜੂਨ ਨੂੰ ਵੱਡੇ ਪਰਦੇ ‘ਤੇ ਰਿਲੀਜ਼ ਹੋਵੇਗੀ ‘ਪ੍ਰਿਥਵੀਰਾਜ’

ਇਤਿਹਾਸਕ ਫਿਲਮ ‘ਪ੍ਰਿਥਵੀਰਾਜ’ ਦੀ ਰਿਲੀਜ਼ ਡੇਟ ਸਾਹਮਣੇ ਆ ਗਈ ਹੈ। ਅਕਸ਼ੇ ਕੁਮਾਰ, ਮਾਨੁਸ਼ੀ ਛਿੱਲਰ ਸਟਾਰਰ ਫਿਲਮ 10 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਭਾਰਤ ਦੇ ਮਹਾਨ ਯੋਧੇ ਪ੍ਰਿਥਵੀਰਾਜ ਦੇ ਜੀਵਨ ‘ਤੇ ਬਣ ਰਹੀ ਫਿਲਮ ‘ਚ ਸੋਨੂੰ ਸੂਦ ਵੀ ਅਹਿਮ ਭੂਮਿਕਾ ਨਿਭਾਉਣ ਜਾ ਰਹੇ ਹਨ। 
ਯਸ਼ਰਾਜ ਫਿਲਮਜ਼ ਦੇ ਬੈਨਰ ਹੇਠ ਬਣ ਰਹੀ ਫਿਲਮ ‘ਚ ਸੋਨੂੰ ਚੰਦ ਵਰਦਾਈ ਦਾ ਕਿਰਦਾਰ ਨਿਭਾਉਣ ਜਾ ਰਿਹਾ ਹੈ। ਫਿਲਮ ਦਾ ਮੋਸ਼ਨ ਪੋਸਟਰ ਵੀ YRF ਦੇ ਅਧਿਕਾਰਤ ਟਵਿੱਟਰ ਅਕਾਊਂਟ ‘ਤੇ ਪੋਸਟ ਕੀਤਾ ਗਿਆ ਹੈ। ਪੋਸਟਰ ‘ਚ ਸੋਨੂੰ ਸੂਦ ਚੰਦ ਵਰਦਾਈ ਦੇ ਕਿਰਦਾਰ ‘ਚ ਨਜ਼ਰ ਆ ਰਹੇ ਹਨ। ਅਦਾਕਾਰ ਨੂੰ ਇਸ ਭੂਮਿਕਾ ਵਿੱਚ ਦੇਖਣਾ ਅਸਲ ਵਿੱਚ ਸਾਰਿਆਂ ਲਈ ਇੱਕ ਵੱਡਾ ਸਰਪ੍ਰਾਈਜ਼ ਹੈ। ਪ੍ਰਿਥਵੀਰਾਜ ਵਰਗੇ ਮਹਾਨ ਯੋਧੇ ‘ਤੇ ਬਣੀ ਇਹ ਫਿਲਮ ਤਿੰਨ ਭਾਸ਼ਾਵਾਂ ਹਿੰਦੀ, ਤਾਮਿਲ ਅਤੇ ਤੇਲਗੂ ‘ਚ ਰਿਲੀਜ਼ ਹੋਵੇਗੀ।

ਫਿਲਮ ਦੀ ਰਿਲੀਜ਼ ਡੇਟ 10 ਜੂਨ ਰੱਖੀ ਗਈ ਹੈ ਕਿਉਂਕਿ ਇਸ ਦਿਨ ਯਸ਼ਰਾਜ ਫਿਲਮਜ਼ ਦੇ 50 ਸਾਲ ਪੂਰੇ ਹੋ ਰਹੇ ਹਨ। ਅਜਿਹੇ ਖਾਸ ਮੌਕੇ ‘ਤੇ ਯਸ਼ਰਾਜ ਫਿਲਮਜ਼ ਨੇ ਪ੍ਰਿਥਵੀ ਨੂੰ ਰਿਲੀਜ਼ ਕਰਨ ਦਾ ਫੈਸਲਾ ਕੀਤਾ ਹੈ। ਫਿਲਮ ਦੇ ਰਿਲੀਜ਼ ਹੋਣ ਤੋਂ ਪਹਿਲਾਂ ਹੀ ਇਸ ਦੇ ਨਾਂ ਨੂੰ ਲੈ ਕੇ ਕਾਫੀ ਵਿਵਾਦ ਹੋਇਆ ਹੈ। ਹਾਲਾਂਕਿ ਸਮੇਂ ਦੇ ਨਾਲ ਇਹ ਮਾਮਲਾ ਸ਼ਾਂਤ ਹੁੰਦਾ ਨਜ਼ਰ ਆ ਰਿਹਾ ਹੈ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕਿਸੇ ਇਤਿਹਾਸਕ ਕਹਾਣੀ ਨੂੰ ਪਰਦੇ ‘ਤੇ ਦਿਖਾਇਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਵੀ ਬਾਲੀਵੁੱਡ ਇਸ ਤਰ੍ਹਾਂ ਦੀਆਂ ਕਈ ਫਿਲਮਾਂ ਬਣਾ ਚੁੱਕਾ ਹੈ। ਪਰ ਦੇਖਣਾ ਹੋਵੇਗਾ ਕਿ ਅਕਸ਼ੈ ਕੁਮਾਰ, ਸੋਨੂੰ ਸੂਦ, ਮਾਨੁਸ਼ੀ ਛਿੱਲਰ ਅਤੇ ਸੰਜੇ ਦੱਤ ਆਪਣੇ ਕਿਰਦਾਰਾਂ ਨੂੰ ਪਰਦੇ ‘ਤੇ ਲੋਕਾਂ ਦੇ ਸਾਹਮਣੇ ਕਿਵੇਂ ਰੱਖਦੇ ਹਨ। 

Leave a Reply

Your email address will not be published.