1 ਕਰੋੜ ‘ਚ ਹੋਇਆ ਸੀ ਮੂਸੇਵਾਲਾ ਦੇ ਕਤਲ ਦਾ ਸੌਦਾ!

1 ਕਰੋੜ ‘ਚ ਹੋਇਆ ਸੀ ਮੂਸੇਵਾਲਾ ਦੇ ਕਤਲ ਦਾ ਸੌਦਾ!

ਮੋਹਾਲੀ : ਮੂਸੇਵਾਲਾ ਕਤਲਕਾਂਡ ‘ਚ ਨਵਾਂ ਅਪਡੇਟ ਸਾਹਮਣੇ ਆਇਆ ਹੈ। ਕਤਲ ਦਾ ਸੌਦਾ 1 ਕਰੋੜ ਰੁਪਏ ਵਿਚ ਹੋਇਆ ਸੀ।

ਇਸ ਵਿਚ ਹਰ ਸ਼ਾਰਪ ਸ਼ੂਟਰ ਨੂੰ 5-5 ਲੱਖ ਰੁਪਏ ਮਿਲੇ। ਬਾਕੀ ਪੈਸਾ ਦੂਜੇ ਮਦਦਗਾਰਾਂ ਨੂੰ ਮਿਲਿਆ। 29 ਮਈ ਨੂੰ ਜਿਸ ਦਿਨ ਮੂਸੇਵਾਲਾ ਦੀ ਹੱਤਿਆ ਹੋਇਆ, ਹਤਿਆਰਿਆਂ ਕੋਲ 10 ਲੱਖ ਦਾ ਕੈਸ਼ ਸੀ। ਇਹ ਉਨ੍ਹਾਂ ਦੀ ਗੱਡੀ ਵਿਚ ਸੀ। ਇਹ ਕੈਸ਼ ਕੈਨੇਡਾ ਬੈਠੇ ਲਾਰੈਂਸ ਗੈਂਗ ਦੇ ਗੈਂਗਸਟਰ ਗੋਲਡੀ ਬਰਾੜ ਨੇ ਭਿਜਵਾਇਆ ਸੀ।ਸ਼ਾਰਪ ਸ਼ੂਟਰ ਪ੍ਰਿਯਵਰਤ ਫੌਜੀ ਤੇ ਕਸ਼ਿਸ਼ ਤੋਂ ਹੋਈ ਪੁੱਛਗਿਛ ਵਿਚ ਇਹ ਵੱਡਾ ਖੁਲਾਸਾ ਹੋਇਆ ਹੈ। ਪੁਲਿਸ ਹੁਣ ਉਨ੍ਹਾਂ ਤੋਂ ਕੈਸ਼ ਰਿਕਵਰ ਕਰਨ ਵਿਚ ਲੱਗੀ ਹੋਈ ਹੈ। ਹਾਲਾਂਕਿ ਪੁਲਿਸ ਅਜੇ ਕੈਸ਼ ਰਿਕਵਰੀ ਤੋਂ ਪਹਿਲਾਂ ਅਧਿਕਾਰਕ ਤੌਰ ‘ਤੇ ਕੁਝ ਵੀ ਕਹਿਣ ਤੋਂ ਬਚ ਰਹੀ ਹੈ।

ਮੂਸੇਵਾਲਾ ਦੇ ਕਤਲ ਵਿਚ ਵਿਦੇਸ਼ੀ ਹਥਿਆਰਾਂ ਦਾ ਇਸਤੇਮਾਲ ਕੀਤਾ ਗਿਆ ਸੀ ਜਿਸ ਵਿਚ ਆਸਟ੍ਰੀਆ ਦੀ ਗਲਾਕ ਪਿਸਤੌਲ, ਜਰਮਨੀ ਦੀ ਹੇਕਲਰ ਐਂਡ ਕੋਚ ਪੀ-30 ਹੈਂਡਗਨ, ਸਟਾਰ ਪਿਸਤੌਲ, ਤੁਰਕੀ ਦੀ ਜਿਗਾਨੀ ਸੇਮੀ ਆਟੋਮੈਟਿਕ ਪਿਸਤੌਲ ਤੇ ਏਕੇ-47 ਦਾ ਇਸਤੇਮਾਲ ਹੋਇਆ। ਵਿਦੇਸ਼ੀ ਹਥਿਆਰਾਂ ਨੂੰ ਚਲਾਉਣ ਲਈ ਪਹਿਲਾਂ ਪ੍ਰਿਯਵਰਤ ਫੌਜੀ ਤੇ ਅੰਕਿਤ ਸੇਰਸਾ ਨੇ ਇਸ ਦੀ ਟ੍ਰੇਨਿੰਗ ਲਈ। ਮਾਨਸਾ ਦੇ ਨੇੜੇ ਹੀ ਪੰਜਾਬ ਹਰਿਆਣਾ ਬਾਰਡਰ ‘ਤੇ ਸਥਿਤ ਕਿਸੇ ਸੁੰਨਸਾਨ ਥਾਂ ‘ਤੇ ਸ਼ਾਰਪ ਸ਼ੂਟਰਾਂ ਨੇ ਤਾਬੜਤੋੜ ਗੋਲੀਆਂ ਚਲਾਈਆਂ।ਮੋਗਾ ਦਾ ਰਹਿਣ ਵਾਲਾ ਸ਼ਾਰਪ ਸ਼ੂਟਰ ਮਨਪ੍ਰੀਤ ਮਨੂ ਕੁੱਸਾ ਕੁਝ ਸਮਾਂ ਪਹਿਲਾਂ ਜੇਲ੍ਹ ਗਿਆ ਸੀ। ਉਥੇ ਉਸ ਦੀ ਕੁੱਟਮਾਰ ਕੀਤੀ ਗਈ। ਉਸ ਨੂੰ ਸ਼ੱਕ ਸੀ ਕਿ ਬੰਬੀਹਾ ਗੈਂਗ ਨੇ ਉਸ ਦੀ ਪਿਟਾਈ ਕਰਵਾਈ ਹੈ। ਇਸ ਦਾ ਵੀਡੀਓ ਬਣਾ ਕੇ ਬਾਅਦ ਵਿਚ ਵਾਇਰਲ ਵੀ ਕੀਤਾ ਗਿਆ। ਮਨੂ ਗੈਂਗਸਟਰ ਲਾਰੈਂਸ ਤੇ ਗੋਲਡੀ ਬਰਾੜ ਦਾ ਕਰੀਬੀ ਹੈ। ਉਹ ਬੰਬੀਹਾ ਗੈਂਗ ਤੋਂ ਬਦਲਾ ਲੈਣਾ ਚਾਹੁੰਦਾ ਸੀ। ਇਸੇ ਕਾਰਨ ਗੋਲਡੀ ਬਰਾੜ ਨੇ ਸਾਰੇ ਸ਼ਾਰਪ ਸ਼ੂਟਰਾਂ ਨੂੰ ਕਹਿ ਦਿੱਤਾ ਸੀ ਕਿ ਮੂਸੇਵਾਲਾ ਨੂੰ ਪਹਿਲੀ ਗੋਲੀ ਮਨੂ ਹੀ ਮਾਰੇਗਾ। ਇਸ ਲਈ ਉਸ ਨੂੰ ਏਕੇ-47 ਦਿੱਤੀ ਗਈ ਸੀ। ਮਨੂ ਦੀ ਗੋਲੀ ਨਾਲ ਹੀ ਮੂਸੇਵਾਲਾ ਦੀ ਮੌਤ ਹੋ ਗਈ ਸੀ।ਮੂਸੇਵਾਲਾ ਦਾ 29 ਮਈ ਨੂੰ ਮਾਨਸਾ ਦੇ ਜਵਾਹਰਕੇ ਵਿਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਦੀ ਜ਼ਿੰਮੇਵਾਰੀ ਲਾਰੈਂਸ ਗੈਂਗ ਦੇ ਗੈਂਗਸਟਰ ਗੋਲਡੀ ਬਰਾੜ ਨੇ ਲਈ। ਇਸ ਕੇਸ ਵਿਚ ਦਿੱਲੀ ਪੁਲਿਸ ਨੇ 3 ਸ਼ਾਰਪ ਸ਼ੂਟਰ ਪ੍ਰਿਯਵਰਤ ਫੌਜੀ, ਅੰਕਿਤ ਸੇਰਸਾ ਤੇ ਕੁਲਦੀਪ ਉਰਫ ਕਸ਼ਿਸ਼ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

Leave a Reply

Your email address will not be published.