ਮੁੰਬਈ : ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਅਤੇ ਦਿਲਜੀਤ ਦੋਸਾਂਝ ਦੀ ਟਵਿੱਟਰ ਵਾਰ ਤੋਂ ਹਰ ਕੋਈ ਜਾਣੂ ਹੈ। ਦੱਸ ਦੇਈਏ ਕਿ ਕਿਸਾਨ ਅੰਦੋਲਨ ਦੌਰਾਨ ਕੰਗਨਾ ਅਤੇ ਦਿਲਜੀਤ ਆਹਮੋ-ਸਾਹਮਣੇ ਆਏ ਸੀ। ਉਸ ਤੋਂ ਬਾਅਦ ਹੁਣ ਖਾਲਿਸਤਾਨੀਆ ਦੇ ਸਮਰਥਨ ਨੂੰ ਲੈ ਕੰਗਨਾ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਪਿੱਛੇ ਪਈ ਹੈ। ਉਹ ਲਗਾਤਾਰ ਆਪਣੇ ਟਵਿੱਟਰ ਹੈਂਡਲ ਤੇ ਦਿਲਜੀਤ ਦੋਸਾਂਝ ਨੂੰ ਟੈਗ ਕਰ ਪੋਸਟ ਸ਼ੇਅਰ ਕਰ ਰਹੀ ਹੈ। ਇੱਕ ਵਾਰ ਫਿਰ ਤੋਂ ਕੰਗਨਾ ਨੇ ਦੋਸਾਂਝਾਵਾਲੇ ਦੇ ਖਿਲਾਫ ਪੋਸਟ ਪਾਈ ਹੈ। ਤੁਸੀ ਵੀ ਵੇਖੋ ਇਸ ਵਿੱਚ ਕੰਗਨਾ ਨੇ ਕੀ ਕਿਹਾ…ਦਰਅਸਲ, ਕੰਗਨਾ ਰਣੌਤ ਨੇ ਟਵੀਟ ਕਰਦੇ ਹੋਏ ਲਿਖਿਆ, ਪਹਿਲਾਂ ਤਾਂ ਇਹ @ਦਲਜੀਤ ਦੋਸਾਂਝ ਬੜੀਆਂ ਧਮਕੀਆਂ ਦਿੰਦਾ ਸੀ, ਹੁਣ ਕਿੱਥੇ ਲੁੱਕ ਕੇ ਬੈਠੇ ਹਨ ਸਾਰੇ ?? ਕਿਸੇ ਦੇ ਦਮ ਤੇ ਉੱਛਲ ਰਹੇ ਸੀ ਅਤੇ ਹੁਣ ਕਿਸਦੇ ਡਰ ਨਾਲ ਦੁਬਕ ਗਏ ਹਨ ?? ਪਲੀਜ਼ ਐਕਸਪਲੇਨ!! ਕਾਬਿਲੇਗੌਰ ਹੈ ਕਿ ਅਦਾਕਾਰਾ ਨੇ ਹਾਲ ਹੀ ਵਿੱਚ ਕੱਟੜਪੰਥੀ ਸਿੱਖ ਪ੍ਰਚਾਰਕ ਅਤੇ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ‘ਤੇ ਪੰਜਾਬ ਪੁਲਿਸ ਦੀ ਕਾਰਵਾਈ ਦੌਰਾਨ ਕੰਗਨਾ ਨੇ ਗਾਇਕ-ਅਦਾਕਾਰ ਦਿਲਜੀਤ ਨੂੰ ਇਕ ਪੋਸਟ ਰਾਹੀਂ ਚੇਤਾਵਨੀ ਦਿੱਤੀ। ਉਸਨੇ ਫੂਡ ਡਿਲੀਵਰੀ ਪਾਰਟਨਰ ਸਵੀਗੀ ਇੰਡੀਆ ਦਾ ਇੱਕ ਸਕ੍ਰੀਨਸ਼ੌਟ ਸਾਂਝਾ ਕੀਤਾ ਅਤੇ ਸਿੱਧੇ ਤੌਰ ‘ਤੇ ਦਿਲਜੀਤ ਦੀ ਗ੍ਰਿਫਤਾਰੀ ਬਾਰੇ ਗੱਲ ਕੀਤੀ। ਉਸ ਦਾ ਕਹਿਣਾ ਹੈ ਕਿ ਹੁਣ ਦੇਸ਼ ਨੂੰ ਧੋਖਾ ਦੇਣ ਜਾਂ ਤੋੜਨ ਦੀ ਕੋਸ਼ਿਸ਼ ਕਰਨੀ ਮਹਿੰਗੀ ਪਵੇਗੀ।