ਚੰਡੀਗੜ੍ਹ : ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੀ ਮੌਤ ਨੂੰ 5 ਮਹੀਨੇ ਬੀਤ ਚੁੱਕੇ ਹਨ ਤੇ ਭਾਵੇ ਉਹ ਅੱਜ ਸਾਡੇ ਸਾਰਿਆਂ ਵਿਚ ਨਹੀਂ ਹਨ , ਪਰ ਉਹ ਆਪਣੇ ਮਿਊਜ਼ਿਕ ਰਾਹੀਂ ਆਪਣੇ ਫੈਨਸ ਦੇ ਦਿਲਾਂ ‘ਚ ਵਸਦੇ ਹਨ। ਸਿੱਧੂ ਨੇ ਆਪਣੇ ਜ਼ੋਸ਼ ਭਰ ਦੇਣ ਵਾਲੇ ਬੋਲਾਂ ਵਾਲੇ ਟਰੈਕਾਂ ਨਾਲ ਆਪਣੇ ਸਾਰੇ ਫੈਨਸ ਦਾ ਖੂਬ ਐਂਟਰਟੈਨ ਕੀਤਾ ਹੈ । ਗੀਤ 295 ਵੀ ਉਨ੍ਹਾਂ ਚੋਂ ਇੱਕ ਹੈ। ਇਹ ਗੀਤ ਸਿੱਧੂ ਮੂਸੇਵਾਲਾ ਦੀ ਡਿਸਕੋਗ੍ਰਾਫੀ ਦੇ ਸਭ ਤੋਂ ਫੇਮਸ ਗੀਤਾਂ ਚੋਂ ਇੱਕ ਹੈ ‘ਤੇ ਹੁਣ ਇਹ ਗੀਤ ਸਪੋਟੀਫੀ ‘ਤੇ 100 ਮਿਲੀਅਨ ਸਟ੍ਰੀਮ ਨੂੰ ਪਾਰ ਕਰ ਚੁੱਕਿਆ ਹੈ। ਦੱਸ ਦੇਈਏ ਕਿ ਯੂਜ਼ਰਸ ਵੱਲੋਂ ਇਸ ਗਾਣੇ ‘ਤੇ ਲੰਬੇ ਸਮੇਂ ਤੋਂ ਆਪਣਾ ਪਿਆਰ ਲਗਾਤਾਰ ਬਰਸਾਇਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਸਪੋਟੀਫੀ ‘ਤੇ ਤਾਜ਼ਾ ਰਿਕਾਰਡ ਮੁਤਾਬਕ ‘295’ ਗੀਤ ਨੂੰ 100,075,168 ਵਾਰ ਸੰਗੀਤ ਸਟ੍ਰੀਮਿੰਗ ਐਪਲੀਕੇਸ਼ਨ ‘ਤੇ ਚਲਾਇਆ ਗਿਆ ਹੈ।